Headlines

ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨ ਤੁਰੰਤ ਛੱਡੇ ਜਾਣ: ਜਥੇਦਾਰ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ)-ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜੀ ਦੇ ਮੁੱਦੇ ਨੂੰ ਵਿਚਾਰਨ ਲਈ ਅਕਾਲ ਤਖਤ ਵਿੱਚ ਅੱਜ ਮੀਟਿੰਗ ਹੋਈ। ਸ੍ਰੀ ਅਕਾਲ ਤਖ਼ਤ ਦੇ ਜ਼ਮੀਨਦੋਜ਼ ਹਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਤੇ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਸਨ ਜਿਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਜਤਾਇਆ। ਇਸ ਮੀਟਿੰਗ…

Read More

ਮਹਾਨ ਸਿੱਖ ਨਾਇਕ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਪੁਰਬ ਵੱਡੇ ਪੱਧਰ ‘ਤੇ ਮਨਾਉਣ ਦੀਆਂ ਤਿਆਰੀਆਂ

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇਕ ਯਾਦਗਾਰੀ ਪੋਸਟਰ ਰਿਲੀਜ਼- ਸਰੀ, 27 ਮਾਰਚ (ਹਰਦਮ ਮਾਨ)-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਨਾਇਕ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਪੁਰਬ ਮਈ ਮਹੀਨੇ ਵਿਚ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸੰਬੰਧ ਵਿਚ ਅੱਜ ਗੁਰਦੁਆਰਾ ਬਰੁੱਕਸਾਈਡ ਸਾਹਿਬ ਸਰੀ ਵਿਖੇ ਇਕ ਵੱਡੇ ਇਕੱਠ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸੰਗਤ ਵੱਲੋਂ ਇਕ ਵੱਡ-ਆਕਾਰੀ ਪੋਸਟਰ…

Read More

ਡੇਰਾ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਦਾ ਨੀਂਹ ਪੱਥਰ ਰੱਖਿਆ

* ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰਨ ਲਈ 25 ਕਰੋੜ ਰੁਪਏ ਦਾ ਚੈੱਕ ਸੌਂਪਿਆ- ਜਲੰਧਰ, 25 ਮਾਰਚ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਸ਼ਨਿੱਚਰਵਾਰ ਨੂੰ ਬੱਲਾਂ ਵਿਖੇ ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ ਦਾ ਨੀਂਹ ਪੱਥਰ ਰੱਖਿਆ ਅਤੇ ਕੰਮ ਸ਼ੁਰੂ ਕਰਨ…

Read More

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੀ ਚੋਣ-ਹਰਮੇਲ ਸਿੰਘ ਤੂਰ ਪ੍ਰਧਾਨ ਬਣੇ

ਐਡਮਿੰਟਨ ( ਗੁਰਪ੍ਰੀਤ ਸਿੰਘ)- ਅੱਜ ਇਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਐਡਮਿੰਟਨ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਨਵੀ ਚੋਣ ਮੁਤਾਬਿਕ ਸ ਹਰਮੇਲ ਸਿੰਘ ਤੂਰ ਪ੍ਰਧਾਨ, ਹਰਪਾਲ ਸਿੰਘ ਗਰੇਵਾਲ ਉਪ ਪ੍ਰਧਾਨ,ਹਰਬੀਰ ਸਿੰਘ ਸੰਧੂ ਖਚਾਨਚੀ, ਨਛੱਤਰ ਸਿੰਘ ਮਾਨ ਸਹਾਇਕ ਖਜ਼ਾਨਚੀ, ਮਨਬੀਰ ਸਿੰਘ ਗਿੱਲ ਸਕੱਤਰ, ਸੁਖਦੇਵ ਸਿੰਘ ਬੈਨੀਪਾਲ ਸਹਾਇਕ ਸਕੱਤਰ ਅਤੇ ਸਤਨਾਮ ਸਿੰਘ ਥਿੰਦ, ਰਣਜੀਤ ਸਿੰਘ…

Read More

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਨਵੀਂ ਕਮੇਟੀ ਨੇ ਸ਼ੁਕਰਾਨਾ ਦਿਵਸ ਮਨਾਇਆ

ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ-ਨਵੀਂ ਕਮੇਟੀ ਵਲੋਂ ਜਨਰਲ ਇਜਲਾਸ ਕਰਵਾਉਣ ਦਾ ਐਲਾਨ- ਐਬਟਸਫੋਰਡ ( ਦੇ ਪ੍ਰ ਬਿ)- ਅੱਜ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਦੇ ਕੀਰਤਨੀ ਜਥੇ ਨੇ  ਗੁਰੂ ਜੱਸ ਤੇ…

Read More

ਫਰਵਰੀ ਵਿਚ ਇਕ ਵਾਰ ਫਿਰ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਘਟੀਆਂ

ਓਟਵਾ-ਟੈਰਾਨੇਟ-ਨੈਸ਼ਨਲ ਬੈਂਕ ਨੈਸ਼ਨਲ ਕੰਪੋਜ਼ਿਟ ਹਾਊਸ ਪ੍ਰਾਈਸ ਡਾਟਾ ਤੋਂ ਪਤਾ ਲਗਦਾ ਹੈ ਕਿ ਕੈਨੇਡਾ ਵਿਚ ਘਰਾਂ ਦੀਆਂ ਕੀਮਤਾਂ ਜਨਵਰੀ ਤੋਂ ਫਰਵਰੀ ਵਿਚ 0.3 ਫ਼ੀਸਦੀ ਘਟੀਆਂ ਹਨ ਕਿਉਂਕਿ 11 ਪ੍ਰਮੁੱਖ ਬਾਜ਼ਾਰਾਂ ਵਿਚੋਂ 7 ਵਿਚ ਕੀਮਤਾਂ ਘਟੀਆਂ ਹਨ। ਸੂਚਕਾਂਕ ਜਿਹੜਾ ਮੁੱਖ ਕੈਨੇਡੀਅਨ ਬਾਜ਼ਾਰਾਂ ਵਿਚ ਸਿੰਗਲ ਫੈਮਿਲੀ ਘਰਾਂ ਦੀ ਰਿਪੀਟ ਵਿਕਰੀ ਨੂੰ ਟਰੈਕ ਕਰਦਾ ਹੈ ਤੋਂ ਪਤਾ ਲਗਦਾ ਹੈ…

Read More

ਲੋਕ ਸਭਾ ਦੀ ਮੈਂਬਰੀ ਬਹਾਲ ਹੋਵੇ ਜਾਂ ਨਾ, ਦੇਸ਼ ਲਈ ਲੜਦਾ ਰਹਾਂਗਾ: ਰਾਹੁਲ

ਨਵੀਂ ਦਿੱਲੀ-ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਸੰਸਦ ਤੋਂ ਉਮਰ ਭਰ ਲਈ ਵੀ ਅਯੋਗ ਠਹਿਰਾਅ ਦਿੱਤਾ ਜਾਂਦਾ ਹੈ ਜਾਂ ਫਿਰ ਸਲਾਖਾਂ ਪਿੱਛੇ ਡੱਕਿਆ ਜਾਂਦਾ ਹੈ, ਉਹ ਦੇਸ਼ ਦੇ ਜਮਹੂਰੀ ਸੁਭਾਅ ਦਾ ਬਚਾਅ ਕਰਦੇ ਰਹਿਣਗੇ। ਗਾਂਧੀ ਨੇ ਦਾਅਵਾ ਕੀਤਾ ਕਿ ‘ਭੈਅਭੀਤ’ ਹੋਈ ਮੋਦੀ ਸਰਕਾਰ…

Read More

ਮਿਲਵੁਡਜ ਕਲਚਰਲ ਸੁਸਾਇਟੀ ਦਾ 40ਵਾਂ ਸਥਾਪਨਾ ਦਿਵਸ ਮਨਾਇਆ

ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ )- ਬੀਤੀ 23 ਮਾਰਚ ਨੂੰ ਮਿਲਵੁਡਜ ਕਲਚਰਲ ਸੁਸਾਇਟੀ ਵਲੋਂ  ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਓ ਕੌਮੀ ਤਰਾਨੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਪਰੰਤ ਸੁਸਾਇਟੀ ਦੇ ਵਿਛੜੇ ਸਾਥੀਆਂ ਦੀ ਯਾਦ ਵਿਚ 2 ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੇ…

Read More

ਸਰੀ ਵਿਚ ਭਾਰੀ ਰੋਸ ਪ੍ਰਦਰਸ਼ਨ ਕਾਰਣ ਭਾਰਤੀ ਹਾਈ ਕਮਿਸ਼ਨਰ ਦਾ ਸਮਾਗਮ ਰੱਦ ਕਰਨਾ ਪਿਆ

-ਮਹਿਮਾਨਾਂ ਨਾਲ ਦੁਰਵਿਹਾਰ–ਇਕ ਰੇਡੀਓ ਹੋਸਟ ਵੀ ਨਿਸ਼ਾਨਾ ਬਣਿਆ- – ਭਾਈਚਾਰੇ ਵਿਚ ਪਾੜੇ ਪਾਉਣ ਦੀ ਸਾਜਿਸ਼, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ- ਮਨਿੰਦਰ ਗਿੱਲ – ਰੋਸ ਪ੍ਰਦਰਸ਼ਨ ਸਫਲ ਰਿਹਾ, ਦੁਰਵਿਹਾਰ ਦੀ ਘਟਨਾ ਲਈ ਅਸੀ ਜਿੰਮੇਵਾਰ ਨਹੀ-ਹਰਦੀਪ ਸਿੰਘ ਨਿੱਝਰ -ਸਿੱਖ ਨੌਜਵਾਨਾਂ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਨਤੀਜੇ ਭੁਗਤਣ ਦੀ ਦਿੱਤੀ ਚੇਤਾਵਨੀ- -ਸਰੀ ( ਸੰਦੀਪ ਸਿੰਘ ਧੰਜੂ…

Read More

ਸਰੀ ਵਿਚ ਹਰਕੀਰਤ ਕੌਰ ਚਾਹਲ ਦੇ ਨਾਵਲ ‘ਚੰਨਣ ਰੁੱਖ’ ਦਾ ਰਿਲੀਜ਼ ਸਮਾਰੋਹ

‘ਚੰਨਣ ਰੁੱਖ’ ਪੰਜਾਬੀ ਦਾ ਇਨਸਾਈਕਲੋਪੀਡੀਆ ਹੈ- ਇੰਦਰਜੀਤ ਕੌਰ ਸਿੱਧੂ- ਸਰੀ, 24 ਮਾਰਚ (ਹਰਦਮ ਮਾਨ)-ਬਹੁਤ ਹੀ ਥੋੜ੍ਹੇ ਅਰਸੇ ਵਿਚ ਪੰਜਾਬੀ ਨਾਵਲ ਖੇਤਰ ਵਿਚ ਲੰਮੀਆਂ ਪੁਲਾਘਾਂ ਪੁੱਟਣ ਵਾਲੀ ਕੈਨੇਡੀਅਨ ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ‘ਚੰਨਣ ਰੁੱਖ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਇੰਪਾਇਰ ਬੈਂਕੁਇਟ ਹਾਲ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ…

Read More