Headlines

ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ 

ਦਰਜਨਾਂ ਪਰਿਵਾਰ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ- ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,16 ਅਗਸਤ- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਹਾਕਮ ਧਿਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ,ਜਦੋਂ ਇਸ ਹਲਕੇ ਦੇ ਵੱਡੇ ਕਸਬਾ ਚੋਹਲਾ ਸਾਹਿਬ ਵਿਖੇ ਦਰਜਨਾਂ ਪਰਿਵਾਰਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਕੀਤੇ ਵਾਅਦਿਆਂ ‘ਤੇ…

Read More

‘ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਕਿਉਂ?” 20 ਅਗਸਤ ਨੂੰ ਸਰੀ ਵਿਚ ਇਕੱਤਰਤਾ ਸੱਦੀ

ਸਰੀ- ਮਾਂ ਬੋਲੀ ਪੰਜਾਬੀ ਦੇ ਵਾਰਿਸ ਸੰਸਥਾ ਵੱਲੋਂ  ਪ੍ਰਸਿਧ ਗਾਇਕ ਗੁਰਦਾਸ ਮਾਨ ਦੇ ਕੈਨੇਡਾ ਵਿਚ ਸ਼ੋਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸੰਸਥਾ ਵਲੋਂ  ”ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਕਿਉਂ?” ਦੇ ਮੁੱਦੇ ਉਪਰ ਇਕ ਮੀਟਿੰਗ 20 ਅਗਸਤ ਦਿਨ ਐਤਵਾਰ ਨੂੰ, ਆਰੀਆ ਬੈਂਕੁਟ ਹਾਲ ਸਰੀ (12350 Pattullo Pl, Surrey) ਵਿਚ ਦੁਪਿਹਰ 12 ਵਜੇ…

Read More

ਪੰਜਾਬ ਸਰਕਾਰ ਖਿਡਾਰੀਆਂ ਨੂੰ ਕਰ ਰਹੀ ਅਣਗੌਲਿਆਂ – ਰਵਿੰਦਰ ਸਿੰਘ ਬ੍ਰਹਮਪੁਰਾ 

ਕੈਨੇਡਾ ਵਿੱਚ  ਕੁਸ਼ਤੀ ਮੁਕਾਬਲੇ ਵਿੱਚ ਗੋਲਡ ਮੈਡਲ ਜੇਤੂ ਗੁਰਸ਼ਰਨਪ੍ਰੀਤ ਕੌਰ ਦਾ  ਕੀਤਾ ਵਿਸ਼ੇਸ਼ ਸਨਮਾਨ- ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ-ਪਿਛਲੇ ਦਿਨੀਂ ਕੈਨੇਡਾ ਵਿੱਚ ਹੋਈਆਂ ਆਲ ਵਰਲਡ ਪੁਲਿਸ ਗੇਮਸ ਵਿਚ ਪੰਜਾਬ ਪੁਲਿਸ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਗੇਮਾਂ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਜ਼ਿਲ੍ਹਾ ਤਰਨਤਾਰਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ  ਦੇ ਅਧੀਨ ਪੈਂਦੇ ਪਿੰਡ ਵਿਣਿੰਗ ਦੇ ਪੰਜਾਬ…

Read More

ਪਿੰਡ ਅਲਾਦੀਨਪੁਰ ਦੇ ਸਾਬਕਾ ਸਰਪੰਚ ਸਮੇਤ ਦਰਜਨਾਂ ਪਰਿਵਾਰ ਭਾਜਪਾ ਵਿੱਚ ਸ਼ਾਮਲ

ਰਾਕੇਸ਼ ਨਈਅਰ ਚੋਹਲਾ ਤਰਨਤਾਰਨ ,17 ਅਗਸਤ- ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਅੱਜ ਉਸ ਵਕਤ ਵੱਡਾ ਹੁਲਾਰਾ ਮਿਲਿਆ,ਜਦੋਂ ਹਲਕੇ ਦੇ ਪਿੰਡ ਅਲਾਦੀਨਪੁਰ ਦੇ ਸਾਬਕਾ ਸਰਪੰਚ ਬਲਵੰਤ ਸਿੰਘ ਸਮੇਤ ਦਰਜਨਾਂ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ।ਸਾਬਕਾ ਸਰਪੰਚ ਬਲਵੰਤ ਸਿੰਘ ਦੇ ਗ੍ਰਹਿ ਵਿਖ਼ੇ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ…

Read More

ਅਗਲੇ ਸਾਲ ਯੰਗ ਕਬੱਡੀ ਕਲੱਬ ਟੋਰਾਂਟੋ ਕਰਵਾਏਗਾ ਵਿਸ਼ਵ ਕਬੱਡੀ ਕੱਪ

ਵਿਸ਼ਵ ਕਬੱਡੀ ਕੱਪ ਦਾ ਲੋਗੋ ਕੀਤਾ ਰਿਲੀਜ਼- ਟੋਰਾਂਟੋ (ਡਾ. ਸੁਖਦਰਸ਼ਨ ਸਿੰਘ ਚਹਿਲ)- ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਹਾਲ ਹੀ ਵਿੱਚ ਓਂਟਾਰੀਓ ਫਸਟ ਸੈਂਟਰ ਹੈਮਿਲਟਨ ਵਿਖੇ ਕਰਵਾਏ ਗਏ ਕੈਨੇਡਾ ਕਬੱਡੀ ਕੱਪ ਦੀ ਸਫਲਤਾ ਤੋਂ ਬਾਅਦ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੀ ਸਰਪ੍ਰਸਤੀ ‘ਚ ਅਗਲੇ ਵਰੇ੍ਹ ਵਿਸ਼ਵ ਕਬੱਡੀ ਕੱਪ ਯੰਗ ਕਬੱਡੀ ਕਲੱਬ ਵੱਲੋਂ ਕਰਵਾਉਣ ਦੇ ਐਲਾਨਨਾਮੇ ਸਬੰਧੀ ਇੱਕ…

Read More

 ਸਰੀ ਤੋਂ ਲਾਪਤਾ ਹੋਏ ਨੌਜਵਾਨ ਦੀ  ਕਲਟਸ ਲੇਕ ਵਿੱਚੋਂ ਲਾਸ਼ ਬਰਾਮਦ

ਸਰੀ, 16 ਅਗਸਤ ( ਸੰਦੀਪ ਸਿੰਘ ਧੰਜੂ)- ਸਰੀ ਦੇ ਲਗਭਗ ਇਕ ਮਹੀਨਾ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਕਲਟਸ ਝੀਲ ਵਿੱਚੋਂ  ਲਾਸ਼ ਬਰਾਮਦ ਹੋਈ ਹੈ। ਅਜੇ ਸਿੰਘ ਨਾਮਕ  22 ਸਾਲਾ ਨੌਜਵਾਨ ਬੀਤੀ 19 ਜੁਲਾਈ ਨੂੰ ਕਲਟਸ ਝੀਲ ‘ਚ ਆਪਣੇ ਇਕ ਦੋਸਤ ਨੂੰ ਬਚਾਉਣ ਸਮੇਂ  ਟਿਊਬ ਤੋਂ ਪਾਣੀ ਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਦੋਂ ਤੋਂ  ਉਸਦੀ ਨਿਰੰਤਰ ਭਾਲ ਕੀਤੀ ਜਾ ਰਹੀ ਸੀ ਅਤੇ  ਬੀਤੇ ਦਿਨ ਦੁਪਹਿਰ ਸਮੇਂ  ਝੀਲ ਤੋਂ ਉਸਦੀ ਲਾਸ਼ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਚਾਰ ਹਫ਼ਤਿਆਂ ਦੇ ਸਮੇਂ ਵਿੱਚ ਖੇਤਰ ਵਿੱਚ ਡੁੱਬਣ ਨਾਲ ਇਹ ਚੌਥੀ ਮੌਤ ਹੈ। ਚਿਲੀਵੈਕ ਆਰ ਸੀ ਐਮ ਪੀ ਦੇ ਬੁਲਾਰੇ ਨੇ ਇਸ ਘਟਨਾ ਉਥੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਅਪੀਲ ਕੀਤੀ ਹੈ।

Read More

ਪੰਜਾਬੀ ਫਿਲਮ ”ਬੱਲੇ ਓ ਚਲਾਕ ਸੱਜਣਾ” ਦੀ ਸਫਲਤਾ ਲਈ ਧੰਨਵਾਦ

ਸਰੀ ( ਮਾਂਗਟ)- ਪੰਜਾਬੀ ਫਿਲਮ ਬੱਲੇ ਓ ਚਲਾਕ ਸੱਜਣਾ ਨੂੰ ਸਿਨੇਮਾ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਣ ਕਾਰਣ ਫਿਲਮ ਦੇ ਪ੍ਰੋਡਿਊਸਰ ਤੇ ਫਿਲਮ ਨਾਲ ਜੁੜੇ ਕਲਾਕਾਰ ਤੇ ਹੋਰ ਲੋਕ ਬਾਗੋ ਬਾਗ ਹਨ। ਬੀਤੀ 4 ਅਗਸਤ ਨੂੰ ਸਿਨੇਮਾ ਘਰਾਂ ਵਿਚ ਰੀਲੀਜ਼ ਹੋਈ ਫਿਲਮ ਬਾਕਸ ਆਫਿਸ ਤੇ ਚੰਗਾ ਬਿਜਨੈਸ ਕਰ ਰਹੀ ਹੈ। ਲੋਕਾਂ ਦੇ ਉਤਸ਼ਾਹੀ ਹੁੰਗਾਰੇ ਤੋ ਖੁਸ਼…

Read More

ਕੈਨੇਡਾ ਵਿੱਚ ਮਹਿੰਗਾਈ ਦਰ ‘ਚ ਫੇਰ ਵਾਧਾ

ਮਹਿੰਗਾਈ ਕਾਰਨ ਲੋਕਾਂ ਵਿੱਚ ਹਾਹਾਕਾਰ- ਟੋਰਾਂਟੋ ( ਬਲਜਿੰਦਰ ਸੇਖਾ )- ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੁਲਾਈ ਮਹੀਨੇ ਵਿੱਚ ਬੈਂਕ ਆਫ਼ ਕੈਨੇਡਾ ਦੇ ਟੀਚੇ ਤੋਂ ਵੱਧ ਦਰਜ ਕੀਤੀ ਗਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਮੁਲਕ ਦੀ ਮਹਿੰਗਾਈ ਦਰ 3.3% ਦਰਜ ਕੀਤੀ ਗਈ ਹੈ ਜੋ ਕਿ ਜੂਨ ਵਿੱਚ 2.8 ਪ੍ਰਤੀਸ਼ਤ ਸੀ।…

Read More

ਖਾਲਿਸਤਾਨੀ ਆਗੂ ਨਿੱਝਰ ਦੇ ਕਤਲ ਵਿਚ ਵਰਤੀ ਗਈ ਸ਼ੱਕੀ ਕੈਮਰੀ ਕਾਰ ਦੀਆਂ ਤਸਵੀਰਾਂ ਜਾਰੀ

ਕਤਲ ਵਿਚ ਭਾਰਤ ਸਰਕਾਰ ਦੇ ਦਖਲ ਬਾਰੇ ਕੋਈ ਵੀ ਟਿਪਣੀ ਤੋ ਇਨਕਾਰ ਕੀਤਾ- ਸਰੀ ( ਦੇ ਪ੍ਰ ਬਿ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ  ਦੇ ਪ੍ਰਧਾਨ ਤੇ ਖਾਲਿਸਤਾਨੀ ਆਗੂ  ਹਰਦੀਪ ਸਿੰਘ ਨਿੱਝਰ ਦੀ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਲੌਟ ਵਿਚ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਕਾਤਲ ਹਮਲਾਵਰਾਂ ਵੱਲੋਂ ਵਰਤੀ…

Read More

ਯੰਗ ਰੋਇਲ ਕਿੰਗ ਕਬੱਡੀ ਕਲੱਬ ਦਾ ਟੂਰਨਾਮੈਂਟ ਸਰੀ ਸਪੋਰਟਸ ਕਲੱਬ ਨੇ ਜਿੱਤਿਆ

ਸਰੀ (ਹਰਦੀਪ ਸਿੰਘ ਸਿਆਣ)-ਬੀਤੇ ਐਤਵਾਰ 13 ਅਗਸਤ 2023 ਨੂੰ ਬੈੱਲ ਸੈਂਟਰ ਸਰੀ (ਕੈਨੇਡਾ) ਦੇ ਖੇਡ ਮੈਦਾਨ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਵੈਨਕੂਵਰ ਕੈਨੇਡਾ ਅਤੇ ਯੰਗ ਰਾਇਲ ਕਿੰਗ ਕਬੱਡੀ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸਰੀ ਸਪੋਰਟਸ ਕਬੱਡੀ ਕਲੱਬ ਦੀ ਟੀਮ ਜੇਤੂ ਰਹੀ ਜਦੋਂਕਿ ਯੂਥ ਕਬੱਡੀ ਕਲੱਬ ਦੀ ਟੀਮ ਦੂਸਰੇ ਸਥਾਨ ਤੇ ਰਹੀ।  ਫੈਡਰੇਸ਼ਨ…

Read More