Headlines

ਸੰਪਾਦਕੀ- ਆਜ਼ਾਦੀ ਦਿਵਸ ਬਨਾਮ ਵੰਡ ਬਨਾਮ ਉਜਾੜੇ ਦਾ ਦਰਦ…

-ਸੁਖਵਿੰਦਰ ਸਿੰਘ ਚੋਹਲਾ- ਪਾਕਿਸਤਾਨੀ ਸ਼ਾਇਰ ਉਸਤਾਦ ਦਾਮਨ ਦਾ ਬੜਾ ਮਸ਼ਹੂਰ ਸ਼ੇਅਰ ਹੈ- ਲਾਲੀ ਅੱਖਾਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ.. ਦਿਲਾਂ ਨੂੰ ਝੰਜੋੜਨ ਵਾਲਾ ਇਹ ਸ਼ੇਅਰ ਭਾਰਤ-ਪਾਕਿਸਤਾਨ ਦੀ ਵੰਡ ਤੇ ਉਜਾੜੇ ਨੂੰ ਸੰਬੋਧਿਤ ਹੈ। ਭਾਰਤ ਦੀ ਆਜਾਦੀ ਦੇ ਇਤਿਹਾਸ ਵਿਚ 14-15 ਅਗਸਤ ਦੀ ਆਪਣੀ ਇਕ ਅਹਿਮੀਅਤ ਤੇ ਇਤਿਹਾਸਿਕਤਾ ਹੈ।…

Read More

ਪੈਰਿਸ ਤੋਂ ਪਰਤੀ ਪਹਿਲਵਾਨ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸਵਾਗਤ

ਨਵੀਂ ਦਿੱਲੀ, 17 ਅਗਸਤ ( ਦਿਓਲ)-ਉਲੰਪਿਕ ਦੇ ਫਾਈਨਲ ਮੁਕਾਬਲੇ ਵਿਚ ਭਾਰ ਵਧਣ ਕਾਰਣ ਆਯੋਗ ਕਰਾਰ ਦਿੱਤੀ ਗਈ ਗਈ ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਦਾ ਇਥੇ ਪੈਰਿਸ ਤੋਂ ਵਾਪਿਸ ਪਰਤਣ ਮੌਕੇ ਭਾਰੀ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।   ਵਿਨੇਸ਼ ਦੀ ਆਮਦ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪੈਰਿਸ ਓਲੰਪਿਕ ‘ਚ ਫਾਈਨਲ ਤੋਂ ਪਹਿਲਾਂ ਕੀਤੇ…

Read More

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੈਨਕੂਵਰ ਏਅਰਪੋਰਟ ਤੇ ਨਿੱਘਾ ਸਵਾਗਤ

ਵੈਨਕੂਵਰ ( ਦੇ ਪ੍ਰ ਬਿ)- ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦਾ ਅੱਜ ਸਵੇਰੇ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ਤੇ ਪੁੱਜਣ ਮੌਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਛੋਟੇ ਭਰਾਤਾ ਸ ਹਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਗਲਵਕੜੀ ਪਾਕੇ  ਸਵਾਗਤ ਕੀਤਾ। ਉਹਨਾਂ ਨਾਲ ਸਵਾਗਤ ਕਰਨ ਵਾਲਿਆਂ ਵਿਚ ਬਖਸ਼ੀਸ਼…

Read More

ਮਿਸ਼ਨ ਵਿਚ ਵੂਮੈਨ ਸੁਸਾਇਟੀ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਮਿਸ਼ਨ (ਬਲਵੀਰ ਕੌਰ ਢਿੱਲੋਂ)-ਬੀਤੇ ਦਿਨੀ ਬੀਸੀ ਦੇ ਖੂਬਸੂਰਤ ਸ਼ਹਿਰ ਮਿਸ਼ਨ ਵਿਖੇ ਪੰਜਾਬੀ ਮੁਟਿਆਰਾਂ ਵੂਮੈਨ ਸੁਸਾਇਟੀ ਵੱਲੋਂ ਤੀਜਾ ਤੀਆਂ ਦਾ ਤਿਉਹਾਰ ਮਿਸ਼ਨ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਪੰਜਾਬੀ ਮੁਟਿਆਰਾਂ ਵੋਮਨ ਸੁਸਾਇਟੀ ਦੇ ਪ੍ਰਧਾਨ: ਜੈਸ਼ ਬੈਂਸ, ਮੀਤ ਪ੍ਰਧਾਨ: ਜੈਸਮੀਨ ਭੰਬਰਾ, ਖਜ਼ਾਨਚੀ: ਕੈਰਨ ਬੰਗਰ, ਸਕੱਤਰ: ਬਲਨੀਤ ਤੂਰ, ਨਿਰਦੇਸ਼ਕ: ਬਿੰਦਰ ਰੰਧਾਵਾ,…

Read More

ਬੀ ਸੀ ਕੰਸਰਵੇਟਿਵ ਨੂੰ ਭਰਵੇਂ ਲੋਕ ਹੁੰਗਾਰੇ ਤੋਂ ਉਤਸ਼ਾਹ ਵਿਚ ਹਨ ਪਾਰਟੀ ਆਗੂ ਤੇ ਉਮੀਦਵਾਰ

ਈਬੀ ਸਰਕਾਰ ਹਰ ਫਰੰਟ ਤੇ ਫੇਲ- ਜੌਹਨ ਰਸਟਡ- ਸਰੀ ਨਿਊਟਨ ਤੋਂ ਤੇਗਜੋਤ ਬੱਲ ਤੇ ਸਰੀ ਨਾਰਥ ਤੋਂ ਮਨਦੀਪ ਧਾਲੀਵਾਲ ਵਲੋਂ ਸਰਗਰਮੀਆਂ ਤੇਜ਼- ਸਰੀ ( ਦੇ ਪ੍ਰ ਬਿ)- ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਇਕ ਬਿਆਨ ਰਾਹੀਂ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਾਲੀ ਬੀ ਸੀ ਐਨ ਡੀ ਪੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੀ…

Read More

14 ਤੇ 15 ਅਗਸਤ ਨੂੰ ਹੋਇਆ ਸੀ ਪੰਜਾਬ ਦਾ ਉਜਾੜਾ

ਅੰਮ੍ਰਿਤਸਰ ( ਭੰਗੂ)-15 ਅਗਸਤ ਨੂੰ ਭਾਰਤ ਦੀ ਆਜ਼ਾਦੀ ਦਾ ਦਿਵਸ ਮਨਾਇਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਇਹ ਕਰੋੜਾਂ ਪੰਜਾਬੀਆਂ ਲਈ ਆਜ਼ਾਦੀ ਜਸ਼ਨਾਂ ਦਾ ਦਿਨ ਨਹੀ ਬਲਕਿ ਪੰਜਾਬ ਦੇ ਉਜਾੜੇ ਦੇ ਮਾਤਮ ਦਾ ਦਿਨ ਹੈ। 14 ਅਗਸਤ ਦੀ ਤਾਰੀਖ ਭਾਰਤ ਦੇ ਇਤਿਹਾਸ ਵਿੱਚ ਹੰਝੂਆਂ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼…

Read More

ਬੰਗਾ ਤੋਂ ਅਕਾਲੀ ਵਿਧਾਇਕ ਡਾ ਸੁੱਖੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ

ਚੰਡੀਗੜ੍ਹ ( ਦੇ ਪ੍ਰ ਬਿ)- ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਹਲਕਾ ਬੰਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁੱਖੀ  ਅਕਾਲੀ ਦਲ ਨੂੰ ਛੱਡਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਡਾ. ਸੁੱਖੀ ਨੂੰ ਪਾਰਟੀ ’ਚ…

Read More

ਐਬਸਫੋਰਡ ਦੇ ਪਹਾੜਾਂ ਦੀ ਗੋਦ ’ਚ ਲੱਗਾ ‘ਤੀਆਂ ਦਾ ਮੇਲਾ’

*ਖੀਰ—ਪੂੜਿਆਂ ਦੇ ਸੁਆਦ ਨੇ ਦੁਆਈ ਪੰਜਾਬ ਦੀ ਯਾਦ-ਪੰਜਾਬਣਾਂ ਨੇ ਪੁਰਾਤਨ ਸਭਿਆਚਾਰਕ ਵਸਤਾਂ ਨਾਲ ਲਈਆਂ ‘ਸੈਲਫੀਆਂ- ਵੈਨਕੂਵਰ, 11 ਅਗਸਤ (ਮਲਕੀਤ ਸਿੰਘ)—ਬੀਸੀ ਦੇ ਖੂਬਸੂਰਤ ਸ਼ਹਿਰ ਐਬਸਫੋਰਡ ਦੇ ਬਾਹਰਵਾਰ 4582, ਬੈਲ ਰੋਡ ਦੇ ਹਰਿਆਵਾਲੇ ਪਹਾੜਾਂ ਦੀ ਗੋਦ ’ਚ ਖੁੱਲ੍ਹੇ ਅਸਮਾਨ ਹੇਠਾਂ ਸਜਾਏ ਇਕ ਵੱਡ ਅਕਾਰੀ ਪੰਡਾਲ ’ਚ ‘ਤੀਆਂ ਦਾ ਮੇਲਾ’ ਆਯੋਜਿਤ ਕਰਵਾਇਆ ਗਿਆ।ਜਿਸ ’ਚ ਵੱਖ—ਵੱਖ ਉਮਰ ਦੀਆਂ ਔਰਤਾਂ…

Read More

14ਵਾਂ ਕੈਲਗਰੀ ਕਬੱਡੀ ਕੱਪ ਪੰਜਾਬ ਸਪੋਰਟਸ ਕਲੱਬ ਸਰੀ ਨੇ ਜਿੱਤਿਆ

ਕੈਲਗਰੀ (ਦਲਵੀਰ ਜੱਲੋਵਾਲੀਆ)-ਬੀਤੇ ਦਿਨ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੀ ਅਗਵਾਈ ਹੇਠ ਮਾਰਟਿਨ ਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋਂ 14 ਵਾਂ ਕਬੱਡੀ ਕੱਪ ਧੂਮਧਾਮ  ਨਾਲ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੀਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਹੋਏ ਜਿਹਨਾਂ ਦਾ ਕਬੱਡੀ ਪ੍ਰੇਮੀਆਂ ਨੇ ਭਰਪੂਰ ਆਨੰਦ ਮਾਣਿਆ।  ਫਾਈਨਲ ਮੈਚ ਦੌਰਾਨ  ਪੰਜਾਬ ਸਪੋਰਟਸ ਕਲੱਬ ਸਰੀ ਨੇ ਯੰਗ ਰਾਇਲ ਕਿੰਗ…

Read More

ਕੈਨੇਡਾ ਨੇ 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ

ਕਿਸ਼ਤੀ ਦੌੜ ਵਿਚ ਅਲੀਸ਼ਾ ਦੇ ਗੋਲਡ ਸਮੇਤ ਕੁਲ਼ 26 ਤਗਮੇ ਜਿੱਤੇ- ਪੈਰਿਸ ( ਮੰਡੇਰ)– ਪੈਰਿਸ ਉਲੰਪਿਕ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਕੈਨੇਡਾ ਦੀ ਪੁਰਸ਼ਾਂ ਦੀ 4×100-ਮੀਟਰ ਰਿਲੇਅ ਟੀਮ ਨੇ ਪੈਰਿਸ ਵਿੱਚ ਸੋਨ ਤਗਮਾ ਜਿਤਣ ਦਾ ਇਤਿਹਾਸ ਰਚਿਆ ਹੈ। ਕੈਨੇਡਾ ਦੇ ਤੇਜ਼ ਦੌੜਾਕ ਆਂਦਰੇ ਡੀ ਗਰਾਸ ਦੀ ਬਦੌਲਤ 400 ਮੀਟਰ ਰੀਲੇਅ ਦੌੜ ਵਿਚ ਐਰੋਨ ਬ੍ਰਾਊਨ, ਜੇਰੋਮ ਬਲੇਕ…

Read More