Headlines

ਭਾਜਪਾ ਦੀ ‘ਪਾੜੋ ਅਤੇ ਰਾਜ ਕਰੋ’ ਦੀ ਨੀਤੀ ਘੱਟ ਗਿਣਤੀਆਂ ਲਈ ਨੁਕਸਾਨਦੇਹ – ਸਾਬਕਾ ਵਿਧਾਇਕ ਬ੍ਰਹਮਪੁਰਾ 

ਬ੍ਰਹਮਪੁਰਾ ਨੇ ਵਕਫ਼ ਬਿੱਲ ‘ਤੇ ਭਾਜਪਾ ਦੀ ਨਿੰਦਾ ਕੀਤੀ,ਇਸਨੂੰ ਜ਼ਾਇਦਾਦ ਹੜੱਪਣ ਦਾ ਢੋਂਗ ਕਰਾਰ ਦਿੱਤਾ – ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ 5 ਅਪ੍ਰੈਲ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇੱਕ ਬਿਆਨ ਜਾਰੀ ਕਰਕੇ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੀ ਫੁੱਟ ਪਾਊ…

Read More

ਤਰਨਤਾਰਨ ਵਿਖੇ ਭਾਜਪਾ ਆਗੂਆਂ ਨੇ ਫੂਕਿਆ ‘ਆਪ’ ਸਰਕਾਰ ਦਾ ਪੁਤਲਾ

‘ਆਪ’ ਸਰਕਾਰ ਦੇ ਰਾਜ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਬੇਹੱਦ ਨਾਜ਼ੁਕ- ਹਰਜੀਤ ਸਿੰਘ ਸੰਧੂ ਰਾਕੇਸ਼ ਨਈਅਰ ਚੋਹਲਾ ਤਰਨਤਾਰਨ,8 ਅਪ੍ਰੈਲ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਮਨੋਰੰਜਨ ਕਾਲੀਆ ਦੇ ਜਲੰਧਰ ਸਥਿਤ ਨਿਵਾਸ ਸਥਾਨ ‘ਤੇ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਪੰਜਾਬ ਵਿੱਚ ਭਾਰੀ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ…

Read More

ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਮੁੜਕੇ ਜ਼ਰੂਰ ਆਵੇਗਾ – ਸਿੱਧਵਾਂ

ਲੁਧਿਆਣਾ ( ਦੇ ਪ੍ਰ ਬਿ)- ਸਭਿਅਚਾਰਕ ਸੱਥ ਪੰਜਾਬ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੋਲਦਿਆਂ ਕਨੇਡਾ ਵਸਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਪੰਜਾਬੀ ਢਾਡੀ ਅਤੇ ਪ੍ਰਚਾਰਕ ਸਤਿੰਤਰਪਾਲ ਸਿੰਘ ਸਿਧਵਾਂ ਨੇ ਕਿਹਾ ਕਿ ਰਵਾਇਤੀ ਪੰਜਾਬੀ ਗਾਇਕੀ ਦਾ ਵਕਤ ਫਿਰ ਮੁੜਕੇ ਆਵੇਗਾ ਅਤੇ ਲੋਕ ਢਾਡੀ , ਕਵੀਸ਼ਰੀ, ਕਲੀਆਂ ਅਤੇ ਲੋਕ ਗਾਥਾਵਾਂ ਸੁਣਿਆ ਕਰਨਗੇ । ਇਸ ਮੌਕੇ ਸੱਥ ਦੇ ਚੇਅਰਮੈਨ…

Read More

ਪਿੰਡ ਰੂਮੀ ਚ ਕਬੱਡੀ ਪ੍ਰੋਮੋਟਰ ਨੀਟੂ ਕੰਗ ਦਾ ਸਨਮਾਨ

ਵੈਨਕੂਵਰ  ਅਪ੍ਰੈਲ (ਮਲਕੀਤ ਸਿਘ )  ਪਿੰਡ ਰੂਮੀ ਅਤੇ ਕਮਾਲਪੁਰਾ ਦੇ ਕਬੱਡੀ ਪ੍ਰੇਮੀਆਂ ਦੀ ਇੱਕ ਅਹਿਮ ਇਕੱਤਰਤਾ ਜੰਗ ਕਬੱਡੀ ਕਲੱਬ ਦੇ ਪ੍ਰਧਾਨ ਇੰਦਰਜੀਤ ਰੂਮੀ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਚ ਮਾਂ ਖੇਡ ਕਬੱਡੀ ਦੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਹਾਜ਼ਰ ਕਬੱਡੀ ਪ੍ਰੇਮੀਆਂ ਵੱਲੋਂ ਨੈਸ਼ਨਲ ਸਪੋਰਟਸ ਕਬੱਡੀ ਕਲੱਬ ਕਨੇਡਾ ਦੇ ਪ੍ਰਧਾਨ ਨੀਟੂ…

Read More

ਕੈਲਗਰੀ ਨਿਵਾਸੀ ਪ੍ਰਸਿੱਧ ਪੰਜਾਬੀ ਕਵੀ ਕੇਸਰ ਸਿੰਘ ਨੀਰ ਦਾ ਦਿਹਾਂਤ

ਕੈਲਗਰੀ ( ਜਸਵਿੰਦਰ ਸਿੰਘ ਰੁਪਾਲ)-ਪ੍ਰਸਿੱਧ ਪੰਜਾਬੀ ਗਜ਼ਲਗੋ ਅਤੇ ਸਾਹਿਤਕਾਰ ਸ. ਕੇਸਰ ਸਿੰਘ ਨੀਰ ਅੱਜ ਸਵੇਰੇ 2 ਵਜੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ।  ਉਹ 92 ਵਰ੍ਹਿਆਂ ਦੇ ਸਨ।1933 ਨੂੰ ਜਨਮੇ ਕੇਸਰ ਸਿੰਘ ਲੁਧਿਆਣੇ ਜਿਲੇ ਦੇ ਪਿੰਡ ਛਜਾਵਾਲ ਦੇ ਸਨ। ਉਨ੍ਹਾਂ ਨੂੰ ਸਕੂਲ ਸਮੇਂ ਤੋਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਸੀ। ਐਮ.ਏ.ਬੀ. ਐਡ.ਕਰਕੇ ਉਹ ਅਧਿਆਪਕ ਲੱਗ…

Read More

ਸਰੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀਸੀ ਪ੍ਰੋ ਅਰਵਿੰਦ ਨਾਲ ਵਿਸ਼ੇਸ਼ ਗੱਲਬਾਤ

ਸਰੀ ( ਦੇ ਪ੍ਰ ਬਿ  )- ਬੀਤੇ ਐਤਵਾਰ ਸਰੀ ਫਲੀਟਵੁੱਡ ਲਾਇਬ੍ਰੇਰੀ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ ਅਰਵਿੰਦ ਨਾਲ ਇਕ ਵਿਸ਼ੇਸ਼ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਬੀਸੀ ਦੇ ਸ੍ਰੀ ਹਰਦੇਵ ਸਿੰਘ, ਡਾ ਰਣਜੀਤ ਸਿੰਘ ਸੰਧੂ , ਨਵਰੂਪ ਸਿੰਘ ਤੇ ਹੋਰਾਂ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪ੍ਰੋ…

Read More

ਵਕਫ਼ ਸੋਧ ਬਿੱਲ ਨਾਲ ’ਸਟੇਟ ਅੰਦਰ ਸਟੇਟ’ ਬਣ ਚੁੱਕੇ ਵਕਫ਼ ਦੇ ਨਾਮ ’ਤੇ ਧੱਕੇਸ਼ਾਹੀ ਖ਼ਤਮ ਹੋਵੇਗੀ-ਪ੍ਰੋ ਸਰਚਾਂਦ ਸਿੰਘ

ਅੰਮ੍ਰਿਤਸਰ 4 ਅਪ੍ਰੈਲ – ਭਾਰਤੀ ਜਨਤਾ ਪਾਰਟੀ ਦੇ ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ’ਚ ਵਕਫ਼ ਸੋਧ ਬਿੱਲ 2025 ਨੂੰ ਸੰਸਦ ਦੇ ਦੋਵੇਂ ਸਦਨਾਂ ਵਿਚ ਪਾਸ ਕਰਦਿਆਂ ਭਾਰਤ ਨੇ ਸਮਾਜਿਕ ਨਿਆਂ ਪ੍ਰਤੀ ਇਕ ਇਤਿਹਾਸਕ ਕਦਮ ਪੁੱਟਿਆ ਹੈ, ਹੁਣ ’ਸਟੇਟ ਅੰਦਰ ਸਟੇਟ’ ਬਣ ਚੁੱਕੇ ਵਕਫ਼ ਦੇ…

Read More

ਡਾ. ਚੀਮਾ ਵਲੋਂ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 2 ਅਪ੍ਰੈਲ: -ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਾਬਕਾ ਐਮ ਪੀ ਤੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਦੇ ਧਰਮ ਪਤਨੀ ਸ੍ਰੀਮਤੀ ਰੇਸ਼ਮ ਕੌਰ ਦੇ ਅਚਨਚੇਤ ਅਕਾਲ ਚਲਾਣੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਥੇ ਜਾਰੀ ਇਕ ਸ਼ੋਕ ਸੰਦੇਸ਼ ਵਿਚ ਡਾ. ਚੀਮਾ ਨੇ ਕਿਹਾ ਕਿ ਸ੍ਰੀਮਤੀ ਰੇਸ਼ਮ…

Read More

ਯੂਥ ਆਗੂ ਝਿੰਜਰ ਨੇ ਵਕਫ਼ ਐਕਟ ਸੋਧ ਬਿੱਲ ਦੀ ਕੀਤੀ ਸਖ਼ਤ ਨਿੰਦਾ-ਕਿਹਾ ਘੱਟ ਗਿਣਤੀਆਂ ਦੇ ਅਧਿਕਾਰਾਂ ‘ਤੇ ਸਿੱਧਾ ਹਮਲਾ

ਹਰਸਿਮਰਤ ਕੌਰ ਬਾਦਲ ਦੇ ਵਲੋਂ ਸੰਸਦ ਵਿੱਚ ਇਸ ਬਿੱਲ ਦੇ ਕੀਤੇ ਸਖ਼ਤ ਵਿਰੋਧ ਦੀ ਕੀਤੀ ਸ਼ਲਾਘਾ- ਚੰਡੀਗੜ੍ਹ-ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ  ਵਕਫ਼ ਐਕਟ ਸੋਧ ਬਿੱਲ ਦੀ ਸਖ਼ਤ ਨਿੰਦਾ ਕੀਤੀ ਅਤੇ ਇਸਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ…

Read More

ਗਾਇਕਾ ਸੀਮਾ ਅਨਜਾਣ ਲੈ ਕੇ ਆ ਰਹੀ ਹੈ ਆਪਣਾ ਨਵਾਂ ਟ੍ਰੈਕ ‘ਲਾਡਲਾ’ 

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)-ਪੰਜਾਬ ਨਹੀਂ ਦੇਸ਼ ਵਿਦੇਸ਼ ਵਿੱਚ ਮਸ਼ਹੂਰ ਹੋਈ ਪੰਜਾਬੀ ਕੋਇਲ ਦੇ ਨਾਮ ਨਾਲ ਜਿਹਨੂੰ ਜਾਣਿਆ ਜਾਂਦਾ ਗਾਇਕਾ ਸੀਮਾ ਅਨਜਾਣ , ਜਿਹਨਾਂ ਦਾ ਬਹੁਤ ਹੀ ਮਸ਼ਹੂਰ ਗੀਤ ‘ਵੇ ਮੈਂ ਗਾਜਰ ਵਰਗੀ ਚੋ ਚੋ ਪੈਂਦਾ ਰੰਗ’ ਹੈ । ਇਸ ਤੋਂ ਇਲਾਵਾ ਉਸਦੇ ਦਰਜ਼ਨਾਂ ਗੀਤ ਪੰਜਾਬੀਆਂ ਦੀ ਜੁਬਾਨ ਤੇ ਨੱਚਦੇ ਹਨ । ਨਿਰਦੇਸ਼ਕ ਅਤੇ ਗਾਇਕ ਅਮਰੀਕ…

Read More