Headlines

ਬੀ.ਸੀ. ਵਲੋਂ ਇਮਾਰਤਾਂ ਵਿੱਚ ਵੱਡੇ ਪੱਧਰ ‘ਤੇ ਲੱਕੜ ਦੀ ਵਰਤੋਂ ਦਾ ਵਿਸਥਾਰ

ਬਰਨਬੀ – ਬਿਲਡਿੰਗ ਕੋਡ ਵਿੱਚ ਪ੍ਰਸਤਾਵਿਤ ਤਬਦੀਲੀਆਂ ਨਾਲ ਉੱਚੀਆਂ ਇਮਾਰਤਾਂ ਦੇ ਨਿਰਮਾਣ ਅਤੇ ਮਜ਼ਬੂਤ ਭਾਈਚਾਰਿਆਂ ਨੂੰ ਬਣਾਉਣ ਲਈ ਵੱਡੇ ਪੈਮਾਨੇ ‘ਤੇ ਲੱਕੜ ਦੇ ਉਪਯੋਗ ਦਾ ਵਿਸਥਾਰ ਹੋਵੇਗਾ। ਇਹਨਾਂ ਤਬਦੀਲੀਆਂ ਨਾਲ ਸਕੂਲਾਂ, ਸ਼ਾਪਿੰਗ ਸੈਂਟਰਾਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਤੇਜ਼ੀ ਨਾਲ ਬਣਾਇਆ ਜਾ ਸਕੇਗਾ ਜਿਸ ਨਾਲ ਇੱਕ ਬਿਹਤਰ ਵਾਤਾਵਰਣ ਅਤੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ। “ਵੱਡੇ ਪੱਧਰ ‘ਤੇ…

Read More

ਫੈਡਰਲ ਸਰਕਾਰ ਵੱਲੋਂ ਕੈਨੇਡੀਅਨਾਂ ਲਈ ਨਵੀਂ ਦੰਦ ਸੰਭਾਲ ਯੋਜਨਾ ਦਾ ਐਲਾਨ

ਸਰੀ, 12 ਦਸੰਬਰ (ਹਰਦਮ ਮਾਨ)-ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਅੱਜ ਬਜ਼ੁਰਗਾਂ, ਬੱਚਿਆਂ ਅਤੇ ਘੱਟ ਆਮਦਨ ਵਾਲੇ ਕਨੇਡੀਅਨ ਲਈ ਨਵੀਂ ਦੰਦ ਸੰਭਾਲ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅਗਲੇ ਸਾਲ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਦੰਦਾਂ ਦੀ ਰੂਟੀਨ ਚੈਕਿੰਗ ਲਈ ਖਰਚਿਆਂ ਤੋਂ ਰਾਹਤ ਮਿਲੇਗੀ। ਇਹ ਐਲਾਨ ਕਰਦਿਆਂ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਸਰਕਾਰ…

Read More

ਕੈਨੇਡੀਅਨ ਰਾਮਗੜੀਆ ਸੁਸਾਇਟੀ ਦੀ ਚੋਣ-ਬਲਬੀਰ ਸਿੰਘ ਚਾਨਾ ਪ੍ਰਧਾਨ ਬਣੇ

ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਪ੍ਰਬੰਧ ਲਈ ਸਾਲ 2024-25 ਲਈ ਨਵੀਂ ਟੀਮ ਦੀ ਚੋਣ- ਸਰੀ, 12 ਦਸੰਬਰ (ਹਰਦਮ ਮਾਨ)-ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦਾ ਪ੍ਰਬੰਧ ਚਲਾਉਣ ਵਾਲੀ ਸੰਸਥਾ ‘ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ’ ਦੀ ਸਲਾਨਾ ਮੀਟਿੰਗ ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸਾਲ 2024 ਅਤੇ 2025 ਲਈ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਚੋਣ ਲਈ…

Read More

ਡਾ ਲਖਵਿੰਦਰ ਸਿੰਘ ਗਿੱਲ ਦੀਆਂ ਕਵਿਤਾਵਾਂ—

ਡਾ. ਲਖਵਿੰਦਰ ਸਿੰਘ ਗਿੱਲ ਅੰਗਰੇਜ਼ੀ ਵਿਸ਼ੇ ਦਾ ਪ੍ਰੋਫ਼ੈਸਰ ਰਿਹਾ ਹੈ ਪਰ ਕਵਿਤਾ ਉਹ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਹਿੰਦਾ ਹੈ। ਪੀਐਚ.ਡੀ ਅੰਗਰੇਜ਼ੀ ਵਿੱਚ ਕਰਕੇ ਅੰਗਰੇਜ਼ੀ ਵਿਚ ਤਿੰਨ ਕਿਤਾਬਾਂ ਅਤੇ ਪੰਜਾਬੀ ਵਿਚ ਇਕ ਕਾਵਿ ਸੰਗ੍ਰਹਿ ਲਿਖ ਚੁੱਕਾ ਹੈ। ਪੰਜਾਬ ਅਤੇ ਪੰਜਾਬੀਅਤ ਦੀਆਂ ਸਮੱਸਿਆਵਾਂ ਉਸਦੀ ਕਵਿਤਾ ਦਾ ਵਿਸ਼ਾ ਰਹਿੰਦੇ ਹਨ। ਜ਼ਿਲਾ ਗੁਰਦਾਸਪੁਰ ਦੇ ਪਿੰਡ ਗਿੱਲਾਂਵਾਲੀ ਦਾ ਜੰਮਪਲ…

Read More

ਕਾਵਿ ਪੁਸਤਕ-ਕੰਮੀਆਂ ਦੀ ਕੁੜੀ-ਸੰਨੀ ਧਾਲੀਵਾਲ

ਰੀਵਿਊਕਾਰ–ਅਵਤਾਰ ਸਿੰਘ ਧਾਲੀਵਾਲ ਇਕ ਕਦਮ ਹੋਰ- ਸੰਨੀ ਧਾਲੀਵਾਲ ਹੁਣ ਪੰਜਾਬੀ ਸਾਹਿੱਤ ਦੇ ਪਾਠਕਾਂ ਲਈ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ।ਸੋਸ਼ਲ ਮੀਡੀਆ ਤੋਂ ਇਲਾਵਾ ਉਸ ਦੇ ਪਲੇਠੇ ਕਾਵਿ ਸੰਗ੍ਰਹਿ ‘ਖ਼ਾਲੀ ਆਲ੍ਹਣਾ ‘ ਬਾਰੇ ਦੇਸਾਂ ਪਰਦੇਸਾਂ ਦੇ ਪੰਜਾਬੀ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਛਪੇ ਰੀਵੀਊ , ਉਸਦੀ ਹੌਸਲਾ ਅਫਜਾਈ ਕਰਦੇ ਹਨ। ਉਸ ਦੀਆਂ ਕਵਿਤਾਵਾਂ ਦੇਸਾਂ ਪਰਦੇਸਾਂ ਦੇ ਅਖਬਾਰਾਂ…

Read More

ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਕੌਰ ਤੇੜਾ ਨੂੰ ਸਦਮਾ- ਪਤੀ ਜਥੇਦਾਰ ਕੁਲਦੀਪ ਸਿੰਘ ਤੇੜਾ ਸਵਰਗਵਾਸ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਤੇ ਡਾ. ਰਤਨ ਸਿੰਘ ਅਜਨਾਲਾ ਸਾਬਕਾ ਐਮ ਪੀ ਨੇ ਅੰਤਿਮ ਸੰਸਕਾਰ ਚ ਸ਼ਾਮਿਲ ਹੋ ਕੇ ਦਿੱਤੀ ਸ਼ਰਧਾਂਜਲੀ। ਅੰਮ੍ਰਿਤਸਰ 11 ਦਸੰਬਰ – ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸਵਰਨ ਕੌਰ ਤੇੜਾ ਨੂੰ ਅੱਜ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਤੀ ਜਥੇਦਾਰ ਕੁਲਦੀਪ ਸਿੰਘ ਜੀ ਤੇੜਾ ਸਾਬਕਾ ਚੇਅਰਮੈਨ ਮਿਲਕ…

Read More

ਪਾਕਿਸਤਾਨੀ ਪੰਜਾਬੀ ਸ਼ਾਇਰ ਅਹਿਮਦ ਸਲੀਮ ਦਾ ਸਦੀਵੀ ਵਿਛੋੜਾ

ਲੁਧਿਆਣਾ ( ਪ੍ਰੋ ਗੁਰਭਜਨ ਗਿੱਲ)- ਹਕੂਮਤਾਂ ਦਾ ਜਬਰ ਸਹਿੰਦਿਆਂ ਉਮਰ ਗੁਜ਼ਾਰਨ ਵਾਲਾ ਸ਼ਾਇਰ ਅਹਿਮਦ ਸਲੀਮ ਵੀ ਆਖ਼ਰੀ ਫ਼ਤਹਿ ਬੁਲਾ ਗਿਆ। ਕਦੇ ਵਕਤ ਸੀ ਕਿ ਅਹਿਮਦ ਸਲੀਮ ਦੀ ਚਿੱਠੀ ਫੜੇ ਜਾਣਾ ਵੀ ਗੁਨਾਹ ਸੀ।  ਉਸ ਦੇ ਲਿਖੇ ਗੀਤ “ਉੱਚੀਆਂ ਲੰਮੀਆਂ ਟਾਹਲੀਆਂ” ਰਾਹੀਂ ਮੈਂ ਉਸਦੇ ਸ਼ਬਦ ਸੰਸਾਰ ਨਾਲ ਜੁੜਿਆ। ਇਸ ਪੰਜਾਬੀ ਲੋਕਗੀਤ ਨੂੰ ਉਸ ਬਦਲ ਕੇ ਅਮਨ…

Read More

ਜੈਕੀ ਲੀ ਨੂੰ ਰਿਚਮੰਡ-ਸਟੀਵੈਸਟਨ ਤੋਂ ਬੀ ਸੀ ਯੂਨਾਈਟਿਡ ਦਾ ਉਮੀਦਵਾਰ ਐਲਾਨਿਆ 

ਸਰੀ (ਮਹੇਸ਼ਇੰਦਰ ਸਿੰਘ ਮਾਂਗਟ)-ਬੀ ਸੀ ਯੁਨਾਈਟਡ ਦੇ ਆਗੂ ਕੇਵਿਨ ਫਾਲਕਨ ਨੇ ਅਕਤੂਬਰ 2024 ਨੂੰ ਹੋਣ ਵਾਲੀਆਂ ਅਗਲੀਆਂ ਸੂਬਾਈ ਚੋਣਾਂ ਨੂੰ ਮੁੱਖ ਰੱਖਦਿਆਂ ਜੈਕੀ ਲੀ ਨੂੰ ਰਿਚਮੰਡ-ਸਟੀਵੈਸਟਨ ਲਈ ਬੀ ਸੀ ਯੂਨਾਈਟਿਡ ਦੇ ਉਮੀਦਵਾਰ ਵਜੋਂ ਐਲਾਨਿਆ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਫਾਲਕਨ ਨੇ  ਕਿਹਾ ਕਿ ,“ਮੈਨੂੰ ਰਿਚਮੰਡ-ਸਟੀਵੈਸਟਨ ਲਈ ਸਾਡੇ ਉਮੀਦਵਾਰ ਵਜੋਂ ਜੈਕੀ ਲੀ ਦੀ ਘੋਸ਼ਣਾ…

Read More

ਸੁਪਰੀਮ ਕੋਰਟ ਵਲੋਂ ਜੰਮੂ-ਕਸ਼ਮੀਰ ਵਿਚ ਧਾਰਾ 370 ਰੱਦ ਦਾ ਫੈਸਲਾ ਬਰਕਰਾਰ

30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਹਦਾਇਤ- ਨਵੀਂ ਦਿੱਲੀ ( ਦਿਓਲ)- ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਅਤੇ ਕਿਹਾ ਕਿ ਅਗਲੇ ਸਾਲ 30 ਸਤੰਬਰ ਤੱਕ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਦਮ ਚੁੱਕੇ ਜਾਣ। ਚੀਫ ਜਸਟਿਸ ਡੀਵਾਈ ਚੰਦਰਚੂੜ ਦੀ…

Read More

ਰੋਮ ਦੇ ਗੁਰੂ ਘਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ 554ਵਾਂ ਆਗਮਨ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 554 ਵਾਂ ਆਗਮਨ ਪੁਰਬ ਦੁਨੀਆ ਦੇ ਕੋਨੇ ਕੋਨੇ ਵਿੱਚ ਵਸਦੀਆ ਨਾਨਕ ਲੇਵਾ ਸੰਗਤਾਂ ਵਲੋ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਰਾਜਧਾਨੀ ਰੋਮ ਦੇ ਦੋ ਵੱਖ ਵੱਖ ਗੁਰਦੁਆਰਿਆਂ ਜਿਨ੍ਹਾ ਵਿੱਚ ਗੁਰਦੁਆਰਾ ਬਾਬਾ ਦੀਪ ਸਿੰਘ ਸਭਾ ਅਪ੍ਰੀਲੀਆ…

Read More