Headlines

ਹਰਜ ਸਿੱਧੂ ਡੈਲਟਾ ਪੁਲਿਸ ਦੇ ਚੀਫ ਬਣੇ

ਡੈਲਟਾ ( ਦੇ ਪ੍ਰ ਬਿ)- ਡਿਪਟੀ ਚੀਫ਼ ਹਰਜਿੰਦਰ ਸਿੰਘ ਹਰਜ ਸਿੱਧੂ ਨੂੰ ਡੈਲਟਾ ਪੁਲਿਸ ਵਿਭਾਗ ਦਾ ਮੁਖੀ  ਨਿਯੁਕਤ ਕੀਤਾ ਗਿਆ ਹੈ। ਉਹ ਸੋਮਵਾਰ (25 ਨਵੰਬਰ) ਨੂੰ ਚੀਫ ਵਜੋਂ ਕਮਾਂਡ ਸੰਭਾਲਣਗੇ। ਇਹ ਜਾਣਕਾਰੀ ਡੈਲਟਾ ਪੁਲਿਸ ਬੋਰਡ ਨੇ ਵੀਰਵਾਰ ਦੁਪਹਿਰ (21 ਨਵੰਬਰ) ਨੂੰ ਇੱਕ ਪ੍ਰੈਸ ਰਿਲੀਜ਼ ਰਾਹੀਂ ਸਿੱਧੂ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਦਿੱਤੀ। ਬੋਰਡ ਦੇ ਚੇਅਰਮੈਨ…

Read More

ਟਰੂਡੋ ਵਲੋਂ ਦੋ ਮਹੀਨੇ ਲਈ ਸੇਲਜ਼ ਟੈਕਸ (ਜੀ ਐਸ ਟੀ) ਤੋਂ ਛੋਟ

ਕੈਨੇਡੀਅਨਾਂ ਦੀ ਸਹਾਇਤਾ ਲਈ 250 ਡਾਲਰ ਦੇ ਚੈਕ ਵੀ ਮਿਲਣਗੇ- ਓਟਵਾ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ 14 ਦਸੰਬਰ ਤੋਂ ਦੋ ਮਹੀਨੇ ਲਈ  ਕ੍ਰਿਸਮਸ ਟਰੀ, ਬੱਚਿਆਂ ਦੇ ਖਿਡੌਣੇ ਅਤੇ ਰੈਸਟੋਰੈਂਟ ਦੇ ਖਾਣੇ ਅਤੇ ਕੁਝ ਗਰੌਸਰੀ ਆਈਟਮਜ਼ ਉਪਰ ਸੇਲਜ ਟੈਕਸ ਦੀ ਛੋਟ ਦਾ ਐਲਾਨ ਕਰਦਿਆਂ ਕਿਹਾ ਕਿ  ਅਗਲੇ ਸਾਲ ਬਹੁਤ ਸਾਰੇ ਕੈਨੇਡੀਅਨਾਂ…

Read More

ਭਾਰਤੀ ਧਨਾਢ ਅਡਾਨੀ ਤੇ ਅਮਰੀਕੀ ਨਿਵੇਸ਼ਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼

ਨਿਊਯਾਰਕ, 21 ਨਵੰਬਰ- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਭਾਰਤੀ ਕਾਰੋਬਾਰੀ ਗੌਤਮ ਅਡਾਨੀ  ’ਤੇ ਅਮਰੀਕਾ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਹੈ। ਕਿਹਾ ਗਿਆ ਹੈ ਕਿ ਉਪ-ਮਹਾਂਦੀਪ ’ਤੇ ਕੰਪਨੀ ਦੇ ਵਿਸ਼ਾਲ ਸੂਰਜੀ ਊਰਜਾ ਪ੍ਰੋਜੈਕਟ ਨੂੰ ਕਥਿਤ ਰਿਸ਼ਵਤਖੋਰੀ ਦੀ ਯੋਜਨਾ ਦੁਆਰਾ ਸਹੂਲਤ ਦਿੱਤੀ ਜਾ ਰਹੀ ਸੀ। ਅਡਾਨੀ ’ਤੇ…

Read More

ਭਾਈ ਬਲਵੰਤ ਸਿੰਘ ਰਾਜੋਆਣਾ ਵੱਡੇ ਭਰਾ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ

ਪੰਥਕ ਦੋਖੀ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ- ਲੁਧਿਆਣਾ- ਜਿਲੇ ਦੇ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵਿੱਚ ਆਪਣੇ ਭਰਾ ਕੁਲਵੰਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸੰਗਤ ਨੂੰ ਪੰਥ ਦੋਖੀ ਤਾਕਤਾਂ ਤੋਂ ਸੁਚੇਤ ਕੀਤਾ। ਉਨ੍ਹਾਂ ਅਕਾਲ ਤਖ਼ਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਹੋਰ ਸਿੱਖ ਸੰਸਥਾਵਾਂ ਨੂੰ…

Read More

ਪੰਜਾਬ ਦੇ ਚਾਰ ਹਲਕਿਆਂ ਦੀਆਂ ਜਿਮਨੀ ਚੋਣਾਂ ਲਈ ਵੋਟਾਂ ਪਈਆਂ-ਨਤੀਜੇ 23 ਨੂੰ

ਚੰਡੀਗੜ੍ਹ ( ਭੰਗੂ)-ਪੰਜਾਬ ’ਚ ਜ਼ਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ’ਚ ਅੱਜ ਵੋਟਾਂ ਪੈਣ ਦਾ ਅਮਲ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ। ਸ਼ਾਮ ਦੇ ਛੇ ਵਜੇ ਤੱਕ ਚਾਰ ਸੀਟਾਂ ’ਤੇ 63 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪਈਆਂ ਵੋਟਾਂ ਦੌਰਾਨ ਕੋਈ…

Read More

ਸਾਬਕਾ ਮੰਤਰੀ ਅਨਿਲ ਜੋਸ਼ੀ ਵਲੋਂ ਅਕਾਲੀ ਦਲ ਤੋਂ ਅਸਤੀਫਾ

ਅੰਮ੍ਰਿਤਸਰ ( ਦੇ ਪ੍ਰ ਬਿ)- ਤਰਨ ਤਾਰਨ ਤੋਂ ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਪਾਰਟੀ ਤੋਂ ਅਸਤੀਫਾ ਦੇਣ ਉਪਰੰਤ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।  ਜੋਸ਼ੀ ਨੇ ਆਪਣੇ ਅਸਤੀਫ਼ੇ  ਵਿੱਚ ਆਪਣੇ ਆਪ ਨੂੰ ਪਾਰਟੀ ਵਿੱਚ  ਅਨਫਿਟ’ ਹੋਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ…

Read More

ਸਾਬਕਾ ਪ੍ਰਧਾਨ ਮੰਤਰੀ ਹਾਰਪਰ ਵਲੋਂ ਮੁਲਕ ਵਿਚ ਫੁਟਪਾਊ ਤਾਕਤਾਂ ਤੋਂ ਦੂਰ ਰਹਿਣ ਦੀ ਸਲਾਹ

ਟੋਰਾਂਟੋ ( ਸੇਖਾ ) -ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਫੁੱਟ ਪਾਊ ਗਰੁੱਪਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖਾਲਿਸਤਾਨੀਆਂ ਅਤੇ ਜੇਹਾਦੀਆਂ ਨੂੰ ਸ਼ਰਨ ਦੇਣਾ ਬੰਦ ਕਰਨਾ ਚਾਹੀਦਾ ਹੈ। ਹਾਰਪਰ ਜੋ ਕਿ 2006 ਤੋਂ 2015 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਵਲੋਂ ਇਹ ਟਿੱਪਣੀ ਅਜਿਹੇ ਸਮੇਂ ਸਾਹਮਣੇ ਆਈ…

Read More

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕੌਂਸਲਰ ਕੈਂਪ ਆਯੋਜਿਤ

600 ਦੇ ਕਰੀਬ ਲਾਈਫ ਸਰਟੀਫਿਕੇਟ ਵੰਡੇ- ਕੈਂਪ ਦੇ ਬਾਹਰ ਸਿਖਸ ਫਾਰ ਜਸਟਿਸ ਵਲੋਂ ਰੋਸ ਪ੍ਰਦਰਸ਼ਨ- ਐਬਸਫੋਰਡ ( ਜੁਗਿੰਦਰ ਸਿੰਘ ਸੂੰਨੜ)-ਬੀਤੇ ਐਤਵਾਰ ਨੂੰ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਕੌਂਸਲਰ ਸੇਵਾਵਾਂ ਕੈਂਪ ਲਗਾਇਆ ਗਿਆ। ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਕੈਂਪ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਮੁਕਤ ਕਰਮਚਾਰੀਆਂ ਨੂੰ ਲਾਈਫ ਸਰਟੀਫਿਕੇਟ ਵੰਡੇ।…

Read More

ਗੁਰਦੁਆਰਾ ਬਰੁੱਕਸਾਈਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸਰੀ (ਸੁਰਿੰਦਰ ਸਿੰਘ ਜੱਬਲ)- ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਬੁੱਧਵਾਰ 13 ਨਵੰਬਰ ਨੂੰ ਆਗਮਨ ਪੁਰਬ ਦੇ ਸੰਬੰਧ ਵਿਚ ਮੇਨ ਦਰਬਾਰ ਹਾਲ ਵਿਚ ਸ੍ਰੀ ਅਖੰਡਪਾਠ ਸਾਹਿਬ ਅਰੰਭ ਕੀਤੇ ਗਏ ਤੇ 15 ਨਵੰਬਰ ਸ਼ੁਕਰਵਾਰ ਨੂੰ ਸ੍ਰੀ ਅਖੰਡਪਾਠ ਜੀ ਦੀ…

Read More

ਪ੍ਰੀਮੀਅਰ ਡੇਵਿਡ ਈਬੀ ਵਲੋਂ 27 ਮੈਂਬਰੀ ਨਵੀਂ ਕੈਬਨਿਟ ਦਾ ਗਠਨ

ਨਿੱਕੀ ਸ਼ਰਮਾ ਨੂੰ ਡਿਪਟੀ ਪ੍ਰੀਮੀਅਰ, ਰਵੀ ਪਰਮਾਰ ਨੂੰ ਜੰਗਲਾਤ ਮੰਤਰੀ, ਜਗਰੂਪ ਬਰਾੜ ਨੂੰ ਮਾਈਨਿੰਗ ਤੇ ਖਣਿਜ ਮੰਤਰੀ, ਗੈਰੀ ਬੈਗ ਜਨਤਕ ਸੁਰੱਖਿਆ ਮੰਤਰੀ ਤੇ ਰਵੀ ਕਾਹਲੋਂ ਨੂੰ ਹਾਊਸਿੰਗ ਮੰਤਰੀ ਬਣਾਇਆ- 4 ਰਾਜ ਮੰਤਰੀ ਬਣਾਏ ਤੇ 14 ਪਾਰਲੀਮਾਨੀ ਸਕੱਤਰ ਨਿਯੁਕਤ- ਵਿਕਟੋਰੀਆ ( ਦੇ ਪ੍ਰ ਬਿ)– ਪ੍ਰੀਮੀਅਰ ਡੇਵਿਡ ਈਬੀ ਨੇ ਅੱਜ ਆਪਣੀ ਨਵੀਂ ਕੈਬਿਨਟ ਦਾ ਗਠਨ ਕਰਦਿਆਂ ਕਿਹਾ…

Read More