Headlines

ਟਰੰਪ ਰਾਸ਼ਟਰਪਤੀ ਲਈ ਰਿਪਬਲਿਕਨ ਉਮੀਦਵਾਰ ਨਾਮਜ਼ਦ-ਸੈਨੇਟਰ ਜੇਡੀ ਵੈਂਸ ਉਪ-ਰਾਸ਼ਟਰਪਤੀ ਉਮੀਦਵਾਰ ਬਣਾਏ

ਮਿਲਵਾਕੀ -ਸਾਬਕਾ ਰਾਸ਼ਟਰਪਚੀ ਡੋਨਾਲਡ ਟਰੰਪ ਉਪਰ ਕਾਤਲਾਨਾ ਹਮਲੇ ਦੇ 48 ਘੰਟੇ ਬਾਦ ਰਿਪਬਲਿਕਨ ਪਾਰਟੀ ਨੇ ਉਹਨਾਂ ਨੂੰ ਆਗਾਮੀ ਰਾਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਸੈਨੇਟਰ ਜੇਡੀ ਵੈਂਸ ਜੋ ਪਹਿਲਾਂ ਟਰੰਪ ਦੇ ਵਿਰੋਧੀ ਸਨ ਨੂੰ ਉਪ-ਰਾਸ਼ਟਰਪਤੀ ਵਜੋਂ ਟਰੰਪ ਦਾ ਸਾਥੀ ਬਣਾਇਆ ਗਿਆ ਹੈ। ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਦੌਰਾਨ ਲੀਗੇਟਾਂ ਨੇ ਸਾਬਕਾ ਰਾਸ਼ਟਰਪਤੀ…

Read More

ਵੀ ਐਫ ਐਸ ਗਲੋਬਲ ਵਲੋਂ ਸਿਆਟਲ ਅਤੇ ਬੈਲੇਵਿਊ ਵਿਖੇ ਭਾਰਤੀ ਵੀਜਾ ਤੇ ਕੌਂਸਲਰ ਸੇਵਾਵਾਂ ਦੀ ਸ਼ੁਰੂਆਤ

ਸਿਆਟਲ ( ਦੇ ਪ੍ਰ ਬਿ)- ਵੀ ਐਫ ਐਸ ਗਲੋਬਲ ਵਲੋਂ ਭਾਰਤੀ ਡਾਇਸਪੋਰਾ ਅਤੇ ਹੋਰ ਲੋਕਾਂ ਦੀ ਸਹੂਲਤ ਲਈ ਸਿਆਟਲ ਵਿਖੇ ਵੀਜਾ  ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਅਮਰੀਕਾ ਭਰ ਵਿੱਚ ਭਾਰਤ ਸਰਕਾਰ ਲਈ ਆਪਣੇ ਵਿਸਤਾਰ ਸੇਵਾ ਨੈੱਟਵਰਕ ਦੇ ਹਿੱਸੇ ਵਜੋਂ, VFS ਗਲੋਬਲ ਨੇ ਵੀਜ਼ਾ, ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (OCI), ਪਾਸਪੋਰਟ ਐਪਲੀਕੇਸ਼ਨ, ਸੁਰੈਂਡਰ ਸਰਟੀਫਿਕੇਟ ਅਤੇ…

Read More

ਸਾਬਕਾ ਰਾਸ਼ਟਰਪਤੀ ਟਰੰਪ ਜਾਨਲੇਵਾ ਹਮਲੇ ਉਪਰੰਤ ਰੀਪਲਿਕਨ ਉਮੀਦਵਾਰ ਨਾਮਜ਼ਦ

– ਸ਼ੂਟਰ ਦੀ ਪਛਾਣ 20 ਸਾਲਾ ਥਾਮਸ ਕੁੱਕ ਵਜੋਂ ਹੋਈ ਰੀਪਬਲਿਕਨ ਨੇ ਟੰਰਪ ਨੂੰ ਆਪਣਾ ਉਮੀਦਵਾਰ ਐਲਾਨਿਆ-ਵੈਂਸ ਉਪ-ਰਾਸ਼ਟਰਪਤੀ ਲਈ ਉਮੀਦਵਾਰ ਬਟਲਰ, ਪੈਨਸਿਲਵੇਨੀਆ ( ਦੇ ਪ੍ਰ ਬਿ )- ਪੈਨਸਿਲਵੇਨੀਆ ਦੇ ਸ਼ਹਿਰ ਬਟਲਰ ਵਿਚ ਇਕ ਜਨਤਕ ਰੈਲੀ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨਵੰਬਰ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ  ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਉਪਰ ਇਕ ਸ਼ੂਟਰ…

Read More

ਸੰਪਾਦਕੀ- ਨਾਟੋ ਸਿਖਰ ਸੰਮੇਲਨ ਤੇ ਕੈਨੇਡਾ ਵਲੋਂ ਯੂਕਰੇਨ ਨੂੰ 500 ਮਿਲੀਅਨ ਡਾਲਰ ਦੀ ਹੋਰ ਫੌਜੀ ਸਹਾਇਤਾ ਦਾ ਐਲਾਨ

-ਸੁਖਵਿੰਦਰ ਸਿੰਘ ਚੋਹਲਾ- ਕੈਨੈਡਾ  ਜਿਸਨੂੰ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਵਜੋਂ ਵੇਖਿਆ ਜਾਂਦਾ ਹੈ, ਵਲੋਂ ਨਾਟੋ ਸਿਖਰ ਸੰਮੇਲਨ ਦੌਰਾਨ ਆਪਣੇ ਰੱਖਿਆ ਖਰਚੇ ਵਿਚ ਵੱਡੇ ਵਾਧੇ ਦਾ ਐਲਾਨ, ਮੁਲਕ ਦੇ ਲਗਾਤਾਰ ਆਰਥਿਕ ਸੰਕਟ ਅਤੇ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਲੋਕਾਂ  ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਭਾਵੇਂਕਿ ਪ੍ਰਧਾਨ ਮੰਤਰੀ ਟਰੂਡੋ ਵਲੋਂ ਨਾਟੋ ਸੰਮੇਲਨ ਦੌਰਾਨ…

Read More

ਜਲੰਧਰ ਪੱਛਮੀ ਜਿਮਨੀ ਚੋਣ ਆਮ ਆਦਮੀ ਪਾਰਟੀ ਦੇ ਭਗਤ ਨੇ ਜਿੱਤੀ

ਜਲੰਧਰ ( ਅਨੁਪਿੰਦਰ ਸਿੰਘ) -ਪੰਜਾਬ ਦੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਜਲੰਧਰ ਪੱਛਮੀ ਦੀ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ  ਜਿੱਤ ਲਈ ਹੈ। ‘ਆਪ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਆਪਣੇ ਸਾਰੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਪਛਾੜਦਿਆਂ ਇਹ ਸੀਟ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ…

Read More

ਕਲੋਨਾ ਨੇੜੇ ਸੜਕ ਹਾਦਸੇ ਵਿਚ ਪੰਜਾਬੀ ਪਰਿਵਾਰ ਦੇ ਚਾਰ ਜੀਅ ਹਲਾਕ

ਐਬਸਫੋਰਡ ਨਾਲ ਸਬੰਧਿਤ ਸੀ ਪਰਿਵਾਰ- ਵੈਨਕੂਵਰ ( ਹਰਦਮ ਮਾਨ, ਮਲਕੀਤ ਸਿੰਘ)-ਬੀ ਸੀ  ਸੂਬੇ ਵਿਚ  ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿਚ 6 ਪੰਜਾਬੀਆਂ ਸਣੇ 16 ਲੋਕਾਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮਰਨ ਵਾਲੇ ਪੰਜਾਬੀਆਂ ਵਿਚੋਂ ਇੱਕੋ ਪਰਿਵਾਰ ਦੇ ਚਾਰ ਜੀਅ ਸ਼ਾਮਲ ਹਨ । ਇਹ ਹਾਦਸਾ ਬੁੱਧਵਾਰ ਸ਼ਾਮ ਓਕਨਾਗਨ ਖੇਤਰ ਦੇ ਸ਼ਹਿਰ ਕੈਰੇਮੌਸ…

Read More

ਬੀ ਸੀ ਹਸਪਤਾਲਾਂ ‘ਚ ਡਾਕਟਰਾਂ ਦੀ ਘਾਟ ਕਾਰਨ ਐਮਰਜੈਂਸੀ ਵਾਰਡ ਉਡੀਕ ਘਰ ਬਣੇ

-6 ਤੋਂ 12 ਘੰਟੇ ਤੱਕ ਆਉਂਦੀ ਹੈ ਮਰੀਜ਼ ਦੀ ਵਾਰੀ- ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) -ਕੈਨੇਡਾ ਭਾਵੇਂ ਲੋਕਾਂ ਦਾ ਸਭ ਤੋਂ ਵੱਧ ਪਸੰਦੀਦਾ ਦੇਸ਼ ਹੈ ਪਰ ਕੁਝ ‘ਚ ਕੰਮਾਂ ਦੀ ਏਥੇ ਵੱਡੀ ਘਾਟ ਮਹਿਸੂਸ ਹੋਣ ਕਾਰਨ ਲੋਕ ਪ੍ਰੇਸ਼ਾਨ ਵੀ ਬਹੁਤ ਹੁੰਦੇ ਹਨ ਜਿਵੇਂ ਕਿ ਸਭ ਤੋਂ ਵੱਡੀ ਮੁਸ਼ਕਲ ਏਥੇ ਸਿਹਤ ਸੇਵਾਵਾਂ ‘ਚ ਵੇਖੀ ਜਾ ਰਹੀ ਹੈ।…

Read More

ਐਬਸਫੋਰਡ ਵਿਚ ਗੋਲੀਬਾਰੀ ਦੌਰਾਨ ਇਕ ਗੰਭੀਰ ਜ਼ਖਮੀ

ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਵਿਚ ਅੱਜ ਸਵੇਰੇ ਮਿੱਥਕੇ ਕੀਤੀ ਗਈ ਗੋਲੀਬਾਰੀ ਦੌਰਾਨ ਇਕ 38 ਸਾਲਾ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਐਬਸਫੋਰਡ ਪੁਲਿਸ ਵਿਭਾਗ ਦੇ ਮੀਡੀਆ ਅਧਿਕਾਰੀ ਆਰਟ ਸਟੀਲ ਮੁਤਾਬਿਕ ਪੁਲਿਸ ਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਟੋਪਾਜ਼ ਸਟਰੀਟ ਦੇ 2000 ਬਲਾਕ ਵਿਚ ਗੋਲੀ ਚੱਲਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ…

Read More

ਸਾਊਥ ਸਰੀ ਹਾਈਵੇ ਤੇ ਸੜਕ ਹਾਦਸੇ ਦੌਰਾਨ ਮੁਟਿਆਰ ਦੀ ਮੌਤ- ਦੋ ਜ਼ਖਮੀ

ਸਰੀ ( ਦੇ ਪ੍ਰ ਬਿ)- ਸਾਊਥ ਸਰੀ ਵਿੱਚ ਹਾਈਵੇਅ 99 ਉਪਰ ਇਕ ਸੜਕ ਹਾਦਸੇ ਕਾਰਣ ਸਵੇਰ ਨੂੰ ਆਵਾਜਾਈ ਪ੍ਰਭਾਵਿਤ ਰਹੀ। ਸੂਤਰਾਂ ਮੁਤਾਬਿਕ ਸਵੇਰੇ ਤੜਕੇ ਡੇਢ-ਦੋ ਵਜੇ ਦੇ ਕਰੀਬ ਹਾਈਵੇ ਉਪਰ ਇਕ ਸਿੰਗਲ ਵਾਹਨ ਹਾਦਸਾਗ੍ਰਸਤ ਹੋ ਗਿਆ। ਪੁਲਿਸ ਦੇ ਪੁੱਜਣ ਉਪਰੰਤ ਬੁਰੀ ਤਰਾਂ ਨੁਕਸਾਨੀ ਕਾਰ ਵਿਚੋਂ ਇਕ 20 ਸਾਲਾ ਮੁਟਿਆਰ ਨੂੰ ਕੱਢਿਆ ਗਿਆ ਜਿਸਦੀ ਕਿ ਮੌਕੇ…

Read More

ਕੈਲਗਰੀ ਸਟੈਂਪੀਡ ਮੌਕੇ ਬੱਚਿਆਂ ਦੇ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ

ਕੈਲਗਰੀ ( ਦਲਵੀਰ ਜੱਲੋਵਾਲੀਆ)- ਕੈਲਗਰੀ ਸਟੈਂਪੀਡ ਮੌਕੇ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਲੋਂ ਵਿਸ਼ੇਸ਼ ਵੈਜੀਟੇਰੀਅਨ ਸਟੈਂਪੀਡ ਬਰੇਕਫਾਸਟ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿਚ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ 5 ਸਾਲ ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੇ ਭਾਗ ਲਿਆ। ਜੇਤੂ ਬੱਚਿਆਂ…

Read More