Headlines

ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ ਦੌਰਾਨ ਬੈਲਟ ਪੇਪਰਾਂ ਵਿਚ ਬੇਨਿਯਮੀਆਂ ਦੇ ਦੋਸ਼

ਮੌਜੂਦਾ  ਸਲੇਟ ਦੇ ਮੈਂਬਰਾਂ ਲਈ ਬੈਲਟ ਪੇਪਰਾਂ ਤੇ ਸਿਫਾਰਸ਼ ਸ਼ਬਦ ਦੀ ਅਣਉਚਿਤ ਵਰਤੋਂ- ‘ਟਾਈਮ ਫਾਰ ਚੇਂਜ’ ਦੇ ਉਮੀਦਵਾਰਾਂ ਵੱਲੋਂ ਕਾਨੂੰਨੀ ਕਾਰਵਾਈ ਬਾਰੇ ਵਿਚਾਰਾਂ- ————— ਸਰੀ -ਬੀਤੇ ਦਿਨ ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਮੈਂਬਰਾਂ ਵੱਲੋਂ ਭਰਪੂਰ ਹੁੰਗਾਰਾ ਦਿਖਾਇਆ ਗਿਆ। ਕਰੀਬ 2950 ਬੈਲਟ ਪੇਪਰਾਂ ਰਾਹੀਂ 10 ਹਜ਼ਾਰ ਤੋਂ ਵੱਧ ਵੋਟਾਂ ਭੁਗਤੀਆਂ, ਜੋ ਕਿ ਹੁਣ…

Read More

 ‘ਪੰਜਾਬੀ ਜਾਗਰਣ’ ਦੇ ਸੀਨੀਅਰ ਚੀਫ ਸਬ ਐਡੀਟਰ ਡਾ.ਗੁਰਪ੍ਰੀਤ ਸਿੰਘ ਲਾਡੀ ਦਾ ਦੁਖਦਾਈ ਵਿਛੋੜਾ

29 ਅਪ੍ਰੈਲ ਸੋਮਵਾਰ ਨੂੰ ਜਲੰਧਰ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ ਤਰਨਤਾਰਨ, ਜਲੰਧਰ , 28 ਅਪ੍ਰੈਲ ( ਰਾਕੇਸ਼ ਨਈਅਰ ਚੋਹਲਾ, ਜਤਿੰਦਰ)- ਪੰਜਾਬੀ ਮੀਡੀਆ ਜਗਤ ਲਈ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅਦਾਰਾ ‘ਪੰਜਾਬੀ ਜਾਗਰਣ’ ਅਖਬਾਰ ਦੇ ਸੀਨੀਅਰ ਚੀਫ ਸਬ ਐਡੀਟਰ ਡਾ.ਗੁਰਪ੍ਰੀਤ ਸਿੰਘ ਲਾਡੀ (52 ਸਾਲ) ਐਤਵਾਰ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ…

Read More

ਯੂ ਬੀ ਸੀ ਸਾਉਥ ਏਸ਼ੀਅਨ ਸਟੂਡੈਂਟਸ ਵਲੋਂ ਬਲੱਡ ਪ੍ਰੈਸ਼ਰ ਟੈਸਟ ਕਲੀਨਿਕ

ਵੈਨਕੂਵਰ- ਯੂ ਬੀ ਸੀ ਸਾਊਥ ਏਸ਼ੀਅਨ ਸਟੂਡੈਂਟ ਹੈਲਥ ਕਲੱਬ ਵਲੋਂ ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਹਾਈ ਬਲੱਡ ਪ੍ਰੈਸ਼ਰ ਰੋਗੀਆਂ ਦੀ ਸਹੂਲਤ ਲਈ ਮੁਫਤ ਬਲੱਡ ਪ੍ਰੈਸ਼ਰ ਟੈਸਟ ਕਲੀਨਿਕ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਗੁਰੂ ਆਏ ਕਈ ਸ਼ਰਧਾਲੂਆਂ ਨੇ ਟੈਸਟ ਕਰਵਾਏ। ਤਸਵੀਰਾਂ ਤੇ ਵੇਰਵਾ-ਸੁਖਵੰਤ ਢਿੱਲੋਂ।  

Read More

ਟੋਰਾਂਟੋ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਟੋਰਾਂਟੋ ( ਕੰਵਲ, ਬਾਰੀਆ)–ਬੀਤੇ ਦਿਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਟੋਰਾਂਟੋ ‘ਚ ਵਿਸ਼ਾਲ ਨਗਰ ਕੀਰਤ ਸਜਾਏ ਗਏ। ਇਸ ਨਗਰ ਕੀਰਤਨ ਦੌਰਾਨ ਜਿਥੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਉਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਰੋਧੀ ਧਿਰ ਕੰਸਰਵੇਟਿਵ ਦੇ ਆਗੂ ਪੀਅਰ ਪੋਲੀਵਰ, ਐਨ ਡੀ ਪੀ ਆਗੂ ਜਗਮੀਤ ਸਿੰਘ ਤੇ ਹੋਰ ਕਈ ਸਿਆਸੀ ਤੇ ਸਮਾਜਿਕ ਸਖਸੀਅਤਾਂ…

Read More

ਵਾਈਟਰੌਕ ਬੀਚ ਤੇ ਕੁਲਵਿੰਦਰ ਸੋਹੀ ਦੀ ਯਾਦ ਵਿਚ ਕੈਂਡਲ ਵਿਜਲ ਵਾਕ

ਸਰੀ – ਬੀਤੇ ਦਿਨੀਂ ਵਾਈਟਰੌਕ ਬੀਚ ਉਪਰ ਅਣਪਛਾਤੇ ਹਮਲਾਵਰ ਹੱਥੋਂ ਕਤਲ ਹੋਏ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਤੇ ਕਾਤਲ ਦੀ ਗ੍ਰਿਫਤਾਰੀ ਅਤੇ ਇਨਸਾਫ ਨੂੰ ਲੈਕੇ ਵਾਈਟਰੌਕ ਬੀਚ ਉਪਰ ਕੈਂਡਲ ਲਾਈਟ ਵਿਜਲ ਵਾਕ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਪੁਲਿਸ ਪ੍ਰਸਾਸ਼ਨ ਤੋਂ ਅਣਪਛਾਤੇ ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਵਾਈਟਰੌਕ ਬੀਚ…

Read More

ਬੇਲਾਫਾਰਨੀਆਂ (ਸਬਾਊਦੀਆ) ਵਿਖੇ ਦੂਜਾ ਵਿਸ਼ਾਲ ਕੀਰਤਨ ਦਰਬਾਰ ਆਯੋਜਿਤ

 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਲਾਸੀਓ ਸੂਬੇ ਦੇ ਮਿੰਨੀ ਪੰਜਾਬ ਵਜੋਂ ਜਾਣਿਆਂ ਜਾਂਦਾ ਜਿ਼ਲ੍ਹਾ ਲਾਤੀਨਾ ਜਿਸ ਵਿੱਚ ਪੰਜਾਬੀ ਭਾਰਤੀ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਰਹਿਣ ਬਸੇਰਾ ਕਰਦੇ ਹਨ ਜਿਹੜੇ ਕਿ ਮਿਹਨਤ ਮੁਸ਼ਕੱਤ ਕਰਦਿਆਂ ਪ੍ਰਦੇਸ਼ ਹੰਢਾਅ ਰਹੇ ਹਨ। ਇਹਨਾਂ ਪ੍ਰਵਾਸੀ ਦੀ ਤੰਦਰੁਸਤੀ ਸਰਬੱਤ ਦੇ ਭਲੇ ਹਿੱਤ ਲਾਤੀਨਾ ਦੇ ਸ਼ਹਿਰ ਸਬਾਊਦੀਆ ਦੇ ਪਿੰਡ…

Read More

ਖਾਲਸਾ ਸਾਜਨਾ ਦਿਵਸ ਨਗਰ ਕੀਰਤਨ  ਲਵੀਨੀਓ (ਰੋਮ) ਵਿਖੇ 5 ਮਈ ਨੂੰ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਰਾਜਧਾਨੀ ਰੋਮ ਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਪ੍ਰਸਿੱਧ ਸ਼ਹਿਰ ਲਵੀਨੀਓ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਸਮੂਹ ਪ੍ਰਬੰਧਕ ਕਮੇਟੀ ਵਲੋ ਇਲਾਕੇ ਦੀਆਂ ਸਮੂਹ ਸੰਗਤਾ, ਸੇਵਾਦਾਰਾਂ ਤੇ ਇਲਾਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ 5 ਮਈ ਦਿਨ ਐਤਵਾਰ ਨੂੰ ਲਵੀਨੀਓ ਸ਼ਹਿਰ ਵਿਖੇ ਖਾਲਸਾ ਸਾਦਨਾ ਦਿਵਸ…

Read More

ਹਰਪ੍ਰੀਤ ਕੌਰ ਬੈਲਜੀਅਮ ਬਣੀ ਮਿਸ ਪੰਜਾਬਣ ਯੂਰਪ 2024

ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਵਿਖੇ ਸੰਪੰਨ – ਪਵਨਦੀਪ ਕੌਰ ਅਤੇ ਵੰਦਨਾ ਸ਼ਰਮਾ ਸਿਰ ਸਜਿਆ ਮਿਸੇਜ ਪੰਜਾਬਣ ਯੂਰਪ ਦਾ ਤਾਜ – ਬਰੇਸ਼ੀਆ ਇਟਲੀ(ਗੁਰਸ਼ਰਨ ਸਿੰਘ ਸੋਨੀ) ਡਿਜੀਟਲ ਮੀਡੀਆ ਹਾਊਸ ਵਲੋਂ ਮਿਸ ਅਤੇ ਮਿਸੇਜ ਪੰਜਾਬਣ ਯੂਰਪ ਦਾ ਗਰੈਂਡ ਫਾਈਨਲ ਇਟਲੀ ਦੇ ਕਿੰਗ ਪੈਲੇਸ , ਕਰੇਮੋਨਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਯੂਰਪ ਅਤੇ ਇੰਗਲੈਂਡ…

Read More

ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦਾ ਸਾਲਾਨਾ ਇਨਾਮ ਵੰਡ ਸਮਾਗਮ ਆਯੋਜਿਤ

ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ- ਵਿਦਿਆਰਥੀ ਸਖ਼ਤ ਮਿਹਨਤ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਵਿੱਚ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਰਹਿਣ ਯਤਨਸ਼ੀਲ-ਜਥੇ.ਕਰਮੂੰਵਾਲਾ ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,27 ਅਪ੍ਰੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਸ਼ਨੀਵਾਰ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ…

Read More

ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਨਵੇਂ ਪ੍ਰਧਾਨ

ਸਰੀ, 29 ਅਪ੍ਰੈਲ (ਹਰਦਮ ਮਾਨ)- ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਜੋਸ਼ੀਲੇ ਮਾਹੌਲ ਵਿੱਚ ਹੋਈ। ਇਸ ਮੀਟਿੰਗ ਵਿਚ ਕਈ ਨਵੇਂ ਮੈਂਬਰਾਂ ਸਮੇਤ ਕਰੀਬ ਦੋ ਦਰਜਨ ਮੈਂਬਰਾਂ ਨੇ ਹਿੱਸਾ ਲਿਆ ਅਤੇ ਕਾਫੀ ਮੈਂਬਰ ਦੇਸ਼ ਤੋਂ ਬਾਹਰ ਹੋਣ ਕਾਰਨ ਅਤੇ ਹੋਰ ਮਜਬੂਰੀਆਂ ਕਾਰਨ ਹਾਜਰ ਨਾ ਹੋ ਸਕੇ। ਮੀਟਿੰਗ ਦੀ ਸ਼ੁਰੂਆਤ ਅਵਤਾਰ ਬਾਈ ਦੇ ਸਵਾਗਤ ਸ਼ਬਦਾਂ ਨਾਲ ਹੋਈ। ਉਪਰੰਤ ਸਕੱਤਰ ਗੁਰਮੇਲ ਗਿੱਲ ਨੇ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕੁੱਝ ਸੋਧਾਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਤੋਂ ਬਾਅਦ ਨਵੇਂ ਅਹੁਦੇਦਾਰਾਂ ਅਤੇ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਜਸਵਿੰਦਰ ਹੇਅਰ – ਪ੍ਰਧਾਨ, ਅਨੁਜ ਸੂਦ – ਮੀਤ ਪ੍ਰਧਾਨ, ਗੁਰਮੇਲ ਗਿੱਲ – ਸਕੱਤਰ, ਨਿਰਮਲ ਕਿੰਗਰਾ – ਸਹਾਇਕ ਸਕੱਤਰ, ਹਰਪਾਲ ਗਰੇਵਾਲ – ਖਜ਼ਾਨਚੀ ਅਤੇ ਰਾਮਜੀਤ ਤਰਕ, ਇਕਬਾਲ ਬਰਾੜ, ਸੁੱਖੀ ਗਰਚਾ, ਠਾਣਾ ਸਿੰਘ ਤੇ ਪਰਮਜੀਤ ਸਿੱਧੂ ਐਗਜ਼ੈਕਟਿਵ ਕਮੇਟੀ ਮੈਂਬਰ ਚੁਣੇ ਗਏ। ਇਸ ਉਪਰੰਤ 19 ਮਈ ਨੂੰ ਤਰਕਸ਼ੀਲ ਸੁਸਾਇਟੀ ਦੇ ਹੋ ਰਹੇ ਕੌਮੀ ਡੈਲੀਗੇਟ ਇਜਲਾਸ ਲਈ 6 ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਅੰਤ ਵਿਚ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਵੱਲੋਂ ਅੰਧਵਿਸ਼ਵਾਸ਼ਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਨਿੱਠ ਕੇ ਕੰਮ ਕਰਨ ਦੇ ਅਹਿਦ ਨਾਲ ਮੀਟਿੰਗ ਸਮਾਪਤ ਹੋਈ।

Read More