Headlines

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਰਹੀ ਸਮਰਪਿਤ 

ਕੈਲਗਰੀ ( ਦਲਬੀਰ ਜੱਲੋਵਾਲੀਆ )-ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ 16 ਦਸੰਬਰ ਨੂੰ ਕੋਸੋ ਹਾਲ ਵਿੱਚ ਹੋਈ। ਹਾਜ਼ਰੀਨ ਨੂੰ ‘ਜੀ ਆਇਆਂ’ ਆਖਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ, ਨਛੱਤਰ ਸਿੰਘ ਪੁਰਬਾ ਅਤੇ ਸੁਖਵਿੰਦਰ ਸਿੰਘ ਥਿੰਦ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। “ਰੌਸ਼ਨ ਕਰਨ ਲਈ ਦੇਸ਼ ਦੇ ਚਾਰ ਕੋਨੇ, ਆਪਣਾ ਦੀਵਾ ਚੌਮੁਖੀਆ ਬੁਝਾ…

Read More

ਡਾ. ਸ. ਪ. ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੋਫ਼ੈਸਰ ਐਮਰੀਟਸ ਦੀ ਆਨਰੇਰੀ ਉਪਾਧੀ

ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 12 ਦਸੰਬਰ 2023 ਨੂੰ ਸਿੰਡੀਕੇਟ ਦੀ ਮੀਟਿੰਗ ਵਿੱਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਤੇ ਪ੍ਰਧਾਨ ਭਾਸ਼ਾ ਅਕਾਦਮੀ ਜਲੰਧਰ ਨੂੰ ਪ੍ਰੋਫ਼ੈਸਰ ਐਮਰੀਟਸ ਦੀ ਆਨਰੇਰੀ ਉਪਾਧੀ ਨਾਲ ਨਿਵਾਜਣ ਦਾ ਫੈਸਲਾ ਲਿਆ ਗਿਆ ਹੈ। ਡਾ. ਸ. ਪ. ਸਿੰਘ…

Read More

ਕਵਿਤਾ- ਮੁਹੱਬਤ /- ਪ੍ਰੇਮ ਸਾਹਿਲ

ਹਾਂ ਤੇ ਯਾਰ ਮੁਹੱਬਤ ਹੀ ਮੈੰ ਨਾਂ ਤੋੰ ਹੀਰ ਸਦਾਵਾਂ ਮੈੰ ਤੇ ਜੋ ਹਾਂ ਸੋ ਬਣਕੇ ਰਹਿ ਸਾਂ ਭੇਖ, ਪਖੰਡ ਠੁਕਰਾਵਾਂ ਮੈੰ ਸੋਹਣੀ ਬਣ ਜਦ ਜੱਗ ‘ਤੇ ਆਵਾਂ ਪਾਰ ਕਰਾਂ ਦਰਿਆਵਾਂ ਮੈੰ ਯਾਰ ਆਪਣੇ ਸੰਗ ਵਫ਼ਾ ਨਿਭਾਵਾਂ ਡੁੱਬ ਕੇ ਵੀ ਤਰ ਜਾਵਾਂ ਮੈੰ ਤੇ ਇੱਕ ਦਿਨ ਜਦ ਇਸ ਧਰਤੀ ‘ਤੇ ਸੱਸੀ ਨਾਮ ਧਰਾਵਾਂ ਮੈੰ ਇੱਕ…

Read More

ਗ਼ਜ਼ਲ-ਅੰਬਰ ‘ਤੇ ਨਵੀਂ ਉਡਾਣ ਭਰ ਰਿਹਾ -ਪ੍ਰੀਤ ਮਨਪ੍ਰੀਤ

ਮੋਗਾ ਜ਼ਿਲੇ ਦੇ ਪਿੰਡ ਮਨਾਵਾਂ ਦਾ ਜੰਮਪਲ ਪ੍ਰੀਤ ਮਨਪ੍ਰੀਤ ਪੰਜਾਬੀ ਗ਼ਜ਼ਲ-ਅੰਬਰ ‘ਤੇ ਨਿਤ ਦਿਨ ਨਵੀਂ ਉਡਾਣ ਭਰ ਰਿਹਾ ਹੈ। 2006 ਤੋਂ ਉਹ ਸਰੀ (ਕੈਨੇਡਾ) ਦਾ ਵਸਨੀਕ ਹੈ। ਕੈਨੇਡਾ ਆ ਕੇ ਕੁਝ ਸਮਾਂ ਉਸ ਅੰਦਰਲਾ ਸ਼ਾਇਰ ਖਾਮੋਸ਼ ਜ਼ਰੂਰ ਰਿਹਾ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਕਾਵਿਕ ਖ਼ਿਆਲਾਂ ਨੇ ਫਿਰ ਅੰਗੜਾਈ ਭਰੀ ਹੈ। ਉਸ ਨੇ ਨਜ਼ਮ ਤੋਂ ਮੋੜਾ ਕਟਦਿਆਂ ਗ਼ਜ਼ਲ ਦੇ…

Read More

ਡਾ ਲਖਵਿੰਦਰ ਸਿੰਘ ਗਿੱਲ ਦੀਆਂ ਕਵਿਤਾਵਾਂ—

ਡਾ. ਲਖਵਿੰਦਰ ਸਿੰਘ ਗਿੱਲ ਅੰਗਰੇਜ਼ੀ ਵਿਸ਼ੇ ਦਾ ਪ੍ਰੋਫ਼ੈਸਰ ਰਿਹਾ ਹੈ ਪਰ ਕਵਿਤਾ ਉਹ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਹਿੰਦਾ ਹੈ। ਪੀਐਚ.ਡੀ ਅੰਗਰੇਜ਼ੀ ਵਿੱਚ ਕਰਕੇ ਅੰਗਰੇਜ਼ੀ ਵਿਚ ਤਿੰਨ ਕਿਤਾਬਾਂ ਅਤੇ ਪੰਜਾਬੀ ਵਿਚ ਇਕ ਕਾਵਿ ਸੰਗ੍ਰਹਿ ਲਿਖ ਚੁੱਕਾ ਹੈ। ਪੰਜਾਬ ਅਤੇ ਪੰਜਾਬੀਅਤ ਦੀਆਂ ਸਮੱਸਿਆਵਾਂ ਉਸਦੀ ਕਵਿਤਾ ਦਾ ਵਿਸ਼ਾ ਰਹਿੰਦੇ ਹਨ। ਜ਼ਿਲਾ ਗੁਰਦਾਸਪੁਰ ਦੇ ਪਿੰਡ ਗਿੱਲਾਂਵਾਲੀ ਦਾ ਜੰਮਪਲ…

Read More

ਕਾਵਿ ਪੁਸਤਕ-ਕੰਮੀਆਂ ਦੀ ਕੁੜੀ-ਸੰਨੀ ਧਾਲੀਵਾਲ

ਰੀਵਿਊਕਾਰ–ਅਵਤਾਰ ਸਿੰਘ ਧਾਲੀਵਾਲ ਇਕ ਕਦਮ ਹੋਰ- ਸੰਨੀ ਧਾਲੀਵਾਲ ਹੁਣ ਪੰਜਾਬੀ ਸਾਹਿੱਤ ਦੇ ਪਾਠਕਾਂ ਲਈ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ।ਸੋਸ਼ਲ ਮੀਡੀਆ ਤੋਂ ਇਲਾਵਾ ਉਸ ਦੇ ਪਲੇਠੇ ਕਾਵਿ ਸੰਗ੍ਰਹਿ ‘ਖ਼ਾਲੀ ਆਲ੍ਹਣਾ ‘ ਬਾਰੇ ਦੇਸਾਂ ਪਰਦੇਸਾਂ ਦੇ ਪੰਜਾਬੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੇ ਰੀਵੀਊ , ਉਸਦੀ ਹੌਸਲਾ ਅਫਜਾਈ ਕਰਦੇ ਹਨ। ਉਸ ਦੀਆਂ ਕਵਿਤਾਵਾਂ ਦੇਸਾਂ ਪਰਦੇਸਾਂ ਦੇ ਅਖਬਾਰਾਂ…

Read More

ਪਾਕਿਸਤਾਨੀ ਪੰਜਾਬੀ ਸ਼ਾਇਰ ਅਹਿਮਦ ਸਲੀਮ ਦਾ ਸਦੀਵੀ ਵਿਛੋੜਾ

ਲੁਧਿਆਣਾ ( ਪ੍ਰੋ ਗੁਰਭਜਨ ਗਿੱਲ)- ਹਕੂਮਤਾਂ ਦਾ ਜਬਰ ਸਹਿੰਦਿਆਂ ਉਮਰ ਗੁਜ਼ਾਰਨ ਵਾਲਾ ਸ਼ਾਇਰ ਅਹਿਮਦ ਸਲੀਮ ਵੀ ਆਖ਼ਰੀ ਫ਼ਤਹਿ ਬੁਲਾ ਗਿਆ। ਕਦੇ ਵਕਤ ਸੀ ਕਿ ਅਹਿਮਦ ਸਲੀਮ ਦੀ ਚਿੱਠੀ ਫੜੇ ਜਾਣਾ ਵੀ ਗੁਨਾਹ ਸੀ।  ਉਸ ਦੇ ਲਿਖੇ ਗੀਤ “ਉੱਚੀਆਂ ਲੰਮੀਆਂ ਟਾਹਲੀਆਂ” ਰਾਹੀਂ ਮੈਂ ਉਸਦੇ ਸ਼ਬਦ ਸੰਸਾਰ ਨਾਲ ਜੁੜਿਆ। ਇਸ ਪੰਜਾਬੀ ਲੋਕਗੀਤ ਨੂੰ ਉਸ ਬਦਲ ਕੇ ਅਮਨ…

Read More

ਪੰਜਾਬੀ ਸਾਹਿਤ ਸਭਾ ਮੁੱਢਲੀ ਐਬਸਫੋਰਡ ਵੱਲੋਂ ਸਤਵੰਤ ਕੌਰ ਪੰਧੇਰ ਦੀ ਪੁਸਤਕ ‘ਕਾਦਰ ਦੀ ਕੁਦਰਤ’ ਲੋਕ ਅਰਪਿਤ

”ਭਾਈ ਵੀਰ ਸਿੰਘ ਦੇ ਕੁਦਰਤ ਦੇ ਕਾਵਿ ਦੀ ਸਾਹਿਤਕ ਵਾਰਿਸ ਹੈ ਪੰਧੇਰ”- ਡਾ. ਗੁਰਵਿੰਦਰ ਸਿੰਘ ਵੈਨਕੂਵਰ (ਬਰਾੜ-ਭਗਤਾ ਭਾਈ ਕਾ)- ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਪੰਜਾਬੀ ਲੇਖਕਾ ਸਤਵੰਤ ਕੌਰ ਪੰਧੇਰ ਦੀ ਚੌਥੀ ਪੁਸਤਕ ‘ਕਾਦਰ ਦੀ ਕੁਦਰਤ’ ਵੱਡੀ ਗਿਣਤੀ ਵਿੱਚ ਪਹੁੰਚੇ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ। 148 ਸਫ਼ੇ ਦੀ ਇਸ ਪੁਸਤਕ…

Read More

ਐਡਮਿੰਟਨ ਵਿਚ ਬਹੁ- ਭਾਸ਼ਾਈ ਕਵਿਤਾ ਸੰਮੇਲਨ ਕਰਵਾਇਆ

ਕਵੀ ਤੇ ਪੱਤਰਕਾਰ ਸੁਸ਼ੀਲ ਦੋਸਾਂਝ ਵਿਸ਼ੇਸ਼ ਤੌਰ ਤੇ ਪੁੱਜੇ- ਐਡਮਿੰਟਨ, 4 ਦਸੰਬਰ (ਗੁਰਪ੍ਰੀਤ ਸਿੰਘ ) -ਪ੍ਰੋਗਰੈਸਿਵ ਪੀਪਲਜ਼ ਫਾਊਡੇਂਸ਼ਨ ਆਫ ਐਡਮਿੰਟਨ ਵੱਲੋਂ ਸੀਨਅਰ ਸਿਟੀਜ਼ਨ ਸੈਂਟਰ ਐਡਮਿੰਟਨ ਵਿਖੇ ਬਹੁ ਭਾਸ਼ਾਈ ਕਵਿਤਾ ਸੰਮੇਲਨ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਕਵੀ, ਪੱਤਰਕਾਰ ਤੇ ਉਘੇ ਕਾਲਮ ਨਵੀਸ ਤੇ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸ਼੍ਰੀ…

Read More

ਇਟਲੀ ਚ ਲੇਖਕ ਬਿੰਦਰ ਕੋਲੀਆਂਵਾਲ ਦਾ ਨਾਵਲ “ਪਾਂਧੀ ਉਸ ਪਾਰ ਦੇ ਰਿਲੀਜ਼  

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਧਰਤੀ ਤੇ ਵਸਦੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦਾ ਨਵਾਂ ਨਾਵਲ”ਪਾਂਧੀ ਉਸ ਪਾਰ ਦੇ” ਬੀਤੇ ਦਿਨ ਵੈਰੋਨਾ ਨੇੜਲੇ ਸ਼ਹਿਰ ਕਲਦੀਏਰੋ ਵਿਖੇ ਲੋਕ ਅਰਪਣ ਕੀਤਾ ਗਿਆ।ਇਸ ਨਾਵਲ ਨੂੰ ਜਾਰੀ ਕਰਨ ਸਬੰਧੀ ਸਾਹਿਤ ਸੁਰ ਸੰਗਮ ਸਭਾ ਇਟਲੀ ਦੁਆਰਾ ਇਕ ਵਿਸ਼ੇਸ਼ ਇਕੱਤਰਤਾ…

Read More