Headlines

ਬੀਸੀ ਦੇ ਸਕੂਲਾਂ ਵਿੱਚ ਸੈਲਫ਼ੋਨ ਪਾਬੰਦੀਆਂ ਲਾਗੂ

ਵੈਨਕੂਵਰ – ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਕਾਰਵਾਈਆਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਅਗਲੇ ਹਫ਼ਤੇ ਜਦੋਂ ਵਿਦਿਆਰਥੀ ਸਕੂਲ ਵਾਪਸ ਆਉਣਗੇ, ਤਾਂ ਬੀ.ਸੀ. ਦੇ ਸਕੂਲਾਂ ਵਿੱਚ ਸੈਲਫ਼ੋਨ ਅਤੇ ਹੋਰ ਡਿਜੀਟਲ ਉਪਕਰਨਾਂ ਤੇ ਪਾਬੰਦੀ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਬੱਚੇ ਨੂੰ ਅਗਲੇ ਹਫ਼ਤੇ ਸਕੂਲ ਵਾਪਸ ਜਾਣ 'ਤੇ ਸੁਰੱਖਿਅਤ, ਉਤਸ਼ਾਹਪੂਰਨ ਅਤੇ ਸ਼ਮੂਲੀਅਤ ਦੀ ਭਾਵਨਾ ਮਹਿਸੂਸ…

Read More

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਸਨਮਾਨ

ਕਾਮਾਗਾਟਾਮਾਰੂ ਮਿਊਜ਼ਮ ਦੇ ਦਰਸ਼ਨ ਵੀ ਕੀਤੇ- ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਐਤਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਜੋ ਕਿ ਅੱਜਕੱਲ ਕੈਨੇਡਾ ਦੌਰੇ ਤੇ ਹਨ,ਇਤਿਹਾਸਕ ਖਾਲਸਾ ਦੀਵਾਨ ਸੁਸਾਇਟੀ ਰੌਸ ਵਿਖੇ ਪੁੱਜੇ ਤੇ ਗੁਰੂ ਘਰ ਮੱਥਾ ਟੇਕਿਆ। ਇਸ ਮੌਕੇ ਉਹਨਾਂ ਦਾ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰ੍ਧਾਨ ਕੁਲਦੀਪ ਸਿੰਘ ਥਾਂਦੀ, ਜਨਰਲ ਸਕੱਤਰ ਕਸ਼ਮੀਰ ਸਿੰਘ…

Read More

ਕੈਨੇਡਾ ਵੱਲੋਂ ਵਿਜਟਰ ਵੀਜ਼ੇ ਵਾਲਿਆਂ ਨੂੰ ਵਰਕ ਪਰਮਿਟ ਦੇਣ ਤੇ ਪਾਬੰਦੀ

ਟੋਰਾਂਟੋ (ਬਲਜਿੰਦਰ ਸੇਖਾ )- ਕੈਨੇਡਾ ਸਰਕਾਰ ਵੱਲੋਂ 28 ਅਗਸਤ ਤੋਂ, ਵਿਜ਼ਟਰ ਵੀਜ਼ੇ ‘ਤੇ ਆਏ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਨੂੰ ਕੈਨੇਡਾ ਦੇ ਅੰਦਰੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨੀਤੀ ਅਗਸਤ 2020 ਵਿੱਚ ਕੈਨੇਡਾ ਵਿੱਚ ਉਨ੍ਹਾਂ ਸੈਲਾਨੀਆਂ ਦੀ ਸਹਾਇਤਾ ਲਈ ਪੇਸ਼ ਕੀਤੀ ਗਈ ਸੀ ਜੋ ਕੋਵਿਡ-19 ਮਹਾਂਮਾਰੀ ਨਾਲ ਸਬੰਧਤ ਬਾਰਡਰ ਬੰਦ ਹੋਣ…

Read More

ਫਾਲਕਨ ਵਲੋਂ ਬੀਸੀ ਯੁਨਾਈਟਡ ਦੀ ਚੋਣ ਮੁਹਿੰਮ ਮੁਲਤਵੀ- ਬੀ ਸੀ ਕੰਸਰਵੇਟਿਵ ਦੀ ਹਮਾਇਤ ਦਾ ਐਲਾਨ

ਦੋਵਾਂ ਆਗੂਆਂ ਵਲੋਂ ਸਾਂਝੀ ਪ੍ਰੈਸ ਵਾਰਤਾ ਦੌਰਾਨ ਮਿਲਕੇ ਚੋਣਾਂ ਲੜਨ ਦਾ ਅਹਿਦ- ਵੈਨਕੂਵਰ ( ਦੇ ਪ੍ਰ ਬਿ) ਬੀ.ਸੀ. ਸਿਆਸਤ ਵਿਚ ਵੱਡੇ ਧਮਾਕੇ ਦੀ ਖਬਰ ਹੈ ਕਿ ਬੀ ਸੀ ਯੁਨਾਈਟਡ ਪਾਰਟੀ ਨੇ ਬੀ ਸੀ ਕੰਸਰਵੇਟਿਵ ਨਾਲ ਇਕ ਸਮਝੌਤਾ ਕਰਦਿਆਂ ਅਕਤੂਬਰ ਵਿਧਾਨ ਸਭਾ ਚੋਣਾਂ ਮਿਲਕੇ ਲੜਨ ਦਾ  ਫੈਸਲਾ ਕਰ ਲਿਆ ਹੈ। ਪਹਿਲਾਂ ਇਹ ਖਬਰ ਆਈ ਸੀ  ਕਿ…

Read More

ਡਾ ਜਸਬੀਰ ਸਿੰਘ ਰੋਮਾਣਾ ਤੇ ਹੋਰ ਸ਼ਖਸੀਅਤਾਂ ਕਿੰਗ ਚਾਰਲਸ ਤੀਸਰਾ ਤਾਜਪੋਸ਼ੀ ਮੈਡਲ ਨਾਲ ਸਨਮਾਨਿਤ

ਵੈਨਕੂਵਰ ( ਦੇ ਪ੍ਰ ਬਿ)- – ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਇਥੇ ਆਯੋਜਿਤ ਇੱਕ ਸਮਾਰੋਹ ਦੌਰਾਨ ਸੂਬੇ ਅਤੇ ਮੁਲਕ ਲਈ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ  ‘ਕਿੰਗ ਚਾਰਲਜ਼ ਦ ਥਰਡ ਕੋਰੋਨੇਸ਼ਨ ਮੈਡਲ’ (King Charles III Coronation Medal) ਨਾਲ ਸਨਮਾਨਿਤ ਕੀਤਾ ਗਿਆ। ਕੋਰੋਨੇਸ਼ਨ ਮੈਡਲ (ਤਾਜਪੋਸ਼ੀ ਮੈਡਲ)  ਹਿਜ਼ ਮੈਜੈਸਟੀ ਕਿੰਗ ਚਾਰਲਜ਼ ਤੀਸਰਾ ਦੀ ਤਾਜਪੋਸ਼ੀ ਦੇ ਮੌਕੇ ‘ਤੇ ਸਿਰਜਿਆ…

Read More

ਅੰਤਰਰਾਸ਼ਟਰੀ ਵਿਦਿਆਰਥੀਆਂ ਵਲੋਂ ਦੇਸ਼ ਨਿਕਾਲੇ ਦੇ ਡਰ ਦੌਰਾਨ ਕੈਨੇਡਾ ਭਰ ਵਿੱਚ ਵਿਰੋਧ ਪ੍ਰਦਰਸ਼ਨ

ਸਰਕਾਰ ਆਪਣੀ ਅਸਫਲਤਾਵਾਂ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਬਲੀ ਦਾ ਬੱਕਰਾ ਨਾ ਬਣਾਵੇ-ਵਿਦਿਆਰਥੀ ਸਮੂਹਾਂ ਦੀ ਚੇਤਾਵਨੀ- ਟੋਰਾਂਟੋ (ਬਲਜਿੰਦਰ ਸੇਖਾ )- ਕੈਨੇਡਾ ਵੱਲੋਂ ਇਮੀਗ੍ਰੇਸ਼ਨ ਨੀਤੀ ਵਿੱਚ ਹਾਲੀਆ ਤਬਦੀਲੀਆਂ ਨੇ 70,000 ਤੋਂ ਵੱਧ  ਕੌਮਾਂਤਰੀ ਵਿਦਿਆਰਥੀ ਗ੍ਰੈਜੂਏਟਾਂ ਦੇ ਜੀਵਨ ਉੱਤੇ ਅਨਿਸ਼ਚਿਤਤਾ ਦਾ ਪਰਛਾਵਾਂ ਪਾ ਦਿੱਤਾ ਹੈ। ਸਰਕਾਰ ਦੀ ਨਵੀਂ ਫੈਡਰਲ ਇਮੀਗ੍ਰੇਸ਼ਨ ਨੀਤੀ ‘ਤੇ ਆਪਣੀਆਂ ਚਿੰਤਾਵਾਂ ਜ਼ਾਹਰ ਕਰਦੇ ਹੋਏ ਸੈਂਕੜੇ…

Read More

ਪ੍ਰਧਾਨ ਮੰਤਰੀ ਟਰੂਡੋ ਵਲੋਂ ਅਸਥਾਈ ਵਿਦੇਸ਼ੀ ਕਾਮਿਆਂ ਲਈ ਨੀਤੀ ਵਿਚ ਤਬਦੀਲੀ ਦਾ ਐਲਾਨ

ਘੱਟ ਤਨਖਾਹ ਵਾਲੇ ਵਰਕ ਪਰਮਿਟ ਦੋ ਸਾਲ ਤੋਂ ਘਟਾਕੇ ਇਕ ਸਾਲ ਦੇ ਹੋਣਗੇ- ਪੀ ਆਰ ਕੇਸਾਂ ਵਿਚ ਵੀ ਕਟੌਤੀ ਦੀ ਯੋਜਨਾ- ਹੈਲੀਫੈਕਸ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਹੈਲੀਫੈਕਸ ਵਿੱਚ ਕੈਬਨਿਟ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਸਰਕਾਰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਲਈ ਨਵੇਂ ਉਪਾਅ ਲਿਆ ਰਹੀ…

Read More

ਖੁਦਗਰਜ਼ ਸਿਆਸਤਦਾਨਾਂ ਨੇ ਪੰਜਾਬ ਨੂੰ ਸਮੱਸਿਆਵਾਂ ਦਾ ਸਮੁੰਦਰ ਬਣਾ ਦਿੱਤੈ- ਰਾਮੂਵਾਲੀਆ 

ਸਰੀ ਵਿਚ ਰਾਮੂਵਾਲੀਆ ਦੇ ਸਵਾਗਤ ਵਿਚ ਭਰਵਾਂ ਇਕੱਠ- ਸਰੀ, 26 ਅਗਸਤ ( ਸੰਦੀਪ ਸਿੰਘ ਧੰਜੂ, ਹਰਦਮ ਮਾਨ, ਮਾਂਗਟ  )-  ਪੰਜਾਬ ਦੇ ਹਾਲਾਤਾਂ ਵਿੱਚ ਆਏ ਨਿਘਾਰ ਉਤੇ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੇ ਸਿਆਸਤਦਾਨਾਂ ਨੂੰ ਇਸ ਲਈ ਜਿੰਮੇਵਾਰ ਦੱਸਿਆ ਹੈ। ਆਪਣੀ ਕੈਨੇਡਾ ਫੇਰੀ ਦੌਰਾਨ ਸਰੀ ਵਿੱਚ ਉਨਾਂ ਦੇ ਸੁਆਗਤ…

Read More

ਪਰਲਜ਼ ਗਰੁੱਪ ਦੇ ਮੁਖੀ ਨਿਰਮਲ ਸਿੰਘ ਭੰਗੂ ਦਾ ਦੇਹਾਂਤ

ਨਵੀਂ ਦਿੱਲੀ, 25 ਅਗਸਤ 2024 – ਪਰਲਜ਼ ਗਰੁੱਪ ਦੇ ਮੁਖੀ ਨਿਰਮਲ ਸਿੰਘ ਭੰਗੂ ਦਾ ਅੱਜ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਜੇਲ੍ਹ ‘ਚ ਤਬੀਅਤ ਖਰਾਬ ਹੋਣ ‘ਤੇ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿਥੇ ਉਨ੍ਹਾਂ ਨੇ ਅੱਜ ਸ਼ਾਮੀ ਆਪਣੇ ਆਖਰੀ ਸਾਹ ਲਏ।

Read More

ਡਿੰਪੀ ਢਿੱਲੋਂ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫਾ, ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੇ ਆਸਾਰ

ਡਿੰਪੀ ਢਿੱਲੋਂ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫਾ, ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੇ ਆਸਾਰ  ਫਰੀਦਕੋਟ, 25 ਅਗਸਤ 2024 – ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਨ ਅਤੇ ਦੋ ਵਾਰ ਅਕਾਲੀ ਦਲ ਵੱਲੋਂ ਰਾਜਾ ਵੜਿੰਗ ਦੇ…

Read More