ਵਿਕਟੋਰੀਆ ਵਿਚ ਧੂਮਧਾਮ ਨਾਲ ਮਨਾਇਆ ਪੰਜਾਬੀ ਮੇਲਾ
ਵਿਕਟੋਰੀਆ ( ਸੰਧੂ)- ਬੀਤੀ 20 ਅਗਸਤ ਦਿਨ ਐਤਵਾਰ ਨੂੰ ਵਿਕਟੋਰੀਆ ਦੇ ਬੈਕਵਿਥ ਪਾਰਕ ਵਿੱਚ ਪੰਜਾਬੀ ਕਲਚਰਲ ਕਮਿਊਨਟੀ ਐਸੋਸੀਏਸ਼ਨ ਵੱਲੋ ਪੰਜਾਬੀ ਮੇਲਾ ਮਨਾਇਆ ਗਿਆ। ਮੇਲੇ ਦੀਆਂ ਰੌਣਕਾਂ ਵੇਖਣ ਵਾਲ਼ੀਆਂ ਸਨ। ਸਾਰੇ ਹੀ ਭੈਣ- ਭਰਾਵਾਂ, ਬਜ਼ੁਰਗਾਂ, ਅਤੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਪਰਿਵਾਰਿਕ ਮਹੌਲ ਵਿੱਚ ਇਹ ਮੇਲਾ ਬਹੁਤ ਹੀ ਕਾਮਯਾਬ ਰਿਹਾ। ਭਾਰਤ ਦੇ 77…