Headlines

ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ ਨਾਮਜ਼ਦ

ਸੰਧੂ ਸਮੇਤ ਤਿੰਨ ਮੈਂਬਰਾਂ ਨੇ ਹਲਫ ਲਿਆ- ਨਵੀਂ ਦਿੱਲੀ ( ਦਿਓਲ)-ਚੰਡੀਗੜ੍ਹ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸ ਸਤਨਾਮ ਸਿੰਘ ਸੰਧੂ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ  ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਤਨਾਮ ਸਿੰਘ ਸੰਧੂ ਨੂੰ ਸੰਸਦ ਦੇ ਉਪਰਲੇ ਸਦਨ ਲਈ…

Read More

ਵਿੰਨੀਪੈਗ ਹਿੰਦੂ ਕਮਿਊਨਿਟੀ ਵਲੋਂ ਰਾਮ ਮੰਦਿਰ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ

ਵਿੰਨੀਪੈਗ ( ਸ਼ਰਮਾ)- ਆਯੁਧਿਆ ਵਿਖੇੇ ਭਗਵਾਨ ਰਾਮ ਮੰਦਿਰ ਦੇ ਉਦਘਾਟਨ ਅਤੇ ਰਾਮ ਲੱਲਾ ਮੂਰਤੀ ਦੇ ਪ੍ਰਾਣ  ਪ੍ਰਤਿਸ਼ਠਾ ਪ੍ਰੋਗਰਾਮ ਮੌਕੇ ਹਿੰਦੂ ਕਮਿਊਨਿਟੀ ਵਿੰਨੀਪੈਗ ਵਲੋਂ ਪੰਜਾਬ ਕਲਚਰ ਸੈਂਟਰ ਵਿਖੇ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਡਿਤ ਕਪਿਲ ਸ਼ਰਮਾ ਦੁਆਰਾ ਵਿਸ਼ੇਸ਼ ਪੂਜਾ ਉਪਰੰਤ ਭਜਨ ਬੰਦਗੀ ਕੀਤੀ ਗਈ। ਵਿੰਨੀਪੈਗ ਦੇ ਮੇਅਰ  ਸਕਾਟ ਗਲਿੰਘਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।…

Read More

ਟਰੂਡੋ ਸਰਕਾਰ ਕੈਨੇਡਾ ਵਾਸੀਆਂ ਨੂੰ ਬੁਨਿਆਦੀ  ਸਹੂਲਤਾਂ ਦੇਣ ਵਿੱਚ ਵੀ ਅਸਫਲ- ਪੌਲੀਵਰ

ਸਰੀ, 22 ਜਨਵਰੀ ( ਸੰਦੀਪ ਸਿੰਘ ਧੰਜੂ)- ‘ ਫੈਡਰਲ ਸਰਕਾਰ ਕੈਨੇਡਾ ਵਾਸੀਆਂ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਦੇਣ ਵਿੱਚ ਅਸਫਲ ਸਿੱਧ ਹੋਈ ਹੈ ਅਤੇ ਪਿਛਲੇ ਅੱਠ ਸਾਲਾਂ ਵਿੱਚ ਸਰਕਾਰ ਦੀਆਂ ਨੀਤੀਆਂ ਨੇ ਆਮ ਜਨਤਾ ਲਈ ਗੁਜਰ-ਬਸਰ ਕਰਨਾ ਦੁੱਭਰ ਕਰ ਦਿੱਤਾ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੰਸਰਵੇਟਿਵ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ…

Read More

ਕੈਨੇਡਾ ਵਲੋਂ ਕੌਮਾਂਤਰੀ ਵਿਦਿਆਰਥੀ ਵੀਜਿਆਂ ਉਪਰ ਦੋ ਸਾਲ ਲਈ ਕਟੌਤੀ (ਕੈਪ ) ਦਾ ਐਲਾਨ

ਨਵੇਂ ਸਟੱਡੀ ਪਰਮਿਟਾਂ ਵਿਚ 35 ਤੋਂ 50 ਪ੍ਰਤੀਸ਼ਤ ਤੱਕ ਕਟੌਤੀ- ਮਾਂਟਰੀਅਲ ( ਦੇ ਪ੍ਰ ਬਿ)- ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਭਾਰੀ ਗਿਣਤੀ ਕਾਰਣ ਰਿਹਾਇਸ਼ ਤੇ ਸਿਹਤ ਸਮੱਸਿਆਵਾਂ ਨਾਲ ਨਿਪਟਣ ਲਈ ਅਗਲੇ ਦੋ  ਸਾਲ ਤੱਕ ਸਟੂਡੈਂਟ ਵੀਜੇ ਉਪਰ  ਕਟੌਤੀ (ਕੈਪ)  ਲਗਾਉਣ ਦਾ ਐਲਾਨ ਕੀਤਾ ਹੈ।  ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੋਮਵਾਰ ਨੂੰ ਮਾਂਟਰੀਅਲ ਵਿੱਚ ਲਿਬਰਲ…

Read More

ਐਬਸਫੋਰਡ ਸੈਵਨ ਓਕ ਮਾਲ ਦੀ ਪਾਰਕਿੰਗ ਲੌਟ ਵਿਚ ਨੌਜਵਾਨ ਦੇ ਗੋਲੀਆਂ ਮਾਰੀਆਂ

ਮਾਰੇ ਗਏ ਨੌਜਵਾਨ ਦੀ ਪਛਾਣ ਅੰਮ੍ਰਿਤਪਾਲ ਸਰਾਂ ਵਜੋ ਹੋਈ- ਐਬਸਫੋਰਡ ( ਦੇ ਪ੍ਰ ਬਿ)- ਬੀਤੀ ਸ਼ਾਮ ਐਬਸਫੋਰਡ ਦੇ ਸੈਵਨ ਓਕ ਸ਼ਾਪਿੰਗ ਮਾਲ ਦੇ ਬਾਹਰ ਬੈਸਟ ਬਾਇ ਦੀ ਪਾਰਕਿੰਗ ਲੌਟ ਵਿਚ ਗੋਲੀਬਾਰੀ ਹੋਣ ਅਤੇ ਇਕ ਨੌਜਵਾਨ ਦੇ ਮਾਰੇ ਜਾਣ ਦੀ ਖਬਰ ਹੈ। ਇਹ ਘਟਨਾ ਸ਼ਾਮ 5.51 ਵਜੇ ਵਾਪਰੀ ਜਦੋਂ ਪਾਰਕਿੰਗ ਲੌਟ ਵਿਚ  ਇਕ ਨੌਜਵਾਨ ਦੇ ਗੋਲੀਆਂ…

Read More

ਸੰਪਾਦਕੀ- ਆਖਰ ਜਿੱਤ ਗਈ ਭਾਜਪਾਈ ਸਿਆਸਤ

ਆਯੁਧਿਆ ਵਿਚ ਰਾਮ ਮੰਦਿਰ ਦੇ ਸੁਪਨੇ ਦਾ ਸੱਚ… -ਸੁਖਵਿੰਦਰ ਸਿੰਘ ਚੋਹਲਾ-  ਭਾਰਤੀ ਜਨਤਾ ਪਾਰਟੀ ਨੇ ਆਖਰ ਆਪਣੇ ਹਿੰਦੂਤਵ ਦੇ ਏਜੰਡੇ ਨੂੰ ਅਮਲੀ ਰੂਪ ਦਿੰਦਿਆਂ ਆਯੁਧਿਆ ਵਿਚ ਰਾਮ ਮੰਦਿਰ ਦਾ ਸੁਪਨਾ ਸੱਚ ਕਰ ਵਿਖਾਇਆ। ਉਹ ਸੁਪਨਾ ਜੋ ਉਸਨੇ ਆਪਣੀ ਰਾਜਸੀ ਇੱਛਾ ਦੀ ਪੂਰਤੀ ਹਿੱਤ ਦੇਸ਼ ਦੇ ਕਰੋੜਾਂ ਹਿੰਦੂਆਂ ਦੇ ਮਨਾਂ ਵਿਚ ਜਗਾਇਆ ਤੇ ਵੋਟ ਸ਼ਕਤੀ ਵਿਚ…

Read More

ਮਹਾਨ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦਾ ਸਦੀਵੀ ਵਿਛੋੜਾ

ਕਬੱਡੀ ਮੇਲਿਆਂ ਦਾ ਸ਼ਿੰਗਾਰ ਸੀ ਦੇਵੀ ਦਿਆਲ-ਸਰਵਣ ਸਿੰਘ ਬੜਾ ਅਫਸੋਸ ਹੈ ਦੇਵੀ ਦਿਆਲ ਵੀ ਸਰਵਣ ਰਮੀਦੀ ਦੇ ਰਾਹ ਤੁਰ ਗਿਆ। ਦੋਵੇਂ ਕਬੱਡੀ ਦੇ ਧਨੰਤਰ ਖਿਡਾਰੀ ਤੇ ਕਬੱਡੀ ਦੇ ਮੁੱਢਲੇ ਕੋਚ ਸਨ। ਕਬੱਡੀ ਮੇਲਿਆਂ ਵਿਚ ਦੇਵੀ ਦਿਆਲ ਦੀ ਝੰਡੀ ਹੁੰਦੀ ਸੀ। ਉਹ ਵੀਹ ਸਾਲ ਤੇਜ਼ਤਰਾਰ ਕਬੱਡੀ ਖੇਡਿਆ। 1967 ਵਿਚ ਮੈਂ ਉਸ ਨੂੰ ਪਹਿਲੀ ਵਾਰ ਸਮਰਾਲੇ ਕਾਲਜ…

Read More

ਸੰਪਾਦਕੀ- ਸਰੀ ਦੇ ਚਿੰਤਾਗ੍ਰਸਤ ਕਾਰੋਬਾਰੀਆਂ ਦੀ ਇਕੱਤਰਤਾ ਤੇ ਸਰਕਾਰ ਦੀ ਜਵਾਬਦੇਹੀ……

-ਸੁਖਵਿੰਦਰ ਸਿੰਘ ਚੋਹਲਾ- ਪਿਛਲੇ ਹਫਤੇ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ, ਫੋਨ ਕਾਲਾਂ ਤੇ ਡਰਾਉਣ ਧਮਕਾਉਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈਕੇ ਸਥਾਨਕ ਬਿਜਨੈਸ ਭਾਈਚਾਰੇ ਵਲੋਂ ਕੀਤੀ ਗਈ ਇਕੱਤਰਤਾ ਦੌਰਾਨ ਇਹ ਗੱਲ ਸਪੱਸ਼ਟ ਹੋਈ ਹੈ ਕਿ ਇਹ ਘਟਨਾਵਾਂ ਕੇਵਲ ਖੰਭਾਂ ਦੀ ਡਾਰ ਨਹੀ ਬਲਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜਿਹਨਾਂ ਨਾਲ ਅਜਿਹਾ ਕੁਝ…

Read More

ਗੁਰੂ ਘਰਾਂ ਦੇ ਪ੍ਰਬੰਧ ਅਤੇ ਸਿੱਖੀ ਦੇ ਪ੍ਰਚਾਰ ਲਈ ਕਕਾਰ ਅਤੇ ਕਿਰਦਾਰ, ਦੋਵੇਂ ਜ਼ਰੂਰੀ

ਡਾ. ਗੁਰਵਿੰਦਰ ਸਿੰਘ-    ਇਨੀਂ ਦਿਨੀਂ ਇੱਕ ਮਸਲਾ ਬੜਾ ਭਖਿਆ ਹੋਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ  ਸ਼ਰਾਬ ਦਾ ਸੇਵਨ ਕਰਨ ਵਾਲੇ ਜਾਂ ਸਿੱਖੀ ਸਰੂਪ ਤੋਂ ਮੁਨਕਰ ਵਿਅਕਤੀ ਪ੍ਰਬੰਧਕ ਹੋ ਸਕਦੇ ਹਨ ਜਾਂ ਨਹੀ। ਵੈਸੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਗੱਲ ਕਰੀਏ ਤਾਂ ਇਹਨਾਂ ਸਵਾਲਾਂ ਦਾ ਸਪੱਸ਼ਟ ਉੱਤਰ ‘ਨਹੀਂ’ ਵਿੱਚ ਹੈ। ਦਰਅਸਲ ਇਹ ਮਸਲਾ…

Read More

ਲੋਅਰ ਮੇਨਲੈਂਡ ਵਿਚ ਜਬਰੀ ਵਸੂਲੀ ਤੇ ਹੋਰ ਘਟਨਾਵਾਂ ਦੇ ਠੋਸ ਨਤੀਜੇ ਦੇਵਾਂਗੇ- ਸਰੀ ਆਰ ਸੀ ਐਮ ਪੀ ਚੀਫ ਬਰਾਇਨ ਐਡਵਰਡ

ਲੋਕਾਂ ਨੂੰ ਪੁਲਿਸ ਫੋਰਸ ਵਿਚ ਯਕੀਨ ਰੱਖਣ ਦਾ ਸੱਦਾ- ਸਰੀ ਵਿਚ ਬਿਜਨੈਸ ਭਾਈਚਾਰੇ ਵਲੋਂ ਵਿਸ਼ਾਲ ਇਕਤਰਤਾ- ਸਰੀ ( ਦੇ ਪ੍ਰ ਬਿ)- ਵੈਨਕੂਵਰ,ਸਰੀ ਤੇ ਐਬਸਫੋਰਡ ਵਿਚ ਕਾਰੋਬਾਰੀ ਲੋਕਾਂ ਨੂੰ ਜਬਰੀ ਵਸੂਲੀ ਲਈ ਧਮਕੀ ਪੱਤਰ, ਫੋਨ ਕਾਲਾਂ ਤੇ ਡਰਾਉਣ ਧਮਕਾਉਣ ਲਈ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਵਾਧੇ ਉਪਰ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਤੇ ਲੋਅਰ ਮੇਨਲੈਂਡ ਵਿਚ ਅਮਨ ਕਨੂੰਨ…

Read More