Headlines

ਬਾਬਾ ਬਲਬੀਰ ਸਿੰਘ ਨੇ  ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ਤੇ ਦੁਖ ਪ੍ਰਗਟਾਇਆ

ਸ੍ਰੀ ਮੁਕਤਸਰ ਸਾਹਿਬ:- 6 ਜਨਵਰੀ -ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਚਲਾਣਾ ਕਰ ਜਾਣ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।       ਉਨ੍ਹਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਨਿਧੜਕ ਪੰਥਕ ਆਗੂ ਸਨ ਤੇ ਸਿੱਖੀ ਅਸੂਲਾਂ ਤੇ ਮਰਯਾਦਾ ਦੇ ਪਹਿਰੇਦਾਰ ਸਨ, ਉਨ੍ਹਾਂ ਸਿੱਖੀ ਦੇ ਮੂਲ ਸਿਧਾਤਾਂ ਦੀ ਭੰਨਤੋੜ ਸਬੰਧੀ ਕਦੀ ਕਿਸੇ ਨਾਲ ਸਮਝੌਤਾ ਜਾਂ ਨਰਮ ਰਵੱਇਆ ਨਹੀਂ ਸੀ ਰੱਖਿਆ। ਸੱਚੇ ਸੁੱਚੇ ਪੂਰਨ ਗੁਰਸਿੱਖ ਸਨ। ਪਿਛਲੇ ਕੁੱਝ ਸਮੇਂ ਤੋਂ ਸੇਹਤਕ ਤੌਰ ਤੇ ਢਿੱਲੇ ਸਨ ਤੇ ਡਾਕਟਰਾਂ ਦੇ ਜ਼ੇਰੇ ਇਲਾਜ਼ ਸਨ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਬਾਬਾ ਬਲਬੀਰ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ, ਰਿਸ਼ਤੇਦਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Read More

 ਸਾਂਝੀਵਾਲਤਾ ਦਾ ਤਿਉਹਾਰ – ਲੋਹੜੀ

ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਵਿੱਚ ਬੜੀ ਧੂਮ ਧਾਮ ਨਾਲ਼ ਮਨਾਇਆ ਜਾਣ ਵਾਲ਼ਾ ਸਾਰਿਆਂ ਦਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ ਖੇਤੀਬਾੜੀ ਅਤੇ ਫ਼ਸਲਾਂ ਨਾਲ਼ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਰਹੀ ਹੈ। ਪਹਿਲਾਂ ਜ਼ਮੀਨਾਂ ਬਟਾਈ ਉੱਤੇ…

Read More

ਗਰਮ ਰਿਹਾ ਬ੍ਰਿਟਿਸ਼ ਕੋਲੰਬੀਆ ਵਿਚ ਦਸੰਬਰ ਦਾ ਮਹੀਨਾ

ਵਿਕਟੋਰੀਆ-ਬ੍ਰਿਟਿਸ਼ ਕੋਲੰਬੀਆ ਵਿਚ ਦਸੰਬਰ ਮਹੀਨਾ ਗਰਮ ਰਿਹਾ ਹੈ | ਸੂਬੇ ਦੀਆਂ ਪੰਜ ਕਮਿਊਨਿਟੀਆਂ ਵਿਚ ਮਹੀਨੇ ਦਾ ਤਾਪਮਾਨ ਇਕੋ ਜਿਹਾ ਦਰਜ ਕੀਤਾ ਗਿਆ ਜਦਕਿ ਬਾਰਸ਼ ਜਾਂ ਬਰਫਬਾਰੀ ਦੀ ਘਾਟ ਨਾਲ ਗਰਮ ਮੌਸਮ ਨੇ ਸੌਕੇ ਦੀ ਚਲ ਰਹੀਆਂ ਚਿੰਤਾਵਾਂ ਨੂੰ ਘੱਟ ਕਰਨ ਲਈ ਬਹੁਤ ਘੱਟ ਕੰਮ ਕੀਤਾ ਹੈ| ਮੌਸਮ ਵਿਗਿਆਨੀ ਬਰਾਇਨ ਪ੍ਰੋਕਟਰ ਨੇ ਦੱਸਿਆ ਕਿ ਪਿਛਲੇ ਮਹੀਨੇ…

Read More

ਐਬਟਸਫੋਰਡ ’ਚ ਔਸਤ ਮਕਾਨਾਂ ਦੀ ਕੀਮਤ ਤਿੰਨ ਫ਼ੀਸਦੀ ਘਟੀ

ਐਬਟਸਫੋਰਡ-ਬੀਸੀ ਅਸੈਸਮੈਂਟ ਵਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਿਕ ਐਬਟਸਫੋਰਡ ਵਿਚ ਸਿੰਗਲ-ਪਰਿਵਾਰ ਵਾਲੇ ਘਰ ਦੇ ਆਮ ਮੁਲਾਂਕਣ ਵਿਚ ਕੀਮਤ 2022-23 ਤੋਂ ਤਿੰਨ ਫ਼ੀਸਦੀ ਘਟੀ ਹੈ| ਇਕ ਜੁਲਾਈ 2023 ਵਿਚ 1.139 ਦੇ ਮੁਕਾਬਲੇ ਇਕ ਜੁਲਾਈ 2022 ਨੂੰ ਕਮਿਊਨਿਟੀ ਵਿਚ ਆਮ ਘਰ ਦੀ ਅਸੈਸਮੈਂਟ 1.172 ਮਿਲੀਅਨ ਡਾਲਰ ਸੀ| ਕੰਡੋਜ਼ ਅਤੇ ਟਾਊਨਹੋਮਜ਼ ਦੀ ਬਜ਼ਾਰੀ ਕੀਮਤ ਵੀ 495000 ਡਾਲਰ ਤੋਂ ਤਿੰਨ…

Read More

Gold medal for Consulate General of India in Vancouver

New Delhi-During a ceremony organized by the Department for Promotion of Industry and Internal Trade (DPIIT), at Bharat Mandapam, New Delhi, the Consulate General of India in Vancouver was awarded gold medal in the “Mission” category for promoting the “One District One Product” (ODOP) initiative in Western Canada. Dr. S. Jaishankar, Hon’ble Minister of External…

Read More

ਯੂਕੇ ਵੱਲੋਂ ਸਖਤ ਕੌਮਾਂਤਰੀ ਵਿਦਿਆਰਥੀ ਵੀਜ਼ਾ ਨੇਮ ਲਾਗੂ

ਪਰਿਵਾਰਕ ਮੈਂਬਰਾਂ ਨੂੰ ਨਹੀ ਲਿਆ ਸਕਣਗੇ ਵਿਦਿਆਰਥੀ- ਲੰਡਨ- ਬਰਤਾਨੀਆ ਵੱਲੋਂ ਸਖਤ ਕੌਮਾਂਤਰੀ ਵਿਦਿਆਰਥੀ ਵੀਜ਼ਾ ਨੇਮ ਲਾਗੂ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਤਹਿਤ ਇਸ ਮਹੀਨੇ ਬਰਤਾਨਵੀ ਯੂਨੀਵਰਸਿਟੀਆਂ ’ਚ ਪੜ੍ਹਾਈ ਸ਼ੁਰੂ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਸਮੇਤ ਕੌਮਾਂਤਰੀ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨਹੀਂ ਲਿਆ ਸਕਣਗੇ। ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਨੇ ਕਿਹਾ ਕਿ ਇਨ੍ਹਾਂ…

Read More

ਨਵੇਂ ਸਾਲ ਵਾਲੇ ਦਿਨ ਸਾਊਥ ਸਰੀ ਵਿਚ ਘਰ ਨੂੰ ਅੱਗ-ਇਕ ਦੀ ਮੌਤ- ਚਾਰ ਜ਼ਖਮੀ

ਸਰੀ -ਨਵੇਂ ਸਾਲ ਮੌਕੇ ਸਾਊਥ ਸਰੀ ਵਿੱਚ ਇਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ  ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ  26 ਐਵੇਨਿਊ ਦੇ 14300 ਬਲਾਕ ਵਿੱਚ ਇੱਕ ਘਰ ਨੂੰ ਅਚਾਨਕ ਅੱਗ ਲੱਗਣ ਬਾਰੇ ਸੂਚਿਤ ਕੀਤਾ ਗਿਆ। ਇਸ ਦੌਰਾਨ ਚਾਰ ਵਿਅਕਤੀ ਅੱਗ ਨਾਲ ਘਿਰੇ ਘਰ ਚੋਂ ਨਿਕਲਣ ਵਿਚ ਕਾਮਯਾਬ…

Read More

ਜਥੇਦਾਰ ਕਾਉਂਕੇ ਮਾਮਲੇ ’ਚ ਸੁਖਬੀਰ ਬਾਦਲ ਆਪਣੀ ਸਥਿਤੀ ਸਪੱਸ਼ਟ ਕਰੇ:  ਪ੍ਰੋ. ਸਰਚਾਂਦ ਸਿੰਘ

ਸ੍ਰੀ ਅਕਾਲ ਤਖ਼ਤ ਨੂੰ ਸੁਖਬੀਰ ਬਾਦਲ ਤੋਂ ਜਵਾਬਤਲਬੀ ਕਰਨ ਦੀ ਕੀਤੀ ਅਪੀਲ- ਅੰਮ੍ਰਿਤਸਰ, 3 ਜਨਵਰੀ-  ਸਿੱਖ ਚਿੰਤਕ ਅਤੇ ਭਾਜਪਾ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਮਾਮਲੇ ’ਚ ਆਈ….

Read More

ਕਬੱਡੀ ਖਿਡਾਰੀ ਤਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਲਈ ਸਹਾਇਤਾ ਦੀ ਅਪੀਲ

ਵੈਨਕੂਵਰ- ਕੈਨੇਡਾ ਵਿਚ ਰਹਿ ਰਹੇ ਉਘੇ ਕਬੱਡੀ ਖਿਡਾਰੀ ਤਲਵਿੰਦਰ ਸਿੰਘ  ਤਿੰਦਾ ਦੀ ਬੀਤੀ 23 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਣ ਦੁਖਦਾਈ ਮੌਤ ਹੋਣ ਦੀ ਖਬਰ ਹੈ। ਉਹ ਇਸ ਸਾਲ 2023 ਦਾ ਕਬੱਡੀ ਸੀਜ਼ਨ ਖੇਡਣ ਲਈ ਕੈਨੇਡਾ ਆਇਆ ਸੀ। ਉਸਦੀ ਮੌਤ ਉਪਰ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਨੇ ਗਹਿਰੇ ਦੁਖ ਦਾ…

Read More

ਗੁ. ਸਿੰਘ ਸਭਾ ਨੋਵੇਲਾਰਾ (ਰਿਜੋਈਮੀਲੀਆ) ਵਿਖੇ ਜੈਕਾਰਿਆਂ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਉੱਤਰੀ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਬੀਤੇ ਸਾਲ ਨੂੰ ਅਲਵਿਦਾ ਕਹਿਣ ਅਤੇ ਨਵੇਂ ਵਰ੍ਹੇ ਨੂੰ ਖੁਸ਼ਆਮ ਦੀਦ ਕਹਿਣ ਲਈ ਕਰਵਾਏ ਗਏ ਗੁਰਮਿਤ ਸਮਾਗਮਾਂ ਵਿੱਚ ਵੱਖ-ਵੱਖ ਜਥਿਆਂ ਨੇ ਹਾਜ਼ਰੀ ਭਰੀ। ਐਤਵਾਰ ਸਵੇਰ ਦਾ ਦੀਵਾਨ ਵੀ ਸਜਾਇਆ ਗਿਆ। ਸ਼ਾਮ ਦੇ ਦੀਵਾਨ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਸਾਹਿਬ ‘ਚ…

Read More