Headlines

ਸ੍ਰੋਮਣੀ ਕਮੇਟੀ ਵਲੋਂ ਕੈਲੀਫੋਰਨੀਆ ਵਿਚ ਗੁਰੂ ਗਰੰਥ ਸਾਹਿਬ ਦੀ ਛਪਾਈ ਲਈ ਪ੍ਰਿੰਟਿੰਗ ਪ੍ਰੈੱਸ ਲਗਾਉਣ ਦਾ ਫੈਸਲਾ

-ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੀ ਪੇਸ਼ਕਸ਼ ਉਪਰੰਤ ਪ੍ਰਧਾਨ ਧਾਮੀ ਦੀ ਅਗਵਾਈ ਹੇਠ ਉਚ ਪੱਧਰੀ ਵਫਦ ਦੀ ਅਮਰੀਕਾ ਫੇਰੀ ਜਲਦ– ਅੰਮ੍ਰਿਤਸਰ ( ਲਾਂਬਾ, ਭੰਗੂ )-ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਟਰੇਸੀ  ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਆਪਣੀ ਪ੍ਰਿੰਟਿੰਗ ਪ੍ਰੈੱਸ ਲਗਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਉੱਚ…

Read More

ਸਰੀ ਵਿਚ ਮੰਦਿਰ ਦੀ ਦੀਵਾਰ ਉਪਰ ਇਤਰਾਜ਼ਯੋਗ ਨਾਅਰੇ ਲਿਖੇ

ਮੰਦਿਰ ਕਮੇਟੀ ਤੇ ਕੈਨੇਡਾ-ਇੰਡੀਆ ਫਰੈਂਡਜ ਫਾਊਂਡੇਸ਼ਨ ਵਲੋਂ ਘਟਨਾ ਦੀ ਨਿੰਦਾ- ਸਰੀ ( ਦੇ ਪ੍ਰ ਬਿ)-  ਬੀਤੀ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਸਰੀ ਸਥਿਤ ਇਕ  ਹਿੰਦੂ ਮੰਦਰ ਦੀ ਬਾਹਰੀ ਦੀਵਾਰ ਉਪਰ ਇਤਰਾਜਯੋਗ ਨਾਅਰੇ ਲਿਖੇ ਜਾਣ ਦੀ ਖਬਰ  ਹੈ। ਪ੍ਰਾਪਤੀ ਜਾਣਕਾਰੀ ਮੁਤਾਬਿਕ ਸਰੀ ਦੀ 123 ਸਟੀਰਟ ਉਪਰ  7984 ਤੇ ਸਥਿਤ ਸ਼੍ਰੀ ਮਾਤਾ ਭਾਮੇਸ਼ਵਰੀ ਦੁਰਗਾ ਸੁਸਾਇਟੀ ਮੰਦਰ ਦੀਆਂ ਕੰਧਾਂ…

Read More

ਬੀ ਸੀ ਪੰਜਾਬੀ ਪ੍ਰੈਸ ਕਲੱਬ ਵੱਲੋਂ ਮੀਡੀਆ ਨੂੰ ਚੁਣੌਤੀਆਂ ਨਾਲ ਜੂਝਣ ਤੇ ਸਵੈ -ਪੜਚੋਲ  ਦਾ ਸੁਨੇਹਾ

ਮੀਡੀਏ ਦੀ ਹਾਂ ਪੱਖੀ ਭੂਮਿਕਾ ਲੋਕਾਂ ਨੂੰ ਸਹੀ ਸੇਧ ਦੇ ਸਕਦੀ ਹੈ -ਡਾ. ਬੁੱਟਰ ਸੋਸ਼ਲ ਮੀਡੀਆ ਨੇ ਲੋਕਾਂ ਨੂੰ ਦਬਕਾਉਣ ਵਾਲੇ ਮੀਡੀਆ ਨੂੰ ਦਿੱਤਾ ਵੱਡਾ ਚੈਲੰਜ-ਤਰਲੋਚਨ ਸਿੰਘ ਸੈਮੀਨਾਰ ‘ਚ ਬੀ. ਸੀ. ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਵਲੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ- ਸਰੀ ਪੁਲਿਸ ਦੇ ਸਟਾਫ ਸਾਰਜੈਂਟ ਜੈਗ ਖੋਸਾ ਨੇ ਮੀਡੀਆ ਪਾਸੋਂ ਮੰਗਿਆ ਸਹਿਯੋਗ-…

Read More

ਵਿੰਨੀਪੈਗ ਵਿਚ ਨਿਵੇਸ਼ ਲਈ ਸੁਨਹਿਰੀ ਮੌਕਾ-ਰੀਐਲਟਰ ਅਮਰ ਖੁਰਮੀ

ਵਿੰਨੀਪੈਗ ( ਸ਼ਰਮਾ)- ਉਘੇ ਰੀਐਲਟਰ ਅਮਰ ਖੁਰਮੀ ਨੇ ਦੇਸ ਪ੍ਰਦੇਸ ਨਾਲ ਇਕ ਮੁਲਾਕਾਤ ਦੌਰਾਨ ਮੌਜੂਦਾ ਸਮੇਂ ਨੂੰ ਕੈਨੇਡਾ ਦੀ ਰੀਅਲ ਇਸਟੇਟ ਮਾਰਕੀਟ ਵਿਚ ਨਿਵੇਸ਼ ਕਰਨ ਲਈ ਸੁਨਹਿਰੀ ਮੌਕਾ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਨਿਵੇਸ਼ ਕਰਤਾ ਥੋੜਾ ਪੈਸਾ ਲਗਾਕੇ, ਵਧੀਆ ਕਮਾਈ ਕਰ ਸਕਦੇ ਹਨ। ਉਹਨਾਂ ਇਸ ਸਮੇਂ ਵਿਸ਼ਵ ਭਰ…

Read More

ਸਾਰਾਗੜੀ ਜੰਗ ਦੀ ਵਰੇਗੰਢ ਮੌਕੇ ਮਿਸ਼ਨ ਸਾਰਾਗੜੀ ਪ੍ਰਦਰਸ਼ਨੀ 12 ਸਤੰਬਰ ਨੂੰ ਸਰੀ ਵਿਖੇ

ਸਰੀ ( ਦੇ ਪ੍ਰ ਬਿ)-ਸਾਰਾਗੜੀ ਫਾਊਂਡੇਸ਼ਨ ਇੰਕ ਵਲੋਂ ਸਾਰਾਗੜੀ ਜੰਗ ਦੀ 126ਵੀਂ ਵਰੇਗੰਢ ਨੂੰ ਸਮਰਪਿਤ ਮਿਸ਼ਨ ਸਾਰਾਗੜੀ ਤੇ ਇਤਿਹਾਸ ਪ੍ਰਦਰਸ਼ਨੀ ਮਿਤੀ 12 ਸਤੰਬਰ ਦਿਨ ਮੰਗਲਵਾਰ ਨੂੰ ਸ਼ਾਮ 6 ਤੋਂ 7 ਵਜੇ ਤੱਕ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਰੀ ਵਿਖੇ ਲਗਾਈ ਜਾਵੇਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ…

Read More

ਐਬਸਫੋਰਡ ਨਿਵਾਸੀ ਬਲਤੇਜ ਸਿੰਘ ਗਿੱਲ ਦਾ ਅਚਾਨਕ ਦੇਹਾਂਤ

ਸਸਕਾਰ ਤੇ ਅੰਤਿਮ ਅਰਦਾਸ 12 ਸਤੰਬਰ ਨੂੰ- ਐਬਸਫੋਰਡ ( ਦੇ ਪ੍ਰ ਬਿ)-ਇਥੋਂ ਦੇ ਗਿੱਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਸ ਬਲਤੇਜ ਸਿੰਘ ਗਿੱਲ ( ਪੱਪੀ) ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਣ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰ ਸ ਗੁਰਦੀਪ ਸਿੰਘ ਗਿੱਲ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਬਲਤੇਜ ਸਿੰਘ ਗਿੱਲ ਪੰਜਾਬ ਦੇ ਜਿਲਾ ਮੋਗਾ…

Read More

ਸਿਨਸਿਨੈਟੀ ਵਿਚ ਛੇਵਾਂ ਸਾਲਾਨਾ ਵਿਸ਼ਵ ਧਰਮ ਸੰਮੇਲਨ

 ਸਿੱਖਾਂ ਨੇ ਕੀਤੀ ਭਰਵੀਂ ਸ਼ਮੂਲੀਅਤ ਸਿੱਖ ਸੰਗਤ ਵਲੋਂ ਕੀਤੀ ਗਈ ਲੰਗਰ ਸੇਵਾ-ਧਰਮ ਬਾਰੇ ਪ੍ਰਦਰਸ਼ਨੀ- ਮਹਿਮਾਨਾਂ  ਦੇ ਸਜਾਈਆਂ ਦਸਤਾਰਾਂ- ਮੇਅਰ ਆਫਤਾਬ ਪੂਰੇਵਾਲ ਨੇ ਕੀਤਾ ਸਿੱਖ ਭਾਈਚਾਰੇ ਦਾ ਧੰਨਵਾਦ– ਵਿਸ਼ੇਸ਼ ਰਿਪੋਰਟ-ਸਮੀਪ ਸਿੰਘ ਗੁਮਟਾਲਾ- ਸਿਨਸਿਨੈਟੀ, ਓਹਾਇਓ (8 ਸਤੰਬਰ, 2023)-: ਬੀਤੇ ਦਿਨੀ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਛੇਵਾਂ ਸਲਾਨਾ “ਸਿਨਸਨੈਟੀ ਫੈਸਟੀਵਲ ਆਫ ਫੇਥਸ” (ਵਿਸ਼ਵ ਧਰਮ ਸੰਮੇਲਨ) ਦਾ ਆਯੋਜਨ…

Read More

ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਵਿਖੇ ਤਿੰਨ ਰੋਜ਼ਾ ਵਿਸ਼ਾਲ ਗੁਰਮਿਤ ਸਮਾਗਮ 10 ਸਤੰਬਰ ਨੂੰ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)- ਉੱਤਰੀ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਵਿਖੇ ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਬਰਸੀ ਨੂੰ ਤਿੰਨ ਰੋਜ਼ਾ ਵਿਸ਼ਾਲ ਗੁਰਮਿਤ ਸਮਾਗਮ ਕਰਵਾਏ ਜਾ ਰਹੇ ਹਨ। ਅੱਠ ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਦਸ ਸਤੰਬਰ ਦਿਨ ਐਤਵਾਰ ਨੂੰ ਭੋਗ…

Read More

ਗੁਰਬਾਣੀ ਤੇ ਸੇਵਾ-ਸਿਮਰਨ ਨੂੰ ਸਮਰਪਿਤ ਸ਼ਖਸੀਅਤ ਸਨ ਭਾਈ ਸਰਜੀਤ ਸਿੰਘ ਗਿੱਲ

ਵੈਨਕੂਵਰ ((ਡਾ ਗੁਰਵਿੰਦਰ ਸਿੰਘ)-ਗੁਰਬਾਣੀ ਦੇ ਰੰਗ ਵਿੱਚ ਰੰਗੀ, ਸੇਵਾ, ਸਿਮਰਨ, ਸਮਰਪਣ ਤੇ ਨਿਰਮਾਣਤਾ ਵਾਲੀ ਸ਼ਖ਼ਸੀਅਤ ਭਾਈ ਸਰਜੀਤ ਸਿੰਘ ਗਿੱਲ, ਪਿਛਲਾ ਪਿੰਡ ਗੁਰੂਸਰ ਸੁਧਾਰ, ਜਿਲਾ ਲੁਧਿਆਣਾ ਆਪਣੀ ਸੰਸਾਰਿਕ ਸਫ਼ਰ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ। ਭਾਈ ਸਰਜੀਤ ਸਿੰਘ ਸੁਧਾਰ ਕਿਸੇ ਜਾਣ-ਪਛਾਣ ਦੀ ਮੁਹਤਾਜ ਨਹੀਂ ਸਨ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਤੋਂ ਲੈ ਕੇ,…

Read More

ਢਿੱਲੋਂ ਭਰਾਵਾਂ ਨੂੰ ਜ਼ਲੀਲ ਕਰਨ ਤੇ ਮਰਨ ਲਈ ਮਜ਼ਬੂਰ ਕਰਨ ਵਾਲੇ ਐਸ ਐਚ ਓ ਨੂੰ ਡਿਸਮਿਸ ਕੀਤਾ

ਜਲੰਧਰ ( ਦੇ ਪ੍ਰ ਬਿ)-ਪੰਜਾਬ ਪੁਲਿਸ ਦੇ ਇੰਸਪੈਕਟਰ ਤੇ ਡਵੀਜ਼ਨ ਨੰਬਰ 1 ਦੇ SHO ਨਵਦੀਪ ਸਿੰਘ ਨੂੰ ਜਲੰਧਰ ਦੇ ਢਿੱਲੋਂ ਭਰਾਵਾਂ ਨਾਲ ਕੁੱਟਮਾਰ ਕਰਨ ਤੇ ਜ਼ਲੀਲ ਕਰਕੇ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਡੀਜੀਪੀ ਪੰਜਾਬ ਵਲੋਂ ਨੌਕਰੀ ਤੋਂ ਡਿਸਮਿਸਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਰਵਾਈ ਲਈ…

Read More