Headlines

ਕਮਿਊਨਿਟੀ ਕ੍ਰਿਸਮਸ ਪਾਰਟੀ ਧੂਮਧਾਮ ਨਾਲ ਮਨਾਈ

ਸਾਬਕਾ ਪ੍ਰਧਾਨ ਨੇ ਗੁਰੂ ਰਵੀਦਾਸ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਕਮੇਟੀ ਨੂੰ ਸਵਾਲ ਕੀਤੇ- ਸਰੀ- ਬੀਤੇ ਦਿਨ ਗੁਰੂ ਰਵਿਦਾਸ ਸਭਾ ਵੈਨਕੂਵਰ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਸੋਹਪਾਲ, ਰਿਕ ਤੂਰਾ, ਅਮਰਜੀਤ ਸਿੰਘ , ਮਾਈਕਲ ਘੀਰਾ, ਪਰਮ ਸਰੋਆ, ਬਲਵੀਰ ਬੈਂਸ ਤੇ ਸਾਥੀਆਂ ਵਲੋਂ ਕ੍ਰਿਸਮਿਸ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੀਤ ਸੰਗੀਤ ਦੇ ਪ੍ਰੋਗਰਾਮ…

Read More

ਓਹਾਇਓ ਸੂਬੇ ਦੇ ਸਭਿਆਚਾਰਕ ਸਿੱਖਿਆ ਬਿੱਲ ਸੰਬੰਧੀ ਦੂਜੀ ਸੁਣਵਾਈ ‘ਚ ਸਿੱਖਾਂ ਨੇ ਕੀਤੀ ਸ਼ਮੂਲੀਅਤ

ਸਿੱਖ ਧਰਮ ਨੂੰ ਵੀ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ ਗਈ ਪਹਿਲ- ਕੋਲੰਬਸ, ਓਹਾਇਓ ( ਸਮੀਪ ਸਿੰਘ ਗੁਮਟਾਲਾ ): ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਵੱਖ ਵੱਖ ਸਭਿਆਚਾਰਾ ਅਤੇ ਧਰਮਾਂ ਸੰਬੰਧੀ ਬਹੁ-ਸੱਭਿਚਾਰਕ ਸਿੱਖਿਆ ਬਿੱਲ (ਐਚ ਬੀ 171) ਦੇ ਸਮਰਥਕਾਂ ਨੇ ਓਹਾਇਓ ਸਟੇਟ ਹਾਉਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਐਜੂਕੇਸ਼ਨ ਕਮੇਟੀ ਦੇ ਸਾਹਮਣੇ ਸੁਣਵਾਈ ਦੌਰਾਨ ਆਪਣਾ ਪੱਖ ਪੇਸ਼ ਕੀਤਾ। ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀ ਲਾਈਟਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਏਸ਼ੀਅਨ ਅਮੈਰੀਕਨ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਇਸ ਸਮੇਂ ਸਕੂਲੀ ਪਾਠਕ੍ਰਮ ਵਿੱਚ ਸਿੱਖਾਂ ਸਣੇ ਕਈ ਹੋਰ ਘੱਟ ਗਿਣਤੀ ਭਾਈਚਾਰਿਆਂ ਬਾਰੇ ਜਾਣਕਾਰੀ ਪੜਾਈ ਵਿੱਚ ਸ਼ਾਮਲ ਨਹੀਂ ਹੈ। ਇਸ ਬਿੱਲ ਨੂੰ ਓਪੀਏਡਬਲਉਐਲ ਸੰਸਥਾ ਦੇ ਯਤਨਾਂ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਮੁਹਿੰਮ ਦੀ ਪ੍ਰਬੰਧਕ ਅਰਿਆਨਾ ਕੋਲਾਵਾਲਾ, ਲੀਜ਼ਾ ਫੈਕਟੋਰੀ ਬੋਰਚਰਜਸ਼, ਉਸਦੀ 8 ਸਾਲ ਦੀ ਧੀ ਰੋਜ਼ਾਰੀਓ ਬੋਰਚਰਜਸ਼ ਅਤੇ ਓਹਾਇਓ ਕੌਂਸਲ ਆਫ ਦਿ ਸੋਸ਼ਲ ਸਟੱਡੀਜ਼ ਦੇ ਦੋ ਪ੍ਰਤੀਨਿਧਾਂ ਨੇ ਬਿੱਲ ਦੇ ਹੱਕ ਵਿੱਚ ਕਮੇਟੀ ਅੱਗੇ ਆਪਣਾ ਪੱਖ ਪੇਸ਼ ਕੀਤਾ। ਸੁਣਵਾਈ ਤੋਂ ਪਹਿਲਾਂ, ਕਲੀਵਲੈਂਡ ਤੋਂ ਅਧਿਆਪਕ ਸਨਮਪ੍ਰੀਤ ਕੋਰ ਗਿੱਲ ਸਣੇ ਹੋਰਨਾਂ ਭਾਈਚਾਰਿਆਂ ਦੇ ਤਕਰੀਬਨ 70 ਸਮਰਥਕਾਂ ਨੇ ਵੀ ਕਮੇਟੀ ਨੂੰ ਪੱਤਰ ਲਿਖ ਕੇ ਆਪਣਾ ਪੱਖ ਭੇਜਿਆ ਸੀ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਿੱਖ ਧਰਮ ਸਮੇਤ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਬਾਰੇ ਜਾਣਕਾਰੀ ਸਕੂਲਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ ਅਤੇ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਖਾਣੀ ਨੂੰ ਵੀ ਠੱਲ ਪੈ ਸਕੇਗੀ। ਇਸ ਸੁਣਵਾਈ ਤੋਂ ਪਹਿਲਾਂ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਸਣੇ ਓਹਾਇਓ ਐਜੁਕੇਸ਼ਨ ਐਸੋਸੀਏਸ਼ਨ, ਇਸਲਾਮੀਕ ਅਮੈਰੀਕਨ ਰੀਲੇਸ਼ਨ ਅਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆ ਨੇ ਇਸ ਬਿੱਲ ਦੇ ਹੱਕ ਵਿੱਚ ਪ੍ਰੈੱਸ ਅਤੇ ਹਾਜ਼ਰ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਿੱਖਾਂ ਦੀ ਨੁਮਾਇੰਦਗੀ ਕਰ ਰਹੀ ਸੰਸਥਾ ਸਿੱਖ ਕੋਲੀਸ਼ਨ ਦੇ ਸੱਦੇ ‘ਤੇ ਸਿੱਖ ਭਾਈਚਾਰੇ ਵੱਲੋਂ ਸਮੀਪ ਸਿੰਘ ਗੁਮਟਾਲਾ ਨੇ ਸੰਬੋਧਨ ਕਰਦਿਆਂ ਬਿੱਲ ਨੂੰ ਪੇਸ਼ ਕਰਨ ਲਈ ਰਿਪਰੀਜ਼ੈਨਟੇਟਿਵ ਮੈਰੀ ਲਾਈਟਬੋਡੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਿੱਖ 125 ਸਾਲਾਂ ਤੋਂ ਅਮਰੀਕਾ ਦਾ ਹਿੱਸਾ ਹਨ ਪਰ ਬਹੁਤੇ ਅਮਰੀਕਨ ਲੋਕਾਂ ਨੂੰ ਸਿੱਖਾਂ ਅਤੇ ਉਹਨਾਂ ਦੀ ਵੱਖਰੀ ਪਛਾਣ ਬਾਰੇ ਜਾਣਕਾਰੀ ਨਹੀਂ ਹੈ। ਸਕੂਲਾਂ ਵਿੱਚ ਹੋਰਨਾਂ ਧਰਮਾਂ ਦੀ ਜਾਣਕਾਰੀ ਦੇਣ ਸਮੇਂ ਸਿੱਖ ਧਰਮ ਬਾਰੇ ਨਾ ਦੱਸੇ ਜਾਣ ਕਾਰਨ ਸਿੱਖ ਬੱਚਿਆਂ ਨੂੰ ਕਈ ਵਾਰ ਵਿਤਕਰੇ (ਬੁਲਿੰਗ) ਦਾ ਸਾਹਮਣਾ ਕਰਨਾ ਪੈਂਦਾ ਹੈ।…

Read More

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸ਼ਹੀਦੀ ਸਮਾਗਮ ਕਰਵਾਇਆ

 * ਨੌਜਵਾਨ ਸਭਾ ਵੱਲੋਂ ਬੱਚਿਆਂ ਲਈ ਦਸਤਾਰ ,ਗੁਰਬਾਣੀ ਸਬੰਧੀ ਸਵਾਲ-ਜਵਾਬ ਅਤੇ ਗੁਰਮੁੱਖੀ ਅੱਖਰ ਗਿਆਨ ਮੁਕਾਬਲੇ ਕਰਵਾਏ * ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵਿਖੇ ਬੀਤੇ ਐਤਵਾਰ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ,ਮਾਤਾ ਗੁੱਜਰ ਕੌਰ ਜੀ ਅਤੇ ਚੱਲ ਰਹੇ ਸ਼ਹੀਦੀ ਪੰਦਰਵਾੜੇ ਦੌਰਾਨ ਸ਼ਹੀਦ ਹੋਏ…

Read More

ਸਰੀ ਦੇ ਲੇਖਕਾਂ ਵੱਲੋਂ ਪ੍ਰਸਿੱਧ ਚਿੱਤਰਕਾਰ ਅਤੇ ਕਵੀ ਇਮਰੋਜ਼ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸਰੀ, 24 ਦਸੰਬਰ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਪ੍ਰਸਿੱਧ ਚਿੱਤਰਕਾਰ ਅਤੇ ਕਵੀ ਇਮਰੋਜ਼ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਕ ਸ਼ੋਕ ਮੀਟਿੰਗ ਦੌਰਾਨ ਇਮਰੋਜ਼ ਨੂੰ ਯਾਦ ਕਰਦਿਆਂ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਇਮਰੋਜ਼ ਨੇ ਆਪਣੀ ਪਾਕਿ ਮੁਹੱਬਤ ਲਈ ਆਪਣਾ ਸਾਰਾ ਕੁਝ…

Read More

ਪੁਸਤਕ ਸਮੀਖਿਆ-ਔਰਤ ਦੇ ਕੰਡਿਆਲ਼ੇ ਸਫ਼ਰ ਦੀ ਚਾਨਣੀ ਮੰਜ਼ਿਲ-ਨਾਬਰ

ਪਬਲਿਸ਼ਰ: ਚੇਤਨਾ ਪ੍ਰਕਾਸ਼ਨ ,   ਸਫ਼ੇ:147 ਸਮੀਖਿਆਕਾਰ- ਡਾ.ਗੁਰਮਿੰਦਰ ਸਿੱਧੂ-ਮੋਬਾਈਲ ਫੋਨ :1 236 518 5952 ਸੁਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਨਵਾਂ ਨਾਵਲ ‘ਨਾਬਰ’ ਆਪਣੀ ਤਰ੍ਹਾਂ ਦਾ ਸ਼ਾਹਕਾਰ ਹੈ,ਜਿਸ ਦੇ ਸਰਵਰਕ ਉੱਤੇ ਜਰਨੈਲ ਸਿੰਘ ਆਰਟਿਸਟ ਦੀ ਸਿਰਜੀ ਖ਼ੂਬਸੂਰਤ ਤਸਵੀਰ ਇਸ ਨੂੰ ਇਕੱਠੀਆਂ ਪਈਆਂ ਕਿਤਾਬਾਂ ਵਿੱਚ ਉੱਘੜਵਾਂ ਤੇ ਦਿਲਕਸ਼ ਬਣਾ ਦਿੰਦੀ ਹੈ। ਇਹ ਨਾਵਲ ਔਰਤ ਦੇ ਸਫ਼ਰ ਦੀ…

Read More

ਪ੍ਰੀਮੀਅਰ ਡੇਵਿਡ ਈਬੀ ਤੇ ਕੈਬਨਿਟ ਸਾਥੀਆਂ ਨੇ ਪਿਕਸ ਦੇ ਬਜੁਰਗਾਂ ਨਾਲ ਕ੍ਰਿਸਮਿਸ ਪਾਰਟੀ ਮਨਾਈ

ਸਰੀ ( ਦੇ ਪ੍ਰ ਬਿ) -ਬੀਤੇ ਦਿਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਤੇ ਉਹਨਾਂ ਦੇ ਕੈਬਨਿਟ ਸਾਥੀ, ਪਿਕਸ ਵਲੋਂ ਚਲਾਏ ਜਾ ਰਹੇ ਓਲਡ ਏਜ਼ ਹੋਮ ਸਰੀ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਤੇ ਬਜੁਰਗਾਂ ਨਾਲ ਕ੍ਰਿਸਮਿਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਪ੍ਰੀਮੀਅਰ ਨੇ ਇਸ ਮੌਕੇ ਇਕੱਤਰ ਬਜੁਰਗਾਂ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਹ ਖੁਸ਼ਕਿਸਮਤ…

Read More

ਯੁਨਾਈਟਡ ਬੀ ਸੀ ਦੇ ਆਗੂ ਕੇਵਿਨ ਫਾਲਕਨ ਵਲੋਂ ਪੱਤਰਕਾਰਾਂ ਨਾਲ ਮਿਲਣੀ

ਲੋਕ ਦੁਸ਼ਵਾਰੀਆਂ ਲਈ ਐਨ ਡੀ ਪੀ ਦੀਆਂ ਗਲਤ ਨੀਤੀਆਂ ਜ਼ਿੰਮੇਵਾਰ- ਸਰੀ ( ਹਰਦਮ ਮਾਨ, ਮਾਂਗਟ, ਢਿੱਲੋਂ )- ਬੀਤੇ ਦਿਨ ਯੁਨਾਈਟਡ ਬੀ ਸੀ  ਦੇ ਆਗੂ ਤੇ ਬੀ ਸੀ ਲੈਜਿਸਲੇਚਰ ਵਿਚ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਵਲੋਂ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਉਹਨਾਂ ਨੇ ਐਨ ਡੀ ਪੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ…

Read More

ਮੇਲਾ ਐਟਰਟੇਨਮੈਂਟ ਵਲੋਂ ਕ੍ਰਿਸਮਿਸ ਤੇ ਨਵੇਂ ਸਾਲ ਦੀ ਪਾਰਟੀ ਅੱਜ

ਵੈਨਕੂਵਰ – ਮੇਲਾ ਐਟਰਟੇਨਮੈਂਟ ਲਿਮਟਿਡ  ਵਲੋਂ ਕ੍ਰਿਸਮਿਸ ਤੇ ਨਵੇਂ ਸਾਲ ਦੀ ਪਾਰਟੀ ਅੱਜ 24 ਦਸੰਬਰ ਨੂੰ ਫਰੇਜ਼ਰਵਿਊ ਬੈਂਕੁਇਟ ਹਾਲ 8240 ਫਰੇਜ਼ਰ ਸਟਰੀਟ ਵੈਨਕੂਵਰ ਵਿਖੇ ਸ਼ਾਮ 6 ਵਜੇ ਮਨਾਈ ਜਾ ਰਹੀ ਹੈ। ਸਭਾ ਦੇ ਅਹੁਦੇਦਾਰ ਸ ਸੁਰਿੰਦਰ ਸਿੰਘ ਸੰਧੂ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਪਾਰਟੀ ਦੌਰਾਨ ਮਿਊਜਕ ਚੇਅਰ ਗੇਮ, ਬਾਲੀਵੁੱਡ ਸੌਂਗ, ਬੱਚਿਆਂ ਦੀਆਂ ਖੇਡਾਂ ਤੇ ਹੋਰ…

Read More

ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਕੂੜਾ ਪਲਾਂਟ ਵਿੱਚ ਲੱਗੀ ਭਿਆਨਕ ਅੱਗ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਮਾਲਾਗ੍ਰੋਟਾ ਦੇ ਕੂੜੇ ਦੀ ਸਾਂਭ ਸੰਭਾਲ ਤੇ ਨਿਪਟਾਰਾ ਕਰਨ ਵਾਲੇ ਵੱਡੇ ਪਲਾਂਟ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਤਾਜ਼ਾ ਜਾਣਕਾਰੀ ਦੇ ਅਨੁਸਾਰ ਇਸ ਕੂੜੇ ਦੇ ਪਲਾਂਟ ਦੇ ਮਾਲਾਗ੍ਰੋਟਾ ਦੇ ਟੀਐਮਬੀ 1 ਨੂੰ ਅੱਗ ਲੱਗ ਗਈ ਹੈ। ਤਕਰੀਬਨ ਦੁਪਹਿਰ 3.30 ਵਜੇ ਡੀ ਮਾਲਾਗ੍ਰੋਟਾ 257 ਨੂੰ…

Read More

22 ਜਨਵਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਵਾਲੇ ਦਿਨ ਦੀਪਮਾਲਾ ਕਰਨ ਦਾ ਸੱਦਾ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) 22 ਜਨਵਰੀ 2024 ਦਾ ਦਿਨ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਲਈ ਦੀਵਾਲੀ ਵਾਂਗਰ ਹੋਵੇਗਾ ਕਿਉਂਕਿ ਇਸ ਦਿਨ ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦੇ ਸ਼ਹਿਰ ਅਯੁੱਧਿਆ ਵਿਖੇ ਭਗਵਾਨ ਰਾਮ ਜੀ ਦੇ ਜਨਮ ਅਸਥਾਨ ਨੂੰ ਸਮਰਪਿਤ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਹੈ ਤੇ ਇਸ ਦਿਨ ਸਾਰੀ ਦੁਨੀਆਂ ਵਿੱਚ ਰਹਿਣ ਬਸੇਰਾ…

Read More