Headlines

ਕਨੇਡਾ ‘ਚ 11, 12, 13 ਅਕਤੂਬਰ ਨੂੰ ਹੋਣਗੇ ਪੰਜਾਬੀ ਲੋਕ ਨਾਚਾਂ ਦੇ ਵਿਸ਼ਵ ਪੱਧਰੀ ਮੁਕਾਬਲੇ

ਸੰਸਾਰ ਭਰ ਤੋਂ ਲਗਭਗ 70 ਟੀਮਾਂ ਦੇ ਤਕਰੀਬਨ 800 ਮੁਕਾਬਲੇਬਾਜ ਹਿੱਸਾ ਲੈਣਗੇ- ਸਰੀ, 8 ਅਕਤੂਬਰ (ਹਰਦਮ ਮਾਨ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੁਸਾਇਟੀ ਵੱਲੋਂ ਆਪਣਾ ਦੂਜਾ ਸੰਸਾਰ ਪੱਧਰੀ ਲੋਕ ਨਾਚ ਮੇਲਾ 11, 12, 13 ਅਕਤੂਬਰ 2024 ਨੂੰ ਬੈੱਲ ਪ੍ਰਫਾਰਮਿੰਗ ਸੈਂਟਰ, ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਭੰਗੜਾ, ਗਿੱਧਾ, ਲੁੱਡੀ, ਸੰਮੀ, ਝੁੰਮਰ ਅਤੇ ਮਲਵਈ ਗਿੱਧੇ ਦੀਆਂ ਟੀਮਾਂ ਪਹੁੰਚ…

Read More

ਵੈਨਕੂਵਰ ਵਿਚ ਫਲਸਤੀਨ ਪੱਖੀ ਰੈਲੀ ਦੌਰਾਨ ਕੈਨੇਡਾ ਦਾ ਝੰਡਾ ਸਾੜਿਆ

ਵੈਨਕੂਵਰ ( ਦੇ ਪ੍ਰ ਬਿ)- ਬੀਤੇ ਦਿਨ ਵੈਨਕੂਵਰ ਡਾਉਨ ਟਾਉਨ ਵਿਚ ਫਲਸਤੀਨੀ ਪੱਖੀ ਇਕ ਰੈਲੀ ਦੌਰਾਨ ਮੁਜ਼ਾਹਰਾਕਾਰੀਆਂ ਵਲੋਂ ਕੈਨੇਡਾ, ਅਮਰੀਕਾ ਤੇ ਇਜਰਾਈਲ ਮੁਰਦਾਬਾਦ ਨੇ ਨਾਅਰਿਆਂ ਦਰਮਿਆਨ ਕੈਨੇਡਾ ਦੇ ਝੰਡੇ ਨੂੰ ਸਾੜਿਆ ਗਿਆ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਉਪਰੰਤ ਕੈਨੇਡਾ ਭਰ ਵਿਚ ਇਸਦੀ ਕਰੜੀ ਨਿੰਦਾ ਹੋ ਰਹੀ ਹੈ। ਵੈਨਕੂਵਰ ਵਿੱਚ ਇੱਕ ਫਲਸਤੀਨੀ ਪੱਖੀ ਰੈਲੀ ਦੌਰਾਨ…

Read More

ਬੀ ਸੀ ਆਗੂਆਂ ਦੀ ਬਹਿਸ ਦੌਰਾਨ ਡਰੱਗ, ਸਿਹਤ, ਰਿਹਾਇਸ਼ੀ ਸੰਕਟ ਤੇ ਮਹਿੰਗਾਈ ਤੇ ਭਰਪੂਰ ਚਰਚਾ

ਤਾਜ਼ਾ ਸਰਵੇਖਣ ਵਿਚ ਐਨ ਡੀ ਪੀ ਦੀ ਲੋਕਪ੍ਰਿਯਤਾ 47 ਪ੍ਰਤੀਸ਼ਤ ਤੇ ਕੰਸਰਵੇਟਿਵ ਦੀ 42 ਪ੍ਰਤੀਸ਼ਤ ਦਾ ਦਾਅਵਾ- ( ਦੇ ਪ੍ਰ ਬਿ)-ਬੀਤੀ ਰਾਤ ਬ੍ਰਿਟਿਸ਼ ਕੋਲੰਬੀਆ ਚੋਣਾਂ ਲਈ ਚੋਣ ਮੈਦਾਨ ਵਿਚ ਕੁੱਦੀਆਂ ਪਾਰਟੀਆਂ ਦੇ ਆਗੂਆਂ ਵਲੋਂ ਟੀਵੀ ਉਪਰ ਬਹਿਸ ਦੌਰਾਨ ਇਕ ਦੂਸਰੇ ਉਪਰ ਤਿੱਖੇ ਹਮਲੇ ਕੀਤੇ ਗਏ। ਬੀ ਸੀ ਐਨ ਡੀ ਪੀ ਆਗੂ ਡੇਵਿਡ ਈਬੀ ਤੇ ਬੀ…

Read More

ਕੇਵਲ ਐਨ ਡੀ ਪੀ ਹੀ ਲੋਕ ਭਲਾਈ ਪ੍ਰਤੀ ਸੁਹਿਰਦ ਪਾਰਟੀ-ਜਿੰਨੀ ਸਿਮਸ

ਸਰੀ ਵਿਚ ਸਭ ਤੋਂ ਵੱਧ ਨਿਵੇਸ਼ ਕਰਨ ਵਾਲੀ ਐਨ ਡੀ ਪੀ ਸਰਕਾਰ ਦਾ ਇਤਿਹਾਸਕ ਰਿਕਾਰਡ- ਸਰੀ ( ਦੇ ਪ੍ਰ ਬਿ)- ਸਰੀ ਪੈਨੋਰਮਾ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਜਿੰਨੀ ਸਿਮਸ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀ। ਉਹਨਾਂ ਦਾ ਪ੍ਰੋਵਿੰਸ਼ੀਅਲ ਤੇ ਫੈਡਰਲ ਸਿਆਸਤ ਵਿਚ ਆਪਣਾ ਇਕ ਤਜੁਰਬਾ ਤੇ ਰਿਕਾਰਡ ਹੈ। ਸਰੀ-ਪੈਨੋਰਾਮਾ ਹਲਕੇ ਤੋਂ ਐਨ ਡੀ ਪੀ…

Read More

ਹਰਿਆਣਾ ਵਿਚ ਭਾਜਪਾ ਦੀ ਹੈਟ੍ਰਿਕ-ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਜੇਤੂ

ਚੰਡੀਗੜ ( ਦੇ ਪ੍ਰ ਬਿ)- ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ 90 ਸੀਟਾਂ ਦੇ ਨਤੀਜੇ ਆ ਗਏ ਹਨ ਜਿਸ ਵਿਚ ਭਾਜਪਾ ਨੇ ਬਹੁਮਤ ਹਾਸਲ ਕਰਦਿਆਂ 48 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ । ਭਾਜਪਾ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਅੱਠ ਸੀਟਾਂ ਦਾ ਫਾਇਦਾ ਹੋਇਆ ਹੈ। ਇੰਡੀਅਨ ਨੈਸ਼ਨਲ…

Read More

ਬਸੰਤ ਮੋਟਰਜ਼ ਦੀ 33ਵੀਂ ਵਰੇਗੰਢ ਮੌਕੇ ਵਿਦਿਆਰਥੀਆਂ ਨੂੰ 33 ਹਜ਼ਾਰ ਡਾਲਰ ਦੇ ਵਜੀਫੇ ਤਕਸੀਮ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਬਸੰਤ ਮੋਟਰਜ਼ ਦੀ 33 ਵੀਂ ਵਰੇਗੰਢ ਮੌਕੇ ਹਰ ਸਾਲ ਦੀ ਤਰਾਂ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਸਕਾਲਰਸ਼ਿਪ ਲਈ ਚੁਣੇ ਗਏ 15 ਵਿਦਿਆਰਥੀਆਂ ਨੂੰ 33,000 ਡਾਲਰ ਦੇ ਵਜੀਫੇ ਤਕਸੀਮ ਕਰਦਿਆਂ ਉਹਨਾਂ ਦੇ ਉਜਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥੀਆਂ ਨੂੰ ਵਜੀਫੇ ਤਕਸੀਮ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ…

Read More

ਵਿੰਨੀਪੈਗ ਦੇ ਇਮੀਗ੍ਰੇਸ਼ਨ ਸਲਾਹਕਾਰ ਨੂੰ ਜਾਅਲਸਾਜ਼ੀ ਦੇ ਦੋਸ਼ ਹੇਠ ਦੋ ਸਾਲ ਦੀ ਨਜ਼ਰਬੰਦੀ ਤੇ 50 ਹਜ਼ਾਰ ਡਾਲਰ ਜੁਰਮਾਨਾ

ਵਿੰਨੀਪੈਗ (ਸ਼ਰਮਾ)- ਵਿੰਨੀਪੈਗ ਦੀ ਇਕ ਅਦਾਲਤ ਨੇ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੂੰ ਕਾਗਜਾਂ ਵਿਚ ਐਲਾਨੇ ਧਾਰਮਿਕ ਸਥਾਨ ਦੇ ਨਾਮ ਹੇਠ ਨੌਕਰੀਆਂ ਲਈ ਜਾਅਲਸਾਜ਼ੀ ਕਰਨ ਦੇ ਦੋਸ ਹੇਠ  ਦੋ ਸਾਲ ਦੀ ਘਰ ਵਿਚ ਨਜ਼ਰਬੰਦੀ ਅਤੇ 50,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 45 ਸਾਲਾ ਇਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ, ਨੂੰ ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ…

Read More

ਸੰਪਾਦਕੀ- ਬੀ ਸੀ ਚੋਣਾਂ 2024 – ਵਾਅਦਿਆਂ ਤੇ ਐਲਾਨਾਂ ਦੀ ਭਰਮਾਰ…

-ਸੁਖਵਿੰਦਰ ਸਿੰਘ ਚੋਹਲਾ- ਬ੍ਰਿਟਿਸ਼ ਕੋਲੰਬੀਆ ਸੂਬਾਈ ਚੋਣਾਂ ਲਈ 19 ਅਕਤੂਬਰ ਨੂੰ ਪੈ ਰਹੀਆਂ ਵੋਟਾਂ ਲਈ ਚੋਣ ਮੈਦਾਨ ਵਿਚ ਨਿਤਰੀਆਂ ਤਿੰਨ ਪ੍ਰਮੁੱਖ ਪਾਰਟੀਆਂ-ਬੀ ਸੀ ਐਨ ਡੀ ਪੀ, ਬੀ ਸੀ ਕੰਸਰਵੇਟਿਵ ਤੇ ਬੀ ਸੀ ਗਰੀਨ ਪਾਰਟੀ ਦੇ ਆਗੂਆਂ ਤੇ ਉਮੀਦਵਾਰਾਂ ਵਲੋਂ ਪੂਰੇ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪਾਰਟੀ ਆਗੂਆਂ ਵਲੋਂ ਵੋਟਰਾਂ…

Read More

ਉੱਘੇ ਇੰਸੋਰੈਂਸ ਸਲਾਹਕਾਰ ਹਰਪਿੰਦਰ ਸਿੱਧੂ ਕੈਲਗਰੀ ਯੂਨੀਵਰਸਿਟੀ ਦੇ ਸੈਨੇਟਰ ਨਿਯੁਕਤ

ਕੈਲਗਰੀ( ਦਲਵੀਰ ਜੱਲੋਵਾਲੀਆ)-ਕੈਲਗਰੀ ਦੇ ਪੰਜਾਬੀ ਭਾਈਚਾਰੇ ਦੀ ਜਾਣੀ ਪਛਾਣੀ ਸ਼ਖਸੀਅਤ ਤੇ ਉਘੇ ਇੰਸੋਰੈਂਸ ਸਲਾਹਕਾਰ ਹਰਪਿੰਦਰ ਸਿੱਧੂ ਨੂੰ ਯੂਨੀਵਰਸਿਟੀ ਆਫ ਕੈਲਗਰੀ ਦਾ ਸੈਨੇਟਰ ਨਿਯੁਕਤ ਕੀਤਾ ਗਿਆ ਹੈ। ਹਰਪਿੰਦਰ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਇੰਸੋਰੈਂਸ ਕੈਲਗਰੀ ਦੇ ਸੀਨੀਅਰ ਪ੍ਰਬੰਧਕ ਵਜੋਂ  ਇੰਸੋਰੈਂਸ ਸੇਵਾਵਾਂ ਦੇਣ ਦੇ ਨਾਲ ਸਮਾਜ ਸੇਵੀ ਵਜੋਂ  ਵੀ ਸਰਗਰਮ ਹਨ।  ਯੂਨੀਵਰਸਿਟੀ ਆਫ ਕੈਲਗਰੀ ਨੇ ਉਹਨਾਂ…

Read More

ਬੀਸੀ ਕੰਸਰਵੇਟਿਵ ਬਣਾਏਗੀ ਸਰੀ ਨੂੰ ਬੀਸੀ ਦਾ ਫਸਟ ਕਲਾਸ ਸਿਟੀ-ਧਾਲੀਵਾਲ, ਬੱਲ

ਸਰੀ ( ਦੇ ਪ੍ਰ ਬਿ)-ਸਰੀ-ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਤੇ ਸਰੀ-ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਤੇ  ਨੇ ਇਕ ਸਾਂਝੇ ਬਿਆਨ ਰਾਹੀਂ ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਵਲੋਂ ਸਰੀ ਦੇ ਸਰਬਪੱਖੀ ਵਿਕਾਸ ਤੇ ਬੀ ਸੀ ਦਾ ਫਸਟ ਕਲਾਸ ਸ਼ਹਿਰ ਬਣਾਉਣ ਲਈ ਭਾਰੀ ਨਿਵੇਸ਼ ਕੀਤੇ ਜਾਣ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਬੀ ਸੀ…

Read More