Headlines

ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਗੋਲਡਨ ਜੁਬਲੀ ਸਮਾਗਮ 22, 23, 24 ਸਤੰਬਰ ਨੂੰ

ਸਰੀ, 19 ਸਤੰਬਰ (ਹਰਦਮ ਮਾਨ)- ਪੰਜਾਬੀ ਲੇਖਕ ਮੰਚ ਵੈਨਕੂਵਰ ਆਪਣੀ ਸਿਰਜਣਾ ਦੇ 50 ਵਰ੍ਹਿਆਂ ਦਾ ਜਸ਼ਨ 22, 23 ਅਤੇ 24 ਸੰਤਬਰ 2023 ਨੂੰ ਮਨਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਮਾਗਮ ਦੇ ਕੋਆਰਡੀਨੇਟਰ ਅਜਮੇਰ ਰੋਡੇ ਅਤੇ ਡਾ. ਸਾਧੂ ਬਿਨਿੰਗ ਨੇ ਦੱਸਿਆ ਹੈ ਕਿ ਪੰਜਾਬ ਬੈਂਕੁਇਟ ਹਾਲ (ਪਾਇਲ ਬਿਜ਼ਨਸ ਸੈਂਟਰ) ਸਰੀ ਹੋਣ ਵਾਲੇ ਇਸ ਗੋਲਡਨ ਜੁਬਲੀ ਸਮਾਰੋਹ ਵਿਚ…

Read More

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਨਾਮਵਰ ਪਾਕਿਸਤਾਨੀ ਅਦੀਬ ਡਾ. ਨਬੀਲਾ ਰਹਿਮਾਨ ਦਾ ਸਨਮਾਨ

ਪੰਜਾਬ ਤੇ ਪੰਜਾਬੀ ਵਿਰੋਧੀ ਲਿਖਾਰੀਆਂ ਨੂੰ ਮੋੜਵਾਂ ਜਵਾਬ ਦੇਣ ਦਾ ਸਮਾਂ ਆ ਗਿਆ – ਡਾ. ਨਬੀਲਾ ਰਹਿਮਾਨ ਸਰੀ, 19 ਸਤੰਬਰ (ਹਰਦਮ ਮਾਨ)-ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪਾਕਿਸਤਾਨ ਦੀ ਨਾਮਵਰ ਅਦਬੀ ਸ਼ਖ਼ਸੀਅਤ ਅਤੇ ਯੂਨੀਵਰਸਿਟੀ ਆਫ ਝੰਗ ਦੀ ਵਾਈਸ ਚਾਂਸਲਰ ਡਾ. ਨਬੀਲਾ ਰਹਿਮਾਨ ਦੇ ਸਨਮਾਨ ਹਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਡਾ. ਨਬੀਲਾ ਰਹਿਮਾਨ ਦਾ…

Read More

ਭਾਰਤ ਨੇ ਦੋਸ਼ ਨਕਾਰੇ-ਕੈਨੇਡੀਅਨ ਰਾਜਦੂਤ ਨੂੰ ਤਲਬ ਕੀਤਾ

ਬਦਲੇ ਵਜੋਂ ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ ਵਿਚ ਦੇਸ਼ ਛੱਡਣ ਦੇ ਹੁਕਮ- ਨਵੀਂ ਦਿੱਲੀ ( ਦੇ ਪ੍ਰ ਬਿ)-ਭਾਰਤ ਸਰਕਾਰ ਨੇ ਕੈਨੇਡਾ ਦੀ ਟਰੂਡੋ ਸਰਕਾਰ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਭਾਰਤ ਕਨੂੰਨ ਦੇ ਸ਼ਾਸਨ ਵਿਚ ਵਿਸ਼ਵਾਸ ਕਰਨ ਵਾਲਾ ਦੇਸ਼ ਹੈ। ਇਸੇ ਦੌਰਾਨ ਭਾਰਤ ਸਰਕਾਰ  ਮੰਗਲਵਾਰ ਨੂੰ…

Read More

ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖ ਆਗੂ ਨਿੱਝਰ ਦੇ ਕਤਲ ਵਿਚ ਭਾਰਤੀ ਹੱਥ ਹੋਣ ਦੇ ਦੋਸ਼ ਲਗਾਏ

ਸੰਸਦ ਵਿਚ ਬਿਆਨ ਉਪਰੰਤ ਭਾਰਤੀ ਡਿਪਲੋਮੈਟ ਪੀ ਕੇ ਰਾਏ ਨੂੰ ਦੇਸ਼ ਛੱਡਣ ਦੇ ਹੁਕਮ- ਕੈਨੇਡਾ-ਭਾਰਤ ਦੁਵੱਲੇ ਸਬੰਧ ਤਣਾਅਪੂਰਣ ਬਣੇ- ਓਟਵਾ ( ਦੇ ਪ੍ਰ ਬਿ)- ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਸੰਬੋਧਨ ਹੁੰਦਿਆਂ ਭਾਰਤ ਸਰਕਾਰ ਉਪਰ ਇਸ ਜੂਨ ਮਹੀਨੇ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤੀ ਹੱਥ ਹੋਣ ਦੇ ਦੋਸ਼ ਲਗਾਏ…

Read More

ਐਡਮਿੰਟਨ ਸ਼ੇਰਵੁੱਡ ਪਾਰਕ ਵਿਚ ਵਰਲਡ ਫਾਈਨੈਂਸ਼ੀਅਲ ਗਰੁੱਪ ਦੇ ਵੱਡੇ ਤੇ ਸ਼ਾਨਦਾਰ ਦਫਤਰ ਦਾ ਉਦਘਾਟਨ

ਐਗਜੈਕਟਿਵ ਚੇਅਰਮੈਨ ਰਾਜਾ ਧਾਲੀਵਾਲ ਨੇ ਕੀਤਾ ਉਦਘਾਟਨ- ਗੁਰਭਲਿੰਦਰ ਸਿੰਘ ਸੰਧੂ ਤੇ ਜਸਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਟੀਮ ਲਈ ਖੋਹਲਿਆਂ ਨਵਾਂ ਦਫਤਰ- -ਮੇਅਰ ਅਮਰਜੀਤ ਸੋਹੀ, ਮੇਅਰ ਰੌਡ ਫਰੈਂਕ, ਐਮ ਪੀ ਟਿਮ ਉਪਲ, ਜਸਵੀਰ ਦਿਓਲ, ਨਰੇਸ਼ ਭਾਰਦਵਾਜ, ਜੋਅ ਸੂਨਰ, ਡਾ ਪ੍ਰੇਮ ਸਿੰਘਮਾਰ ਤੇ ਕਈ ਹੋਰ ਸ਼ਖਸੀਅਤਾਂ ਪੁੱਜੀਆਂ- ਐਡਮਿੰਟਨ ( ਦੇ ਪ੍ਰ ਬਿ)-ਬੀਤੇ ਦਿਨ 14 ਸੀਓਕਸ ਰੋਡ…

Read More

ਸੰਪਾਦਕੀ- ਨਸਲਵਾਦ ਤੇ ਸੰਵੇਦਨਹੀਣਤਾ ਦੇ ਦਰਮਿਆਨ

ਸਿਆਟਲ ਵਿਚ ਭਾਰਤੀ ਮੁਟਿਆਰ ਦੀ ਮੌਤ ਤੇ ਪੰਜਾਬੀ ਯੂਨੀਵਰਸਿਟੀ ਦੀ ਦੁਖਦਾਈ ਘਟਨਾ…. ਸੁਖਵਿੰਦਰ ਸਿੰਘ ਚੋਹਲਾ————— ਵਿਦੇਸ਼ਾਂ ਅਤੇ ਖਾਸ ਕਰਕੇ ਪੱਛਮੀ ਤੇ ਅਮੀਰ ਮੁਲਕਾਂ ਵਿਚ ਨਸਲਵਾਦ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਨਸਲਵਾਦ ਦੇ ਖਿਲਾਫ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਵਲੋਂ ਭਾਵੇਂਕਿ ਸਖਤ ਕਨੂੰਨ ਵੀ ਬਣਾਏ ਗਏ ਹਨ ਪਰ ਇਸਦੇ ਬਾਵਜੂਦ ਨਸਲਵਾਦੀ ਲੋਕ ਆਪਣੀਆਂ ਹਰਕਤਾਂ ਤੋਂ…

Read More

ਜਨਮ ਦਿਨ ਮੁਬਾਰਕ- ਗੁਰਜਸ ਸੰਧੂ- ਹੈਪੀ ਸਵੀਟ ਸਿਕਸਟੀਨ

ਸਰੀ- ਬੀਤੀ ਸ਼ਾਮ ਸਰੀ ਨਿਵਾਸੀ ਨੌਜਵਾਨ ਬਿਜਨੈਮੈਨ ਸੁਖਪਾਲ ਸਿੰਘ ਸੰਧੂ ਤੇ ਮਨਦੀਪ ਸੰਧੂ ਦੀ ਬੇਟੀ ਗੁਰਜਸ ਸੰਧੂ ਦਾ 16ਵਾਂ ਜਨਮ ਦਿਨ ( ਸਵੀਟ ਸਿਕਸਟੀਨ) ਸਰੀ ਦੇ ਇਕ ਬੈਂਕੁਇਟ ਹਾਲ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੁੱਜੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ-ਮਿੱਤਰ ਤੇ ਉਘੀਆਂ ਹਸਤੀਆਂ ਨੇ ਬੱਚੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਗੀਤ-ਸੰਗੀਤ…

Read More

ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਪਾਰਲੀਮਾਨੀ ਸੈਕਟਰੀ ਤੇ ਐਸੋਸੀਏਟ ਮੰਤਰੀ ਬਣੇ

ਓਟਵਾ ( ਦੇ ਪ੍ਰ ਬਿ)-  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਅੱਜ ਜਾਰੀ ਕੀਤੀ ਨਵੇਂ ਪਾਰਲੀਮਾਨੀ ਸਕੱਤਰਾਂ ਦੀ ਸੂਚੀ ਵਿਚ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ, ਵੈਨਕੂਵਰ ਗਰੀਨਵਿਲ ਤੋਂ ਐਮ ਪੀ ਤਾਲੀਬ ਨੂਰਮੁਹੰਮਦ, ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ, ਵਿੰਨੀਪੈਗ ਨੌਰਥ ਤੋਂ ਕੇਵਿਨ ਲੈਮਰੂ, ਵਿੰਨੀਪੈਗ ਸਾਊਥ ਤੋਂ…

Read More

ਉਘੇ ਬਿਜਨੈਸਮੈਨ ਮਨਜੀਤ ਲਿਟ ਆਨਰੇਰੀ ਡਾਕਟਰੇਟ ਡਿਗਰੀ ਨਾਲ ਸਨਮਾਨਿਤ

ਲੰਡਨ- ਕੈਨੇਡਾ ਦੇ ਉਘੇ ਬਿਜਨਸਮੈਨ ਅਤੇ ਬਿਲਡਰ ਸ ਮਨਜੀਤ ਸਿੰਘ ਲਿੱਟ ਨੂੰ ਵਰਲਡ ਹਿਊਮੈਨਟੇਰੀਅਨ ਫਾਉਂਡੇਸ਼ਨ ਵਲੋਂ ਲੰਡਨ ਪਾਰਲੀਮੈਂਟ ਸੁਕਏਰ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਇਨਵੈਸਟਮੈਂਟ ਬਿਜਨੈਸ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਆਨਰੇਰੀ ਡਾਕਟਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਜਿਲਾ ਜਲੰਧਰ ਦੇ ਕਸਬਾ ਗੋਰਾਇਆ ਨੇੜੇ ਪਿੰਡ ਸਕਰੂਦੀ ਦੇ ਜੰਮਪਲ ਮਨਜੀਤ ਲਿਟ ਰਾਮਗੜੀਆ ਕਾਲਜ ਫਗਵਾੜਾ…

Read More

ਚੋਹਲਾ ਸਾਹਿਬ ਤੋਂ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਨੂੰ ਸਦਮਾ-ਮਾਤਾ ਦਾ ਸਦੀਵੀ ਵਿਛੋੜਾ

ਚੋਹਲਾ ਸਾਹਿਬ- ਸਥਾਨਕ ਸੀਨੀਅਰ ਪੱਤਰਕਾਰ ਰਾਕੇਸ਼ ਨਈਅਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਕਮਲਾ ਰਾਣੀ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 68 ਸਾਲ ਦੇ ਸਨ। ਮਾਤਾ ਜੀ  ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 16 ਸਤੰਬਰ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ ਸ਼ਮਸ਼ਾਨ ਘਾਟ ਚੋਹਲਾ ਸਾਹਿਬ (ਤਰਨ ਤਾਰਨ) ਵਿਖੇ  ਸੇਜਲ…

Read More