Headlines

ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ.ਐਸ.ਪੀ ਸਿੰਘ ਓਬਰਾਏ

ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਰਿਹਾਈ ਦੀ ਉਮੀਦ ਹੋਈ ਪੱਕੀ- ਰਾਕੇਸ਼ ਨਈਅਰ ਚੋਹਲਾ ਤਰਨਤਾਰਨ/ਅੰਮ੍ਰਿਤਸਰ,27 ਦਸੰਬਰ – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਪਹੁੰਚ ਕੇ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਉੱਘੇ ਸਮਾਜਸੇਵੀ ਅਤੇ ਕਾਰੋਬਾਰੀ ਡਾ.ਐਸ.ਪੀ ਸਿੰਘ ਓਬਰਾਏ ਦੀ ਬਦੌਲਤ ਅੱਜ ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ…

Read More

ਦੋ ਮਹੀਨੇ ਪਹਿਲਾਂ ਇਟਲੀ ਆਏ ਕਪੂਰਥਲਾ ਦੇ ਨੌਜਵਾਨ ਅਜੈ ਕੁਮਾਰ ਦੀ ਸੜਕ ਹਾਦਸੇ ‘ਚ ਮੌਤ

 * ਮ੍ਰਿਤਕ ਦੇ ਪਰਿਵਾਰ ਨੇ ਲਾਸ਼ ਭਾਰਤ ਭੇਜਣ ਲਈ ਇਟਲੀ ਦੇ ਭਾਰਤੀਆਂ ਤੋਂ ਲਾਈ ਮਦਦ ਦੀ ਗੁਹਾਰ *  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) – ਪੰਜਾਬ ਦੇ ਪਿੰਡ ਨਡਾਲਾ (ਕਪੂਰਥਲਾ)ਦੇ ਰੋਜ਼ੀ ਰੋਟੀ ਦੀ ਖਾਤਰ ਦੋ ਮਹੀਨੇ ਪਹਿਲਾਂ ਲੱਖਾਂ ਰੁਪੲੈ ਕਰਜ਼ਾ ਚੁੱਕ ਇਟਲੀ ਆਏ ਪੰਜਾਬੀ ਨੋਜਵਾਨ ਅਜੈ ਕੁਮਾਰ ਨਾਲ ਜਿਸ ਦੀ ਰੋਮ ਦੇ ਏਅਰਪੋਰਟ ਨੇੜੇ ਇੱਕ ਸੜਕ ਹਾਦਸੇ…

Read More

ਬਰੇਸ਼ੀਆ ਵਿਚ 47 ਸਾਲਾਂ ਪੰਜਾਬੀ ਦਾ ਕਤਲ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) – ਵਿਦੇਸ਼ਾਂ ਵਿੱਚ ਆਏ ਦਿਨ ਪੰਜਾਬੀ ਲੋਕਾ ਦੀ ਬੇਵਕਤੀ ਮੌਤਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਸੇਰਾ ਕਰ ਰਹੇ ਭਾਰਤੀ ਭਾਈਚਾਰਾ ਬਹੁਤ ਚਿੰਤਾ ਵਿੱਚ ਪਾ ਦਿੱਤਾ ਹੈ। ਇਸੇ ਤਰ੍ਹਾਂ ਦਾ ਹੀ ਦੁਖਦਾਈਮਾਮਲਾ ਉੱਤਰੀ ਇਟਲੀ ਦੇ ਭਾਰਤੀ ਭਾਈਚਾਰੇ ਦੀ ਵੱਧ ਵੱਸੋਂ ਵਾਲੇ ਸ਼ਹਿਰ ਬਰੇਸੀਆ ਤੋ ਸਾਹਮਣੇ ਆਇਆ ਹੈ , ਜਿੱਥੇ ਬਰੇਸੀਆ ਸ਼ਹਿਰ…

Read More

ਓਹਾਇਓ ਸੂਬੇ ਦੇ ਸਭਿਆਚਾਰਕ ਸਿੱਖਿਆ ਬਿੱਲ ਸੰਬੰਧੀ ਦੂਜੀ ਸੁਣਵਾਈ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਸਿੱਖ ਧਰਮ ਨੂੰ ਵੀ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ ਗਈ ਪਹਿਲ- ਕੋਲੰਬਸ, ਓਹਾਇਓ ( ਸਮੀਪ ਸਿੰਘ ਗੁਮਟਾਲਾ ): ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਵੱਖ ਵੱਖ ਸਭਿਆਚਾਰਾ ਅਤੇ ਧਰਮਾਂ ਸੰਬੰਧੀ ਬਹੁ-ਸੱਭਿਚਾਰਕ ਸਿੱਖਿਆ ਬਿੱਲ (ਐਚ ਬੀ 171) ਦੇ ਸਮਰਥਕਾਂ ਨੇ ਓਹਾਇਓ ਸਟੇਟ ਹਾਉਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ। ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀ ਲਾਈਟਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਏਸ਼ੀਅਨ ਅਮੈਰੀਕਨ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਇਸ ਸਮੇਂ ਸਕੂਲੀ ਪਾਠਕ੍ਰਮ ਵਿੱਚ ਸਿੱਖਾਂ ਸਣੇ ਕਈ ਹੋਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਜਾਣਕਾਰੀ ਪੜਾਈ ਵਿੱਚ ਸ਼ਾਮਲ ਨਹੀਂ ਹੈ। ਇਸ ਬਿੱਲ ਨੂੰ ਓਪੀਏਡਬਲਉਐਲ ਸੰਸਥਾ ਦੇ ਯਤਨਾਂ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਦੀ ਪ੍ਰਬੰਧਕ ਅਰਿਆਨਾ ਕੋਲਾਵਾਲਾ, ਲੀਜ਼ਾ ਫੈਕਟੋਰੀ ਬੋਰਚਰਜਸ਼, ਉਸਦੀ 8 ਸਾਲ ਦੀ ਧੀ ਰੋਜ਼ਾਰੀਓ ਬੋਰਚਰਜਸ਼ ਅਤੇ ਓਹਾਇਓ ਕੌਂਸਲ ਆਫ ਦਿ ਸੋਸ਼ਲ ਸਟੱਡੀਜ਼ ਦੇ ਦੋ ਪ੍ਰਤੀਨਿਧਾਂ ਨੇ ਬਿੱਲ ਦੇ ਹੱਕ ਵਿੱਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕੀਤਾ। ਸੁਣਵਾਈ ਤੋਂ ਪਹਿਲਾਂ, ਕਲੀਵਲੈਂਡ ਤੋਂ ਅਧਿਆਪਕ ਸਨਮਪ੍ਰੀਤ ਕੋਰ ਗਿੱਲ ਸਣੇ ਹੋਰਨਾਂ ਭਾਈਚਾਰਿਆਂ ਦੇ ਤਕਰੀਬਨ 70 ਸਮਰਥਕਾਂ ਨੇ ਵੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਪੱਖ ਭੇਜਿਆ ਸੀ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਿੱਖ ਧਰਮ ਸਮੇਤ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਬਾਰੇ ਜਾਣਕਾਰੀ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ ਅਤੇ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ ਪੈ ਸਕੇਗੀ। ਇਸ ਸੁਣਵਾਈ ਤੋਂ ਪਹਿਲਾਂ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਸਣੇ ਓਹਾਇਓ ਐਜੁਕੇਸ਼ਨ ਐਸੋਸੀਏਸ਼ਨ, ਇਸਲਾਮੀਕ ਅਮੈਰੀਕਨ ਰੀਲੇਸ਼ਨ ਅਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆ ਨੇ ਇਸ ਬਿੱਲ ਦੇ ਹੱਕ ਵਿੱਚ ਪ੍ਰੈੱਸ ਅਤੇ ਹਾਜ਼ਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸੰਸਥਾ ਸਿੱਖ ਕੋਲੀਸ਼ਨ ਦੇ ਸੱਦੇ ‘ਤੇ ਸਿੱਖ ਭਾਈਚਾਰੇ ਵੱਲੋਂ ਸਮੀਪ ਸਿੰਘ ਗੁਮਟਾਲਾ ਨੇ ਸੰਬੋਧਨ ਕਰਦਿਆਂ ਬਿੱਲ ਨੂੰ ਪੇਸ਼ ਕਰਨ ਲਈ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਿੱਖ 125 ਸਾਲਾਂ ਤੋਂ ਅਮਰੀਕਾ ਦਾ ਹਿੱਸਾ ਹਨ ਪਰ ਬਹੁਤੇ ਅਮਰੀਕਨ ਲੋਕਾਂ ਨੂੰ ਸਿੱਖਾਂ ਅਤੇ ਉਹਨਾਂ ਦੀ ਵੱਖਰੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ। ਸਕੂਲਾਂ ਵਿੱਚ ਹੋਰਨਾਂ ਧਰਮਾਂ ਦੀ ਜਾਣਕਾਰੀ ਦੇਣ ਸਮੇਂ ਸਿੱਖ ਧਰਮ ਬਾਰੇ ਨਾ ਦੱਸੇ ਜਾਣ ਕਾਰਨ ਸਿੱਖ ਬੱਚਿਆਂ ਨੂੰ ਕਈ ਵਾਰ ਵਿਤਕਰੇ (ਬੁਲਿੰਗ) ਦਾ ਸਾਹਮਣਾ ਕਰਨਾ ਪੈਂਦਾ ਹੈ।…

Read More

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸ਼ਹੀਦੀ ਸਮਾਗਮ ਕਰਵਾਇਆ

 * ਨੌਜਵਾਨ ਸਭਾ ਵੱਲੋਂ ਬੱਚਿਆਂ ਲਈ ਦਸਤਾਰ ,ਗੁਰਬਾਣੀ ਸਬੰਧੀ ਸਵਾਲ-ਜਵਾਬ ਅਤੇ ਗੁਰਮੁੱਖੀ ਅੱਖਰ ਗਿਆਨ ਮੁਕਾਬਲੇ ਕਰਵਾਏ * ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵਿਖੇ ਬੀਤੇ ਐਤਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ,ਮਾਤਾ ਗੁੱਜਰ ਕੌਰ ਜੀ ਅਤੇ ਚੱਲ ਰਹੇ ਸ਼ਹੀਦੀ ਪੰਦਰਵਾੜੇ ਦੌਰਾਨ ਸ਼ਹੀਦ ਹੋਏ…

Read More

ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਕੂੜਾ ਪਲਾਂਟ ਵਿੱਚ ਲੱਗੀ ਭਿਆਨਕ ਅੱਗ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਦੇ ਕੂੜੇ ਦੀ ਸਾਂਭ ਸੰਭਾਲ ਤੇ ਨਿਪਟਾਰਾ ਕਰਨ ਵਾਲੇ ਵੱਡੇ ਪਲਾਂਟ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਤਾਜ਼ਾ ਜਾਣਕਾਰੀ ਦੇ ਅਨੁਸਾਰ ਇਸ ਕੂੜੇ ਦੇ ਪਲਾਂਟ ਦੇ ਮਾਲਾਗ੍ਰੋਟਾ ਦੇ ਟੀਐਮਬੀ 1 ਨੂੰ ਅੱਗ ਲੱਗ ਗਈ ਹੈ। ਤਕਰੀਬਨ ਦੁਪਹਿਰ 3.30 ਵਜੇ ਡੀ ਮਾਲਾਗ੍ਰੋਟਾ 257 ਨੂੰ…

Read More

22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਵਾਲੇ ਦਿਨ ਦੀਪਮਾਲਾ ਕਰਨ ਦਾ ਸੱਦਾ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) 22 ਜਨਵਰੀ 2024 ਦਾ ਦਿਨ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਲਈ ਦੀਵਾਲੀ ਵਾਂਗਰ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਭਗਵਾਨ ਰਾਮ ਜੀ ਦੇ ਜਨਮ ਅਸਥਾਨ ਨੂੰ ਸਮਰਪਿਤ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਤੇ ਇਸ ਦਿਨ ਸਾਰੀ ਦੁਨੀਆਂ ਵਿੱਚ ਰਹਿਣ ਬਸੇਰਾ…

Read More

ਨਵੇਂ ਸਾਲ ਨੂੰ “ਜੀ ਆਇਆ”ਕਹਿਣ ਲਈ ਵਿਸੇ਼ਸ ਧਾਰਮਿਕ ਦੀਵਾਨ 31 ਦਸੰਬਰ ਨੂੰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਧਾਰਮਿਕ ਅਸਥਾਨਾਂ ਵਿਖੇ ਵੀ ਨਵੇਂ ਸਾਲ ਸੰਬੰਧੀ ਵਿਸੇ਼ਸ ਸਮਾਗਮ ਹੋ ਰਹੇ ਤੇ ਸਿੱਖ ਸੰਗਤ ਵੀ 31 ਦਸੰਬਰ 2023 ਨੂੰ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਧਾਰਮਿਕ ਦੀਵਾਨ ਸਜਾ ਰਹੀ ਹੈ ।ਇਟਲੀ ਵਿੱਚ ਵੀ ਨਵੇਂ ਸਾਲ ਨੂੰ “ਜੀ ਆਇਆ “ਕਹਿਣ ਲਈ ਸਮੂਹ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਦੀਵਾਨ ਸਜ ਰਹੇ ਹਨ।ਜਿਸ…

Read More

ਕਾਰ ਨੂੰ ਐਮਰਜੈਂਸੀ ਸੜਕ ਤੇ ਖੜਾ ਕਰਨ ਕਾਰਣ ਇਟਲੀ ਨਵੇਂ ਆਏ ਪੰਜਾਬੀ ਦੀ ਗਈ ਜਾਨ 

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)-ਇਨਸਾਨ ਕਈ ਵਾਰ ਕੁਝ ਪੈਸੇ ਬਚਾਉਣ ਲਈ ਅਜਿਹੀਆਂ ਗੁਸਤਾਖੀਆਂ ਨੂੰ ਅੰਜਾਮ ਦੇ ਦਿੰਦਾ ਹੈ ਜਿਹੜੀਆਂ ਕਿ ਕਿਸੇ ਦੀ ਜਾਨ ਦਾ ਖੋਅ ਬਣ ਜਾਂਦੀਆਂ ਹਨ ਅਜਿਹੀ ਹੀ ਇੱਕ ਗਲਤੀ ਇਟਲੀ ਦੀ ਰਾਜਧਾਨੀ ਰੋਮ ਦੇ ਫਿਊਮੀਚੀਨੋ ਏਅਰਪੋਰਟ ਨੇੜੇ ਇੱਕ ਭਾਰਤੀ ਵੱਲੋਂ ਕੀਤੀ ਗਈ ਜਿਸ ਨਾਲ ਕਿ ਇੱਕ ਅਣਜਾਣ ਭਾਰਤੀ ਦੀ ਮੌਤ ਹੋ ਗਈ।ਮਿਲੀ…

Read More

ਗੁਰਦੁਆਰਾ ਸਿੰਘ ਸਭਾ ਫਲੇਰੋ ਵਿਖੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਮਾਗਮ 23 ਦਸੰਬਰ ਤੋਂ 

 * ਪੰਥ ਦੇ ਪ੍ਰਸਿੱਧ ਢਾਡੀ ਗੋਲ਼ਡ ਮੈਡਲਿਸਟ ਗਿਆਨੀ ਭੁਪਿੰਦਰ ਸਿੰਘ ਪ੍ਰੀਤ ਪਾਰਸਮਣੀ ਦਾ ਢਾਡੀ ਜੱਥਾ ਭਰੇਗਾ ਹਾਜ਼ਰੀ * ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਦੁਨੀਆਂ ਵਿੱਚ ਲਾਸਾਨੀ ਸ਼ਹਾਦਤ ਨਾਲ ਮਹਾਨ ਸਿੱਖ ਧਰਮ ਦੀ ਸ਼ਾਨ ਲਈ ਸ਼ਹਾਦਤਾਂ ਵਾਲੇ ਸ਼ਹੀਦਾਂ ਨੂੰ ਪੋਹ ਦੇ ਮਹੀਨੇ ਸਿੱਖ ਸੰਗਤ ਵੈਰਾਗਮਈ ਹੋ ਯਾਦ ਕਰਦੀ ਵਿਸ਼ਾਲ ਸ਼ਹੀਦੀ ਸਮਾਗਮ ਦੁਨੀਆਂ ਭਰ ਵਿੱਚ ਕਰਵਾਉਂਦੀ ਹੈ…

Read More