Headlines

ਸਾਬਕਾ ਕਾਂਗਰਸੀ ਮੰਤਰੀ ਮਹਿੰਦਰ ਸਿੰਘ ਕੇਪੀ ਅਕਾਲੀ ਦਲ ’ਚ ਸ਼ਾਮਲ

ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ- ਜਲੰਧਰ-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਥੇ ਮਹਿੰਦਰ ਸਿੰਘ ਕੇਪੀ ਦੇ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਸ੍ਰੀ ਬਾਦਲ ਨੇ ਕੇਪੀ ਦਾ…

Read More

ਪੰਜਾਬੀ ਫਿਲਮੀ ਕਲਾਕਾਰ ਨਿਰਮਲ ਰਿਸ਼ੀ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ-ਪੰਜਾਬੀ ਫਿਲਮਾਂ ਦੀ ਉਘੀ ਕਲਾਕਾਰ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਵਲੋਂ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਬਕਾ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਅਤੇ ਕਈ ਹੋਰ ਉੱਘੀਆਂ ਸ਼ਖ਼ਸੀਅਤਾਂ ਨੂੰ ਰਾਸ਼ਟਰਪਤੀ ਵੱਲੋਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਇਕ ਸਮਾਰੋਹ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਵਿਚ…

Read More

ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋ: ਜੌਲੀ ਦੇ ਮਾਤਾ ਨਮਿਤ ਅੰਤਿਮ ਅਰਦਾਸ  

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ  ਸਿਰੋਪਾਓ ਭੇਟ ਕੀਤਾ- ਅੰਮ੍ਰਿਤਸਰ-ਖਾਲਸਾ ਕਾਲਜ ਅੰਮ੍ਰਿਤਸਰ ਦੇ ‘ਪੰਜਾਬੀ ਵਿਭਾਗ ‘ਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਭੁਪਿੰਦਰ ਸਿੰਘ ਜੌਲੀ, ਸਵ: ਪ੍ਰੋ: ਜਤਿੰਦਰਪਾਲ ਸਿੰਘ ਜੌਲੀ ਦੇ ਮਾਤਾ, ਸਵ: ਜੋਗਿੰਦਰ ਸਿੰਘ ਮਲਹੋਤਰਾ ਦੀ ਸੁਪੱਤਨੀ, ਪ੍ਰਿੰਸੀਪਲ ਮਨਦੀਪ ਕੌਰ ਅਤੇ ਜਗਜੀਤ ਕੌਰ ਜੌਲੀ ਦਾ ਸੱਸ ਮਾਂ ਮਾਤਾ ਅੰਮ੍ਰਿਤ ਕੌਰ ਦੀ ਅੰਤਿਮ ਅਰਦਾਸ…

Read More

ਸੈਣੀ ਸਮਾਜ ਵੱਲੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਬਿਨਾ ਸ਼ਰਤ ਸਮਰਥਨ

ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,23 ਅਪ੍ਰੈਲ-ਸੈਣੀ ਸਮਾਜ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਮੌਜੂਦਗੀ ਵਿਚ ਉਨ੍ਹਾਂ ਨੂੰ ਬਿਨਾ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਸੈਣੀ ਸਮਾਜ ਸੇਵਾ ਟਰੱਸਟ ਦੇ ਚੇਅਰਮੈਨ ਮਨੋਹਰ ਸਿੰਘ ਸੈਣੀ,ਪ੍ਰਧਾਨ ਤਰਸੇਮ ਸੈਣੀ,ਕੈਸ਼ੀਅਰ ਵਿਨੋਦ ਸੈਣੀ,ਮੀਤ ਪ੍ਰਧਾਨ ਹਰਭਜਨ ਸਿੰਘ ਸੈਣੀ ਅਤੇ ਸਰਵਨ ਸਿੰਘ…

Read More

ਚੱਲ ਚੱਲੀਏ ਜਰਗ ਦੇ ਮੇਲੇ……

ਸੰਤੋਖ ਸਿੰਘ ਮੰਡੇਰ- 604-505-7000————– ਪੰਜਾਬ ਦੇ ਮਸ਼ਹੂਰ ‘ਮੇਲਾ ਜਰਗ ਦਾ’ ਵਾਲਾ, ਮਾਲਵੇ ਦਾ ਇਤਿਹਾਸਕ ਪਿੰਡ ਜਰਗ ਜਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਵਿਚ ਭਾਰਤੀ ਜੀ ਟੀ ਰੋਡ\ਰਾਸ਼ਟਰੀ ਮਾਰਗ ਨੰਬਰ-1 (ਸ਼ੇਰ ਸ਼ਾਹ ਸੂਰੀ ਸੜਕ) ਉਪੱਰ ਪੈਦੇ ਸ਼ਹਿਰ ਤੇ ਪੁਲੀਸ ਜਿਲਾ ਖੰਨਾ ਅੰਦਰ, ਖੰਨਾ ਮਾਲੇਰਕੋਟਲਾ ਮੁੱਖ ਸੜਕ ਉਪੱਰ ਸਰਹਿੰਦ ਨਹਿਰ ਦੇ ਜੌੜੇ ਪੁੱਲਾਂ ਤੋ ਪਹਿਲਾਂ ਠੀਕ 18 ਕਿਲੋਮੀਟਰ…

Read More

ਪ੍ਰਸਿੱਧ ਪੰਜਾਬੀ ਕਵੀ ਡਾ ਮੋਹਨਜੀਤ ਦਾ ਸਦੀਵੀ ਵਿਛੋੜਾ

ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ)- ਪੰਜਾਬੀ ਦੇ ਨਾਮਵਰ ਕਵੀ ਡਾ ਮੋਹਨਜੀਤ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। 7 ਮਈ 1938 ਨੂੰ ਅੰਮ੍ਰਿਤਸਰ ਜਿਲੇ ਦੇ ਪਿੰਡ ਅਦਲੀਵਾਲਾ ਵਿੱਚ ਪੈਦਾ ਹੋਏ ਮੋਹਨਜੀਤ ਬੀਤੇ ਦਿਨਾਂ ਤੋਂ ਬ੍ਰੇਨ ਸਟਰੋਕ ਹੋਣ ਕਾਰਨ ਪਹਿਲਾਂ ਨਿਜੀ ਹਸਪਤਾਲ ਵਿੱਚ ਦਾਖ਼ਲ ਸਨ ਤੇ ਫਿਰ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ…

Read More

ਲੋਕ ਸਭਾ ਹਲਕਾ ਪਟਿਆਲਾ: ਮੈਦਾਨ ’ਚ ਡਟੇ ਸਾਰੇ ਉਮੀਦਵਾਰ ਪੁਰਾਣੇ ਖਿਡਾਰੀ

ਪਟਿਆਲਾ, 19 ਅਪਰੈਲ ਸਾਰੀਆਂ ਹੀ ਮੁੱਖ ਸਿਆਸੀ ਧਿਰਾਂ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁਕੰਮਲ ਰੂਪ ’ਚ ਚੋਣ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਵੱਖ-ਵੱਖ ਪਾਰਟੀਆਂ ਦੇ ਇਹ ਸਾਰੇ ਛੇ ਉਮੀਦਵਾਰ ਚੋਣ ਪਿੜ ਦੇ ਪੁਰਾਣੇ ਖਿਡਾਰੀ ਹੋਣ ਕਰ ਕੇ ਵੋਟਰਾਂ ਨਾਲ ਮਿਲਵਰਤਣ ਪੱਖੋਂ ਚੰਗੀ…

Read More

ਜੇ ਖ਼ੈਰ-ਖ਼ਵਾਹ ਵਿਰੋਧ ਕਰਦੇ ਤਾਂ ਮੈਂ ਖਲਨਾਇਕ ਨਾ ਬਣਦਾ: ਹੰਸ

ਜੈਤੋ, 19 ਅਪਰੈਲ ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ  ਇਥੇ ਆਪਣਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਹਿੰਮਤ ਦਿਖਾਈ। ਹੰਸ ਨੇ ਹਰਸਿਮਰਤ ਕੌਰ ਅਤੇ ਬਾਦਲਾਂ ਦਾ ਨਾਮ ਨਾ ਲਏ ਬਗੈਰ ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਨੂੰ ਖੂਬ ਰਗੜੇ ਲਾਏ। ਉਨ੍ਹਾਂ ਅਸਿੱਧੇ ਤੌਰ ’ਤੇ ਆਖਿਆ ਕਿ ਜੇਕਰ ਉਹ ਇਕ ਵਾਰ ਨਾਂਹ ਕਰ…

Read More

ਆਪਣੇ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਜੇਲ੍ਹ ’ਚ ਡੱਕ ਰਹੀ ਹੈ ‘ਆਪ’ ਸਰਕਾਰ: ਖਹਿਰਾ

ਬਰਨਾਲਾ 19 ਅਪਰੈਲ ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਅੱਜ ਕਿਹਾ ਕਿ ਸੂਬੇ ਦੀ ਸਰਕਾਰ ਆਪਣੇ ਖ਼ਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਦੱਬਣ ਲਈ ਨਾਜਾਇਜ਼ ਪਰਚੇ ਪਾ ਕੇ ਲੋਕਾਂ ਨੂੰ ਜੇਲ੍ਹਾਂ ਅੰਦਰ ਸੁੱਟ ਰਹੀ ਹੈ, ਜਿਸ ਦਾ ਜਿਊਂਦਾ ਜਾਗਦਾ ਸਬੂਤ ਤੁਹਾਡੇ ਸਾਹਮਣੇ ਬੈਠਾ ਹੈ। ਉਹ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ…

Read More

ਮਲੂਕਾ ਦੀ ਨੂੰਹ ਨੂੰ ਕਿਸਾਨਾਂ ਨੇ ਭਾਜਪਾ ਦਫ਼ਤਰ ’ਚ ਘੇਰਿਆ

ਮਾਨਸਾ, 19 ਅਪਰੈਲ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਅੱਜ ਮਾਨਸਾ ਸ਼ਹਿਰ ਵਿੱਚ ਕਈ ਥਾਵਾਂ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਘਿਰਾਓ ਕੀਤਾ ਗਿਆ। ਪੁਲੀਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕਿਸਾਨ ਭਾਜਪਾ ਉਮੀਦਵਾਰ ਅਤੇ ਹੋਰ ਆਗੂਆਂ ਦਾ ਘਿਰਾਓ ਕਰਨ ਵਿੱਚ ਸਫ਼ਲ ਰਹੇ। ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ…

Read More