
ਪੁਸਤਕ ਸਮੀਖਿਆ-ਚਰਨਜੀਤ ਸਿੰਘ ਪੰਨੂ ਦਾ ‘ਨਾਰਥ ਪੋਲ (ਧਰਤੀ ਦਾ ਮੁਕਟ)’ ਦੇ ਵਿਭਿੰਨ ਪਾਸਾਰ
ਸਮੀਖਿਆਕਾਰ- ਡਾ.ਭੀਮ ਇੰਦਰ ਸਿੰਘ- ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿਚ ਰਹਿਣ ਵਾਲਾ ਚਰਨਜੀਤ ਸਿੰਘ ਪੰਨੂ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਅਦੁੱਤੀ ਮੱਲਾਂ ਮਾਰਨ ਵਾਲਾ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਉਹ ਕੇਵਲ ਉਤਮ ਕਹਾਣੀਕਾਰ, ਕਵੀ ਜਾਂ ਨਾਵਲਕਾਰ ਹੀ ਨਹੀਂ ਸਗੋਂ ਉਸ ਨੇ ਉੱਚ ਕੋਟੀ ਦੇ ਸਫ਼ਰਨਾਮੇ ਲਿਖ ਕੇ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਨਵੇਂ ਮੀਲ-ਪੱਥਰ ਸਥਾਪਤ ਕੀਤੇ ਹਨ। ਇਹਨਾਂ ਸਫ਼ਰਨਾਮਿਆਂ…