ਤਰਕਸ਼ੀਲ ਮੇਲੇ ਦੌਰਾਨ ਨਾਟਕ ਐਲ ਐਮ ਆਈ ਨੇ ਕੈਨੇਡੀਅਨ ਇਮੀਗ੍ਰੇਸ਼ਨ ਨੀਤੀ ਦੇ ਪਰਖਚੇ ਉਡਾਏ
ਸਰੀ ਤੇ ਐਬਸਫੋਰਡ ਵਿਚ ਖੇਡੇ ਨਾਟਕਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ- ਐਬਸਫੋਰਡ ( ਦੇ ਪ੍ਰ ਬਿ)- ਬੀਤੇ ਸ਼ਨੀ ਤੇ ਐਤਵਾਰ ਨੂੰ ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ 19 ਵਾਂ ਤਰਕਸ਼ੀਲ ਮੇਲਾ ਬੈਲ ਫਰਮਾਰਮਿੰਗ ਸੈਂਟਰ ਸਰੀ ਅਤੇ ਮੈਸਕੂਈ ਸੈਨਟੇਨੀਅਲ ਆਡੀਟੋਰੀਅਮ ਐਬਸਫੋਰਡ ਵਿਖੇ ਕਰਵਾਇਆ ਗਿਆ। ਦੋਵੇਂ ਦਿਨ ਪ੍ਰੋਗਰੈਸਿਵ ਕਲਾ ਮੰਚ ਕੈਲਗਰੀ ਦੇ ਕਲਾਕਾਰਾਂ ਵਲੋਂ ਕਮਲ ਪੰਧੇਰ ਦੀ ਅਗਵਾਈ ਹੇਠ…