Headlines

ਓਨਟਾਰੀਓ ਵਿੱਚ ਡੱਗ ਫੋਰਡ ਦੀ ਅਗਵਾਈ ਵਾਲੀ ਪੀਸੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ

ਟੋਰਾਂਟੋ (ਬਲਜਿੰਦਰ ਸੇਖਾ )-ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਅਤੇ ਉਨ੍ਹਾਂ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੇ ਵੀਰਵਾਰ ਨੂੰ ਆਪਣੀ ਤੀਜੀ ਸਿੱਧੀ ਬਹੁਮਤ ਵਾਲੀ ਵੱਡੀ ਜਿੱਤ ਹਾਸਲ ਕੀਤੀ।ਅਮਰੀਕੀ ਟੈਰਿਫ ਦੇ ਡਰ ਦੇ ਵਿਚਕਾਰ ਮੱਧਕਾਲੀ ਸਰਦੀਆਂ ਦੀ ਚੋਣ ਲੜੀ ਗਈ। ਓਨਟਾਰੀਓ ਵਿੱਚ 1959 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪਾਰਟੀ ਦੇ ਨੇਤਾ ਨੇ ਲਗਾਤਾਰ ਤਿੰਨ ਵਾਰ…

Read More

ਸ਼ਰਧਾਂਜਲੀ-ਪੰਜਾਬੀ ਸਭਿਆਚਾਰ ਤੇ ਸਿੱਖ ਵਿਰਸੇ ਦਾ ਸ਼ਾਹ ਚਿਤੇਰਾ ਜਰਨੈਲ ਸਿੰਘ ਆਰਟਿਸਟ

ਦਿਲਜੀਤ ਪਾਲ ਸਿੰਘ ਬਰਾੜ -ਪੰਜਾਬੀ ਸਭਿਆਚਾਰ ਤੇ ਸਿੱਖ ਵਿਰਸੇ ਨੂੰ ਰੰਗਾਂ ਨਾਲ ਚਿਤਰਣ ਵਾਲੇ ਮਹਾਨ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਜੋ ਪਿਛਲੇ ਦਿਨੀਂ ਸਾਡੇ ਤੋਂ ਸਦਾ ਲਈ ਜੁ਼ਦਾ ਹੋ ਗਏ। ਉਹਨਾਂ ਨੂੰ ਸ਼ਰਧਾਂਜਲੀ ਵਜੋਂ ਪਾਠਕਾਂ ਦੀ ਨਜ਼ਰ ਹੈ ਇਹ ਲੇਖ- ਪੰਜਾਬੀ ਸੱਭਿਆਚਾਰਕ ਤਸਵੀਰਾਂ ਨੂੰ ਪਿਆਰ ਕਰਨ ਵਾਲਾ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇ ਜਿਹੜਾ ਆਰਟਿਸਟ ਜਰਨੈਲ…

Read More

ਭਾਜਪਾ ਨੇ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ

ਨਵੀਂ ਦਿੱਲੀ (ਦਿਓਲ)- ਭਾਜਪਾ ਹਾਈਕਮਾਨ ਨੇ  ਰੇਖਾ ਗੁਪਤਾ ਨੂੰ ਦਿੱਲੀ ਦੀ ਮੁੱਖ ਮੰਤਰੀ ਨਾਮਜ਼ਦ ਕੀਤਾ ਹੈ।  ਮਨੋਨੀਤ ਮੁੱਖ ਮੰਤਰੀ ਰੇਖਾ ਗੁਪਤਾ ਤੇ ਉਨ੍ਹਾਂ ਦੀ ਕੈਬਨਿਟ ਵਿਚਲੇ ਮੰਤਰੀ ਵੀਰਵਾਰ ਦੁਪਹਿਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਅਹੁਦੇ ਦਾ ਹਲਫ਼ ਲੈਣਗੇ। ਭਾਜਪਾ 26 ਸਾਲਾਂ ਦੇ ਵਕਫ਼ੇ ਮਗਰੋਂ ਦਿੱਲੀ ਦੀ ਸੱਤਾ ਵਿਚ ਵਾਪਸੀ ਕਰ ਰਹੀ ਹੈ।…

Read More

ਜਨਾਬ ਇਹ ਰੰਗਲਾ ਪੰਜਾਬ ਬਣਾਉਣ ਦੇ ਦਾਅਵੇਦਾਰਾਂ ਦਾ ਕੰਗਲਾ ਸਕੱਤਰੇਤ ਹੈ….

ਚੰਡੀਗੜ ( ਦੇ ਪ੍ਰ ਬਿ)- ਪੰਜਾਬ ਦੇ ਕਿਸੇ ਵੀ ਜਨਤਕ ਵਾਸ਼ਰੂਮ ਦੀਆਂ ਇਹ ਤਸਵੀਰਾਂ ਤਾਂ ਅਸੀ ਤੁਸੀਂ ਆਮ ਵੇਖਦੇ ਹਾਂ। ਪੰਜਾਬ ਦੇ ਕਿਸੇ ਵੀ ਬੱਸ ਸਟੈਂਡ ਤੇ ਜਾਣ ਦਾ ਮੌਕਾ ਮਿਲੇ ਤਾਂ ਪਬਲਿਕ ਵਾਸ਼ਰੂਮ ਵਿਚ ਜਾਣ ਲੱਗਿਆਂ ਨੱਕ ਮੂੰਹ ਬੰਦ ਕਰਕੇ ਹੀ ਤੁਸੀਂ ਆਪਣਾ ਕੰਮ ਨੇਪਰੇ ਚਾੜ ਸਕਦੇ ਹੋ। ਪਰ ਹੈਰਾਨੀਜਨਕ ਤੇ ਅਫਸੋਸਨਾਕ ਗੱਲ ਇਹ…

Read More

ਐਬਸਫੋਰਡ-ਸਾਊਥ ਲੈਂਗਲੀ ਤੋਂ ਹੋਣਹਾਰ ਤੇ ਸੰਭਾਵਨਾਵਾਂ ਭਰਪੂਰ ਨੌਜਵਾਨ ਸੁਖਮਨ ਗਿੱਲ ਫੈਡਰਲ ਕੰਸਰਵੇਟਿਵ ਨੌਮੀਨੇਸ਼ਨ ਲਈ ਸਰਗਰਮ

ਐਬਸਫੋਰਡ ( ਦੇ ਪ੍ਰ ਬਿ)-ਐਬਸਫੋਰਡ-ਸਾਊਥ ਲੈਂਗਲੀ ਫੈਡਰਲ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੀ ਉਮੀਦਵਾਰੀ ਲਈ ਕਈ ਆਗੂ ਮੈਦਾਨ ਵਿਚ ਹਨ ਤੇ ਆਪੋ ਆਪਣੀ ਦਾਅਵੇਦਾਰੀ ਤਹਿਤ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਇਸ ਹਲਕੇ ਤੋਂ ਸਾਬਕਾ ਮੰਤਰੀ ਮਾਈਕ ਡੀ ਜੌਂਗ, ਸਟੀਵ  ਸ਼ੈਫਰ, ਸੰਜਲੀਨ ਦਿਵੇਦੀ, ਗੁਰਨੂਰ ਸਿੱਧੂ ਦੇ ਨਾਲ ਸੁਖਮਨ ਸਿੰਘ ਗਿੱਲ ਵੀ ਨਾਮਜ਼ਦਗੀ ਲਈ ਦੌੜ ਵਿਚ ਸ਼ਾਮਿਲ…

Read More

ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕੁੰਭ ਯਾਤਰੀਆਂ ਵਿਚਾਲੇ ਭਗਦੜ – 18 ਮੌਤਾਂ, 20 ਜ਼ਖ਼ਮੀ

ਨਵੀਂ ਦਿੱਲੀ, 15 ਫਰਵਰੀ ( ਦਿਓਲ)- ਬੀਤੀ  ਸ਼ਨੀਵਾਰ ਦੀ ਰਾਤ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮੱਚੀ ਭਗਦੜ ਵਿਚ ਤਿੰਨ ਬੱਚਿਆਂ ਸਣੇ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਲੈਟਫਾਰਮ ਨੰਬਰ 14, 15 ਤੇ 16 ਉੱਤੇ ਪ੍ਰਯਾਗਰਾਜ ਜਾਣ ਲਈਆਂ ਰੇਲਗੱਡੀਆਂ ਖੜ੍ਹੀਆਂ ਸਨ ਤੇ ਮਹਾਂਕੁੰਭ ਲਈ ਜਾਣ ਵਾਲੇ ਯਾਤਰੀਆਂ ਦੀ ਇਕਦਮ ਭੀੜ ਪੈ ਗਈ।…

Read More

ਸ੍ਰੋਮਣੀ ਕਮੇਟੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ

ਅੰਮ੍ਰਿਤਸਰ ( ਭੰਗੂ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਸੋਮਵਾਰ ਨੂੰ ਇਥੇ ਹੋਈ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅੰਤਰਿੰਗ ਕਮੇਟੀ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ। ਅੰਤਰਿੰਗ ਕਮੇਟੀ…

Read More

ਦਿੱਲੀ ਵਿਚ ਆਮ ਆਦਮੀ ਪਾਰਟੀ ਦਾ ਪੱਤਾ ਸਾਫ-ਭਾਜਪਾ ਨੇ ਬਹੁਮਤ ਹਾਸਲ ਕੀਤਾ

ਕੇਜਰੀਵਾਲ ਤੇ ਸਿਸੋਦੀਆਂ ਦੀ ਨਮੋਸ਼ੀਜਨਕ ਹਾਰ-ਆਤਿਸ਼ੀ ਜਿੱਤੀ- ਸਿਰਸਾ ਵੀ ਵੱਡੀ ਲੀਡ ਨਾਲ ਜਿੱਤੇ- ਦਿੱਲੀ ਵਿਚ 27 ਸਾਲ ਬਾਦ ਬਣੇਗੀ ਭਾਜਪਾ ਦੀ ਸਰਕਾਰ- ਨਵੀਂ ਦਿੱਲੀ ( ਦਿਓਲ ਅਤੇ ਏਜੰਸੀਆਂ)-ਦਿੱਲੀ ਦੀ ਸੱਤਾ ਵਿਚੋਂ ਆਮ ਆਦਮੀ ਪਾਰਟੀ ਦਾ ਪੱਤਾ ਸਾਫ਼ ਹੋ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ। ਭਾਜਪਾ ਨੇ…

Read More

ਆਰ ਸੀ ਐਮ ਪੀ ਦੇ ਸਾਬਕਾ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਸੈਨੇਟਰ ਨਿਯੁਕਤ

ਕਿਊਬੈਕ ਤੋਂ ਅਰਥ ਸ਼ਾਸਤਰੀ ਮਾਰਟਿਨ ਹੇਬਰਟ ਤੇ ਸਸਕੈਚਵਨ ਤੋਂ ਕਿਸਾਨ ਆਗੂ  ਟੌਡ ਲੈਵਿਸ ਵੀ ਸੈਨੇਟਰ ਬਣੇ- ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਕੈਨੇਡਾ ਦੇ ਪਹਿਲੇ ਦਸਤਾਰਧਾਰੀ ਆਰ ਸੀ ਐਮ ਪੀ ਅਫਸਰ ਸ ਬਲਤੇਜ ਸਿੰਘ ਢਿੱਲੋਂ ਸਮੇਤ ਤਿੰਨ ਨਵੇਂ ਸੈਨੇਟਰ ਨਿਯੁਕਤ ਕੀਤੇ ਗਏ ਹਨ। ਕੈਨੇਡਾ ਦੇ ਉਪਰਲੇ ਸਦਨ ਵਿਚ ਬੀ.ਸੀ. ਤੋਂ  ਬਲਤੇਜ…

Read More

ਸੰਪਾਦਕੀ- ਅਮਰੀਕਾ ਦਾ ਗੈਰ ਕਨੂੰਨੀ ਭਾਰਤੀਆਂ ਨਾਲ ਅਣਮਨੁੱਖੀ ਵਿਵਹਾਰ ਤੇ ਵਿਸ਼ਵ ਗੁਰੂ ਦੀ ਔਕਾਤ….

ਸੁਖਵਿੰਦਰ ਸਿੰਘ ਚੋਹਲਾ- ਚੰਗੇਰੀ ਤੇ ਖੁਸ਼ਹਾਲ ਜਿੰਦਗੀ ਦੀ ਤਲਾਸ਼ ਵਿਚ ਪਰਵਾਸ ਮੁੱਢ ਕਦੀਮ ਤੋਂ ਹੀ ਮਨੁੱਖ ਨੂੰ ਲੁਭਾਉਂਦਾ ਰਿਹਾ ਹੈ। ਪਰ ਅਜੋਕੇ ਸਮੇਂ ਵਿਚ ਅਮੀਰ ਤੇ ਵਿਕਸਿਤ ਮੁਲਕਾਂ ਵੱਲ ਪੜੇ ਲਿਖੇ ਤੇ ਹੁਨਰਮੰਦ ਲੋਕਾਂ ਵਲੋਂ ਪਰਵਾਸ ਨੂੰ ਚੁਣਨ ਦੇ ਨਾਲ ਘੱਟ ਪੜੇ ਲਿਖੇ ਤੇ ਗੈਰ ਹੁਨਰਮੰਦ ਲੋਕਾਂ ਵਲੋਂ ਵੀ ਪਰਵਾਸ ਲਈ ਜਾਇਜ਼ ਨਾਜਾਇਜ਼ ਤਰੀਕੇ ਅਪਣਾਏ…

Read More