ਆਈਪੀਐੱਲ: ਲਖਨਊ ਅੱਠ ਵਿਕਟਾਂ ਨਾਲ ਜੇਤੂ
ਲਖਨਊ, 19 ਅਪਰੈਲ ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਦੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਲਖਨਊ ਦੀ ਟੀਮ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤੇ 177 ਦੌੜਾਂ ਦੇ ਟੀਚੇ ਨੂੰ 19 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 180 ਦੌੜਾਂ ਬਣਾ ਕੇ ਪੂਰਾ ਕਰ ਲਿਆ।…