Headlines

ਬੀਸੀ ਚਿਲਡਰਨ ਹਸਪਤਾਲ ਦੀ ਸਹਾਇਤਾ ਲਈ 46 ਹਜ਼ਾਰ ਡਾਲਰ ਇਕੱਤਰ ਕੀਤੇ

ਐਬਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਉਪਰਾਲਾ- ਪ੍ਰਬੰਧਕਾਂ ਵਲੋਂ ਸਪਾਂਸਰਾਂ ਤੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ- ਐਬਸਫੋਰਡ  (ਦੇ ਪ੍ਰ ਬਿ)- ਐਬਸਫੋਰਡ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਬੀ ਸੀ ਚਿਲਡਰਨ  ਹਸਪਤਾਲ ਦੀ ਸਹਾਇਤਾ ਲਈ ਤੀਸਰਾ ਸਾਲਾਨਾ ਫੰਡਰੇਜ਼ਿੰਗ ਸਮਾਗਮ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ 46,000 ਡਾਲਰ  ਤੋਂ ਵੱਧ ਦਾ ਫੰਡ  ਇਕੱਠਾ ਕੀਤਾ ਗਿਆ…

Read More

ਭਾਰੀ ਜੰਗਲੀ ਅੱਗਾਂ ਕਾਰਣ ਬੀਸੀ ਸਰਕਾਰ ਨੇ ਐਮਰਜੈਂਸੀ ਐਲਾਨੀ

ਕਲੋਨਾ ਨੇੜੇ ਅੱਗਾਂ ਕਾਰਣ 15,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਆਦੇਸ਼- ਵਿਕਟੋਰੀਆ-ਅਲਬਰਟਾ ਵਿਚ ਭਾਰੀ ਜੰਗਲੀ ਅੱਗ ਤੋਂ ਬਾਦ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕਲੋਨਾ ਦੇ ਆਸਪਾਸ ਵੀ ਭਾਰੀ ਜੰਗਲੀ ਅੱਗ ਕਾਰਣ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਇਸੇ ਦੌਰਨ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਭਰ ਵਿੱਚ…

Read More

 ਸਰੀ ਤੋਂ ਲਾਪਤਾ ਹੋਏ ਨੌਜਵਾਨ ਦੀ  ਕਲਟਸ ਲੇਕ ਵਿੱਚੋਂ ਲਾਸ਼ ਬਰਾਮਦ

ਸਰੀ, 16 ਅਗਸਤ ( ਸੰਦੀਪ ਸਿੰਘ ਧੰਜੂ)- ਸਰੀ ਦੇ ਲਗਭਗ ਇਕ ਮਹੀਨਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਕਲਟਸ ਝੀਲ ਵਿੱਚੋਂ  ਲਾਸ਼ ਬਰਾਮਦ ਹੋਈ ਹੈ। ਅਜੇ ਸਿੰਘ ਨਾਮਕ  22 ਸਾਲਾ ਨੌਜਵਾਨ ਬੀਤੀ 19 ਜੁਲਾਈ ਨੂੰ ਕਲਟਸ ਝੀਲ ‘ਚ ਆਪਣੇ ਇਕ ਦੋਸਤ ਨੂੰ ਬਚਾਉਣ ਸਮੇਂ  ਟਿਊਬ ਤੋਂ ਪਾਣੀ ਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਦੋਂ ਤੋਂ  ਉਸਦੀ ਨਿਰੰਤਰ ਭਾਲ ਕੀਤੀ ਜਾ ਰਹੀ ਸੀ ਅਤੇ  ਬੀਤੇ ਦਿਨ ਦੁਪਹਿਰ ਸਮੇਂ  ਝੀਲ ਤੋਂ ਉਸਦੀ ਲਾਸ਼ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਚਾਰ ਹਫ਼ਤਿਆਂ ਦੇ ਸਮੇਂ ਵਿੱਚ ਖੇਤਰ ਵਿੱਚ ਡੁੱਬਣ ਨਾਲ ਇਹ ਚੌਥੀ ਮੌਤ ਹੈ। ਚਿਲੀਵੈਕ ਆਰ ਸੀ ਐਮ ਪੀ ਦੇ ਬੁਲਾਰੇ ਨੇ ਇਸ ਘਟਨਾ ਉਥੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਅਪੀਲ ਕੀਤੀ ਹੈ।

Read More

ਖਾਲਿਸਤਾਨੀ ਆਗੂ ਨਿੱਝਰ ਦੇ ਕਤਲ ਵਿਚ ਵਰਤੀ ਗਈ ਸ਼ੱਕੀ ਕੈਮਰੀ ਕਾਰ ਦੀਆਂ ਤਸਵੀਰਾਂ ਜਾਰੀ

ਕਤਲ ਵਿਚ ਭਾਰਤ ਸਰਕਾਰ ਦੇ ਦਖਲ ਬਾਰੇ ਕੋਈ ਵੀ ਟਿਪਣੀ ਤੋ ਇਨਕਾਰ ਕੀਤਾ- ਸਰੀ ( ਦੇ ਪ੍ਰ ਬਿ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ  ਦੇ ਪ੍ਰਧਾਨ ਤੇ ਖਾਲਿਸਤਾਨੀ ਆਗੂ  ਹਰਦੀਪ ਸਿੰਘ ਨਿੱਝਰ ਦੀ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਲੌਟ ਵਿਚ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਕਾਤਲ ਹਮਲਾਵਰਾਂ ਵੱਲੋਂ ਵਰਤੀ…

Read More

ਐਬਸਫੋਰਡ ਵਿਖੇ ਮੇਲਾ ਪੰਜਾਬੀਆਂ ਦਾ ਅਮਰ ਨੂਰੀ ਤੇ ਉਸਦੇ ਬੇਟਿਆਂ ਦੇ ਨਾਮ ਰਿਹਾ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ ਵੈਲੀ ਯੁਨਾਈਟਡ ਕਲਚਰਲ ਕਲੱਬ ਵਲੋਂ ਹਰ ਸਾਲ ਦੀ ਤਰਾਂ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਮੇਲਾ ਪੰਜਾਬੀਆਂ ਦਾ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਦੇ ਮੁੱਖ ਪ੍ਰਬੰਧਕਾਂ ਜਤਿੰਦਰ ਸਿੰਘ ਹੈਪੀ ਗਿੱਲ, ਹਰਜੋਤ ਸਿੰਘ ਸੰਧੂ, ਬਲਰਾਜ ਗਗੜਾ, ਰਾਜਿੰਦਰ ਸਿੰਘ ਹਿੱਸੋਵਾਲ, ਜਗਤਾਰ ਚਾਹਲ, ਰਣਜੀਤ ਸੰਧੂ, ਸੁਰਿੰਦਰਪਾਲ ਗਰੇਵਾਲ, ਗੁਰਵਿੰਦਰ ਸੇਖੋ, ਗੁਰਪ੍ਰੀਤ ਬਰਾੜ, ਮਨਜਿੰਦਰ…

Read More

ਵੈਨਕੂਵਰ ਤੇ ਕੈਲਗਰੀ ਵਿਚ ਭਾਰਤ ਦਾ 77ਵਾਂ ਆਜ਼ਾਦੀ ਦਿਹਾੜਾ ਮਨਾਇਆ

ਵੈਨਕੂਵਰ ( ਜੋਗਿੰਦਰ ਸਿੰਘ ਸੂੰਨੜ)- 15 ਅਗਸਤ ਦੇ ਮੌਕੇ ਭਾਰਤ ਦੀ ਆਜ਼ਾਦੀ ਦਾ 77ਵਾਂ ਦਿਹਾੜਾ ਭਾਰਤੀ ਕੌਂਸਲੇਟ ਦੇ ਵੈਨਕੂਵਰ ਸਥਿਤ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਕੌਸਲ ਜਨਰਲ ਸ੍ਰੀ ਮਨੀਸ਼ ਨੇ ਭਾਰਤ ਦੀ ਰਾਸ਼ਟਰਪਤੀ ਮੁਰਮੂ ਦਾ ਸੰਦੇਸ਼ ਪੜਕੇ ਸੁਣਾਇਆ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਦੀਆਂ ਉਪਲਬਧੀਆਂ ਦਾ ਵਰਨਣ ਕੀਤਾ। ਰਾਸ਼ਟਰੀ ਗਾਨ ਜਨ ਗਨ…

Read More

ਐਡਮਿੰਟਨ ਦੇ ਗੁਰਦੁਆਰਾ ਸਿੰਘ ਸਭਾ ਦਾ ਕੀਰਤਨੀ ਜਥਾ ਉਡਾਰ

ਗੁਰਦੁਆਰਾ ਸਾਹਿਬ ਨੇ ਇਮੀਗ੍ਰੇਸ਼ਨ ਵਿਭਾਗ ਤੇ ਆਰ ਸੀ ਐਮ ਪੀ ਨੂੰ ਲਿਖਤੀ ਸ਼ਿਕਾਇਤ ਭੇਜੀ- ਐਡਮਿੰਟਨ (ਗੁਰਪ੍ਰੀਤ ਸਿੰਘ)- ਭਾਰਤ ਤੋ ਧਰਮ ਪ੍ਰਚਾਰ ਦੇ ਵੀਜ਼ੇ ਉਪਰ ਕੈੇਨੇਡਾ ਆਉਣ ਵਾਲੇ ਰਾਗੀ-ਢਾਡੀ ਜਾਂ ਗਰੰਥੀ ਸਿੰਘਾਂ ਦੇ ਆਪਣੇ ਵੀਜ਼ੇ ਦੀ ਮਿਆਦ ਖਤਮ ਹੋਣ ਉਪਰੰਤ ਉਡਾਰੀ ਮਾਰ ਜਾਣ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਹਨ। ਇਸੇ ਦੌਰਾਨ ਅਜਿਹੀ ਹੀ ਇਕ ਖਬਰ…

Read More

ਸੰਪਾਦਕੀ-ਆਜਾਦ ਭਾਰਤ ਦੀ ਅਸਲ ਤਸਵੀਰ….

ਸੁਖਵਿੰਦਰ ਸਿੰਘ ਚੋਹਲਾ—- ਭਾਰਤ ਦਾ ਆਜਾਦੀ ਦਿਵਸ ਹਰ ਸਾਲ 15 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੇ ਗੁਲਾਮੀ ਤੋਂ ਛੁਟਕਾਰਾ ਮਿਲਿਆ ਸੀ । ਭਾਰਤ ਦੀ ਆਜਾਦੀ ਦਾ ਇਤਿਹਾਸ ਬਹੁਤ ਹੀ ਕੁਰਬਾਨੀਆਂ ਭਰਿਆ ਤੇ ਅੰਗਰੇਜੀ ਸਾਸ਼ਕਾਂ ਦੇ ਜਬਰ ਜੁਲਮ ਖਿਲਾਫ ਭਾਰਤੀ ਸਪੂਤਾਂ ਵਲੋਂ ਆਪਣੇ ਖੂਨ ਨਾਲ ਲਿਖਿਆ ਇਤਿਹਾਸ ਹੈ। ਇਤਿਹਾਸ…

Read More

ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫੀ ਜਿੱਤੀ

ਫਾਈਨਲ ਵਿਚ ਮਲੇਸ਼ੀਆ ਨੂੰ 4-3 ਨਾਲ ਹਰਾਇਆ- ਚੇਨੱਈ, 12 ਅਗਸਤ ( ਦੇ ਪ੍ਰ ਬਿ)-ਇਥੇ ਖੇਡੇ ਗਏ ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਟੂਰਨਾਮੈਂਟ ਦੇ  ਫਾਈਨਲ ਮੁਕਾਬਲੇ ’ਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਇਹ ਭਾਰਤ ਦੀ ਰਿਕਾਰਡ ਚੌਥੀ ਜਿੱਤ ਹੈ। ਭਾਰਤ ਲਈ ਜੁਗਰਾਜ ਸਿੰਘ…

Read More