Headlines

ਸ਼ੇਰ-ਏ-ਪੰਜਾਬ ਰੇਡੀਓ (600 AM) ‘ਤੇ ਲਾਈਵ ਹੋਵੇਗੀ ਲਾਇਨਜ਼ ਫੁੱਟਬਾਲ ਸੀਜ਼ਨ ਦੀ ਪੰਜਾਬੀ ਕੁਮੈਂਟਰੀ

ਵੈਨਕੂਵਰ ( ਸੁਖਵੰਤ ਢਿੱਲੋਂ)–ਬੀ ਸੀ ਲਾਇਨਜ਼ 2024 ਦੇ ਫੁੱਟਬਾਲ ਸੀਜ਼ਨ ਦੀ ਲਾਈਵ ਪੰਜਾਬੀ ਕੁਮੈਂਟਰੀ ਸ਼ੇਰੇ ਪੰਜਾਬ ਰੇਡੀਓ ਉਪਰ ਕੀਤੀ ਜਾਵੇਗੀ । ਟੋਰਾਂਟੋ ਅਰਗੋਨੌਟਸ ਵਿਖੇ ਐਤਵਾਰ ਦੇ ਨਿਯਮਤ ਸੀਜ਼ਨ ਦੇ ਓਪਨਰ ਤੋਂ ਸ਼ੁਰੂ ਕਰਦੇ ਹੋਏ, ਹਰਪ੍ਰੀਤ ਪੰਧੇਰ ਅਤੇ ਤਕਦੀਰ ਥਿੰਦਲ ਸ਼ੇਰ-ਏ-ਪੰਜਾਬ ਰੇਡੀਓ AM 600 ‘ਤੇ ਸਾਰੇ ਨਿਯਮਤ ਸੀਜ਼ਨ ਅਤੇ ਪਲੇਆਫ ਗੇਮਾਂ ਲਈ ਖੇਡ ਪ੍ਰੇਮੀਆਂ ਤੇ ਸਰੋਤਿਆਂ ਨਾਲ ਸਾਂਝ ਪਾਉਣਗੇ। ਇਹ ਜੋੜੀ 29 ਜੁਲਾਈ, 2023 ਨੂੰ CFL ਦੇ ਪਹਿਲੇ ਪੰਜਾਬੀ ਰੇਡੀਓ ਪ੍ਰਸਾਰਣ ਦੀ ਅਗਵਾਈ ਕਰਨ ਤੋਂ ਬਾਅਦ ਵਾਪਸ ਪਰਤੀ ਹੈ ਜਦੋਂ ਐਡਮਿੰਟਨ…

Read More

ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਚ ਲੈਸਟਰ ਟਾਊਨ ਸੈਂਟਰ ਚ ਕਰਵਾਇਆ ਵਿਸ਼ਾਲ ਸ਼ਰਧਾਂਜਲੀ ਸਮਾਗਮ 

ਲੈਸਟਰ (ਇੰਗਲੈਂਡ),7 ਜੂਨ (ਸੁਖਜਿੰਦਰ ਸਿੰਘ ਢੱਡੇ)-ਜੂਨ 1984 ਚ ਉਸ ਵੇਲੇ ਦੀ ਮੌਜੂਦਾ ਭਾਰਤ ਸਰਕਾਰ ਵੱਲੋਂ ਸ੍ਰੀ ਹਰਮਿੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਸਮੇਤ ਸ੍ਰੀ ਆਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤੇ ਜਾਣ ਅਤੇ ਹਜ਼ਾਰਾਂ ਹੀ ਮਜ਼ਲੂਮਾਂ ਨੂੰ ਸ਼ਹੀਦ ਕੀਤੇ ਜਾਣ ਦੇ ਵਿਰੋਧ ਚ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ…

Read More

ਕਾਵਿ ਵਿਅੰਗ-ਥੱਪੜ ਚਰਚਾ

ਬਾਜ਼ੀ ਮਾਰ ਕੇ ਜਦੋਂ ਜਿੱਤ ਵਾਲੀ, ਲੱਗੀ ਸਫ਼ਰ ਨੂੰ ਹੋਣ ਸਵਾਰ ਬੀਬੀ। ਖੱਬੇ ਹੱਥ ਦਾ ਕਹਿੰਦੇ ਮਾਰ ਚੰਟਾ, ਖੱਟੀ ਕਰ ‘ਤੀ ਵਾਂਗ ਬਸਾਰ ਬੀਬੀ। ਰਹੇ ਟੱਪਦੀ ਬਿਗਾਨੀ ਸ਼ਹਿ ਉੱਤੇ, ਫਿਰੇ ਭਰੀ ਵਿੱਚ ਹੰਕਾਰ ਬੀਬੀ। ਥੱਪੜ ਇੱਕ ਨੇ ਝਾੜ ਗਰਦ ਦਿੱਤੀ, ਲਾ ਬਰਫ਼ ‘ਚ ਦਿੱਤੀ ਠਾਰ ਬੀਬੀ। ਮੱਖ ਲਾਹ ‘ਤੀ ਜਦੋਂ ਘੁਮੰਡ ਵਾਲੀ, ਲੱਗੀ ਸੁੰਗੜੀ ਦਿਸਣ…

Read More

ਵੈਨਕੂਵਰ ਵਿਚਾਰ ਮੰਚ ਵੱਲੋਂ ਗੁਰਦਿਆਲ ਸਿੰਘ ਗਿੱਲ ਡੇਹਲੋਂ ਨਾਲ ਵਿਸ਼ੇਸ਼ ਮਿਲਣੀ

ਸਰੀ, 6 ਜੂਨ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਬਰੈਂਪਟਨ ਤੋਂ ਆਏ ਵਿਦਵਾਨ ਗੁਰਦਿਆਲ ਸਿੰਘ ਗਿੱਲ (ਡੇਹਲੋਂ) ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਦੇ ਪੇਂਡੂ ਤੇ ਪੰਜਾਬੀ ਸ਼ਾਇਰ ਮੋਹਨ ਗਿੱਲ ਨੇ ਉਹਨਾਂ ਬਾਰੇ ਜਾਣ ਪਛਾਣ ਕਰਵਾਈ।  ਇਸ ਮੌਕੇ ਗੁਰਦਿਆਲ ਸਿੰਘ ਗਿੱਲ…

Read More

ਤੇਜ਼ ਤੂਫਾਨ ਨਾਲ ਬਿਜਲੀ ਦਾ ਖੰਭਾ ਡਿੱਗਣ ‘ਤੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਮੌਤ  

ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤੇ 20 ਲੱਖ ਰੁਪਏ ਦੇਣ ਦਾ ਭਰੋਸਾ – ਪਟਿਆਲਾ : (ਪਰਮਜੀਤ ਸਿੰਘ ਪਰਵਾਨਾ)- ਬੁੱਧਵਾਰ ਰਾਤ ਆਇਆ ਤੇਜ਼ ਝੱਖੜ-ਤੂਫਾਨ ਪਟਿਆਲਾ ਦੇ ਇੱਕ ਪੱਤਰਕਾਰ ਲਈ ਮੌਤ ਦਾ ਪੈਗਾਮ ਲੈ ਕੇ ਆਇਆ। ਇਸ ਤੂਫਾਨ ਕਾਰਨ ਬਿਜਲੀ ਦਾ ਇੱਕ ਖੰਭਾ ਡਿੱਗਿਆ ਜਿਸ ਹੇਠ ਨਿਊਜ਼ ਚੈਨਲ ਏ. ਐਨ. ਆਈ. ਦਾ ਪੱਤਰਕਾਰ ਅਵਿਨਾਸ਼ ਕੰਬੋਜ ਆ…

Read More

ਸੰਪਾਦਕੀ- ਭਾਰਤੀ ਚੋਣਾਂ ਦੇ ਨਤੀਜੇ- ਭਾਜਪਾ ਨੂੰ ਜਿੱਤ ਦੇ ਨਾਲ ਇਕ ਸਬਕ ਵੀ…

ਸੁਖਵਿੰਦਰ ਸਿੰਘ ਚੋਹਲਾ- ਭਾਰਤ ਵਿਚ ਲੋਕ ਸਭਾ ਦੇ ਆਏ ਚੋਣ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਅਤੇ ਐਗਜਿਟ ਪੋਲ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਭਾਰਤੀ ਵੋਟਰਾਂ ਦੀ ਸੰਤੁਲਿਤ ਪਹੁੰਚ ਦਾ ਜ਼ਿਆਦਾ ਪ੍ਰਗਟਾਵਾ ਕੀਤਾ ਹੈ। ਚੋਣ ਮੁਹਿੰਮ ਦੌਰਾਨ ਇਸ ਵਾਰ 400 ਪਾਰ ਦੇ ਦਾਅਵੇ ਕਰਦਿਆਂ ਪ੍ਰਧਾਨ ਮੰਤਰੀ ਵਲੋਂ ਆਪਣੀਆਂ ਚੋਣ ਰੈਲੀਆਂ ਦੌਰਾਨ ਇਕ ਫਿਰਕੇ ਦੇ ਲੋਕਾਂ ਨੂੰ…

Read More

ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਪੰਥਕ ਜਜ਼ਬੇ ਦੀ ਜਿੱਤ-ਅਜਮੇਰ ਸਿੰਘ

ਪੰਜਾਬੀ ਪ੍ਰੈਸ ਕਲੱਬ ਬੀ ਸੀ ਦੇ ਰੂਬਰੂ ਹੁੰਦਿਆਂ ਕਈ ਸਵਾਲਾਂ ਦੇ ਜਵਾਬ ਦਿੱਤੇ- ਸਰੀ ( ਦੇ ਪ੍ਰ ਬਿ)- ਉਘੇ ਸਿੱਖ ਵਿਦਵਾਨ ਸ ਅਜਮੇਰ ਸਿੰਘ ਜੋ ਅੱਜਕੱਲ ਕੈਨੇਡਾ ਦੌਰੇ ਤੇ ਹਨ ਅਤੇ ਸਥਾਨਕ ਸਿੱਖ ਸੰਸਥਾਵਾਂ ਵਲੋਂ ਤੀਜੇ ਘੱਲੂਘਾਰੇ ਦੀ 40ਵੀਂ ਵਰੇਗੰਢ ਦੇ ਸਬੰਧ ਵਿਚ ਕਰਵਾਏ ਜਾ ਰਹੇ ਸਮਾਗਮਾਂ ਵਿਚ ਸ਼ਾਮਿਲ ਹੋ ਰਹੇ ਹਨ, ਬੀਤੇ ਦਿਨ ਬੀ…

Read More

ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਵਸ ਧੂਮਧਾਮ ਨਾਲ ਮਨਾਇਆ

ਸਰੀ ( ਦੇ ਪ੍ਰ ਬਿ)-ਬੀਤੀ 2 ਜੂਨ ਨੂੰ ਕੈਨੇਡੀਅਨ ਰਾਮਗੜੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ, ਨਿਧੜਕ ਯੋਧੇ, ਦਿੱਲੀ ਦੇ ਤਖਤ ਦੀ ਸਿਲ ਪੁੱਟਕੇ ਸ੍ਰੀ ਅੰਮ੍ਰਿਤਸਰ ਲਿਆਉਣ ਵਾਲੇ , ਰਾਮਗੜੀਆ ਮਿਸਲ ਦੇ ਬਾਨੀ ਤੇ ਸਿੱਖ ਰਾਜ ਦੇ ਉਸਰਈਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ…

Read More

ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੇ ਅਕਾਲੀ ਦਲ ਦੇ ਬਰਾਬਰ ਰਹਿ ਕੇ ਨਵੇਂ ਸਿਆਸੀ ਸਮੀਕਰਣ ਸਿਰਜੇ

ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਮਿਹਨਤ ਸਦਕਾ ਭਾਜਪਾ ਨੇ ਚੋਣਾਂ ਦੌਰਾਨ ਮਜ਼ਬੂਤ ਦਸਤਕ ਦਿੱਤੀ – ਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ/ਤਰਨਤਾਰਨ,5 ਜੂਨ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਵਿੱਚ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਤਾਂ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਪੂਰੇ ਜੀਅ-ਜਾਨ ਨਾਲ ਮਿਹਨਤ ਕਰਕੇ ਭਾਜਪਾ ਦੇ ਵੋਟ ਬੈੰਕ ਵਿੱਚ…

Read More

ਡਾ. ਧਰਮਵੀਰ ਗਾਂਧੀ ਦੂਜੀ ਵਾਰ ਐਮ. ਪੀ. ਬਣੇ, ‘ਆਪ’ ਦੇ ਮੰਤਰੀ ਨੂੰ ਹਰਾਇਆ 

ਪਟਿਆਲਾ : (ਪਰਮਜੀਤ ਸਿੰਘ ਪਰਵਾਨਾ) ਪਟਿਆਲਾ ਦੀ ਵੱਕਾਰੀ ਲੋਕ ਸਭਾ ਸੀਟ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਜਿੱਤ ਲਈ ਹੈ। ਉਨ੍ਹਾਂ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ 14831 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ. ਗਾਂਧੀ ਦੀ ਲੋਕ ਸਭਾ ਲਈ ਇਹ ਦੂਜੀ ਜਿੱਤ ਹੈ। 2014 ਵਿੱਚ…

Read More