ਕੱਲ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਪਹਿਲਾ ਟੀ-20
ਹਰਾਰੇ, 5 ਜੁਲਾਈ-ਕੱਲ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਪਹਿਲਾ ਟੀ-20 ਮੁਕਾਬਲਾ ਹੋਵੇਗਾ ਤੇ ਇਹ ਲੜੀ 5 ਮੈਚਾਂ ਦੀ ਹੈ। ਦੱਸ ਦਈਏ ਕਿ ਟੀ-20 ਵਰਲਡ ਕੱਪ 2024 ਜਿੱਤਣ ਤੋਂ ਬਾਅਦ ਭਾਰਤੀ ਟੀਮ ਜ਼ਿੰਬਾਬਵੇ ਦੌਰੇ ਲਈ ਗਈ ਹੈ।
ਹਰਾਰੇ, 5 ਜੁਲਾਈ-ਕੱਲ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਪਹਿਲਾ ਟੀ-20 ਮੁਕਾਬਲਾ ਹੋਵੇਗਾ ਤੇ ਇਹ ਲੜੀ 5 ਮੈਚਾਂ ਦੀ ਹੈ। ਦੱਸ ਦਈਏ ਕਿ ਟੀ-20 ਵਰਲਡ ਕੱਪ 2024 ਜਿੱਤਣ ਤੋਂ ਬਾਅਦ ਭਾਰਤੀ ਟੀਮ ਜ਼ਿੰਬਾਬਵੇ ਦੌਰੇ ਲਈ ਗਈ ਹੈ।
-ਸਮਾਪਤੀ ਸਮਾਰੋਹ 25 ਅਗਸਤ ਨੂੰ- ਸਿਆਟਲ- (ਗੁਰਚਰਨ ਸਿੰਘ ਢਿੱਲੋਂ )- ਸਿਆਟਲ ਵਿਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 6 ਜੁਲਾਈ ਨੂੰ ਸ਼ਾਮ 5 ਵਜੇ ਤੋਂ ਬੱਚਿਆਂ ਦਾ ਖੇਡ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੀ ਆਰੰਭਤਾ ਵਾਹਿਗੁਰੂ ਦਾ ਓਟ ਆਸਰਾ ਲੈਂਦਿਆਂ ਅਰਦਾਸ ਨਾਲ ਹੋਵੇਗੀ। ਇਸ ਕੈਂਪ ਲਈ ਬੱਚਿਆਂ…
ਸਰੀ (ਮਹੇਸ਼ਇੰਦਰ ਸਿੰਘ ਮਾਂਗਟ ) ਅਜ਼ਾਦ ਪੰਜਾਬ ਕੇਸਰੀ ਕਬੱਡੀ ਕਲੱਬ ਵੱਲੋਂ ਨੌਰਥ ਸਰੀ ਸਪੋਰਟਸ ਐਂਡ ਆਇਸ ਕੰਪਲੈਕਸ ਦੇ ਸਾਹਮਣੇ ਖੇਡ ਮੈਦਾਨ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿੱਥੇ ਕਬੱਡੀ ਫੈਡਰੇਸ਼ਨ ਆਫ ਬੀ.ਸੀ ਐਂਡ ਐਸੋਸੀਏਸ਼ਨ ਦੀਆਂ 06 ਟੀਮਾਂ ਦੇ ਕਰਵਾਏ 07 ਮੈਚਾਂ ਵਿੱਚ ਧਾਵੀਆਂ ਨੇ ਕੁੱਲ 527 ਕਬੱਡੀਆਂ ਪਾ ਕੇ 420 ਅੰਕ ਪ੍ਰਾਪਤ ਕੀਤੇ ਅਤੇ ਜਾਫੀਆਂ ਨੇ…
ਸਰੀ -ਕੈਲਗਰੀ (ਮਹੇਸ਼ਇੰਦਰ ਸਿੰਘ ਮਾਂਗਟ, ਸੁਖਵੀਰ ਸਿੰਘ ਗਰੇਵਾਲ )- ਸਰੀ ਦੀ ਪੰਜਾਬਣ ਅਥਲੀਟ ਜਸਨੀਤ ਕੌਰ ਨਿੱਜਰ ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਇੱਕ ਖੇਡ ਇਤਿਹਾਸ ਸਿਰਜਣ ਵਿੱਚ ਸਫਲ ਹੋ ਗਈ ਹੈ।ਅਥਲੈਟਿਕਸ ਕੈਨੇਡਾ ਵਲੋਂ ਪੈਰਿਸ ਉਲੰਪਿਕ ਲਈ ਕੈਨੇਡਾ ਦੀ ਜਿਹੜੀ ਅਥਲੈਟਿਕ ਟੀਮ ਦਾ ਐਲਾਨ ਕੀਤਾ ਗਿਆ ਹੈ ਉਸ ਵਿੱਚ ਜਸਨੀਤ ਕੌਰ ਨਿੱਜਰ ਦਾ ਨਾਮ ਸ਼ਾਮਿਲ ਹੈ।ਉਲੰਪਿਕ ਵਿੱਚ…
ਐਮ ਪੀ ਸੁੱਖ ਧਾਲੀਵਾਲ ਨਾਲ ਲੰਬੀ ਗੱਲਬਾਤ ਉਪਰੰਤ ਲਿਆ ਫਸਲਾ- ਯੋਗ ਖਿਡਾਰੀਆਂ ਨੂੰ ਵੀਜ਼ੇ ਦੇਣ ਲਈ ਇਮੀਗ੍ਰੇਸ਼ਨ ਮੰਤਰੀ ਨਾਲ ਗੱਲਬਾਤ ਜਾਰੀ-ਸੁਖ ਧਾਲੀਵਾਲ- ਸਰੀ ( ਦੇ ਪ੍ਰ ਬਿ)- ਕੈਨੇਡਾ ਵਿਚ ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਤੇ ਕਲੱਬਾਂ ਵਲੋਂ ਸਪਾਂਸਰ ਪੰਜਾਬ ਤੋਂ ਨਾਮੀ ਤੇ ਉਭਰਦੇ ਕਬੱਡੀ ਖਿਡਾਰੀ, ਕਬੱਡੀ…
ਵਿੰਨੀਪੈਗ (ਸ਼ਰਮਾ)-ਯੁਨਾਈਟਡ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਵਿੰਨੀਪੈਗ ਵਲੋਂ 8ਵਾਂ ਸਲਾਨਾ ਖੇਡ ਮੇਲਾ 12,13 ਤੇ 14 ਜੁਲਾਈ ਨੂੰ ਟਿੰਡਲ ਪਾਰਕ ਸਕੂਲ ਡਵੀਜ਼ਨ ਦੀ ਗਰਾਉਂਡ ਵਿਚ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਸੋਕਰ, ਵਾਲੀਬਾਲ, ਬਾਸਕਿਟਬਾਲ, ਬੈਡਮਿੰਟਨ, ਸ਼ੂਟਿੰਗ, ਰੱਸਾਕਸ਼ੀ, ਤਾਸ਼ ਸੀਪ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਟੀਮਾਂ ਦੀਆਂ ਐਂਟਰੀਆਂ 10 ਜੁਲਾਈ ਤੱਕ ਲਈਆਂ ਜਾਣਗੀਆਂ। ਪ੍ਰਬੰਧਕ ਕਮੇਟੀ ਵਲੋਂ…
ਜੌਰਜਟਾਊਨ, 27 ਜੂਨ ਟੀ-20 ਵਿਸ਼ਵ ਕੱਪ ’ਚ ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਇੱਥੇ ਖੇਡਿਆ ਜਾਣ ਵਾਲਾ ਸੈਮੀ-ਫਾਈਨਲ ਮੈਚ ਮੀਂਹ ਪੈਣ ਮਗਰੋਂ ਮੈਦਾਨ ਗਿੱਲਾ ਹੋਣ ਕਾਰਨ ਦੇਰੀ ਨਾਲ ਸ਼ੁਰੂ ਹੋਵੇਗਾ। ਮੈਦਾਨ ਗਿੱਲਾ ਹੋਣ ਕਾਰਨ ’ਚ ਟਾਸ ਦੇਰੀ ਹੋ ਰਹੀ ਹੈ। ਜੇ ਮੈਚ ਸ਼ੁਰੂ ਹੁੰਦਾ ਹੈ ਤਾਂ ਦੋਵਾਂ ਟੀਮਾਂ ਲਈ ਘੱਟੋ-ਘੱਟ 10-10 ਓਵਰ ਹੋਣਗੇ ਹਾਲਾਂਕਿ ਮੈਚ ਰੱਦ…
ਨਵੀਂ ਦਿੱਲੀ, 26 ਜੂਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉੱਲ-ਹੱਕ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੇ ਮੈਚ ਦੌਰਾਨ ਭਾਰਤ ‘ਤੇ ਗੇਂਦ ਨਾਲ ਛੇੜਛਾੜ ਕਰਨ (ਬਾਲ ਟੈਂਪਰਿੰਗ) ਕਰਨ ਦਾ ਦੋਸ਼ ਲਾਇਆ ਹੈ। ਇੰਜ਼ਮਾਮ ਨੇ ਕਿਹਾ ਕਿ ਮੈਚ ਦੇ 15ਵੇਂ ਓਵਰ ਦੌਰਾਨ ਗੇਂਦ ਰਿਵਰਸ ਸਵਿੰਗ ਹੋਣਾ ਸੰਭਵ ਨਹੀਂ ਹੈ, ਜਿਸ ਤੋਂ ਪਤਾ…
ਨਵੀਂ ਦਿੱਲੀ, 26 ਜੂਨ ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ ਓਲੰਪਿਕ ਲਈ 16 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕਰਦਿਆਂ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ, ਜਿਸ ਵਿੱਚ ਮੌਜੂਦਾ ਚੈਂਪੀਅਨ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਹਨ। ਪੂਲ…
ਜਾਰਜਟਾਊਨ, 26 ਜੂਨ ਹਮਲਾਵਰ ਬੱਲੇਬਾਜ਼ੀ ਰਵੱਈਏ ਨਾਲ ਭਾਰਤ ਵੀਰਵਾਰ ਨੂੰ ਇੱਥੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ ਤਾਂ ਨਾਕਆਊਟ ਗੇੜ ਵਿੱਚ ਆਪਣੀ ਦਹਾਕੇ ਤੋਂ ਚੱਲੇ ਆ ਰਹੇ ਹਾਰ ਸਿਲਸਿਲੇ ਨੂੰ ਤੋੜਨ ਦੀ ਕੋਸ਼ਿਸ਼ ਕਰੇਗਾ। ਪਿਛਲੀ ਵਾਰ ਜਦੋਂ ਇਹ ਦੋਵੇਂ ਟੀਮਾਂ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਹਮੋ-ਸਾਹਮਣੇ ਹੋਈਆਂ ਸਨ, ਇੰਗਲੈਂਡ…