Headlines

ਪ੍ਰਸਿਧ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਦੇਹਾਂਤ

ਸਾਨ ਫਰਾਂਸਿਸਕੋ-ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਦਾ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਇਸ ਬਾਰੇ ਪਰਿਵਾਰ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ। ਉਹ 73 ਸਾਲ ਦੇ ਸਨ। ਹੁਸੈਨ ਦੀ ਮੌਤ ਇਡੀਓਪੈਥਿਕ ਪਲਮਨਰੀ ਫਾਈਬਰੋਸਿਸ ਕਾਰਨ ਹੋਈ । ਉਹ ਪਿਛਲੇ ਦੋ ਹਫ਼ਤਿਆਂ ਤੋਂ ਹਸਪਤਾਲ ਵਿੱਚ ਸਨ ਅਤੇ ਉਸਦੀ ਹਾਲਤ ਵਿਗੜਨ ਤੋਂ ਬਾਅਦ ਉਸਨੂੰ…

Read More

ਪਰਵਾਸ ਦੀ ਕੌੜੀ ਸੱਚਾਈ ਨੂੰ ਦਰਸਾਉਂਦੀ ਫਿਲਮ ”ਵੱਡਾ ਘਰ” ਧੂਮਧਾਮ ਨਾਲ ਰੀਲੀਜ਼

ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ ਅੱਜ ਰੀਲੀਜ਼ ਹੋਈ ਫਿਲਮ- ਸਰੀ ( ਦੇ ਪ੍ਰ ਬਿ )- ਅੱਜ 13 ਦਸੰਬਰ ਨੂੰ ਵਿਸ਼ਵ ਭਰ ਦੇ ਸਿਨੇਮਿਆਂ ਵਿਚ ਰੀਲੀਜ਼ ਹੋਈ ਪੰਜਾਬੀ ਫਿਲਮ ਵੱਡਾ ਘਰ ਨੂੰ ਪੰਜਾਬੀ ਸਿਨੇਮਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਣ ਦੀ ਖਬਰ ਹੈ। ਇਸਤੋਂ ਪਹਿਲਾਂ ਸਰੀ ਦੇ ਸਟਰਾਅਬੇਰੀ ਹਿੱਲ ਸਿਨੇਪਲੈਕਸ ਵਿਖੇ ਫਿਲਮ ਦਾ ਪ੍ਰੀਮੀਅਰ ਸ਼ੋਅ ਬੜੇ…

Read More

ਸ੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵਲੋਂ ਬੀਬੀ ਜਗੀਰ ਕੌਰ ਖਿਲਾਫ ਵਰਤੀ ਭੱਦੀ ਸ਼ਬਦਾਵਲੀ ਵਾਇਰਲ

ਗਲਤੀ ਮੰਨਦਿਆਂ ਅਕਾਲ ਤਖਤ ਤੇ ਪੇਸ਼ ਹੋਕੇ ਮੁਆਫੀ ਮੰਗੀ- ਅੰਮ੍ਰਿਤਸਰ ( ਦੇ ਪ੍ਰ ਬਿ)- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਦਾਨੇ ਸਮਝੇ ਜਾਂਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਸ ਵੇਲੇ ਕਸੂਤੇ ਫਸੇ ਦਿਖਾਈ ਦਿੱਤੇ ਜਦੋਂ ਉਹਨਾਂ ਦੀ ਇਕ ਆਡੀਓ ਜਿਸ ਵਿਚ ਉਹ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਭੱਦੀ ਸ਼ਬਦਾਵਾਲੀ ਬੋਲਦੇ ਸੁਣਾਈ ਦਿੰਦੇ ਹਨ, …

Read More

ਸੁਖਬੀਰ ਸਿੰਘ ਬਾਦਲ ਤੇ ਸਾਥੀਆਂ ਨੇ ਤਨਖਾਹ ਪੂਰੀ ਕਰਨ ਪਿੱਛੋ ਖਿਮਾ ਜਾਚਨਾ ਕੀਤੀ

ਅੰਮ੍ਰਿਤਸਰ, 13 ਦਸੰਬਰ ( ਭੰਗੂ )- ਅਕਾਲ ਤਖ਼ਤ ਵੱਲੋਂ ਲਾਈ ਤਨਖ਼ਾਹ ਪੂਰੀ ਕਰਨ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਇੱਥੇ ਅਕਾਲ ਤਖ਼ਤ ਵਿਖੇ ਤਤਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ-ਚੁੱਕਾਂ ਅਤੇ ਗ਼ਲਤੀਆਂ ਦੀ ਖ਼ਿਮਾ ਯਾਚਨਾ ਦੀ ਅਰਦਾਸ ਕੀਤੀ ਹੈ। ਇਸ ਸਬੰਧ ਵਿੱਚ ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਸਮੇਤ ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ…

Read More

ਖਾਲਿਸਤਾਨੀ ਸਮਰਥਕਾਂ ਨੂੰ ਵੀਜ਼ੇ ਦੇਣੇ ਜਾਂ ਨਹੀਂ, ਸਾਡਾ ਅਧਿਕਾਰ-ਭਾਰਤ ਸਰਕਾਰ

ਕੈਨੇਡੀਅਨ ਮੀਡੀਆ ਰਿਪੋਰਟਾਂ ਨੂੰ ਭਾਰਤ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਦੱਸਿਆ- ਨਵੀਂ ਦਿੱਲੀ (ਦਿਓਲ)-ਵਿਦੇਸ਼ ਮੰਤਰਾਲੇ ਨੇ ਭਾਰਤੀ ਮੂਲ ਦੇ ਖਾਲਿਸਤਾਨ ਪੱਖੀ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ੇ ਜਾਰੀ ਕਰਨ ਵਿਚ ਦੇਰੀ ਦੀਆਂ ਰਿਪੋਰਟਾਂ ਨੂੰ ‘ਗੁੰਮਰਾਹਕੁਨ’ ਦੱਸ ਦੇ ਖਾਰਜ ਕਰ ਦਿੱਤਾ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਕ ਮੀਡੀਆ ਰਿਪੋਰਟ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਲਾਏ ਦੋਸ਼ਾਂ ਦੇ ਹਵਾਲੇ…

Read More

ਕੈਨੇਡਾ ਵਿਚ ਭਾਰਤੀ ਵਿਦਿਆਰਥੀਆਂ ਤੇ ਨਾਗਰਿਕਾਂ ਨੂੰ ਚੌਕਸੀ ਵਰਤਣ ਦੀ ਸਲਾਹ

ਨਵੀਂ ਦਿੱਲੀ, 13 ਦਸੰਬਰ ( ਦਿਓਲ)- ਕੈਨੇਡਾ ਵਿਚ ਪਿਛਲੇ ਹਫ਼ਤੇ ਤਿੰਨ ਭਾਰਤੀ ਵਿਦਿਆਰਥੀਆਂ ਦੀ ਹੱਤਿਆ ਮਗਰੋਂ ਵਿਦੇਸ਼ ਮੰਤਰਾਲੇ ਨੇ ਇਕ ਐਡਵਾਈਜ਼ਰੀ ਵਿਚ ਕੈਨੇਡਾ ਰਹਿੰਦੇ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੈਨੇਡਾ ਵਿਚ ਨਫ਼ਰਤੀ ਅਪਰਾਧ ਤੇ ਅਪਰਾਧਿਕ ਹਿੰਸਾ ਦੀਆਂ ਵਧਦੀਆਂ ਘਟਨਾਵਾਂ ਕਰਕੇ ਨਿੱਘਰਦੇ ਸੁਰੱਖਿਆ ਹਾਲਾਤ ਦੇ…

Read More

ਜਾਅਲੀ ਕੈਨੇਡੀਅਨ ਪੀ ਆਰ ਕਾਰਡ ਤੇ ਹੋਰ ਝੂਠੇ ਦਸਤਾਵੇਜ਼ ਬਣਾਉਣ ਵਾਲੇ ਦੋਸ਼ੀ ਨੂੰ ਕੈਦ ਦੀ ਸਜ਼ਾ

1000 ਤੋਂ ਉਪਰ ਜਾਅਲੀ ਪੀ ਆਰ ਕਾਰਡ, ਪ੍ਰਿਟਿੰਗ ਪ੍ਰੈਸ ਤੇ ਹੋਰ ਸਾਮਾਨ ਹੋਇਆ ਸੀ ਬਰਾਮਦ- ਮਾਂਟਰੀਅਲ ( ਦੇ ਪ੍ਰ ਬਿ)-ਕਿਊਬੈਕ ਦੇ ਇੱਕ ਵਿਅਕਤੀ ਨੂੰ ਕੈਨੇਡੀਅਨ ਪੀ ਆਰ ਕਾਰਡ ਅਤੇ ਡਰਾਈਵਰ ਲਾਇਸੈਂਸ ਸਮੇਤ 1,000 ਤੋਂ ਵੱਧ ਜਾਅਲੀ ਦਸਤਾਵੇਜ਼ਾਂ ਦੀ ਦੇਸ਼ ਵਿੱਚ ਸਮਗਲ ਕਰਨ ਦੇ ਬਾਅਦ ਦੋ ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।…

Read More

ਪ੍ਰੀਮੀਅਰ ਡਗ ਫੋਰਡ ਵੱਲੋਂ ਅਮਰੀਕਾ ਨੂੰ ਬਿਜਲੀ ਬੰਦ ਕਰਨ ਦੀ ਧਮਕੀ

ਵਿੰਨੀਪੈਗ, 13 ਦਸੰਬਰ ( ਸੁਰਿੰਦਰ ਮਾਵੀ)-ਪ੍ਰਧਾਨ  ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕੈਨੇਡਾ ਦੇ ਵੱਖ-ਵੱਖ ਸੂਬਿਆਂ  ਦੇ ਮੁੱਖ ਮੰਤਰੀਆਂ  ਨਾਲ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਫੈਡਰਲ ਸਰਕਾਰ ਦੀ ਯੋਜਨਾ ਬਾਰੇ ‘ਸੰਖੇਪ ਜਾਣਕਾਰੀ’ ਸਾਂਝੀ ਕੀਤੀ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਿੱਤੀ ਗਈ ਧਮਕੀ ਮੁਤਾਬਕ ਟੈਰਿਫ਼ ‘ਤੇ ਸੰਭਾਵਿਤ ਪ੍ਰਤੀਕ੍ਰਿਆਵਾਂ ‘ਤੇ ਚਰਚਾ…

Read More

ਉਘੇ ਬਿਜਨਸਮੈਨ ਜੱਗੀ ਤੂਰ, ਸਮਰਪਾਲ ਬਰਾੜ ਤੇ ਹੋਰ ਸ਼ਖਸੀਅਤਾਂ ਕਿੰਗ ਚਾਰਲਸ ਤਾਜਪੋਸ਼ੀ ਐਵਾਰਡ ਨਾਲ ਸਨਮਾਨਿਤ

ਐਬਸਫੋਰਡ :-(ਦੇ ਪ੍ਰ ਬਿ)-  ਜਿਵੇਂ ਜਿਵੇਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਪਹੁੰਚ ਕੇ ਮੱਲਾਂ ਮਾਰੀਆਂ ਹਨ ਤਿਵੇਂ ਤਿਵੇਂ ਸਰਕਾਰਾਂ ਅਤੇ ਸੰਸਥਾਗਤ ਪੱਧਰ ਤੇ ਉਹਨਾਂ ਦੇ ਕੰਮਾਂ ਨੂੰ ਮਾਨਤਾ ਵੀ ਦਿੱਤੀ ਜਾ ਰਹੀ ਹੈ। ਕੈਨੇਡਾ ਦੀ ਮੇਨ ਸਟਰੀਮ ਵਿਚ ਪੰਜਾਬੀਆਂ ਦਾ ਹਰ ਪੱਧਰ ਤੇ ਮਾਣ ਸਨਮਾਨ ਜਿਥੇ ਭਾਈਚਾਰੇ ਦਾ ਮਾਣ ਵਧਾਉਂਦਾ ਹੈ ਤੇ ਉਥੇ ਜਿੰਮੇਵਾਰੀਆਂ ਨੂੰ ਹੋਰ…

Read More

ਮਰਨ ਵਰਤ ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ 12 ਕਿਲੋ ਵਜ਼ਨ ਘਟਿਆ

ਪਾਤੜਾਂ, 11 ਦਸੰਬਰ ਕੇਂਦਰ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਦਿੱਲੀ-ਸੰਗਰੂਰ ਮੁੱਖ ਮਾਰਗ ’ਤੇ ਪਿੰਡ ਢਾਬੀ ਗੁੱਜਰਾਂ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 16ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਦੀ ਹਾਲਤ ਹੋਰ ਚਿੰਤਾਜਨਕ ਹੋ ਗਈ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਡਾਕਟਰਾਂ ਨੇ ਡੱਲੇਵਾਲ ਦਾ 12…

Read More