Headlines

ਬੀ ਸੀ ਦੇ ਵਪਾਰ ਮੰਤਰੀ ਬਰਾੜ ਵਲੋਂ ਯੂਕੇ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ

ਵੈਨਕੂਵਰ- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਵਪਾਰ ਮੰਤਰੀ ਸ ਜਗਰੂਪ ਸਿੰਘ ਬਰਾੜ ਵਲੋਂ ਕੈਨੇਡਾ ਵਿਚ ਯੂਕੇ ਦੇ ਹਾਈ ਕਮਿਸ਼ਨਰ ਤੇ ਵੈਨਕੂਵਰ ਸਥਿਤ ਯੂਕੇ ਕੌਂਸਲ ਜਨਰਲ ਨਾਲ ਇਕ ਮੁਲਾਕਾਤ ਕੀਤੀ। ਇਸ ਦੌਰਾਨ ਬੀ ਸੀ ਤੇ ਯੂਕੇ ਵਿਚਾਲੇ ਵਪਾਰਕ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਹੋਈ। ਬੀ ਸੀ ਸਰਕਾਰ ਵਲੋਂ ਯੂਕੇ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਈ…

Read More

ਸ਼ੇਰੇ ਪੰਜਾਬ ਰੇਡੀਓ ਦੇ ਮਾਲਕ ਅਜੀਤ ਸਿੰਘ ਬਾਧ ਦਾ ਸਦੀਵੀ ਵਿਛੋੜਾ

ਸਰੀ- ਉਘੇ ਕੈਨੇਡੀਅਨ ਸਿੱਖ ਆਗੂ ਤੇ ਸ਼ੇਰੇ ਪੰਜਾਬ ਰੇਡੀਓ 600 ਏ ਐਮ ਦੇ ਮਾਲਕ ਸ ਅਜੀਤ ਸਿੰਘ ਬਾਧ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਸੂਤਰਾਂ ਮੁਤਾਬਿਕ ਉਹ ਪਿਛਲੇ ਕੁਝ ਸਮੇਂ ਤੋ ਬੀਮਾਰ ਸਨ ਤੇ ਲੋਹੜੀ ਵਾਲੇ ਦਿਨ ਉਹਨਾਂ ਦਾ ਦੇਹਾਂਤ ਹੋ ਗਿਆ।

Read More

ਗੁਰਤੇਜ ਸਿੰਘ ਬਰਾੜ ਦਾ ਸਦੀਵੀ ਵਿਛੋੜਾ

ਟੋਰਾਂਟੋ ( ਸੇਖਾ)-ਪ੍ਰਸਿੱਧ ਕਬੱਡੀ ਖਿਡਾਰੀ ਸ੍ਰ. ਗੁਰਦਿਲਬਾਗ ਸਿੰਘ ਬਾਘਾ ‘ਬਰਾੜ’ ਦੇ ਵੱਡੇ ਭਰਾ ਅਤੇ ‘ਸਵੀਟ ਮਹਿਲ’ ਰੈਸਟੋਰੈਂਟ ਅਤੇ ‘ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ’ ਵਾਲ਼ੇ ਸ੍ਰ. ਸੁਖਰਾਜ ਸਿੰਘ ‘ਕੰਗ’ ਦੇ ਮਾਮਾ ਜੀ ਸਰਦਾਰ ਗੁਰਤੇਜ ਸਿੰਘ ‘ਬਰਾੜ’  ਪਿੰਡ ਮਲਕੇ (ਪੰਜਾਬ) ‘ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਅਕਾਲ ਚਲ਼ਾਣੇ ਨਾਲ਼ ਪ੍ਰੀਵਾਰ ਅਤੇ ਇਲਾਕੇ…

Read More

ਕੈਨੇਡੀਅਨ ਇਮੀਗਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਦੇ ਸੰਕੇਤ

ਓਟਾਵਾ ( ਬਲਜਿੰਦਰ ਸੇਖਾ ) ਅੱਜ ਕਨੇਡਾ ਦੇ ਫੈਡਰਲ ਲਿਬਰਲ ਹਾਊਸਿੰਗ ਮਨਿਸਟਰ ਸ਼ੌਨ ਫਰੇਜ਼ਰ ਨੇ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਦੇ ਵਿਚਾਰ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਹੁਣ ਕੈਨੇਡਾ ਚ ਉਨੇ ਹੀ ਇਮੀਗ੍ਰਾਂਟਸ ਸੱਦਣ ਦੀ ਲੋੜ ਹੈ, ਜਿੰਨੇ ਇੱਥੇ ਘਰ ਬਣ ਰਹੇ ਹਨ ।ਉਨਾਂ ਇਹ ਕਿਹਾ ਹੈ ਕਿ ਇਸ ਸਮੇਂ ਕਨੇਡਾ…

Read More

ਜਸ਼ਨਪ੍ਰੀਤ ਸਿੰਘ ਢਿੱਲੋਂ ਨੇ ਇੰਟਰ ਯੂਨੀਵਰਸਿਟੀ ਵਿਚ ਸੋਨ ਤਗਮਾ ਜਿੱਤਿਆ

ਜਲੰਧਰ-ਲਵਲੀ ਯੂਨੀਵਰਸਿਟੀ ਜਲੰਧਰ ਦੇ ਵਿਦਿਆਰਥੀ  ਜਸ਼ਨਪ੍ਰੀਤ ਸਿੰਘ ਢਿੱਲੋਂ ਸਮਾਧ ਭਾਈਕਾ ਨੇ  ਭੁਬਨੇਸ਼ਵਰ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 400 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਹੈ। ਉਹ ਇਸਤੋਂ ਪਹਿਲਾਂ 2020 ਵਿਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਚਾਂਦੀ ਦਾ ਤਗਮਾ, 2021 ਓਪਨ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਵਾਰੰਗਲ ਤੇਲੰਗਾਨਾ ਵਿਖੇ ਕਾਂਸੀ ਦਾ ਤਗਮਾ ਜਿੱਤ ਚੁੱਕਾ…

Read More

ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਲੋਂ ਨਗਰ ਕੀਰਤਨ ਸਜਾਏ

ਸਰੀ ( ਡਾ ਜੋਸਨ)- ਗੁਰਦੁਆਰਾ ਅੰਮ੍ਰਿਤ ਪ੍ਰਕਾਸ਼ ਸਾਹਿਬ ਸਰੀ ਵਿਖੇ ਮਾਘ ਮਹੀਨੇ ਦੀ ਸੰਗਰਾਂਦ (ਮਾਘੀ)ਦਾ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਜਾਏ ਗਏ ਨਗਰ ਕੀਰਤਨ  ਵਿਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਰਾਗੀ, ਢਾਡੀ ਜਥਿਆਂ ਨੇ…

Read More

ਪੰਜਾਬ ਭਵਨ ਸਰੀ ਵਲੋਂ ਬਾਲ ਲੇਖਕਾਂ ਦੀਆਂ ਰਚਨਾਵਾਂ ਦੀਆਂ 100 ਪੁਸਤਕਾਂ ਛਾਪਣ ਦਾ ਫੈਸਲਾ

ਪੰਜਾਬ ਦੇ 23 ਜਿਲਿਆਂ ਦੇ ਸਕੂਲਾਂ ਦੇ ਸੈਂਕੜੇ ਬਾਲ ਲੇਖਕਾਂ ਦੀਆਂ 9 ਹਜ਼ਾਰ ਰਚਨਾਵਾਂ ਬਨਣਗੀਆਂ ਕਿਤਾਬਾਂ ਦਾ ਸ਼ਿੰਗਾਰ-ਪੰਜਾਬ ਵਿਚ ਬਾਲ ਲੇਖਕਾਂ ਦੀ ਕਾਨਫਰੰਸ ਵੀ ਕਰਵਾਉਣ ਦਾ ਫ਼ੈਸਲਾ- ਸੁੱਖੀ ਬਾਠ ਨੇ ਵਿਸ਼ਵ ਭਰ ਤੋਂ ਪੰਜਾਬੀ ਸਾਹਿਤਕ ਸ਼ਖ਼ਸੀਅਤਾਂ ਦਾ ਸਹਿਯੋਗ ਮੰਗਿਆ- ਸਰੀ 15 ਜਨਵਰੀ (ਜੋਗਿੰਦਰ ਸਿੰਘ )-ਪੰਜਾਬ ਵਿਚ ਜਦੋਂ ਨਵੀਂ ਪਨੀਰੀ ਦੇ ਸਾਹਿਤਕ ਰੁਚੀਆਂ ਜਾਂ ਕਿਤਾਬਾਂ ਨਾਲੋਂ…

Read More

ਗ਼ਜ਼ਲ ਮੰਚ ਸਰੀ ਵੱਲੋਂ ਕੁਲਵਿੰਦਰ ਖਹਿਰਾ ਦੀ ਪੁਸਤਕ ‘ਹਨੇਰੇ ਦੀ ਤਲੀ ਤੇ’ ਰਿਲੀਜ਼

ਸਰੀ, 15 ਜਨਵਰੀ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਦੀ ਸਾਲ 2024 ਦੀ ਪਹਿਲੀ ਮੀਟਿੰਗ ਮੰਚ ਦੇ ਪ੍ਰਧਾਨ ਅਤੇ ਨਾਮਵਰ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੀਤੇ ਸਾਲ ਮੰਚ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦਾ ਲੇਖਾ ਜੋਖਾ ਕੀਤਾ ਗਿਆ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਪਿਛਲੇ ਸਾਲ ਮੰਚ ਵੱਲੋਂ ਕਰਵਾਏ ਗਏ ਸਾਹਿਤਕ ਪ੍ਰੋਗਰਾਮਾਂ ਉੱਪਰ ਤਸੱਲੀ ਪ੍ਰਗਟ ਕਰਦਿਆਂ…

Read More

ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ ਵਿਖੇ ਕਰਵਾਏ ਗੁਰਮਤਿ ਗਿਆਨ ਮੁਕਾਬਲੇ 

ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਗੁਰਦੁਆਰਾ ਬਾਬਾ ਦੀਪ ਸਿੰਘ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ 40 ਮੁਕਤਿਆਂ ਦੀ ਯਾਦ ਅਤੇ ਮਾਘੀ ਦੀ ਸੰਗਰਾਂਦ ਨੂੰ ਮੁੱਖ ਰੱਖਦਿਆ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀਆਂ ਵੱਲੋਂ ਸੰਗਤਾਂ…

Read More

ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਨਿਹੰਗ ਸਿੰਘਾਂ ਨੇ ਲੋਹੜੀ ਮਨਾਈ

ਦਿਲਜੀਤ ਸਿੰਘ ਬੇਦੀ ਨੇ ਲੋਹੜੀ ਦਾ ਇਤਿਹਾਸ ਸਾਂਝਾ ਕੀਤਾ- ਅੰਮ੍ਰਿਤਸਰ, 13 ਜਨਵਰੀ – ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਖੁਸ਼ੀਆਂ ਖੇੜਿਆਂ ਦਾ ਤਿਉਹਾਰ ਲੋਹੜੀ ਨਿਹੰਗਾਂ ਸਿੰਘਾਂ ਨੇ ਪਿਆਰ ਸਤਿਕਾਰ ਭਾਵਨਾ ਨਾਲ ਮਨਾਇਆ। ਇਸ ਮੌਕੇ ਬਲਦੀ ਅਗਨੀ ਨੂੰ ਤਿਲ ਰਿਊੜੀਆਂ, ਚਿੜਵੜੇ, ਗੁੜ ਆਦਿ ਭੇਟ ਕਰਕੇ ਖਾਲਸਾਈ ਜੈਕਾਰੇ ਗੁੰਜਾਏ ਗਏ। ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਨੇ ਲੋਹੜੀ ਤਿਓਹਾਰ ਦੇ ਇਤਿਹਾਸਕ ਪਰਿਪੇਖ…

Read More