Headlines

ਨਾਮਧਾਰੀ ਸਿੰਘਾਂ ਦੀ ਯਾਦ ਮਨਾਉਣ ਲਈ ਪ੍ਰੋਫੈਸਰ ਬੰਡੂਗਰ ਦੇ ਬਿਆਨ ਦੀ ਸ਼ਲਾਘਾ

ਲੁਧਿਆਣਾ, 20 ਜਨਵਰੀ 2023-ਨਾਮਧਾਰੀ ਸੰਗਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਵੱਲੋਂ ਦਿੱਤੇ ਉਸ ਬਿਆਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਲੇਰੋਟਲਾ ਵਿਖੇ ਸ਼ਹੀਦ ਹੋਏ ਨਾਮਧਾਰੀ (ਕੂਕਾ) ਸਿੰਘਾਂ ਦੀ ਯਾਦ ਵੱਡੇ ਪੱਧਰ ਤੇ ਮਨਾਉਣ ਲਈ ਕਿਹਾ ਹੈ। ਨਾਮਧਾਰੀ ਸੰਗਤ ਵੱਲੋਂ ਇਹਨਾਂ ਸ਼ਬਦਾਂ…

Read More

‘ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ’ ਵਲੋਂ ਪੈਦਲ ਯਾਤਰੀਆਂ ਤੇ ਬਜੁਰਗਾਂ ਦੀ ਸੁਰੱਖਿਆ ਲਈ ਉਪਰਾਲਾ

ਸਰੀ, (ਹਰਦਮ ਮਾਨ)- ਆਵਰ ਗਲੋਬਲ ਵਿਲੇਜ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪੈਦਲ ਯਾਤਰੀਆਂ ਦੀ ਸੁਰੱਖਿਆ ਸੰਬੰਧੀ ਸ਼ਹਿਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਹਿਤ 15 ਜਨਵਰੀ 2023 ਨੂੰ ਸਾਲਾਨਾ ਰੋਡ ਸੇਫਟੀ ਦਿਵਸ ਮਨਾਉਂਦਿਆਂ ਇਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ।  ਇਸ ਸਬੰਧੀ ਫਾਊਂਡੇਸ਼ਨ ਦੀ ਆਗੂ ਮੀਰਾ ਗਿੱਲ ਨੇ ਦੱਸਿਆ ਹੈ ਕਿ ਫਾਊਂਡੇਸ਼ਨ ਵੱਲੋਂ ਗਹਿਰੇ ਹਨੇਰੇ ਦੇ ਮੱਦੇ-ਨਜ਼ਰ ਬੀਤੇ ਕੁਝ ਸਾਲਾਂ…

Read More

ਐਮ ਐਲ ਏ ਮਿੰਟੂ ਸੰਧੂ ਵਲੋਂ ਹਲਕਾ ਨਿਵਾਸੀਆਂ ਨਾਲ ਵਿਸ਼ੇਸ਼ ਮਿਲਣੀ

ਵਿੰਨੀਪੈਗ ( ਸ਼ਰਮਾ)- ਬੀਤੇ ਦਿਨੀ  ਵਿੰਨੀਪੈਗ ਮੈਪਲ ਤੋ ਐਮ ਐਲ ਏ ਮਿੰਟੂ ਸੰਧੂ ਵਲੋ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਇਕ ਮੀਟਿੰਗ ਤੇ ਰੀਫਰੈਸ਼ਮੈਂਟ ਪਾਰਟੀ ਕੀਤੀ ਗਈ। ਇਸ ਦੌਰਾਨ ਸਿਹਤ ਸਹੂਲਤਾਂ, ਸਿੱਖਿਆ, ਅਫੋਰਡੇਬਿਲਟੀ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ ਮੈਨੀਟੋਬਾ ਪ੍ਰੋਵਿਸ਼ੀਅਲ ਨੌਮੀਨੀ ਪ੍ਰੋਗਰਾਮ ਨੂੰ ਇਮੀਗ੍ਰੇਸ਼ਨ ਲਈ ਹੋਰ ਸੌਖਾਲਾ ਬਣਾਉਣ ਤੇ ਹੋਰ ਕਈ ਜਨਤਕ ਮੁਦਿਆਂ ਉਪਰ ਵਿਚਾਰਾਂ ਹੋਈਆਂ।…

Read More

ਈਲੀਟ ਐਟਰਟੇਨਮੈਂਟ ਵਿੰਨੀਪੈਗ ਵਲੋਂ ਲੋਹੜੀ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ

ਵਿੰਨੀਪੈਗ ( ਸ਼ਰਮਾ, ਸੱਗੀ)-ਬੀਤੇ ਦਿਨ ਈਲੀਟ ਐਟਰਟੇਨਮੈਂਟ ਵਲੋਂ ਸੇਂਟ ਪੀਟਰਸ ਹਾਲ ਵਿੰਨੀਪੈਗ ਵਿਖੇ ਲੋਹੜੀ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਲੋਹੜੀ ਸਮਾਗਮ ਵਿਚ ਗਿੱਧੇ ਅਤੇ ਭੰਗੜੇ ਤੋ ਇਲਾਵਾ ਪੰਜਾਬੀ ਗੀਤ ਸੰਗੀਤ ਦੇ ਪ੍ਰੋਗਰਾਮ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਇਸ ਮੌਕੇ ਵੱਖ ਵੱਖ ਫੂਡ ਸਟਾਲਾਂ ਤੋ ਇਲਾਵਾ ਕੋਈ ਹੋਰ ਮਨੋਰੰਜਨ ਦੇ ਪ੍ਰੋਗਰਾਮ ਰੱਖੇ ਗਏ…

Read More

ਵਿੰਨੀਪੈਗ ਟਰਾਂਜਿਟ ਦੇ ਪੰਜਾਬੀ ਓਪਰੇਟਰਾਂ ਨੇ ਲੋਹੜੀ ਮਨਾਈ

ਵਿੰਨੀਪੈਗ-( ਸ਼ਰਮਾ, ਸੁਰਿੰਦਰ ਮਾਵੀ)- ਲੋਹੜੀ ਇੱਕ ਬਹੁਤ ਹੀ ਪ੍ਰਸਿੱਧ  ਸਰਦੀਆਂ ਦਾ ਤਿਉਹਾਰ ਹੈ ਜੋ ਪੂਰੇ ਪੰਜਾਬ ਵਿਚ ਮਨਾਇਆ ਜਾਂਦਾ ਹੈ।ਲੋਹੜੀ ਦੇ ਮੁੱਢ ਬਹੁਤ ਹਨ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਇਹ ਤਿਉਹਾਰ ਸਰਦੀਆਂ ਦੀ ਸੰਗਰਾਂਦ ਦੀ ਪੂਰਵ ਸੰਧਿਆ ਦੇ ਜਸ਼ਨ ਵਜੋਂ ਸ਼ੁਰੂ ਹੋਇਆ ਸੀ।ਲੋਕ-ਕਥਾ ਦੇ ਅਨੁਸਾਰ, ਪ੍ਰਾਚੀਨ ਪੰਜਾਬ ਵਿਚ ਲੋਹੜੀ ਸਰਦੀਆਂ ਦੇ ਸੰਗਰਾਂਦ ਦੇ…

Read More

ਪੰਜਾਬੀ ਕਵੀ ਮਹਿੰਦਰਪਾਲ ਦੀ ਕਾਵਿ ਪੁਸਤਕ ਤ੍ਰਿਵੇਣੀ ਦਾ ਲੋਕ ਅਰਪਣ 21 ਨੂੰ

ਵੈਨਕੂਵਰ- ਵੈਨਕੂਵਰ ਵਿਚਾਰ ਮੰਚ ਵਲੋਂ ਉਘੇ ਕਵੀ ਮਹਿੰਦਰਪਾਲ ਸਿੰਘ ਪਾਲ  ਦੀ  ਕਾਵਿ ਪੁਸਤਕ ਤ੍ਰਿਵੇਣੀ ਦਾ ਲੋਕ ਅਰਪਣ ਸਮਾਗਮ 21 ਜਨਵਰੀ 2023 ਦੁਪਹਿਰੇ 1 ਵਜੇ ਜਰਨੈਲ ਆਰਟ ਗੈਲਰੀ, #106  12882, 85 ਐਵੀਨਿਯੂ ਸਰੀ ਵਿਖੇ ਹੋਣ ਜਾ ਰਿਹਾ ਹੈ। ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਪੁੱਜਣ ਦਾ ਖੁੱਲਾ ਸੱਦਾ ਹੈ।

Read More

ਪੈਨਟਿਕਟਨ ਵਾਸੀ ਕਮਲਜੀਤ ਮੰਡੇਰ ਨੂੰ ਸਦਮਾ-ਮਾਤਾ ਹਰਜੀਤ ਕੌਰ ਮੰਡੇਰ ਦਾ ਸਦੀਵੀ ਵਿਛੋੜਾ

ਸਰੀ (ਸੰਤੋਖ ਸਿੰਘ ਮੰਡੇਰ) -ਬੀ ਸੀ ਦੇ ਸ਼ਹਿਰ ਪੈਨਟਿਕਟਨ ਦੇ  ਸਰਦਾਰ ਕਮਲਜੀਤ ਸਿੰਘ ਮੰਡੇਰ ਦੇ ਸਤਿਕਾਰਯੋਗ ਮਾਤਾ ਜੀ ਹਰਜੀਤ ਕੌਰ ਮੰਡੇਰ, ੳਮਰ 76 ਸਾਲ ਕੁੱਝ ਦੇਰ ਬੀਮਾਰ ਰਹਿਣ ਉਪਰੰਤ ਆਪਣੇ ਜੱਦੀ ਪਿੰਡ ਜਰਗ ਵਿਖੇ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੁ ਚਰਨਾਂ ਵਿਚ ਜਾ ਬਿਰਾਜੇ ਹਨ| ਸਵਰਗਵਾਸੀ ਮਾਤਾ ਹਰਜੀਤ ਕੌਰ ਮੰਡੇਰ, ਪਿੰਡ ਜਰਗ ਦੇ ਚੌਧਰੀ ਲੀਕਲ…

Read More

ਪ੍ਰਸਿੱਧ ਕਹਾਣੀਕਾਰ ਅਮਨਪਾਲ ਸਾਰਾ ਦਾ ਸਦੀਵੀ ਵਿਛੋੜਾ

ਵੈਨਕੂਵਰ- ਪੰਜਾਬੀ ਦੇ ਪ੍ਰਸਿਧ ਕਹਾਣੀਕਾਰ ਅਮਨਪਾਲ ਸਾਰਾ ਦੇ ਸਦੀਵੀ ਵਿਛੋੜੇ ਦੀ ਖਬਰ ਹੈ। ਉਹ ਪਿਛਲੇ ਲੰਬੇ ਸਮੇਂ ਤੋ ਵੈਨਕੂਵਰ ਵਿਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ। ਉਹਨਾਂ ਨੇ ਕੈਨੇਡਾ ਵਿਚ ਰਹਿੰਦਿਆਂ ਪਰਵਾਸੀ ਜੀਵਨ ਨਾਲ ਸਬੰਧਿਤ ਕਈ ਅਜਿਹੀਆਂ ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਜਿਹਨਾਂ ਨੂੰ ਪੜਦਿਆਂ ਪਰਵਾਸ ਦੇ ਸੰਘਰਸ਼ ਤੇ ਜੀਵਨ  ਨੂੰ ਜਾਣਨ, ਮਾਨਣ ਤੇ…

Read More

ਕੈਨੇਡਾ ਇਮੀਗ੍ਰੇਸ਼ਨ ਵਲੋਂ ਹੈਰਾਨੀਜਨਕ ਦੂਸਰਾ ਡਰਾਅ- ਸਕੋਰ ਰੈਂਕ 490 ਰਿਹਾ

490 ਸਕੋਰ ਵਾਲੇ 5500 ਉਮੀਦਵਾਰਾਂ ਨੂੰ ਸੱਦਾ- ਓਟਵਾ- ਕੈਨੇਡਾ ਇਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜਨਸ਼ਿਪ ਵਿਭਾਗ (IRCC)  ਨੇ 2023 ਦੇ ਦੂਜੇ ਡਰਾਅ ਵਿੱਚ 5,500 ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ। IRCC ਨੇ ਅੱਜ ਇੱਕ ਹੈਰਾਨੀਜਨਕ ਡਰਾਅ ਨਾਲ ਦੋ ਹਫ਼ਤਿਆਂ ਵਿੱਚ ਲਗਾਤਾਰ ਦੋ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਹਨ । IRCC ਨੇ ਹੁਣ ਤੱਕ 2023 ਵਿੱਚ 11,000 ਐਕਸਪ੍ਰੈਸ…

Read More

ਸ੍ਰੋਮਣੀ ਕਮੇਟੀ ਪ੍ਰਧਾਨ ਤੇ ਹਮਲਾ- ਕਾਰ ਦੀ ਭੰਨ ਤੋੜ ਕੀਤੀ

ਬੰਦੀ ਸਿੰਘਾਂ ਲਈ ਰਿਹਾਈ ਲਈ ਧਰਨੇ ਵਿਚ ਸ਼ਾਮਿਲ ਹੋਣ ਪੁੱਜੇ ਸਨ- ਮੁਹਾਲੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ’ਤੇ ਬੁੱਧਵਾਰ ਸ਼ਾਮ ਨੂੰ ਕੁਝ ਵਿਅਕਤੀਆਂ ਨੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਕਾਰ ਦਾ ਪਿਛਲਾ ਸ਼ੀਸ਼ਾ ਪੂਰੀ ਤਰਾਂ ਨੁਕਸਾਨਿਆ ਗਿਆ ਪਰ ਉਹ ਵਾਲ-ਵਾਲ ਬਚ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ…

Read More