Headlines

ਕੰਸਰਵੇਟਿਵ ਵਲੋਂ ਟਰੂਡੋ ਸਰਕਾਰ ਖਿਲਾਫ ਪੇਸ਼ ਬੇਭਰੋਸਗੀ ਦਾ ਮਤਾ ਫੇਲ

ਬਲਾਕ ਕਿਊਬੈਕ ਤੇ ਐਨਡੀਪੀ ਨੇ ਲਿਬਰਲ ਸਰਕਾਰ ਬਚਾਈ- ਓਟਵਾ-ਬੀਤੇ ਦਿਨ ਹਾਊਸ ਆਫ ਕਾਮਨਜ਼ ਵਿਚ ਕੰਸਰਵੇਟਿਵ ਵਲੋਂ ਟਰੂਡੋ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਧੂਮਧਾਮ ਨਾਲ ਪੇਸ਼ ਕੀਤਾ ਗਿਆ ਸੀ ਪਰ ਇਸ ਮਤੇ ਦੇ ਖਿਲਾਫ ਬਲਾਕ ਕਿਊਬੈਕ ਤੇ ਐਨ ਡੀ ਪੀ ਵਲੋਂ ਵੋਟ ਕਰਨ ਕਾਰਣ ਸਰਕਾਰ ਡਿੱਗਣ ਤੋਂ ਬਚ ਗਈ | ਬਲਾਕ ਕਿਊਬੈਕ ਤੇ ਨਿਊਡੈਮੋਕਰੈਟਸ ਦਾ ਕਹਿਣਾ…

Read More

ਪੰਜਾਬ ਵਿਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ

ਚੰਡੀਗੜ੍ਹ ( ਭੰਗੂ)-ਪੰਜਾਬ ਵਿੱਚ ਪੰਚਾਇਤ ਚੋਣਾਂ 15 ਅਕਤੂਬਰ ਨੂੰ ਹੋਣਗੀਆਂ ਅਤੇ ਸਮੁੱਚੇ ਪੰਜਾਬ ਵਿਚ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਵੋਟਾਂ ਦੀ ਗਿਣਤੀ ਪੰਚਾਇਤ ਚੋਣਾਂ ਵਾਲੇ ਦਿਨ ਹੀ ਸ਼ਾਮ ਨੂੰ ਹੋਵੇਗੀ। ਪੰਚਾਇਤ ਚੋਣਾਂ ਲਈ ਵੋਟਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾ ਸਕਣਗੇ। ਪੰਚਾਇਤ ਚੋਣਾਂ ਦੇ ਐਲਾਨ ਨਾਲ ਹੀ…

Read More

ਸਰੀ ਕੌਂਸਲ ਨੇ ਸਿਟੀ ਦੀ ਪਹਿਲੀ ਬਹੁ-ਭਾਸ਼ਾਈ ਸੰਚਾਰ ਨੀਤੀ ਨੂੰ ਪ੍ਰਵਾਨਗੀ ਦਿੱਤੀ

ਸਰੀ (ਪ੍ਰਭਜੋਤ ਕਾਹਲੋਂ, ਮਾਂਗਟ )-– ਇਸ ਸੋਮਵਾਰ ਨੂੰ ਸਿਟੀ ਕੌਂਸਲ ਦੀ ਰੈਗੂਲਰ ਮੀਟਿੰਗ ਦੌਰਾਨ, ਸਿਟੀ ਕੌਂਸਲ ਨੇ ਅਧਿਕਾਰਤ ਤੌਰ ‘ਤੇ ਆਪਣੀ ਪਹਿਲੀ ਬਹੁ ਭਾਸ਼ਾਈ ਸੰਚਾਰ ਨੀਤੀ ਅਪਣਾਈ, ਜਿਸ ਦਾ ਉਦੇਸ਼ ਸ਼ਹਿਰ ਦੀ ਵਿਭਿੰਨ ਆਬਾਦੀ ਲਈ ਜਾਣਕਾਰੀ ਸਰੋਤ ਵਧਾਉਣਾ ਹੈ। ਸਿਟੀ ਦਾ ਇਹ ਇਤਿਹਾਸਕ ਫੈਸਲਾ ਆਪਣੇ ਵਸਨੀਕਾਂ ਨਾਲ ਨੇੜਤਾ ਲਿਆਉਣ ਤੇ ਬਰਾਬਰਤਾ ਦੀ ਸੇਵਾ ਕਰਨ ਦੀ ਵਚਨਬੱਧਤਾ…

Read More

ਡੇਵਿਡ ਈਬੀ ਇਕ ਕਮਜ਼ੋਰ ਆਗੂ, ਸੂਬੇ ਦੀ ਅਗਵਾਈ ਦੇ ਯੋਗ ਨਹੀ- ਜੌਹਨ ਰਸਟੈਡ

ਸਰੀ- ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਤੇ ਸਰੀ ਨੌਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਦੀ ਚੋਣ ਮੁਹਿੰਮ ਦਾ ਰਸਮੀ ਆਗਾਜ਼- ਸਰੀ ( ਦੇ ਪ੍ਰ ਬਿ, ਹਰਦਮ ਮਾਨ)-ਬੀ ਸੀ ਪ੍ਰੀਮੀਅਰ ਤੇ ਐਨ ਡੀ ਪੀ ਆਗੂ ਡੇਵਿਡ ਈਬੀ ਨੂੰ ਇਕ ਕਮਜ਼ੋਰ ਆਗੂ ਦਸਦਿਆਂ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਦਾ ਕਹਿਣਾ ਹੈ ਕਿ ਐਨ ਡੀ ਪੀ ਦੀਆਂ ਗਲਤ…

Read More

ਆਇਆ ਪ੍ਰੀਤਾ, ਗਿਆ ਪ੍ਰੀਤਾ ਤੇ ਸਦਾ ਲਈ ਤੁਰ ਗਿਆ ਪ੍ਰੀਤਾ…

ਸਰੀ (ਸੰਤੋਖ ਸਿੰਘ ਮੰਡੇਰ)- ਪੰਜਾਬ ਦੀ ਖੇਡ ਕਬੱਡੀ ਦਾ ਨਾਮਵਰ, ਕਪੂਰਥਲਾ ਜਿਲੇ ਦੀ ਕਬੱਡੀ ਟੀਮ ਦਾ ਮਸ਼ਹੂਰ ਖਿਡਾਰੀ ਸ੍ਰ ਪ੍ਰੀਤਮ ਸਿੰਘ ਨਡਾਲਾ, ਕਬੱਡੀ ਖੇਡ ਖੇਤਰ ਤੇ ਪ੍ਰੀਵਾਰ ਨੂੰ ਸਦਾ ਲਈ ਅੱਲਵਿਦਾ ਕਹਿ ਕੇ ਤੁਰ ਗਿਆ ਹੈ| ਪੰਜਾਬ ਕਬੱਡੀ ਚੈਂਪੀਅਨਸਿ਼ਪ ਦੇ ਸਲਾਨਾ ਮੈਚਾਂ ਅਤੇ ਪੰਜਾਬ ਦੇ ਪੇਡੂ ਖੇਡ ਮੇਲਿਆਂ ਵਿਚ ਪ੍ਰੀਤਾ 20 ਸਾਲ ਛਾਇਆ ਰਿਹਾ| ਪ੍ਰੀਤਮ…

Read More

ਐਬਸਫੋਰਡ ਵਿਚ 28ਵਾਂ ਲੋਕ ਵਿਰਸਾ ਮੇਲਾ ਧੂਮਧਾਮ ਨਾਲ ਮਨਾਇਆ

ਪ੍ਰਸਿੱਧ ਗਾਇਕ ਜੋੜੀ ਲੱਖਾ-ਨਾਜ, ਸੁਰਮਨੀ-ਬਿੱਟੂ ਖੰਨੇਵਾਲਾ  ਤੇ ਰਾਵਿੰਦਰ ਗਰੇਵਾਲ ਨੇ ਮੇਲਾ ਲੁੱਟਿਆ- ਐਬਸਫੋਰਡ ( ਮਾਂਗਟ, ਦੇ ਪ੍ਰ ਬਿ )- ਬੀਤੇ ਦਿਨ ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਵਲੋਂ 28ਵਾਂ ਲੋਕ ਵਿਰਸਾ ਮੇਲਾ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ।ਬੱਦਲਵਾਈ ਤੇ ਨਿੱਕੀ-ਨਿੱਕੀ ਕਿਣਮਿਣ ਵੀ ਲੋਕਾਂ ਦਾ ਉਤਸ਼ਾਹ ਮੱਠਾ ਨਾ ਪਾ ਸਕੀ ਤੇ ਲੋਕ ਮੇਲੇ ਵਿਚ ਸ਼ਮੂਲੀਅਤ ਲਈ…

Read More

ਸਰੀ ਵਿਚ ਤਾਜ ਇੰਡੀਅਨ ਫੂਡਜ਼ ਦੀ ਗਰੈਂਡ ਓਪਨਿੰਗ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਦੇ 13065-84 ਐਵਨਿਊ ਵਿਖੇ ਤਾਜ ਇੰਡੀਅਨ ਫੂਡਜ਼ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਤਾਜ ਇੰਡੀਨ ਫੂਡਜ਼ ਦੇ ਉਦਘਾਟਨ ਦੀ ਰਸਮ ਉਘੇ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਅਤੇ ਸਮਾਜ ਸੇਵੀ ਤੇ ਲਿਬਰਲ ਕਾਰਕੁੰਨ ਗੁਰਬਖਸ਼ ਸਿੰਘ ਸੈਣੀ ਵਲੋਂ ਮਿਲਕੇ ਕੀਤੀ ਗਈ। ਇਸ ਮੌਕੇ ਤਾਜ ਇੰਡੀਅਨ ਫੂਡਜ ਦੇ ਮੈਨੇਜਿੰਗ ਡਾਇਰੈਕਟਰ…

Read More

ਤਿਰੂਪਤੀ ਮੰਦਿਰ ਦੇ ਲੱਡੂ ਪ੍ਰਸਾਦ ਵਿਚ ਚਰਬੀ ਵਰਤਣ ਦੇ ਦੋਸ਼

ਨਵੀਂ ਦਿੱਲੀ (ਦਿਓਲ)- ਆਂਧਰਾ ਪ੍ਰਦੇਸ਼ ਦੀ ਪਿਛਲੀ ਜਗਨ ਮੋਹਨ ਰੈੱਡੀ ਸਰਕਾਰ ਵੇਲੇ ਤਿਰੂਪਤੀ ਦੇ ਭਗਵਾਨ ਬਾਲਾਜੀ ਮੰਦਰ ਦੇ ਲੱਡੂਆਂ ਲਈ ਵਰਤੇ ਜਾਂਦੇ ਕਥਿਤ ਘੀ ਵਿਚ ਜਾਨਵਰਾਂ ਦੀ ਚਰਬੀ ’ਤੇ ਵਰਤਣ ਦੇ ਦਾਅਵਿਆਂ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ….

Read More

ਗੁਰਦਾਸ ਮਾਨ ਦੀ ਮੁਆਫੀ ਜਾਂ ਸਪੱਸ਼ਟੀਕਰਨ : ਕਿੰਨਾ ਕੁ ਸਹੀ ?

ਡਾ ਗੁਰਵਿੰਦਰ ਸਿੰਘ- ਵੈਨਕੂਵਰ- ਗੁਰਦਾਸ ਮਾਨ ਦੇ ਅਮਰੀਕਾ ਵਿਚ  ਮਨੋਰੰਜਨ ਸ਼ੋਅ ਖਿਲਾਫ ਵਧ ਰਹੇ ਵਿਰੋਧ ਨੂੰ ਵੇਖਦਿਆਂ ਹੋਇਆਂ ਪ੍ਰਮੋਟਰਾਂ, ਮੀਡੀਆ ਸਪੋਂਸਰਾਂ ਅਤੇ ਵਪਾਰੀਆਂ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ। ਜਿਵੇਂ ਕੈਨੇਡਾ ਵਿੱਚ ਸ਼ੋਅ ਕੈਂਸਲ ਹੋਏ, ਇਸੇ ਤਰ੍ਹਾਂ ਹੀ ਅਮਰੀਕਾ ਵਿੱਚ ਵੀ ਇਹਨਾਂ ਸ਼ੋਆਂ ਦੇ ਰੱਦ ਹੋਣ ਦਾ ਖਦਸ਼ਾ ਹੈ। ਇਹ ਸੱਚ ਹੈ ਕਿ ਕਿਸੇ ਦਾ…

Read More

ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵਲੋਂ ਬਲਦੇਵ ਰਾਹੀ ਦਾ ਵਿਸ਼ੇਸ਼ ਸਨਮਾਨ

ਵਿਕਟੋਰੀਆ ( ਵਿਰਕ)-ਪੰਜਾਬੀ ਸਾਹਿਤ ਸਭਾ ਵਿਕਟੋਰੀਆ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਇਸ ਵਾਰ ਬਲਦੇਵ ਰਾਹੀ  ਹੋਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਰਾਹੀ ਸਾਹਿਬ ਜਲੰਧਰ ਦੂਰਦਰਸ਼ਨ ਨਾਲ ਲੰਮਾ ਸਮਾਂ ਜੁੜੇ ਰਹੇ ਹਨ। ਉਹ ਇੱਕ ਚੰਗੇ ਬੁਲਾਰੇ, ਗੀਤਕਾਰ ਅਤੇ ਐਂਕਰ ਦੇ ਤੌਰ ਤੇ ਜਾਣੇ ਜਾਂਦੇ ਹਨ। ਰਾਹੀ ਸਾਹਿਬ ਲੰਮਾ ਸਮਾਂ ਕੁਲਦੀਪ ਮਾਣਕ ਸਾਹਿਬ ਅਤੇ ਹੋਰ ਅਦਾਕਾਰਾਂ…

Read More