
ਅਮਰੀਕੀ ਕਹਾਣੀ ਬਾਰੇ ਸੈਸ਼ਨ
ਹੇਵਰਡ : ਵਿਸ਼ਵ ਪੰਜਾਬੀ ਸਾਹਿੱਤ ਅਕੈਡਮੀ ਕੈਲੀਫੋਰਨੀਆ ਦੇ ਸਾਲਾਨਾ ਸਮਾਗਮ ਦੇ ਦੂਸਰੇ ਦਿਨ ਅਮਰੀਕੀ ਕਹਾਣੀ ਬਾਰੇ ਸੈਸ਼ਨ ਸੰਚਾਲਕ ਦਾ ਜ਼ਿੰਮਾ ਚਰਨਜੀਤ ਸਿੰਘ ਪੰਨੂ ਦੇ ਹਿੱਸੇ ਆਇਆ। ਉਸ ਨੇ ਸਟੇਜ ਸੰਭਾਲਦੇ ਮੰਚ ਤੇ ਸਸ਼ੋਭਿਤ ਪ੍ਰਧਾਨਗੀ ਮੰਡਲ ਤੇ ਦਰਸ਼ਕਾਂ ਸਰੋਤਿਆ ਸਭ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਸਵਾਗਤ ਕੀਤਾ। ‘ਮੈਂ ਭਾਵੇਂ ਵਰਿਆਮ ਨਹੀਂ ਹਾਂ, ਪਰ ਮੈਂ ਬੰਦਾ ਆਮ ਨਹੀਂ…