Headlines

ਭਿਆਨਕ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ

ਢਾਬੇ ਤੋਂ ਖਾਣਾ ਖਾ ਕੇ ਘਰ ਆ ਰਹੇ ਸੀ ਵਾਪਸ- ਸੋਗ ਵਜੋਂ ਕਸਬਾ ਚੋਹਲਾ ਸਾਹਿਬ ਦੇ ਬਜ਼ਾਰ ਰਹੇ ਬੰਦ – ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,18 ਅਪ੍ਰੈਲ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਦੇ ਨਜ਼ਦੀਕ ਸੋਮਵਾਰ ਦੇਰ ਰਾਤ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ।ਮ੍ਰਿਤਕਾਂ ਵਿੱਚ ਦੋ ਨੌਜਵਾਨ ਕਸਬਾ…

Read More

ਸਾਬਕਾ ਐਸ ਐਸ ਪੀ ਰਾਜਜੀਤ ਸਿੰਘ ਨੂੰ ਡਰੱਗ ਮਾਮਲੇ ਵਿਚ ਨੌਕਰੀ ਤੋਂ ਤੁਰਤ ਕੀਤਾ ਬਰਖਾਸਤ

* ਨਸ਼ਾ ਤਸਕਰੀ ‘ਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ: ਮੁੱਖ  ਮੰਤਰੀ -ਵਿਜੀਲੈੰਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਪਤੀ ਦੀ ਜਾਂਚ ਕਰਨ ਦੇ ਵੀ ਦਿੱਤੇ ਹੁਕਮ * ਲੰਬੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੀ ਮਿਲੀਭੁਗਤ ਕਰਕੇ ਬੰਦ ਪਈਆਂ ਰਿਪੋਰਟਾਂ ਨੂੰ ਖੁਲ੍ਹਵਾ ਕੇ ਕੀਤੀ ਕਾਰਵਾਈ ਚੰਡੀਗੜ੍ਹ, 17 ਅਪ੍ਰੈਲ- ਨਸ਼ਾ ਤਸਕਰੀ ਦੇ ਘਿਨਾਉਣੇ ਅਪਰਾਧ ਵਿੱਚ…

Read More

ਰਮਿੰਦਰ ਰੰਮੀ ਦਾ ਏਕਮ ਸਾਹਿਤ ਮੰਚ ਅੰਮ੍ਰਿਤਸਰ ਵੱਲੋਂ ਸਨਮਾਨ

ਹਰਕੀਰਤ ਕੌਰ ਚਹਿਲ ਦਾ ਸਫਰਨਾਮਾ ਰਾਵੀ ਦੇਸ ਹੋਇਆ ਪਰਦੇਸ ਰੀਲੀਜ਼- ਅੰਮ੍ਰਿਤਸਰ-ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਤੇ ਪਰਵਾਸੀ ਸ਼ਾਇਰਾ ਰਮਿੰਦਰ ਰੰਮੀ ਨੂੰ ਏਕਮ ਸਾਹਿਤ ਮੰਚ ਅੰਮ੍ਰਿਤਸਰ ਤੇ ਅਰਤਿੰਦਰ ਕੌਰ ਸੰਧੂ ਵੱਲੋਂ ਸਨਮਾਨ ਚਿੰਨ ਤੇ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ ।  ਅਰਤਿੰਦਰ ਸੰਧੂ  ਸਾਹਿਤਕ ਖੇਤਰ ਵਿੱਚ ਬਹੁਤ ਨਾਮਵਰ ਜਾਣੀ ਪਹਿਚਾਣੀ ਸ਼ਖ਼ਸੀਅਤ ਨੇ ।ਸਾਹਿਤ ਦੇ ਖੇਤਰ ਵਿੱਚ ਉਹਨਾਂ ਦੀ ਦੇਣ ਬਹੁਤ ਅਨਮੋਲ ਹੈ । ਨਵੀਂਆਂ ਕਲਮਾਂ ਨੂੰ ਵੀ ਬਹੁਤ ਮਾਣ ਇਜ਼ਤ ਦਿੰਦੇ ਹਨ । ਇਸ ਮੌਕੇ…

Read More

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ‘ਚਰਨ ਸਿੰਘ ਦਾ ਕਾਵਿ ਸੰਸਾਰ’ ਪੁਸਤਕ ਰਿਲੀਜ਼

ਸਰੀ, 18 ਅਪ੍ਰੈਲ (ਹਰਦਮ ਮਾਨ)–ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਚਰਨ ਸਿੰਘ ਦੀ ਸਮੁੱਚੀ ਕਵਿਤਾ ਉਪਰ ਡਾ. ਜੋਗਿੰਦਰ ਸਿੰਘ ਕੈਰੋਂ ਵੱਲੋਂ ਲਿਖੀ ਗਈ ਆਲੋਚਨਾਤਮਿਕ ਪੁਸਤਕ “ਚਰਨ ਸਿੰਘ ਦਾ ਕਾਵਿ ਸੰਸਾਰ” ਰਿਲੀਜ਼ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਸ਼ਾਇਰ ਚਰਨ…

Read More

ਸਰੀ ‘ਚ ਚਿੱਤਰ ਕਲਾ ਪ੍ਰਦਰਸ਼ਨੀ ਅਤੇ ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਮੇਲੇ ਦਾ ਉਦਘਾਟਨੀ ਸਮਾਰੋਹ

ਸਰੀ, 17 ਅਪ੍ਰੈਲ (ਹਰਦਮ ਮਾਨ)-ਬੀਤੇ ਦਿਨ ਮਾਂ ਬੋਲੀ ਅੰਤਰਰਾਸ਼ਟਰੀ ਫਿਲਮ ਮੇਲਾ ਅਤੇ ਚਿੱਤਰ ਕਲਾ ਪ੍ਰਦਰਸ਼ਨੀ ‘ਵਿਚ ਪ੍ਰਦੇਸ ਪੰਜਾਬ’ ਦਾ ਉਦਘਾਟਨੀ ਸਮਾਰੋਹ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਵਿਹੜੇ ਵਿਚ ਹੋਇਆ ਜਿਸ ਵਿਚ ਵੱਡੀ ਗਿਣਤੀ ਵਿਚ ਕਲਾ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਸ਼ਾਇਰ ਮੋਹਨ ਗਿੱਲ ਨੇ ਸਮਾਰੋਹ ਦਾ ਆਗਾਜ਼ ਕਰਦਿਆਂ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਮੇਲੇ…

Read More

ਮਾਤਾ ਗੁਰਦਿਆਲ ਕੌਰ ਗਰੇਵਾਲ ਨੂੰ ਅੰਤਿਮ ਵਿਦਾਇਗੀ ਤੇ ਸ਼ਰਧਾਂਜਲੀ ਸਮਾਗਮ

ਐਬਟਸਫੋਰਡ ( ਦੇ ਪ੍ਰ ਬਿ)-  ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੇ ਜਨਰਲ ਸਕੱਤਰ ਸ ਰਾਜਿੰਦਰ ਸਿੰਘ ਗਰੇਵਾਲ  ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਗੁਰਦਿਆਲ ਕੌਰ ਗਰੇਵਾਲ ਪਤਨੀ ਸਵਰਗੀ ਸ ਧਰਮ ਸਿੰਘ ਗਰੇਵਾਲ ਜੋ  ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਦਾ ਅੰਤਿਮ ਸੰਸਕਾਰ ਧਾਰਮਿਕ ਰਵਾਇਤਾਂ ਮੁਤਾਬਿਕ ਫਰੇਜ਼ਰ ਰਿਵਰ ਫਿਊਨਰਲ ਹੋਮ  ਐਬਟਸਫੋਰਡ ਵਿਖੇ ਕੀਤਾ ਗਿਆ। ਉਪਰੰਤ ਦੁਪਹਿਰ ਬਾਦ ਦੁਪਹਿਰ ਗੁਰਦੁਆਰਾ…

Read More

ਪਵਿੱਤਰ ਗੰਗਾਸਾਗਰ ਨੂੰ ਸਰੀ ਦੇ ਇਕ ਗੁਰੂ ਘਰ ਦੇ ਦਰਬਾਰ ਹਾਲ ਵਿਚ ਰੱਖਣ ਤੋਂ ਮਨਾਂ ਕੀਤਾ-ਰਾਏ ਅਜ਼ੀਜ਼ ਉਲ਼ਾ ਖਾਨ

ਸਰੀ ( ਦੇ ਪ੍ਰ ਬਿ )- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਸਾਹਿਬ ਦੇ ਦਰਸ਼ਨ ਕੈਨੇਡਾ ਦੀਆਂ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ। ਪਵਿੱਤਰ ਗੰਗਾ ਸਾਗਰ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨਵਾਬ ਰਾਏ ਕੱਲਾ  ਦੇ ਵਾਰਿਸ ਰਾਏ ਅਜ਼ੀਜ਼ ਉੱਲਾ ਖਾਨ…

Read More

ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਨਵੀਂ ਦਿੱਲੀ ‘ਚ ਵਿਸਾਖੀ ਮੇਲਾ ‘ਰੂਹ ਪੰਜਾਬ ਦੀ’ ਦਾ ਆਯੋਜਨ

ਨਵੀਂ ਦਿੱਲੀ , 15 ਅਪ੍ਰੈਲ , ( ਦਿਓਲ )-  ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਨਵੀਂ ਦਿੱਲੀ ‘ਚ ਵਿਸਾਖੀ 2023 ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਵਿਸਾਖੀ ਮੇਲਾ ‘ਰੂਹ ਪੰਜਾਬ ਦੀ’ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਸਰਪ੍ਰਸਤ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਕਬਾਲ ਸਿੰਘ ਲਾਲਪੁਰਾ ਦੇ ਨਵੀਂ ਦਿੱਲੀ ਵਿਖੇ ਸਥਿਤ ਸਰਕਾਰੀ ਨਿਵਾਸ ਸਥਾਨ ‘ਤੇ…

Read More

 ਹੈਰੋਇਨ ਦੀ ਤਸਕਰੀ ਕਰਦੇ ਔਰਤ ਸਮੇਤ ਤਿੰਨ ਮੁਲਜ਼ਮ 655 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ 

ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,16 ਅਪ੍ਰੈਲ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਰਮੀਤ ਸਿੰਘ ਚੌਹਾਨ ਆਈਪੀਐਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਹੈਰੋਇਨ ਦੀ ਤਸਕਰੀ ਕਰਦੇ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ 655 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਗ੍ਰਿਫਤਾਰ ਕੀਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ…

Read More