Headlines

ਸਿੱਖ ਬੱਚਿਆਂ ਲਈ ਗੁਰਦੁਆਰਾ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ ਵਿਖੇ ਲੱਗਾ 2 ਮਹੀਨੇ ਦਾ ਖਾਲਸਾ ਕੈਂਪ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਸਿੱਖ ਫੁੱਲਬਾੜੀ ਮਹਿਕਾਉਣ ਲਈ,ਨੰਨੇ ਮੁੰਨੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨ ਹਿੱਤ ਇਟਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਦਿਨ-ਰਾਤ ਸੇਵਾ ਨਿਭਾਅ ਰਹੀਆਂ ਹਨ ਇਸ ਮਿਸ਼ਨ ਤਹਿਤ ਹੀ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ(ਲਾਤੀਨਾ)ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ…

Read More

ਖੁਫੀਆ ਪੁਲਿਸ ਨੇ ਟਰੰਪ ਤੇ ਹਮਲੇ ਦੀ ਕੋਸ਼ਿਸ਼ ਨਾਕਾਮ ਕੀਤੀ

ਫਲੋਰੀਡਾ ਵਿਚ ਗੋਲਫ ਕੋਰਸ ਨੇੜਿਊ ਇਕ ਸ਼ੱਕੀ ਬੰਦੂਕਧਾਰੀ ਕਾਬੂ- ਵਾਸ਼ਿੰਗਟਨ, 16 ਸਤੰਬਰ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੀ ਫਲੋਰੀਡਾ ਦੇ ਵੈਸਟ ਪਾਮ ਬੀਚ ’ਤੇ ਉਸ ਸਮੇਂ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਆਪਣੇ ਗੌਲਫ਼ ਕਲੱਬ ’ਚ ਖੇਡ ਰਹੇ ਸਨ। ਫੈਡਰਲ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਇਸ ਨੂੰ ਨਾਕਾਮ ਬਣਾ ਦਿੱਤਾ ਅਤੇ ਸ਼ੱਕੀ ਹਮਲਾਵਰ ਨੂੰ…

Read More

ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਗੁਰੂ ਘਰ ’ਚ ਵਾਪਰੀ ਬੇਅਦਬੀ ਦੀ ਘਟਨਾ-ਪੁਲਿਸ ਵਲੋਂ ਇਕ ਗ੍ਰਿਫਤਾਰ

-ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਪਰਥ, ਆਸਟਰੇਲੀਆ ( ਦੇ ਪ੍ਰ ਬਿ)- ਆਸਟ੍ਰੇਲੀਆ ਦੇ ਗੁਰੂ ਘਰ ਵਿਚ  ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਮੂਹ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਸ਼ਰਾਰਤੀ ਅਨਸਰ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ…

Read More

ਇਟਲੀ ਸੜਕ ਹਾਦਸੇ ਵਿੱਚ ਗਈ ਭਾਰਤੀ ਨੌਜਵਾਨ ਗਗਨਦੀਪ ਸਿੰਘ ਦੀ ਜਾਨ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਸੂਬਾ ਲਾਸੀਓ ਦੇ ਲਾਤੀਨਾ ਜ਼ਿਲ੍ਹੇ ਵਿੱਚ ਪੈਂਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ 148 ਪੁਨਤੀਨਾ ਮੇਨ ਰੋਡ ਉਪੱਰ ਇੱਕ ਕਾਰ ਤੇ ਸਾਇਕਲ ਦੀ ਟੱਕਰ ਵਿੱਚ ਇੱਕ ਭਾਰਤੀ ਨੌਜਵਾਨ ਗਗਨਦੀਪ ਸਿੰਘ ਦੀ ਦਰਦਨਾਕ ਮੌਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ  ਹੈ।ਮ੍ਰਿਤਕ ਦੇ ਕਰੀਬੀ ਰਿਸਤੇਦਾਰਾਂ ਵਲੋ ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ…

Read More

ਪ੍ਰਸਿੱਧ ਲੇਖਕ ਅਤੇ ਪੱਤਰਕਾਰ ਐਸ.ਅਸੋਕ.ਭੌਰਾ ਦਾ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਵਿਸ਼ੇਸ਼ ਸਨਮਾਨ 

ਲੈਸਟਰ (ਇੰਗਲੈਂਡ),8 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਫੇਰੀ ਤੇ ਆਏ ਪ੍ਰਸਿੱਧ ਪੰਜਾਬੀ ਲੇਖਕ ਅਤੇ ਅਮਰੀਕਾ ਤੋਂ ‘ਅਜੀਤ’ ਦੇ ਪੱਤਰਕਾਰ ਐਸ.ਅਸੋਕ.ਭੌਰਾ ਦਾ ਅੱਜ ਇੰਗਲੈਂਡ ਦੇ ਸ਼ਹਿਰ ਲੈਸਟਰ ਪੁੱਜਣ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਘਾ ਅਤੇ ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ…

Read More

ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੋਨਤੇਵਾਰਕੀ(ਅਰੇਸੋ) ਚ ਲੱਗੀ ਭਿਆਨਕ ਅੱਗ

 ਲੱਖਾਂ ਯੂਰੋ ਦਾ ਨੁਕਸਾਨ,ਅੰਮ੍ਰਿਤਬਾਣੀ ਦੇ 2 ਸਰੂਪ ਵੀ ਹੋਏ ਅਗਨ ਭੇਂਟ-ਸੰਗਤ ਵਿੱਚ ਸੋਗ –  ਰੋਮ, ਇਟਲੀ( ਗੁਰਸ਼ਰਨ ਸਿੰਘ ਸੋਨੀ)-ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਦੀਵਾ ਬਾਲਕੇ ਸਮਾਜ ਸੇਵੀ ਕਾਰਜਾਂ ਵਿੱਚ ਮੋਹਰੀ ਹੋ ਸੇਵਾ ਨਿਭਾਉਣ ਵਾਲਾ ਤੁਸਕਾਨਾ ਸੂਬਾ ਦੇ ਜਿ਼ਲ੍ਹਾ ਅਰੇਸੋ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ…

Read More

ਪੰਜਾਬ ਦੇ ਪੌਣ ਪਾਣੀ ਨੂੰ ਬਚਾਉਣ ਲਈ ਯਤਨਾਂ ਨੂੰ ਕਾਮਯਾਬੀ ਮਿਲੇਗੀ -ਸੰਤ ਸੀਚੇਵਾਲ 

ਲੈਸਟਰ (ਇੰਗਲੈਂਡ),6 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਫੇਰੀ ਤੇ ਆਏ ਵਾਤਾਵਰਨ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਅਤੇ ਪ੍ਰਦੂਸ਼ਤ ਹੁੰਦੇ ਜਾ ਰਹੇ ਹਵਾ ਪਾਣੀ ਤੇ ਚਿੰਤਾ ਪ੍ਰਗਟ ਕਰਦਿਆਂ  ਐਨ.ਆਰ.ਆਈਜ ਨੂੰ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਆਪਣੀ ਇੰਗਲੈਂਡ ਫੇਰੀ…

Read More

ਸੁਰਜੀਤ ਹਾਕੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਦਾ ਗਾਖਲ ਗਰੁੱਪ ਯੂ ਐਸ ਏ ਵਲੋਂ ਸਨਮਾਨ

ਸੁਰਿੰਦਰ ਸਿੰਘ ਭਾਪਾ ਤੇ ਕੌਸਲਰ ਹਰਸ਼ਰਨ ਕੌਰ ਹੈਪੀ ਗਾਖਲ ਗਰੁੱਪ ਦੇ ਦਫ਼ਤਰ ਪੁੱਜੇ- ਵਾਟਸਨਵਿਲ, ਕੈਲੀਫ਼ੋਰਨੀਆ ( ਦੇ ਪ੍ਰ ਬਿ )- ਕੌਮਾਂਤਰੀ ਪ੍ਰਸਿਧੀ ਪ੍ਰਾਪਤ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਫਾਊਂਡਰ ਮੈਂਬਰ ਤੇ ਮੌਜੂਦਾ ਜਨਰਲ ਸਕੱਤਰ ਸ  ਸੁਰਿੰਦਰ ਸਿੰਘ ਭਾਪਾ  ਆਪਣੀ ਪਤਨੀ ਸਰਦਾਰਨੀ ਹਰਸ਼ਰਨ ਕੌਰ ਕੌਂਸਲਰ ਨਾਲ ਇਨੀਂ ਦਿਨੀ ਅਮਰੀਕਾ ਦੇ ਨਿੱਜੀ ਦੌਰੇ ’ਤੇ ਹਨ। ਇਸ ਦੌਰਾਨ…

Read More

ਖਾਲਸਾ ਕੈਂਪ 2024 ਚੜ੍ਹਦੀ ਕਲ੍ਹਾ ਦੇ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਸਮਾਪਤ

 ਰੋਮ ਇਟਲੀ( ਗੁਰਸ਼ਰਨ ਸਿੰਘ ਸੋਨੀ) -ਰਾਜਧਾਨੀ ਰੋਮ ਤੇ ਲਾਸੀਓ ਸੂਬੇ ਪ੍ਰਸਿੱਧ ਸ਼ਹਿਰ ਲਵੀਨੀਓ ਦੇ ਸਭ ਤੋ ਪੁਰਾਤਨ ਤੇ ਵੱਡੇ ਗੁਰੂਦਵਾਰਾ ਗੋਬਿੰਦਸਰ ਸਾਹਿਬ ਵਿਖੇ ਪਿਛਲੇ ਸਾਲ ਦੀ ਤਰ੍ਹਾ ਇਸ ਸਾਲ ਵੀ ਖਾਲਸਾ ਕੈਂਪ 2024 ਦਾ ਆਯੋਜਿਤ ਕੀਤਾ ਗਿਆ । ਇਹ ਕੈਂਪ ਦੋ ਹਫਤਿਆਂ ਤੋ ਸ਼ੁਰੂ ਹੋ ਕੇ ਬੀਤੇ ਐਤਵਾਰ ਨੂੰ ਸੰਪੰਨ ਹੋਇਆ। ਜਿਸ ਵਿਚ ਇਲਾਕੇ ਦੇ…

Read More

ਮਿਲਵਾਕੀ ਵਿਚ ਮਨਾਇਆ ਪੰਜਾਬਣ ਮੁਟਿਆਰਾਂ ਨੇ ਤੀਆਂ ਦਾ ਮੇਲਾ

ਮਿਲਵਾਕੀ ( ਯੂ ਐਸ ਏ)- ਬੀਤੇ ਦਿਨੀਂ ਗਿੱਧਿਆਂ ਦੀ ਰਾਣੀ ਵਜੋਂ ਜਾਣੀ ਜਾਂਦੀ ਹਰਪ੍ਰੀਤ ਕੌਰ ਚਾਹਲ ਤੇ ਸਾਥਣਾਂ ਦੀ ਪ੍ਰਬੰਧਾਂ ਦੇ ਹੇਠ ਮਿਲਵਾਕੀ ਵਿਖੇ ਤੀਆਂ ਦਾ ਮੇਲਾ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸੈਂਕੜੇ ਪੰਜਾਬਣਾਂ ਨੇ ਸ਼ਮੂਲੀਅਤ ਕਰਦਿਆਂ ਗਿੱਧੇ ਤੇ ਨਾਚ-ਗਾਣੇ ਦੇ ਨਾਲ ਪੰਜਾਬੀ ਸਭਿਆਚਾਰਕ ਵਿਰਾਸਤ ਦੀ ਪ੍ਰਦਰਸ਼ਨੀ ਦਾ ਆਨੰਦ ਮਾਣਿਆ। ਤੀਆਂ ਦੇ ਮੇਲੇ ਦੀ…

Read More