Headlines

ਸੰਪਾਦਕੀ- ਟਰੰਪ ਉਪਰ ਕਾਤਲਾਨਾ ਹਮਲਾ ਤੇ ਅਮਰੀਕਾ ਦਾ ਨਫਰਤੀ ਮਾਹੌਲ

ਬੀਤੀ 13 ਜੁਲਾਈ ਨੂੰ ਪੈਨਸਿਲਵੇਨੀਆ ਦੇ ਸ਼ਹਿਰ ਬਟਲਰ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਕਾਤਲਾਨਾ ਹਮਲੇ ਨੇ ਅਮਰੀਕਾ ਸਮੇਤ ਪੂਰੀ ਦੁਨੀਆ ਨੁੂੰ ਚੌਕਾ ਦਿੱਤਾ ਹੈ। ਭਾਵੇਂਕਿ ਇਸ ਹਮਲੇ ਦਾ ਦੋਸ਼ੀ 20 ਸਾਲਾ ਮੈਥਿਊ ਕਰੁਕਸ ਸੁਰੱਖਿਆ ਦਸਤਿਆਂ ਦੀ ਕਾਰਵਾਈ ਦੌਰਾਨ ਮਾਰਿਆ ਗਿਆ ਪਰ ਟਰੰਪ ਉਪਰ ਹਮਲੇ ਦੇ ਕਾਰਣ ਅਤੇ ਇਸ ਪਿੱਛੇ ਕਿਸੇ ਸਾਜਿਸ਼ ਬਾਰੇ…

Read More

ਸੰਪਾਦਕੀ- ਨਾਟੋ ਸਿਖਰ ਸੰਮੇਲਨ ਤੇ ਕੈਨੇਡਾ ਵਲੋਂ ਯੂਕਰੇਨ ਨੂੰ 500 ਮਿਲੀਅਨ ਡਾਲਰ ਦੀ ਹੋਰ ਫੌਜੀ ਸਹਾਇਤਾ ਦਾ ਐਲਾਨ

-ਸੁਖਵਿੰਦਰ ਸਿੰਘ ਚੋਹਲਾ- ਕੈਨੈਡਾ  ਜਿਸਨੂੰ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਵਜੋਂ ਵੇਖਿਆ ਜਾਂਦਾ ਹੈ, ਵਲੋਂ ਨਾਟੋ ਸਿਖਰ ਸੰਮੇਲਨ ਦੌਰਾਨ ਆਪਣੇ ਰੱਖਿਆ ਖਰਚੇ ਵਿਚ ਵੱਡੇ ਵਾਧੇ ਦਾ ਐਲਾਨ, ਮੁਲਕ ਦੇ ਲਗਾਤਾਰ ਆਰਥਿਕ ਸੰਕਟ ਅਤੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ  ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਭਾਵੇਂਕਿ ਪ੍ਰਧਾਨ ਮੰਤਰੀ ਟਰੂਡੋ ਵਲੋਂ ਨਾਟੋ ਸੰਮੇਲਨ ਦੌਰਾਨ…

Read More

ਸੰਪਾਦਕੀ- ਅੰਮ੍ਰਿਤਪਾਲ ਸਿੰਘ ਦਾ ਲੋਕ ਸਭਾ ਮੈਂਬਰ ਵਜੋਂ ਹਲਫ ਅਤੇ ਬੇਈਮਾਨ ਸਿਆਸੀ ਵਰਤਾਰਾ..

-ਸੁਖਵਿੰਦਰ ਸਿੰਘ ਚੋਹਲਾ–  ਲੱਗਦਾ ਹੈ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਜਿੱਤ ਹਾਕਮਾਂ ਨੂੰ ਹਜ਼ਮ ਨਹੀ ਹੋ ਰਹੀ।ਪਿਛਲੇ ਇਕ ਸਾਲ ਦੇ ਸਮੇਂ ਤੋ ਉਪਰ ਆਸਾਮ ਦੀ ਡਿਬਰੂਗੜ ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈਕੇ ਲੋਕ ਸਭਾ ਚੋਣਾਂ ਦੌਰਾਨ ਉਹਨਾਂ…

Read More

ਸੰਪਾਦਕੀ-ਵਿਦੇਸ਼ੀ ਦਖਲਅੰਦਾਜੀ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ਤੇ ਰੌਲਾ

-ਸੁਖਵਿੰਦਰ ਸਿੰਘ ਚੋਹਲਾ- ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜੀ ਦੇ ਮੁੱਦੇ ਉਪਰ ਭਾਰੀ ਸ਼ੋਰ ਸ਼ਰਾਬਾ ਹੈ। ਸਰਕਾਰ ਵਲੋਂ ਵਿਦੇਸ਼ੀ ਦਖਲਅੰਦਾਜੀ ਦੇ ਮੁੱਦੇ ਉਪਰ ਪਹਿਲਾਂ ਜਸਟਿਸ ਮੈਰੀ ਜੋਸ ਹੋਗ ਦੀ ਅਗਵਾਈ ਹੇਠ ਇਕ ਕਮਿਸ਼ਨ ਗਠਿਤ ਕੀਤਾ ਗਿਆ ਸੀ। ਇਸ ਕਮਿਸ਼ਨ ਵਲੋਂ ਆਪਣੀ ਮੁਢਲੀ ਰਿਪੋਰਟ 3 ਮਈ ਨੂੰ ਪੇਸ਼ ਕੀਤੀ ਗਈ ਜਦੋਂਕਿ ਕਮਿਸ਼ਨ ਦੀ ਅੰਤਿਮ ਰਿਪੋਰਟ ਦਸੰਬਰ ਵਿਚ…

Read More

ਸੰਪਾਦਕੀ- ਸੁਖਬੀਰ ਬਾਦਲ ਦਾ ਪ੍ਰਧਾਨਗੀ ਨੂੰ ਜੱਫਾ…

-ਸੁਖਵਿੰਦਰ ਸਿੰਘ ਚੋਹਲਾ—  ਸ੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਸਿੱਖਾਂ ਦੀ ਪ੍ਰਤੀਨਿਧ ਸਿਆਸੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ। ਸਮਝਿਆ ਜਾਂਦਾ ਰਿਹਾ ਹੈ ਕਿ ਅਕਾਲੀ ਦਲ ਦਾ ਪੰਜਾਬ ਦੇ ਪਿੰਡਾਂ ਅਤੇ ਸਿੱਖ ਕਿਸਾਨੀ ਵਿਚ ਵੱਡਾ ਆਧਾਰ ਹੈ। ਉਸਦੇ ਵੱਡੇ ਪੇਂਡੂ ਜਨ ਆਧਾਰ ਕਾਰਣ ਹੀ ਕੇਂਦਰ ਵਿਚ ਲਗਾਤਾਰ ਤੀਸਰੀ ਵਾਰ ਸੱਤਾ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ…

Read More

ਸੰਪਾਦਕੀ- ਭਾਰਤੀ ਚੋਣਾਂ ਦੇ ਨਤੀਜੇ- ਭਾਜਪਾ ਨੂੰ ਜਿੱਤ ਦੇ ਨਾਲ ਇਕ ਸਬਕ ਵੀ…

ਸੁਖਵਿੰਦਰ ਸਿੰਘ ਚੋਹਲਾ- ਭਾਰਤ ਵਿਚ ਲੋਕ ਸਭਾ ਦੇ ਆਏ ਚੋਣ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਐਗਜਿਟ ਪੋਲ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਭਾਰਤੀ ਵੋਟਰਾਂ ਦੀ ਸੰਤੁਲਿਤ ਪਹੁੰਚ ਦਾ ਜ਼ਿਆਦਾ ਪ੍ਰਗਟਾਵਾ ਕੀਤਾ ਹੈ। ਚੋਣ ਮੁਹਿੰਮ ਦੌਰਾਨ ਇਸ ਵਾਰ 400 ਪਾਰ ਦੇ ਦਾਅਵੇ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਚੋਣ ਰੈਲੀਆਂ ਦੌਰਾਨ ਇਕ ਫਿਰਕੇ ਦੇ ਲੋਕਾਂ ਨੂੰ…

Read More

ਸੰਪਾਦਕੀ- ਆਸ਼ਾ ਨਿਰਾਸ਼ਾ ਦਰਮਿਆਨ ਭਾਰਤੀ ਐਗਜਿਟ ਪੋਲ ਨਤੀਜੇ

ਭਾਜਪਾ ਦੀ ਹੈਟ੍ਰਿਕ ਦੀਆਂ ਸੰਭਾਵਨਾਵਾਂ-  -ਸੁਖਵਿੰਦਰ ਸਿੰਘ ਚੋਹਲਾ————— ਭਾਰਤੀ ਰਾਜਨੀਤੀ ਨੂੰ ਫਿਰਕੂ ਮੁਹਾਂਦਰਾ ਦੇਣ ਵਾਲੀ ਭਾਜਪਾ ਤੇ ਦੋ ਵਾਰ ਪ੍ਰਧਾਨ ਮੰਤਰੀ ਵਜੋਂ ਹਿੰਦੂ ਸਮਰਾਟ ਵਾਂਗ ਵਿਚਰਨ ਵਾਲੇ ਨਰਿੰਦਰ ਮੋਦੀ ਦੇ ਆਲੋਚਕਾਂ ਤੇ ਵਿਰੋਧੀਆਂ ਲਈ ਐਗਜਿਟ ਪੋਲ ਨਤੀਜੇ ਨਿਰਾਸ਼ਾਜਨਕ ਹਨ।  ਭਾਵੇਂਕਿ ਪੋਲਿੰਗ ਏਜੰਸੀਆਂ ਵਲੋਂ ਕਰਵਾਏ ਜਾਂਦੇ ਚੋਣ ਸਰਵੇਖਣਾਂ ਦੇ ਸੰਭਾਵੀ ਨਤੀਜਿਆਂ ਉਪਰ ਬਹੁਤਾ ਵਿਸ਼ਵਾਸ ਨਹੀਂ ਕੀਤਾ…

Read More

ਸੰਪਾਦਕੀ- ਆਰਜੀ ਵਿਦੇਸ਼ੀ ਕਾਮਿਆਂ ਲਈ ਓਪਨ ਵਰਕ ਪਰਮਿਟ ਹੀ ਸਰਲ ਤੇ ਕੁਸ਼ਲ ਪ੍ਰੋਗਰਾਮ….

ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਅਸਥਾਈ-ਵਿਦੇਸ਼ੀ-ਵਰਕਰ ਪ੍ਰੋਗਰਾਮ ( ਟੈਂਪੋਰੇਰੀ ਫੌਰਨ ਵਰਕਰ ਪ੍ਰੋਗਰਾਮ) ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਲਗਾਤਾਰ ਕੀਤਾ ਜਾ ਰਿਹਾ ਹੈ, ਪਰ ਅਸਲ ਤਬਦੀਲੀਆਂ ਪ੍ਰਚਾਰ ਤੋਂ ਬਿਲਕੁਲ ਅਲਗ ਹਨ। ਉਦਾਹਰਨ ਲਈ, ਕੁਝ ਸੈਕਟਰਾਂ ਵਿੱਚ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ ਨੂੰ ਪਿਛਲੀ 30-ਫ਼ੀਸਦੀ-ਸੀਮਾ ਦੀ ਬਜਾਏ ਹਾਲ ਹੀ ਵਿੱਚ 20 ਪ੍ਰਤੀਸ਼ਤ ਕਰ ਦਿੱਤਾ…

Read More

ਸੰਪਾਦਕੀ- ਭਾਰਤ-ਕੈਨੇਡਾ ਸਬੰਧਾਂ ਵਿਚਾਲੇ ਮੁੜ ਤਣਾਅ ਵਧਣ ਦੇ ਆਸਾਰ…

-ਸੁਖਵਿੰਦਰ ਸਿੰਘ ਚੋਹਲਾ– ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਖਿਲਾਫ ਕੈਨੇਡਾ ਪੁਲਿਸ ਵਲੋਂ ਹੱਤਿਆ ਅਤੇ ਸਾਜਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਇਹਨਾਂ ਤਿੰਨ ਕਥਿਤ ਦੋਸ਼ੀਆਂ ਦੀ ਪਹਿਲੀ ਵੀਡੀਓ ਕਾਨਫਰੰਸਿੰਗ ਪੇਸ਼ੀ ਤੋ ਬਾਦ ਹੁਣ 21 ਮਈ ਨੂੰ ਅਗਲੇਰੀ ਪੇਸ਼ੀ ਤੈਅ ਹੋਈ ਹੈ। ਕਤਲ ਕੇਸ…

Read More

ਸੰਪਾਦਕੀ- ਭਾਈ ਨਿੱਝਰ ਦੇ ਕਾਤਲਾਂ ਦੀ ਪਛਾਣ….

-ਸੁਖਵਿੰਦਰ ਸਿੰਘ ਚੋਹਲਾ– ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ 18 ਜੂਨ 2023 ਨੂੰ ਗੁਰੂ ਘਰ ਦੀ ਹਦੂਦ ਅੰਦਰ ਹੋਏ ਦੁਖਦਾਈ ਕਤਲ ਦੇ ਲਗਪਗ 10 ਮਹੀਨੇ ਬਾਦ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਆਖਰ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ…

Read More