Headlines

ਸ਼ਰਧਾਂਜਲੀ- ਸੁਰਿੰਦਰ ਸ਼ਿੰਦਾ….

ਗੀਤ-    –  ਕੁਲਵੀਰ ਸਿੰਘ ਡਾਨਸੀਵਾਲ – ਇੱਕ ਹੁੰਦਾ ਸੀ ਸ਼ਿੰਦਾ ,ਸਭ ਨੂੰ ਹੁੱਬ ਕੇ ਦੱਸਣਗੇ ਸ਼ਿੰਦਿਆ ਤੈਨੂੰ ਸਦਾ ਪੰਜਾਬੀ ,ਚੇਤੇ ਰੱਖਣਗੇ ***+************************ ਸ਼ਿੰਦਿਆ ਤੂੰ ਸੀ ਸੱਚੀਂ ,ਛਿੰਦਾ ਪੁੱਤ ਪੰਜਾਬੀ ਦਾ ਕਲਾਕਾਰ ਸੀ ਚੋਟੀ ਦਾ ਤੂੰ , ਬੋਲੀ ਸਾਡੀ ਦਾ ਤੇਰੇ ਗਾਏ ਗੀਤਾਂ ਉੱਤੇ ਸਦਾ ਹੀ ਨਚਣਗੇ ਸ਼ਿੰਦਿਆ ਤੈਨੂੰ ਸਦਾ ਪੰਜਾਬੀ ,ਚੇਤੇ ਰੱਖਣਗੇ *************************** ਤੇਰੀਆਂ ਹੇਕਾਂ ਤੇਰੇ ਗਾਣੇ ਕਦੇ ਨਹੀਂ ਭੁੱਲਣੇ ਗੀਤਾਂ ਉੱਤੇ ਭੰਗੜੇ ਪਾਣੇ ਕਦੇ ਨਹੀਂ ਭੁੱਲਣੇ ‘ਪੁੱਤ ਜੱਟਾਂ ਦੇ”ਫਿਲਮ ਨੂੰ ਲੋਕੀਂ ਜਦ ਵੀ ਤੱਕਣਗੇ ਸ਼ਿੰਦਿਆ ਤੈਨੂੰ ਸਦਾ ਪੰਜਾਬੀ ਚੇਤੇ ਰੱਖਣਗੇ ***************************** ਜਦੋਂ ਕਦੇ ਪੰਜਾਬੀ ਨਵਾਂ ਟਰੱਕ ਲਿਆਵਣਗੇ ਗੀਤ ਟਰੱਕਾਂ ਵਾਲਾ ਤੇਰਾ ਸਦਾ ਹੀ ਲਾਵਣਗੇ ਲੰਮਿਆਂ ਰੂਟਾਂ ਉੱਤੇ ਜਦ ਵੀ ਧੂੜਾਂ ਪੱਟਣਗੇ ਸ਼ਿੰਦਿਆ ਤੈਨੂੰ ਸਦਾ ਪੰਜਾਬੀ ਚੇਤੇ ਰੱਖਣਗੇ *************************** ਤੇਰਾ ਕੁੜਤਾ ਚੌੜਾ ਜੁੱਸਾ ਅੱਤ ਹੀ ਲਗਦਾ ਸੀ ਡਾਣਸੀਵਾਲੀਆ ਧੂਵਾਂ ਚਾਦਰਾ ਵਾਹਲਾ ਫੱਬਦਾ ਸੀ ਸਾਂਭ ਸਾਂਭ ਕੇ ਤੇਰੀ ਪੱਗ ਦੇ ਮੇਚੇ ਰੱਖਣਗੇ ਸ਼ਿੰਦਿਆ ਤੈਨੂੰ ਸਦਾ ਪੰਜਾਬੀ ਚੇਤੇ ਰੱਖਣਗੇ …  

Read More

ਸਾਬਕਾ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੂੰ ਸਦਮਾ-ਪਤਨੀ ਸੁਰਿੰਦਰ ਕੌਰ ਦਾ ਸਦੀਵੀ ਵਿਛੋੜਾ

ਐਬਸਫੋਰਡ ( ਦੇ ਪ੍ਰ ਬਿ)-ਮਿਸ਼ਨ-ਐਬਸਫੋਰਡ ਤੋਂ ਸਾਬਕਾ ਲਿਬਰਲ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਸੁਪਤਨੀ ਸੁਰਿੰਦਰ ਕੌਰ ਸਿੱਧੂ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਹ ਲਗਪਗ 70 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤੀ ਜਤਿੰਦਰ ਸਿੰਘ ਸਿੱਧੂ , ਤਿੰਨ ਬੱਚੇ-ਦੋ ਬੇਟੀਆਂ…

Read More

ਰਾਸ਼ਟਰੀ ਅੰਤਰਰਾਸ਼ਟਰੀ ਡਾਇਮੰਡ ਕਲੱਬ , ਬਰੇਸ਼ੀਆ ਵਲੋਂ ਅੱਠਵਾਂ ਖੇਡ ਮੇਲਾ ਧੂਮ ਧਾਮ ਨਾਲ ਕਰਵਾਇਆ

* ਐਫ ਸੀ ਆਜੋਲਾ ਦੀ ਫੁੱਟਬਾਲ ਟੀਮ ਨੇ ਚੁੱਕਿਆ ਜੇਤੂ ਕੱਪ * ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਡਾਇਮੰਡ ਸਪੋਰਟਸ ਕਲੱਬ, ਬਰੇਸ਼ੀਆ ਵਲੋੰ ਸਾਲਾਨਾ ਅੱਠਵਾਂ ਦੋ ਦਿਨਾ ਖੇਡ ਮੇਲਾ ਬੋਰਗੋਸਤੋਲੋ ਦੇ ਖੇਡ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ। ਇਸ ਖੇਡ ਮੇਲੇ ਦੌਰਾਨ ਜਿਥੇ ਇਟਲੀ ਦੀਆਂ ਫੁੱਟਬਾਲ ਕਲੱਬਾਂ ਵਿਚਕਾਰ ਬਹੁਤ ਹੀ ਫਸਵੇਂ ਮੁਕਾਬਲੇ ਦਰਸ਼ਕਾਂ ਨੂੰ ਦੇਖਣ…

Read More

ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ’ ਮੌਕੇ ਸਿਹਤ ਮੰਤਰੀ ਵਲੋਂ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ

ਵਿਕਟੋਰੀਆ – 25 ਜੁਲਾਈ ਨੂੰ ‘ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ’ (ਪਾਣੀ ਵਿੱਚ ਡੁੱਬਣ ਤੋਂ ਰੋਕਥਾਮ ਦਾ ਅੰਤਰਰਾਸ਼ਟਰੀ ਦਿਵਸ) ਦੇ ਮੌਕੇ ‘ਤੇ ਸਿਹਤ ਮੰਤਰੀ ਏਡਰੀਅਨ ਡਿਕਸ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ: “ਵਰਲਡ ਡਰਾਊਨਿੰਗ ਪ੍ਰਿਵੈਨਸ਼ਨ ਡੇਅ ‘ਤੇ, ਮੈਂ ਸਾਰਿਆਂ ਨੂੰ ਪਾਣੀ ਵਿੱਚ ਅਤੇ ਆਲੇ-ਦੁਆਲੇ ਸੁਰੱਖਿਅਤ ਰਹਿਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਯਾਦ ਦਿਵਾਉਣਾ ਚਾਹਾਂਗਾ। “ਅਫ਼ਸੋਸ ਦੀ…

Read More

ਸ਼ਰਧਾਂਜਲੀ- ਕੈਨੇਡੀਅਨ ਪੰਜਾਬੀ ਭਾਈਚਾਰੇ ਦੀ ਉਘੀ ਹਸਤੀ ਸੀ ਸਰਦਾਰ ਗੁਰਚਰਨ ਸਿੰਘ ਢੀਂਡਸਾ

ਐਬਸਫੋਰਡ-ਸਰਦਾਰ ਮੁਖਤਿਆਰ ਸਿੰਘ ਜੀ ਦਾ ਜਨਮ ਅਗਸਤ 20/1935 ਨੂੰ ਪਿੰਡ ਸਹਿਣਾ ਵਿਖੇ ਹੋਇਆ, ਜੋ ਕਿ ਭਦੌੜ ਦਾ ਇਲਾਕਾ ਹੈ। ਏਸੇ ਕਰਕੇ ਇਨਾਂ ਦਾ ਨਾਮ ਮੁਖਤਿਆਰ ਸਿੰਘ ਸਹਿਣਾ ਕਰਕੇ ਮਸ਼ਹੂਰ ਹੋ ਗਿਆ। ਸਾਲ 1972 ਵਿੱਚ ਇਨਾਂ ਦੀ ਜਾਣੀ ਆਉਣੀ ਪਿੰਡ ਲੋਪੋ ਜਿਲਾ ਮੋਗੇ ਵਿਖੇ ਸੰਤ ਦਰਬਾਰੀ ਦਾਸ ਜੀ ਕੋਲ ਸ਼ੁਰੂ ਹੋ ਗਈ, ਉਹ ਜਗਰਾਵਾਂ ਕਾਲਜ, ਸਕੂਲ…

Read More

ਗੁ. ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਲਗਾਇਆ ਖਾਲਸਾ ਕੈਂਪ

* ਖਾਲਸਾ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਕੀਤਾ ਗਿਆ ਸਨਮਾਨ – ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) -ਬੀਤੇ ਦਿਨੀਂ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਅਤੇ ਬੱਚਿਆਂ ਲਈ ਸਲਾਨਾ ਗੁਰਮਤਿ ਖ਼ਾਲਸਾ ਕੈਂਪ…

Read More

ਕੈਲਗਰੀ ਵਿੱਚ ਅਜੋਕੀ ਰਾਜਨੀਤੀ ਅਤੇ ਲੋਕ ਮਸਲਿਆਂ ‘ਤੇ ਸਫਲ ਸੈਮੀਨਾਰ

ਕੈਲਗਰੀ (ਹਰਚਰਨ ਸਿੰਘ ਪ੍ਰਹਾਰ):- ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵਲੋਂ ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਅੇਸੋਸੀਏਸ਼ਨ ਦੇ ਹਾਲ ਅੰਦਰ ਸਰੋਤਿਆਂ ਭਰਵੇਂ ਇੱਕਠ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸੈਮੀਨਾਰ ਵਿੱਚ ਬੋਲਦਿਆਂ ਯੂ ਐਨ ਆਈ ਦੇ ਸਾਬਕਾ ਸੀਨੀਅਰ ਪੱਤਰਕਾਰ, ਲੇਖਕ ਤੇ ਸਿੱਖ ਵਿਦਵਾਨ ਸ. ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਿੱਖ, ਨਾ ਸਿਰਫ ਰਾਜਨੀਤਕ ਧਿਰ…

Read More

ਬਾਬਾ ਫਰੀਦ ਯਾਦਗਾਰੀ ਕਲੱਬ ਵਲੋਂ ਵਾਲੀਬਾਲ ਸ਼ੂਟਿੰਗ ਬਾਰੇ ਵਿਸ਼ੇਸ਼ ਮੈਗਜ਼ੀਨ ਜਾਰੀ

ਸੈਮੀਨਾਰ ਦੌਰਾਨ ਸਰੀ ਸਕੂਲਜ਼ ਟਰੱਸਟੀ ਗੈਰੀ ਥਿੰਦ ਵਲੋਂ ਸਕੂਲਾਂ ‘ਚ ਵਾਲੀਬਾਲ ਸ਼ੂਟਿੰਗ ਦਾ ਜਿਲ੍ਹਾ ਪੱਧਰੀ ਟੂਰਨਾਮੈਂਟ ਕਰਵਾਉਣ ਦਾ ਐਲਾਨ ਖੇਡ ਸਰਗਰਮੀਆਂ ਨੂੰ ਕਲਮਬੰਦ ਕਰਨਾ ਚੰਗੀ ਪਹਿਲਕਦਮੀ -ਸੁੱਖੀ ਬਾਠ ਕਲੱਬ ਵਲੋਂ ਮੈਗਜ਼ੀਨ ‘ਚ ਸਹਿਯੋਗ ਲਈ ਪੱਤਰਕਾਰ ਜੋਗਿੰਦਰ ਸਿੰਘ ਦਾ ਧੰਨਵਾਦ- ਸਰੀ ( ਜੋਗਿੰਦਰ ਸਿੰਘ, ਮਹੇਸ਼ਇੰਦਰ ਸਿੰਘ ਮਾਂਗਟ) -ਬਾਬਾ ਫਰੀਦ ਯਾਦਗਾਰੀ ਵਾਲੀਬਾਲ ਸ਼ੂਟਿੰਗ ਕਲੱਬ ਸਰੀ ਵਲੋਂ ਪਿਛਲੇ…

Read More

ਸਰਬ ਪੱਖੀ ਲੇਖਕ ਦਿਓਲ ਦੇ ਦੋ ਨਾਵਲਿਟਾਂ ਦੀ ਸਾਂਝੀ ਕਿਤਾਬ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਨ

ਪੁਸਤਕ ਬਾਰੇ ਡਾਃ ਗੁਲਜ਼ਾਰ ਸਿੰਘ ਪੰਧੇਰ ਨੇ ਪਰਚਾ ਪੜ੍ਹਿਆ- ਲੁਧਿਆਣਾ: 23 ਜੁਲਾਈ ( ਮਨਧੀਰ ਦਿਓਲ)-ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਪੰਜਾਬੀ ਸੱਭਿਆਚਾਰਕ ਸੱਥ ਫਰੀਦਾਬਾਦ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਹਿਯੋਗ ਨਾਲ ਸਵਰਗੀ ਸਰਬ ਪੱਖੀ ਲੇਖਕ ਦਿਓਲ ਦੇ ਦੋ ਨਾਵਲਿਟਾਂ ਦੀ ਕਿਤਾਬ ‘ਦੋ ਨਾਵਲਿਟ: ਚੌਦ੍ਹਾਂ ਨੰਬਰ ਗੰਨ, ਗੱਡੀਆਂ ਵਾਲੀ’ਪੰਜਾਬੀ ਭਵਨ ਲੁਧਿਆਣਾ ‘ਚ…

Read More

ਡਾ. ਸਾਹਿਬ ਸਿੰਘ ਦੇ ਨਾਟਕ ‘ਲੱਛੂ ਕਬਾੜੀਆ’ ਨੇ ਮਨੁੱਖੀ ਮਨਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ

ਸਰੀ, 24 ਜੁਲਾਈ (ਹਰਦਮ ਮਾਨ)-ਪੰਜਾਬੀ ਰੰਗਮੰਚ ਦੇ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਨਾਰਥ ਡੈਲਟਾ ਦੇ ਸੈਕੰਡਰੀ ਸਕੂਲ ਵਿਚ ਪੇਸ਼ ਕੀਤਾ ਗਿਆ ਨਾਟਕ ‘ਲੱਛੂ ਕਬਾੜੀਆ’ ਮਨੁੱਖੀ ਮਨਾਂ ਨੂੰ ਬੁਰੀ ਤਰ੍ਹਾਂ ਝੰਜੋੜ ਗਿਆ। ਰਾਜਨੀਤਕ ਆਗੂਆਂ ਦੀਆਂ ਚਾਲਾਂ, ਧਾਰਮਿਕ ਪਾਖੰਡੀਆਂ ਦੇ ਕਿਰਦਾਰ, ਜਾਤ-ਪਾਤ ਦੇ ਕੋਹੜ, ਊਚ-ਨੀਚ ਦੇ ਵਰਤਾਰੇ ਅਤੇ ਨਿਮਨ ਵਰਗ ਦੇ ਲੋਕਾਂ ਦੇ ਸ਼ੋਸ਼ਣ ਨੂੰ ਡਾ….

Read More