Headlines

ਕੈਲਗਰੀ ਵਿਚ ਵਿਸ਼ਾਲ ਇਕੱਠ ਦੌਰਾਨ ਸਮਾਜ ਵਿਰੋਧੀ ਅਨਸਰਾਂ ਖਿਲਾਫ ਇਕਮੁੱਠ ਹੋਣ ਦਾ ਸੱਦਾ

ਅਪਰਾਧੀਆਂ ਨੂੰ ਸਜ਼ਾਵਾਂ ਲਈ ਕਨੂੰਨ ਸਖਤ ਬਣਾਉਣ ਦੀ ਮੰਗ- ਕੈਲਗਰੀ ( ਦਲਵੀਰ ਜੱਲੋਵਾਲੀਆ)-ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿਚ ਵਸਦੇ ਪੰਜਾਬੀ ਤੇ ਭਾਰਤੀ ਭਾਈਚਾਰੇ ਵਿਚ ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣ, ਡਰਾਉਣ, ਧਮਕਾਉਣ ਤੇ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਭਾਈਚਾਰੇ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ।  ਇਸ ਹਫਤੇ ਕੈਲਗਰੀ ਵਿਚ ਵਾਪਰੀ ਅਜਿਹੀ ਹੀ ਇਕ ਘਟਨਾ ਦੌਰਾਨ ਦੋ ਪੰਜਾਬੀ…

Read More

ਡੇਵਿਡ ਈਬੀ ਵਲੋਂ ਹਰੇਕ ਪਰਿਵਾਰ ਨੂੰ 1,000 ਡਾਲਰ ਪ੍ਰਤੀ ਸਾਲ ਟੈਕਸ ਰਾਹਤ ਦੇਣ ਦਾ ਐਲਾਨ

ਬੀ ਸੀ ਐਨ ਡੀ  ਪੀ ਵਲੋਂ ਸਰੀ ਵਿਚ ਵਿਸ਼ਾਲ ਚੋਣ ਰੈਲੀ- ਸਰੀ ( ਦੇ ਪ੍ਰ ਬਿ)-ਬੀਤੇ ਦਿਨ ਬੀ ਸੀ ਐਨ ਡੀ ਪੀ ਵਲੋਂ ਸਰੀ, ਸਾਉਥ ਸਰੀ ਤੇ ਰਿਚਮੰਡ ਨਾਲ ਸਬੰਧਿਤ ਐਨ ਡੀ ਪੀ ਦੇ ਉਮੀਦਵਾਰਾਂ, ਉਹਨਾਂ ਦੇ ਸਮਰਥਕਾਂ ਵਲੋਂ ਐਨ ਡੀ ਪੀ ਆਗੂ ਤੇ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਿਚ ਆਰੀਆ ਬੈਂਕੁਇਟ ਹਾਲ ਵਿਖੇ ਵਿਸ਼ਾਲ…

Read More

ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਡਾਕਟਰਾਂ ਵਲੋਂ ਕੁਝ ਦਿਨ ਘਰ ਵਿਚ ਆਰਾਮ ਦੀ ਸਲਾਹ- ਚੰਡੀਗੜ ( ਦੇ ਪ੍ਰ ਬਿ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ’ਚੋਂ ਛੁੱਟੀ ਮਿਲ ਗਈ  ਹੈ। ਡਾਕਟਰਾਂ ਨੇ ਹਾਲੇ ਕੁੱਝ ਦਿਨ ਉਨ੍ਹਾਂ ਨੂੰ ਘਰ ਵਿਚ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ ਕਾਂਗਰਸੀ ਆਗੂ…

Read More

ਕਪਤਾਨ ਹਰਮਨਪ੍ਰੀਤ ਸਿੰਘ ਤੇ ਡੀ. ਸੀ. ਹਿਮਾਂਸ਼ੂ ਅਗਰਵਾਲ ਵਲੋਂ 41ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

 ਇੰਡੀਅਨ ਆਇਲ ਹੋਵੇਗਾ ਟੂਰਨਾਮੈਂਟ ਦਾ ਮੁੱਖ ਸਪਾਂਸਰ  ਜੇਤੂ ਟੀਮ ਨੂੰ ਗਾਖ਼ਲ ਬ੍ਰਦਰਜ਼ ਵੱਲੋਂ ਦਿੱਤਾ ਜਾਵੇਗਾ 5.50 ਲੱਖ ਰੁਪਏ ਦਾ ਨਕਦ ਇਨਾਮ ਜਲੰਧਰ, 28 ਸਤੰਬਰ (ਦੇ ਪ੍ਰ ਬਿ)-ਸੁਰਜੀਤ ਹਾਕੀ ਸੁਸਾਇਟੀ ਵਲੋਂ ਕਰਵਾਏ ਜਾ ਰਹੇ 41ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਅੱਜ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਸੁਸਾਇਟੀ ਦੇ ਪ੍ਰਧਾਨ ਹਿਮਾਂਸ਼ੂ ਅਗਰਵਾਲ…

Read More

ਸੰਪਾਦਕੀ- ਬੀ ਸੀ ਚੋਣਾਂ 2024- ਲੋਕ ਮੁੱਦਿਆਂ ਦੀ ਥਾਂ ਭੰਡੀ ਪ੍ਰਚਾਰ ਦੀ ਸਿਆਸਤ ਭਾਰੂ

-ਸੁਖਵਿੰਦਰ ਸਿੰਘ ਚੋਹਲਾ- 19 ਅਕਤੂਬਰ ਨੂੰ ਹੋਣ ਜਾ ਰਹੀਆਂ ਸੂਬਾਈ ਚੋਣਾਂ ਲਈ ਸਿਆਸੀ ਮੈਦਾਨ ਵਿਚ ਕੁੱਦੀਆਂ ਤਿੰਨਾਂ ਮੁੱਖ ਪਾਰਟੀਆਂ  ਬੀਸੀ ਐਨ ਡੀ ਪੀ, ਬੀ ਸੀ ਕੰਸਰਵੇਟਿਵ ਤੇ ਗਰੀਨ ਵੱਲੋਂ ਆਪੋ ਆਪਣੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਵੋਟਰਾਂ ਨੂੰ ਭਰਮਾਉਣ ਲਈ ਚੋਣ ਵਾਅਦਿਆਂ ਦੇ ਨਾਲ ਇਕ ਦੂਸਰੇ ਖਿਲਾਫ ਤੋਹਮਤਬਾਜੀ ਦੀ ਗਰਮਾ ਗਰਮੀ ਹੈ। ਸੂਬੇ ਵਿਚ…

Read More

ਕੈਲਗਰੀ ਪੁਲਿਸ ਵਲੋਂ ਫਿਰੌਤੀ ਲਈ ਧਮਕੀਆਂ ਦੇਣ ਵਾਲੇ ਦੋ ਨੌਜਵਾਨ ਗ੍ਰਿਫਤਾਰ

ਕੈਲਗਰੀ ( ਦੇ ਪ੍ਰ ਬਿ )- ਸਥਾਨਕ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ, ਲੁੱਟ ਖੋਹ ਤੇ ਨਾਜਾਇਜ ਹਥਿਆਰ ਰੱਖਣ ਦੇ ਦੋਸ਼ ਹੇਠ ਕੈਲਗਰੀ ਪੁਲਿਸ ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਇਹਨਾਂ ਦੋ ਨੌਜਵਾਨਾਂ ਦੀ ਕੁਝ ਸਥਾਨਕ ਲੋਕਾਂ ਨਾਲ ਬਹਿਸਬਾਜ਼ੀ ਉਪਰੰਤ ਪੁਲਿਸ ਵਲੋਂ ਘੇਰੇ ਜਾਣ ਅਤੇ ਜ਼ਮੀਨ ਤੇ…

Read More

ਜਾਖੜ ਵਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ

ਚੰਡੀਗੜ੍ਹ-ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਾਖੜ ਨੂੰ ਅਜੇ ਸਾਲ ਕੁ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਖੜ ਦੇ ਅਸਤੀਫ਼ੇ ਨਾਲ ਭਾਜਪਾ ਪੰਚਾਇਤ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਵਿਹੂਣੀ ਹੋ ਗਈ ਹੈ। ਜਾਖੜ ਨੇੜਲੇ ਸੂਤਰਾਂ ਅਤੇ ਭਾਜਪਾ ਦੀ ਪੰਜਾਬ ਇਕਾਈ ਤੇ ਰਾਸ਼ਟਰੀ ਜਥੇਬੰਦੀ ਵਿਚਲੇ ਸੂਤਰਾਂ ਨੇ ਵੀ ਜਾਖੜ…

Read More

ਉਘੀ ਪੰਜਾਬੀ ਸ਼ਖਸੀਅਤ ਤੋਚੀ ਸੰਧੂ ਤੇ ਰਿਕ ਹੀਊ ਸਰੀ ਗੁੱਡ ਸਿਟੀਜ਼ਨ ਐਵਾਰਡ ਨਾਲ ਸਨਮਾਨਿਤ

ਸਰੀ ( ਦੇ ਪ੍ਰ ਬਿ)-ਸਰੀ ਸਿਟੀ ਕੌੰਸਲ ਵਲੋਂ ਸਾਲ 2024 ਦੇ ਸਰੀ ਗੁੱਡ ਸਿਟੀਜਨ ਐਵਾਰਡ ਨਾਲ ਉਘੀ ਪੰਜਾਬੀ ਸ਼ਖਸੀਅਤ ਤਰਲੋਚਨ ਸਿੰਘ ਤੋਚੀ ਸੰਧੂ ਤੇ ਰਿਕ ਹੀਊ ਨੂੰ ਸਨਮਾਨਿਆ ਗਿਆ ਹੈ। ਜਿ਼ਕਰਯੋਗ ਹੈ ਕਿ ਸ ਤਰਲੋਚਨ ਸਿੰਘ ਤੋਚੀ ਸੰਧੂ ਪਿਛਲੇ 60 ਸਾਲ ਤੋਂ ਬੈਂਕਿੰਗ, ਸਪੋਰਟਸ ਅਤੇ ਸਮਾਜ ਸੇਵੀ ਸੇਵਾਵਾਂ ਨਾਲ ਜੁੜੇ ਹੋਏ ਹਨ। ਬੈਂਕਿੰਗ ਤੇ ਫੀਲਡ…

Read More

ਸਰੀ ਵਿਚ ਮਹਾਨ ਨਾਵਲਕਾਰ ਨਾਨਕ ਸਿੰਘ ਦੀ ਕਾਵਿ ਰਚਨਾ ਖੂਨੀ ਵਿਸਾਖੀ ਤੇ ਇਕ ਸੰਗੀਤਕ ਸ਼ਾਮ

ਸਰੀ (ਮਾਂਗਟ)- ਬੀਤੇ ਦਿਨ ਕੇ ਵੀ ਪੀ ਹੈਰੀਟੇਜ ਵਲੋਂ ਪੰਜਾਬੀ ਦੇ ਮਹਾਨ ਨਾਵਲਕਾਰ ਨਾਨਕ ਸਿੰਘ ਦੁਆਰਾ ਜਲਿਆਂ ਵਾਲਾ ਬਾਗ ਦੀ ਇਤਿਹਾਸਕ ਘਟਨਾ ਸਬੰਧੀ ਖੂਨੀ ਵਿਸਾਖੀ ਦੇ ਉਨਵਾਨ ਹੇਠ ਲਿਖੀ ਕਾਵਿ ਰਚਨਾ ਨੂੰ ਉਹਨਾਂ ਦੇ ਪੋਤਰੇ ਨਵਦੀਪ ਸੂਰੀ ( ਸਾਬਕਾ ਰਾਜਦੂਤ) ਤੇ ਹਰਪ੍ਰੀਤ ਵਲੋਂ ਮਹਾਨ ਲੇਖਕ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਪੇਸ਼ ਕੀਤਾ ਗਿਆ। ਇਸ ਸਬੰਧੀ…

Read More