![ਉਘੇ ਗਜ਼ਲਗੋ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀਆਂ ਪੁਸਤਕਾਂ ਰਿਲੀਜ਼](https://deshpardes.ca/wp-content/uploads/2024/12/Sahit-sabha-book-release-1-600x400.jpg)
ਉਘੇ ਗਜ਼ਲਗੋ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀਆਂ ਪੁਸਤਕਾਂ ਰਿਲੀਜ਼
ਐਬਸਫੋਰਡ, 18 ਦਸੰਬਰ (ਹਰਦਮ ਮਾਨ)- ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ਬੀਤੇ ਸ਼ਨੀਵਾਰ ਹੈਰੀਟੇਜ ਗੁਰਸਿੱਖ ਗੁਰਦੁਆਰਾ ਸਾਊਥ ਫਰੇਜ਼ਰ ਵੇਅ ਐਬਸਫੋਰਡ ਵਿਖੇ ਕਰਵਾਏ ਇਕ ਸਾਹਿਤਕ ਸਮਾਗਮ ਵਿਚ ਪ੍ਰਸਿੱਧ ਸ਼ਾਇਰ ਮਹਿਮਾ ਸਿੰਘ ਤੂਰ ਦੀ ਪੁਸਤਕ ‘ਉਦਾਸੀ ਜਾਗਦੀ ਹੈ’ ਅਤੇ ਹਰੀ ਸਿੰਘ ਤਾਤਲਾ ਦੀ ਪੁਸਤਕ ‘ਤੂੰ ਤੇ ਪਿਕਾਸੋ’ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿਚ ਸਾਹਿਤ ਪ੍ਰੇਮੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਰਿਲੀਜ਼ ਕੀਤੀਆਂ ਗਈਆਂ ਪੁਸਤਕਾਂ ਬਾਰੇ ਸ਼ਾਇਰ ਦਵਿੰਦਰ…