Headlines

ਗ਼ਜ਼ਲ ਮੰਚ ਸਰੀ ਵੱਲੋਂ ਕੁਲਵਿੰਦਰ ਖਹਿਰਾ ਦੀ ਪੁਸਤਕ ‘ਹਨੇਰੇ ਦੀ ਤਲੀ ਤੇ’ ਰਿਲੀਜ਼

ਸਰੀ, 15 ਜਨਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਦੀ ਸਾਲ 2024 ਦੀ ਪਹਿਲੀ ਮੀਟਿੰਗ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਸਾਲ ਮੰਚ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਪਿਛਲੇ ਸਾਲ ਮੰਚ ਵੱਲੋਂ ਕਰਵਾਏ ਗਏ ਸਾਹਿਤਕ ਪ੍ਰੋਗਰਾਮਾਂ ਉੱਪਰ ਤਸੱਲੀ ਪ੍ਰਗਟ ਕਰਦਿਆਂ…

Read More

ਅਯੁੱਧਿਆ ਰਾਮ ਮੰਦਿਰ ਅਤੇ ਸਿੱਖ

ਪ੍ਰੋ: ਸਰਚਾਂਦ ਸਿੰਘ ਖਿਆਲਾ- ਮੁੱਖ ਤੋਂ ’ਰਾਮ’ ਉਚਾਰਦਿਆਂ ਮਸਤਕ ਦੋ ਬਿੰਦੂਆਂ, ਅਧਿਆਤਮਕ ਅਤੇ ਰਾਜਨੀਤਿਕ ’ਤੇ ਕੇਂਦਰਿਤ ਹੋ ਜਾਂਦਾ ਹੈ।  ’ਰਾਮ’ ਸ਼ਬਦ ਜਿੱਥੇ ਰੂਹ ਨੂੰ ਸਕੂਨ ਦੇਣ ਵਾਲਾ ਹੈ, ਉੱਥੇ ਹੀ ’ਰਾਮ ਰਾਜ’ ਦਾ ਲੋਕ ਕਲਿਆਣਕਾਰੀ ਸੰਕਲਪ ਹਰੇਕ ਭਾਰਤੀ ਦੇ ਹਿਰਦੇ ’ਚ ਵਸਿਆ ਨੇਕ ਦ੍ਰਿਸ਼ਟੀਕੋਣ ਅਤੇ ਮਨੋਰਥ ਰਿਹਾ ਹੈ। ਇਕ ਪੁਰਾਤਨ ਸਭਿਅਤਾ ਵਜੋਂ ਭਾਰਤੀ ਲੋਕਾਂ ਦੇ…

Read More

ਵੈਨਕੂਵਰ ਵਿਚਾਰ ਮੰਚ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਸਰੀ, 11 ਜਨਵਰੀ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਵੱਲੋਂ ਅੱਜ ਜਰਨੈਲ ਆਰਟ ਗੈਲਰੀ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪੰਜਾਬੀ ਸਾਹਿਤ ਦੇ ਸਮੂਹ ਪਾਠਕਾਂ ਨੂੰ ਗੁਰਦਿਆਲ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਆਪਣੀਆਂ ਯਾਦਾਂ…

Read More

11 ਜਨਵਰੀ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ -ਕੈਨੇਡਾ ਦੇ ਮੋਢੀ ਜੁਝਾਰੂ ਸਿੱਖ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ

ਡਾ. ਗੁਰਵਿੰਦਰ ਸਿੰਘ ਕੈਨੇਡਾ ਦੇ ਮੋਢੀ ਜੁਝਾਰੂ ਸਿੱਖਾਂ ‘ਚ ਗਿਣੇ ਜਾਂਦੇ ਭਾਈ ਮੇਵਾ ਸਿੰਘ ਲੋਪੋਕੇ ਕੈਨੇਡਾ ‘ਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸ਼ਹੀਦ ਸਨ। ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਨੂੰ ”ਚਿੱਟੀ ਚਮੜੀ ਵਾਲਿਆਂ ਦਾ ਦੇਸ਼’ ਸਾਬਤ ਕਰਨ ਦੀ ਕੋਸ਼ਿਸ਼ ‘ਚ ਲੱਗੇ ਵਿਲੀਅਮ ਚਾਰਲਸ ਹਾਪਕਿਨਸਨ ਨੂੰ ਸੋਧਿਆ ਸੀ। ਭਾਈ ਮੇਵਾ ਸਿੰਘ ਵਲੋਂ…

Read More

ਊਰਜਾ ਭਰਪੂਰ ਸ਼ਾਇਰੀ ਦਾ ਭਰ ਵਗਦਾ ਦਰਿਆ – ਦਵਿੰਦਰ ਗੌਤਮ

ਪੇਸ਼ਕਸ਼-ਹਰਦਮ ਮਾਨ- ਗ਼ਜ਼ਲ ਮੰਚ ਸਰੀ ਦਾ ਧੁਰਾ ਦਵਿੰਦਰ ਗੌਤਮ ਬਹੁਤ ਹੀ ਸੰਜੀਦਾ ਸ਼ਾਇਰ ਅਤੇ ਸੁਹਿਰਦ ਇਨਸਾਨ ਹੈ। ਆਪਣੀ ਪਹਿਲੀ ਪੁਸਤਕ ‘ਸੁਪਨੇ ਸੌਣ ਨਾ ਦਿੰਦੇ’ ਨਾਲ ਹੀ ਪੰਜਾਬੀ ਗ਼ਜ਼ਲ ਖੇਤਰ ਵਿਚ ਉਹ ਆਪਣੀ ਪਛਾਣ ਬਣਾ ਚੁੱਕਿਆ ਹੈ। ਸਾਹਿਤ ਅਕੈਡਮੀ ਅਵਾਰਡ ਨਾਲ ਸਨਮਾਨਿਤ ਨਾਮਵਰ ਗ਼ਜ਼ਲਗੋ ਜਸਵਿੰਦਰ ਅਨੁਸਾਰ ‘ਉਸ ਕੋਲ ਵਿਸ਼ਾਲ ਅਨੁਭਵ ਹੈ। ਉਸ ਦੀ ਗ਼ਜ਼ਲ ਚਿੰਤਨੀ ਸੁਰ…

Read More

ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀ ਦਰਬਾਰ 13 ਜਨਵਰੀ ਨੂੰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ-ਡੈਲਟਾ ਵਿਖੇ- ਸਰੀ-ਡੈਲਟਾ : ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਰਵਾਇਆ ਜਾਂਦਾ ਹੈ। ਇਸ ਸਾਲ, 13 ਜਨਵਰੀ ਦਿਨ ਸ਼ਨਿਚਰਵਾਰ ਨੂੰ, ਮੁੱਖ ਦਰਬਾਰ ਹਾਲ ਵਿਖੇ ਸ਼ਾਮ ਨੂੰ 6.15 ਤੋਂ 8.30 ਵਜੇ…

Read More

”1984 : ਜਦੋਂ ਉਹ ਸਿੱਖਾਂ ਲਈ ਆਏ” 13 ਜਨਵਰੀ ਨੂੰ ਸਟਰਾਅ ਬੈਰੀ ਹਿੱਲ ਲਾਇਬਰੇਰੀ ਵਿਖੇ ਕਿਤਾਬ ਰਿਲੀਜ਼ ਸਮਾਰੋਹ

“1984: When they came for the Sikhs”  ਸਰੀ : ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਿਤ ”1984 : ਜਦੋਂ ਉਹ ਸਿੱਖਾਂ ਲਈ ਆਏ” ਕਿਤਾਬ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਵੱਲੋਂ, ਸਿੱਖਾਂ ਦੇ 1984 ਦੇ ਸੰਤਾਪ ਬਾਰੇ, ਬੱਚਿਆਂ ਲਈ ਲਿਖੀ ਗਈ ਪਹਿਲੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹਨਾਂ ਪੱਤਰਕਾਰੀ, ਇਤਿਹਾਸ ਤੇ ਸਿਆਸਤ ਨਾਲ ਸੰਬੰਧਿਤ ਅੱਧੀ ਦਰਜਨ ਦੇ ਕਰੀਬ…

Read More

ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ-ਦੇਬੀ ਮਖਸੂਸਪੁਰੀ

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਕਲਾਕਾਰ,ਖਿਡਾਰੀ ਤੇ ਪੱਤਰਕਾਰ  ਲੋਕ ਸਮਾਜ ਦੇ ਸਾਂਝੇ ਹੁੰਦੇ ਹਨ ਕਿਉਂਕਿ ਇਹਨਾਂ ਲੋਕਾਂ ਲਈ ਸਾਰੀ ਦੁਨੀਆਂ ਇੱਕ ਸਮਾਨ ਹੈ ਸਭ ਧਰਮ ਇੱਕ ਹੈ ਤੇ ਇਹ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਮਾਜ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਆਪਣੇ ਵਿਚਰਨ ਵਾਲੇ ਖੇਤਰਾਂ ਵਿੱਚ ਦਿੰਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ,ਲੇਖਕ,ਗੀਤਕਾਰ ਤੇ…

Read More

ਡਾ ਦਵਿੰਦਰ ਸਿੰਘ ਮਾਂਗਟ ਦੀ ਸਿੰਘ ਸਭਾ ਲਹਿਰ ਦੇ ਇਤਿਹਾਸ ਸਬੰਧੀ ਨਵੀਂ ਪੁਸਤਕ ਦਾ ਰੀਲੀਜ਼ ਸਮਾਰੋਹ 13 ਜਨਵਰੀ ਨੂੰ

ਸਰੀ- ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਨਵੇਂ ਸਾਲ ਦੀ ਮਾਸਿਕ ਮਿਲਣੀ 13 ਜਨਵਰੀ,2024 ਨੂੰ ਦਿਨ ਸ਼ਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਸੀਨੀਅਰ ਸੈਂਟਰ 7050 120 ਸਟ੍ਰੀਟ ਸਰ੍ਹੀ ਵਿਖੇ ਹੋਵੇਗੀ, ਜਿਸ ਵਿੱਚ ਲੇਖਕ ਦਵਿੰਦਰ ਸਿੰਘ ਮਾਂਗਟ ਦੀ ਅੰਗਰ੍ਰੇਜ਼ੀ ਦੀ ਪੁਸਤਕ “ਔਰੀਜਨ ਔਫ ਦ ਸਿੰਘ ਸਭਾ ਮੂਵਮੈਂਟ” ਐਂਡ ਇਟਸ ਲੀਗੈਸੀ” ( “Origin of the Singh Sabha Movement…

Read More

 ਸਾਂਝੀਵਾਲਤਾ ਦਾ ਤਿਉਹਾਰ – ਲੋਹੜੀ

ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਵਿੱਚ ਬੜੀ ਧੂਮ ਧਾਮ ਨਾਲ਼ ਮਨਾਇਆ ਜਾਣ ਵਾਲ਼ਾ ਸਾਰਿਆਂ ਦਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ ਖੇਤੀਬਾੜੀ ਅਤੇ ਫ਼ਸਲਾਂ ਨਾਲ਼ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਰਹੀ ਹੈ। ਪਹਿਲਾਂ ਜ਼ਮੀਨਾਂ ਬਟਾਈ ਉੱਤੇ…

Read More