Headlines

ਵਿਸ਼ਵ ਸਿੱਖ ਸੰਗਠਨ (WSO) ਵਲੋਂ ਸਰੀ ਵਿਚ ਪ੍ਰਦਰਸ਼ਨੀ ਦੌਰਾਨ ਸਿੱਖ ਧਰਮ ਨੂੰ ਹਿੰਦੂਤਵਾ ਨਾਲ ਜੋੜਨ ਤੇ ਸਖਤ ਇਤਰਾਜ਼

-ਪ੍ਰਬੰਧਕਾਂ ਤੋਂ ਸਪੱਸ਼ਟੀਕਰਣ ਮੰਗਿਆ- ਸਰੀ -ਵਰਲਡ ਸਿੱਖ ਆਰਗੇਨਾਈਜੇਸ਼ਨ (WSO) ਨੇ ਸਰੀ ਮਿਊਜ਼ਮ ਵਿੱਚ ਦਰਸ਼ਨ ਉਨਵਾਨ ਹੇਠ ਹਿੰਦੂ ਸਭਿਅਤਾ ਦੀ ਇਕ  ਪ੍ਰਦਰਸ਼ਨੀ ਵਿਚ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਤੇ  ਪਵਿੱਤਰ ੴ  ਨੂੰ ਹਿੰਦੂ ਧਰਮ ਦੇ ਦੂਸਰੇ ਚਿੰਨਾਂ ਵਿਚ  ਵਿਖਾਏ ਜਾਣ ਤੇ ਚਿੰਤਾ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਸੰਗਠਨ ਵਲੋਂ ਜਾਰੀ ਇਕ ਪ੍ਰੈਸ ਨੋਟ…

Read More

ਲਿਬਰਲ ਨੂੰ ਇਕ ਹੋਰ ਝਟਕਾ-ਲੈਂਗਲੀ ਜਿਮਨੀ ਚੋਣ ਵਿਚ ਕੰਸਰਵੇਟਿਵ ਉਮੀਦਵਾਰ ਟਮੈਰਾ ਜੇਤੂ

ਸਰੀ ( ਦੇ ਪ੍ਰ ਬਿ)- ਕਲੋਵਰਡੇਲ-ਲੈਂਗਲੀ ਸਿਟੀ ਦੀ ਜ਼ਿਮਨੀ ਚੋਣ ਵਿਚ ਕੰਸਰਵੇਟਿਵ ਉਮੀਦਵਾਰ ਟਮੈਰਾ ਜੈਨਸਨ ਨੇ ਲਿਬਰਲ ਉਮੀਦਵਾਰ ਮੈਡੀਸਨ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਕੇ ਜਿੱਤ ਲਈ ਹੈ। ਓਟਵਾ ਵਿਚ ਵਿਤ ਮੰਤਰੀ ਕ੍ਰਿਸਟੀਆ ਫਰੀਲੈਂਡ ਵਲੋਂ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਦਿਨ ਲਿਬਰਲ ਲਈ ਜਿਮਨੀ ਚੋਣ ਵਿਚ ਹਾਰ ਇਕ ਹੋਰ ਝਟਕਾ ਹੈ।…

Read More

ਵੱਡੇ ਗਾਇਕਾਂ ਵਲੋਂ ਚੰਡੀਗੜ ਵਿਚ ਸ਼ੋਅ ਕਰਨ ਤੋਂ ਤੌਬਾ…

ਫਰੀ ਦੇ ਪਾਸ ਲੈਣ ਲਈ ਕੀਤਾ ਜਾਂਦਾ ਹੈ ਪ੍ਰੇਸ਼ਾਨ- ਚੰਡੀਗੜ, ( ਬਾਬੂਸ਼ਾਹੀ )– ਚੰਡੀਗੜ੍ਹ ਵਿੱਚ ਹਾਲ ਹੀ ਵਿੱਚ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ਦੀ ਜਿਥੇ ਦੇਸ਼ ਵਿਦੇਸ ਵਿਚ ਭਾਰੀ ਚਰਚਾ ਹੈ ਉਥੇ ਇਸ ਸ਼ੋਅ ਪ੍ਰਤੀ ਚੰਡੀਗੜ ਪੁਲਿਸ ਤੇ ਪ੍ਰਸ਼ਾਸਨ ਦੇ ਵਿਹਾਰ ਤੋਂ ਦੁਖੀ ਗਾਇਕ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਕਿ  ਭਾਰਤ ਵਿੱਚ ਸ਼ੋਅ…

Read More

ਸਰਕਾਰ ਵਲੋਂ ਕੈਨੇਡਾ ਪੋਸਟ ਦੇ ਹੜਤਾਲੀ ਕਾਮਿਆਂ ਨੂੰ ਕੰਮ ਤੇ ਪਰਤਣ ਦੇ ਹੁਕਮ

ਓਟਵਾ ( ਦੇ ਪ੍ਰ ਬਿ)- ਕੈਨੇਡਾ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਵੱਲੋਂ ਕੰਮ ‘ਤੇ ਵਾਪਸੀ ਦੇ ਆਦੇਸ਼ ਦਿੱਤੇ ਜਾਣ ਤੋਂ ਬਾਅਦ, ਕੰਪਨੀ ਨੇ ਕਿਹਾ ਹੈ ਕਿ ਕੈਨੇਡਾ ਪੋਸਟ ਵਲੋਂ ਮੰਗਲਵਾਰ, 17 ਦਸੰਬਰ ਨੂੰ ਸਵੇਰੇ 8 ਵਜੇ ਕੰਮ ਮੁੜ ਸ਼ੁਰੂ ਹੋਵੇਗਾ। ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਸ਼ੁੱਕਰਵਾਰ ਨੂੰ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਨਿਰਦੇਸ਼ ਦਿੱਤੇ ਸਨ ਕਿ ਜੇਕਰ…

Read More

ਟਰੂਡੋ ਸਰਕਾਰ ਲਈ ਨਵੀਂ ਮੁਸੀਬਤ-ਵਿੱਤ ਮੰਤਰੀ ਫਰੀਲੈਂਡ ਵਲੋਂ ਅਸਤੀਫਾ

ਤਾਜ਼ਾ ਆਰਥਿਕ ਫੈਸਲਿਆਂ ਨਾਲ ਅਸਹਿਮਤੀ ਪ੍ਰਗਟਾਈ- ਓਟਵਾ ( ਦੇ ਪ੍ਰ ਬਿ)- ਪਹਿਲਾਂ ਹੀ ਕਈ ਮੁਸੀਬਤਾਂ ਵਿਚ ਘਿਰੇ ਪ੍ਰਧਾਨ ਮੰਤਰੀ ਟਰੂਡੋ ਦੇ ਤਾਜ਼ਾ ਆਰਥਿਕ ਫੈਸਲਿਆਂ ਦੀ ਵਿਰੋਧਤਾ ਕਰਦਿਆਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਲਿਬਰਲ ਸਰਕਾਰ ਲਈ ਵੱਡੀ ਮੁਸ਼ਕਲ ਖੜੀ ਕਰ ਦਿੱਤੀ ਹੈ। ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਨੂੰ ਅਚਾਨਕ ਵਿੱਤ…

Read More

ਪ੍ਰਸਿਧ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ

ਸਾਨ ਫਰਾਂਸਿਸਕੋ-ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਬਾਰੇ ਪਰਿਵਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ। ਉਹ 73 ਸਾਲ ਦੇ ਸਨ। ਹੁਸੈਨ ਦੀ ਮੌਤ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਕਾਰਨ ਹੋਈ । ਉਹ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਸਨ ਅਤੇ ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ…

Read More

ਪਰਵਾਸ ਦੀ ਕੌੜੀ ਸੱਚਾਈ ਨੂੰ ਦਰਸਾਉਂਦੀ ਫਿਲਮ ”ਵੱਡਾ ਘਰ” ਧੂਮਧਾਮ ਨਾਲ ਰੀਲੀਜ਼

ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਅੱਜ ਰੀਲੀਜ਼ ਹੋਈ ਫਿਲਮ- ਸਰੀ ( ਦੇ ਪ੍ਰ ਬਿ )- ਅੱਜ 13 ਦਸੰਬਰ ਨੂੰ ਵਿਸ਼ਵ ਭਰ ਦੇ ਸਿਨੇਮਿਆਂ ਵਿਚ ਰੀਲੀਜ਼ ਹੋਈ ਪੰਜਾਬੀ ਫਿਲਮ ਵੱਡਾ ਘਰ ਨੂੰ ਪੰਜਾਬੀ ਸਿਨੇਮਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਣ ਦੀ ਖਬਰ ਹੈ। ਇਸਤੋਂ ਪਹਿਲਾਂ ਸਰੀ ਦੇ ਸਟਰਾਅਬੇਰੀ ਹਿੱਲ ਸਿਨੇਪਲੈਕਸ ਵਿਖੇ ਫਿਲਮ ਦਾ ਪ੍ਰੀਮੀਅਰ ਸ਼ੋਅ ਬੜੇ…

Read More

ਸ੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵਲੋਂ ਬੀਬੀ ਜਗੀਰ ਕੌਰ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਵਾਇਰਲ

ਗਲਤੀ ਮੰਨਦਿਆਂ ਅਕਾਲ ਤਖਤ ਤੇ ਪੇਸ਼ ਹੋਕੇ ਮੁਆਫੀ ਮੰਗੀ- ਅੰਮ੍ਰਿਤਸਰ ( ਦੇ ਪ੍ਰ ਬਿ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਦਾਨੇ ਸਮਝੇ ਜਾਂਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਵੇਲੇ ਕਸੂਤੇ ਫਸੇ ਦਿਖਾਈ ਦਿੱਤੇ ਜਦੋਂ ਉਹਨਾਂ ਦੀ ਇਕ ਆਡੀਓ ਜਿਸ ਵਿਚ ਉਹ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੱਦੀ ਸ਼ਬਦਾਵਾਲੀ ਬੋਲਦੇ ਸੁਣਾਈ ਦਿੰਦੇ ਹਨ, …

Read More

ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਨੇ ਤਨਖਾਹ ਪੂਰੀ ਕਰਨ ਪਿੱਛੋ ਖਿਮਾ ਜਾਚਨਾ ਕੀਤੀ

ਅੰਮ੍ਰਿਤਸਰ, 13 ਦਸੰਬਰ ( ਭੰਗੂ )- ਅਕਾਲ ਤਖ਼ਤ ਵੱਲੋਂ ਲਾਈ ਤਨਖ਼ਾਹ ਪੂਰੀ ਕਰਨ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਇੱਥੇ ਅਕਾਲ ਤਖ਼ਤ ਵਿਖੇ ਤਤਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ-ਚੁੱਕਾਂ ਅਤੇ ਗ਼ਲਤੀਆਂ ਦੀ ਖ਼ਿਮਾ ਯਾਚਨਾ ਦੀ ਅਰਦਾਸ ਕੀਤੀ ਹੈ। ਇਸ ਸਬੰਧ ਵਿੱਚ ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਸਮੇਤ ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ…

Read More

ਖਾਲਿਸਤਾਨੀ ਸਮਰਥਕਾਂ ਨੂੰ ਵੀਜ਼ੇ ਦੇਣੇ ਜਾਂ ਨਹੀਂ, ਸਾਡਾ ਅਧਿਕਾਰ-ਭਾਰਤ ਸਰਕਾਰ

ਕੈਨੇਡੀਅਨ ਮੀਡੀਆ ਰਿਪੋਰਟਾਂ ਨੂੰ ਭਾਰਤ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਦੱਸਿਆ- ਨਵੀਂ ਦਿੱਲੀ (ਦਿਓਲ)-ਵਿਦੇਸ਼ ਮੰਤਰਾਲੇ ਨੇ ਭਾਰਤੀ ਮੂਲ ਦੇ ਖਾਲਿਸਤਾਨ ਪੱਖੀ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਦੇਰੀ ਦੀਆਂ ਰਿਪੋਰਟਾਂ ਨੂੰ ‘ਗੁੰਮਰਾਹਕੁਨ’ ਦੱਸ ਦੇ ਖਾਰਜ ਕਰ ਦਿੱਤਾ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਮੀਡੀਆ ਰਿਪੋਰਟ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਲਾਏ ਦੋਸ਼ਾਂ ਦੇ ਹਵਾਲੇ…

Read More