Headlines

ਅਮਰੀਕੀ ਸਿੱਖ ਜਗਤੇਸ਼ਵਰ ਸਿੰਘ ਬੈਂਸ ਨੇ ‘ਬਿੱਗ ਬ੍ਰਦਰ’ ਜਿੱਤ ਕੇ ਇਤਿਹਾਸ ਰਚਿਆ

ਜਗ ਬੈਂਸ ਨੂੰ 7,50,000 ਅਮਰੀਕੀ ਡਾਲਰ ਦੀ ਪੁਰਸਕਾਰ ਰਾਸ਼ੀ ਮਿਲੇਗੀ- ਲਾਸ ਏਂਜਲਸ-ਵਾਸ਼ਿੰਗਟਨ ਦੇ ਕਾਰੋਬਾਰੀ ਅਤੇ ਟਰੱਕ ਕੰਪਨੀ ਦੇ ਮਾਲਕ ਜਗਤੇਸ਼ਵਰ ਸਿੰਘ ਬੈਂਸ ਨੇ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਜਿੱਤਣ ਵਾਲਾ ਪਹਿਲਾ ਸਿੱਖ-ਅਮਰੀਕੀ ਬਣ ਕੇ ਇਤਿਹਾਸ ਰਚਿਆ। ਬੈਂਸ (25) ਨੇ ਪੇਸ਼ੇਵਰ ਤੈਰਾਕ ਮੈਟ ਕਲਾਟਜ਼ ਅਤੇ ਡੀਜੇ ਬੋਵਈ ਜੇਨ ਨੂੰ ਹਰਾ ਕੇ 100 ਰੋਜ਼ਾ ਪ੍ਰੋਗਰਾਮ ਵਿੱਚ ਸਿਖਰਲਾ ਸਥਾਨ…

Read More

ਰਿਮੈਂਬਰੈਂਸ ਡੇਅ ਦੇਸ਼ ਭਗਤੀ ਦੀ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ

ਐਬਸਫੋਰਡ- ਅੱਜ ਕੈਨੇਡਾ ਭਰ ਵਿਚ ਵਿਸ਼ਵ ਜੰਗ ਦੇ ਸੈਨਿਕਾਂ ਦੀ ਯਾਦ ਨੂੰ ਸਮਰਪਿਤ ਰਿਮੈਂਬਰੈਂਸ ਡੇਅ ਦੇਸ਼ ਭਗਤੀ ਦੀ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਸ਼ਹੀਦੀ ਸਮਾਰਕਾਂ ਉਪਰ ਹਜ਼ਾਰਾਂ ਕੈਨੇਡੀਅਨ ਇਕੱਤਰ ਹੋਏ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਸੈਨਾ ਅਤੇ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ ਵਲੋਂ ਮਾਰਚ ਪਾਸਟ ਕੀਤੇ ਗਏ।…

Read More

ਸੰਪਾਦਕੀ-ਇਜ਼ਰਾਈਲ-ਹਮਾਸ ਜੰਗ ਦਾ ਕੈਨੇਡਾ ਤੇ ਪ੍ਰਛਾਵਾਂ..

ਨਸਲੀ ਨਫਰਤ ਦੀਆਂ ਘਟਨਾਵਾਂ ਚਿੰਤਾਜਨਕ- -ਸੁਖਵਿੰਦਰ ਸਿੰਘ ਚੋਹਲਾ- ਇਜਰਾਈਲ-ਹਮਾਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਦੁਨੀਆਂ ਦੋ ਹਿੱਸਿਆਂ ਵਿਚ ਵੰਡੀ ਨਜ਼ਰ ਆਉਣ ਲੱਗੀ ਹੈ। ਕਿਤੇ ਜੰਗ ਦੇ ਵਿਰੋਧ ਤੇ ਕਿਤੇ ਹਮਾਸ ਖਿਲਾਫ ਰੋਸ ਪ੍ਰਦਰਸ਼ਨਾਂ ਦੌਰਾਨ ਨਸਲੀ ਨਫਰਤ ਵੀ ਆਪਣਾ ਰੰਗ ਵਿਖਾਉਣ ਲੱਗੀ ਹੈ। ਕੈਨੇਡਾ ਜਿਸਨੂੰ ਕਿ ਮਾਨਵੀ ਹੱਕਾਂ ਦੇ ਅਲੰਬਰਦਾਰ ਤੇ ਵਿਸ਼ਵ ਸ਼ਾਂਤੀ ਲਈ ਕੰਮ ਕਰਨ…

Read More

ਮਿੰਨੀ ਕਹਾਣੀ / ਸੁਪਨੇ ਸੱਚ ਵੀ ਹੁੰਦੇ ਨੇ 

ਦੀਪਾ ਦਿਵਾਲੀ ਤੋਂ ਤਿੰਨ ਮਹੀਨੇ ਪਹਿਲਾਂ ਈ ਦੀਵੇ ਬਣੌਨ ਲੱਗ ਗਿਆ, ਦੀਪੇ ਦਾ ਪਿਓ ਬਚਪਨ ਵਿੱਚ ਹੀ ਮਰ ਗਿਆ ਹੋਣ ਕਾਰਨ ਦੀਪਾ ਹੀ ਆਪਣੇ ਭੈਣ ਭਰਾਵਾਂ ਦਾ ਵੱਡਾ ਭਰਾ ਤੇ ਪਿਓ ਬਣਕੇ ਸਾਰੇ ਫਰਜ਼ ਨਿਭਾ ਰਿਹਾ ਸੀ, ਰਾਤ ਦਿਨ ਮਿੱਟੀ ਕੁੱਟ ਕੁੱਟ ਕੇ ਬਰੀਕ ਕਰਦਾ ਫਿਰ ਚੱਕੇ ਤੇ ਲੱਤਾਂ ਮਾਰਕੇ ਦੀਵੇ ਬਨਾਉਂਦਾ ਰਹਿੰਦਾ ਛੋਟੀ ਭੈਣ…

Read More

ਐਡਮਿੰਟਨ ਵਿਚ ਗੋਲੀਬਾਰੀ ਦੌਰਾਨ ਪਿਤਾ ਦੇ ਨਾਲ 11 ਸਾਲ ਦਾ ਪੁੱਤਰ ਵੀ ਹਲਾਕ

ਮਾਰੇ ਗਏ ਨੌਜਵਾਨ ਦੀ ਪਛਾਣ ਹਰਪ੍ਰੀਤ ਉਪਲ ਦੱਸੀ- ਐਡਮਿੰਟਨ ( ਗੁਰਪ੍ਰੀਤ ਸਿੰਘ)- ਸਾਊਥ ਈਸਟ ਐਡਮਿੰਟਨ ਦੀ 50 ਸਟਰੀਟ ਤੇ ਐਲਰਸਲੀ ਰੋਡ ਉਪਰ ਇਕ ਸ਼ਾਪਿੰਗ ਕੰਪਲੈਕਸ ਵਿਚ ਦਿਨ ਦਿਹਾੜੇ ਗੋਲੀਬਾਰੀ ਦੌਰਾਨ ਇਕ ਵਿਅਕਤੀ ਤੇ ਉਸਦੇ 11 ਸਾਲ ਦੇ ਪੁੱਤਰ ਦੇ ਮਾਰੇ ਜਾਣ ਦੀ ਦੁਖਦਾਈ ਖਬਰ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ  ਵੀਰਵਾਰ ਨੂੰ ਦੁਪਹਿਰ ਦੇ ਕਰੀਬ ਇੱਕ ਰੈਸਟੋਰੈਂਟ…

Read More

ਸਤਨਾਮ ਮੈਂਗੀ ਦੇ ਘਰ ਮਨਾਈ ਗੀਤਕਾਰ ਮੰਗਲ ਹਠੂਰ ਨਾਲ ਸ਼ਾਮ ਦੀ ਮਹਿਫਲ

ਸਰੀ – ਬੀਤੇ ਦਿਨ ਉਘੇ ਗੀਤਕਾਰ ਮੰਗਲ ਹਠੂਰ ਨਾਲ ਇਕ ਮਹਿਫਲ-ਏ-ਮੰਗਲ ਦੇ ਨਾਮ ਹੇਠ ਇਕ ਸ਼ਾਮ ਕਵਾਂਟਲਿਨ ਪੀਜ਼ਾ ਦੇ ਮਾਲਕ ਸਤਨਾਮ ਸਿੰਘ ਮੈਂਗੀ ਦੇ ਗ੍ਰਹਿ ਵਿਖੇ ਮਨਾਈ ਗਈ। ਇਸ ਮੌਕੇ ਜੁੜੇ ਮਿੱਤਰਾਂ ਦੀ ਮਹਿਫਲ ਨੂੰ ਗੀਤਕਾਰ ਮੰਗਲ ਹਠੂਰ ਨੇ ਆਪਣੇ ਪ੍ਰਸਿੱਧ ਗੀਤਾਂ ਨੂੰ ਆਪਣੇ ਅੰਦਾਜ਼ ਵਿਚ ਪੇਸ਼ ਕਰਦਿਆਂ ਰੰਗੀਨ ਬਣਾਇਆ। ਉਹਨਾਂ ਆਪਣੇ ਕਈ ਨਵੇਂ ਤੇ…

Read More

ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਵੈਨਕੂਵਰ ਵੱਲੋਂ ਚਾਰ ਰੋਜ਼ਾ ਅੰਤਰਰਾਸ਼ਟਰੀ ਲੋਕ ਨਾਚ ਮੇਲਾ

ਕੈਨੇਡਾ, ਅਮਰੀਕਾ, ਇੰਗਲੈਂਡ, ਪੰਜਾਬ, ਨਿਊਜ਼ੀਲੈਂਡ ਅਤੇ ਆਸਟਰੇਲੀਆ ਤੋਂ ਸ਼ਾਮਲ ਹੋਈਆਂ ਕਲਾਕਾਰ ਟੀਮਾਂ- ਸਰੀ, 10 ਨਵੰਬਰ (ਹਰਦਮ ਮਾਨ)-ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਵੈਨਕੂਵਰ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਪਸਾਰ ਹਿੱਤ ਇੱਥੇ ਪਹਿਲੀ ਵਾਰ ਚਾਰ ਰੋਜ਼ਾ ਅੰਤਰਰਾਸ਼ਟਰੀ ਲੋਕ ਨਾਚ ਮੇਲਾ ‘ਵਰਡ ਫੋਕ ਫੈਸਟੀਵਲ’ ਬੈਨਰ ਹੇਠ ਕਰਵਾਇਆ ਗਿਆ। ਸੁਸਾਇਟੀ ਦੇ ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਮੇਲੇ ਦੀ ਵਿਸ਼ੇਸ਼ਤਾ ਦੱਸਦੇ ਹੋਏ…

Read More

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ

ਅੰਮ੍ਰਿਤਸਰ:- 10 ਨਵੰਬਰ – ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ ਗੁਰਦੁਆਰਾ ਮੱਲ ਅਖਾੜਾ ਪਾ:ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਪੁਰਾਤਨ ਰਵਾਇਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਹਨ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ…

Read More

ਟਰਾਂਟੋ ‘ਚ 27 ਸਾਲਾ ਪਰਮ ਚਾਹਲ ਦੀ ਗੋਲੀਆਂ ਮਾਰ ਕੇ ਹੱਤਿਆ

 *ਐਡਮਿੰਟਨ ‘ਚ ਗੈਸ ਸਟੇਸ਼ਨ ‘ਤੇ ਪਿਓ ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ- * ਐਬਸਫੋਰਡ ਵਿੱਚ ਦੋ ਘਰਾਂ ‘ਤੇ ਗੋਲੀਆਂ ਚੱਲੀਆਂ –   ——————-  ਵੈਨਕੂਵਰ ( ਡਾ ਗੁਰਵਿੰਦਰ ਸਿੰਘ)-  ਜਿੱਥੇ ਇੱਕ ਪਾਸੇ ਸਾਡੇ ਭਾਈਚਾਰੇ ਦੇ ਹੋਣਹਾਰ ਨੌਜਵਾਨ ਮੁੰਡੇ -ਕੁੜੀਆਂ ਖੇਡਾਂ, ਵਿਦਿਆ ਅਤੇ ਸਾਹਿਤ ਵਿੱਚ ਮੱਲਾਂ ਮਾਰ ਰਹੇ ਹਨ, ਉਥੇ ਦੂਜੇ ਪਾਸੇ ਕਿਤੇ ਨਾ ਕਿਤੇ ਵਾਪਰੀ ਹਿੰਸਾ…

Read More