Headlines

ਸਿੱਖ ਨੌਜਵਾਨ ਹਸਰਤ ਸਿੰਘ ਨੂੰ ਇਟਾਲੀਅਨ ਵਿਅਕਤੀ ਦੀ ਜਾਨ ਬਚਾਉਣ ਲਈ ਕੀਤਾ ਸਨਮਾਨਿਤ 

 ਰੋਮ ਇਟਲੀ, (ਗੁਰਸ਼ਰਨ ਸਿੰਘ ਸੋਨੀ) -ਬੀਤੇ ਦਿਨੀ ਰੇਜੋ ਇਮੀਲੀਆ ਜ਼ਿਲੇ ਦੇ ਕਸਬਾ ਲੁਸਾਰਾ ਵਿਖੇ ਵਾਪਰੇ ਇੱਕ ਹਾਦਸੇ ਦੌਰਾਨ 27 ਸਾਲਾ ਸਿੱਖ ਨੌਜਵਾਨ ਹਸਰਤ ਸਿੰਘ ਵੱਲੋਂ 56 ਸਾਲਾਂ ਦੇ ਇਟਾਲੀਅਨ ਵਿਅਕਤੀ ਦੀ ਜਾਨ ਬਚਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਿੱਖ ਨੌਜਵਾਨ ਨੇ ਸਿੱਖੀ ਦੀਆਂ ਰਵਾਇਤਾਂ ਨੂੰ ਕਾਇਮ ਰੱਖਦਿਆਂ ਹੋਇਆਂ ਅਤੇ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਹੋਇਆ…

Read More

ਇਟਲੀ ਦੇ ਜਿਲ੍ਹਾ ਵਿਰੋਨਾ  2 ਭਾਰਤੀ ਗੁੱਟਾਂ ਦੀ ਆਪਸੀ  ਲੜਾਈ ਵਿੱਚ 3 ਗੰਭੀਰ ਜਖ਼ਮੀ 

 ਮਿਲਾਨ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਪ੍ਰਸਿੱਧ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਸਨਬੋਨੀਫਾਚੋ ਵਿਖੇ 2 ਭਾਰਤੀ ਗੁੱਟਾਂ ਦੀ ਆਪਸੀ ਲੜਾਈ ਵਿੱਚ 3 ਨੌਜਵਾਨਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖ਼ਬਰ ਸਾਹਮ੍ਹਣੇ ਆ ਰਹੀ ਹੈ ਜਿਸ ਅਨੁਸਾਰ ਕੁਝ ਭਾਰਤੀਆਂ ਨੌਜਵਾਨਾਂ ਨੇ ਬੀਤੇ ਦਿਨੀਂ ਸਥਾਨਕ ਸ਼ਹਿਰ ਦੀ ਸੁਪਰਮਾਰਕੀਟ ਆਈਪਰ ਫੈਮਿਲੀਆ ਦੀ ਪਾਰਕਿੰਗ ਵਿੱਚ ਆਪਸੀ ਕਿਸੇ ਟਸਲਬਾਜੀ…

Read More

ਭਾਰਤ ਵਲੋਂ ਕੌਂਸਲਰ ਕੈਂਪ ਰੱਦ ਕਰਨ ਦਾ ਫੈਸਲਾ

ਬਰੈਂਪਟਨ ( ਦੇ ਪ੍ਰ ਬਿ)- ਇਥੋਂ ਦੇ ਹਿੰਦੂ ਸਭਾ ਮੰਦਿਰ ਵਿੱਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਤੋਂ ਬਾਅਦ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਈ ਕੌਂਸਲਰ ਕੈਂਪਾਂ ਨੂੰ ਰੱਦ ਕਰ ਦਿੱਤਾ ਹੈ।‘ਐਕਸ’ ਉੱਤੇ ਕੌਂਸਲੇਟ ਜਨਰਲ ਦੀ ਇਕ ਪੋਸਟ ਅਨੁਸਾਰ ਸੁਰੱਖਿਆ ਏਜੰਸੀਆਂ ਵੱਲੋੋਂ ਕਮਿਊਨਿਟੀ ਕੈਂਪ ਦੇ ਪ੍ਰਬੰਧਕਾਂ ਨੂੰ ਘੱਟੋ-ਘੱਟ ਸੁਰੱਖਿਆ ਪ੍ਰਦਾਨ ਕਰਨ…

Read More

ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਸਾਂਝੀ ਕਮੇਟੀ ਦੇ ਗਠਨ ਲਈ ਵਿਚਾਰ-ਵਟਾਂਦਰਾ

ਲਹਿੰਦੇ ਪੰਜਾਬ ਵਿੱਚ ਸਕੂਲਾਂ ‘ਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ‘ਤੇ ਸਮੂਹਿਕ ਖੁਸ਼ੀ ਦਾ ਪ੍ਰਗਟਾਵਾ ਬਰੈਂਪਟਨ, (ਡਾ. ਝੰਡ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਨੂੰ ਕਰਵਾਏ ਗਏ ਸੈਮੀਨਾਰ ਵਿੱਚ ਪੰਜਾਬੀ ਭਾਸ਼ਾ ਨੂੰ ਓਨਟਾਰੀਓ ਖਿੱਤੇ ਵਿਚ ਪ੍ਰਫੁੱਲਤ ਕਰਨ ਲਈ ਵੱਖ-ਵੱਖ ਬੁਲਾਰਿਆਂ ਵੱਲੋਂ ਆਏ ਵਿਚਾਰਾਂ ਵਿੱਚੋਂ ਇੱਕ ਅਹਿਮ ਇਸ ਦੇ ਲਈ ਅੱਗੋਂ ਯਤਨ ਕਰਨ…

Read More

ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ

ਅੰਮ੍ਰਿਤਸਰ ਵਿਕਾਸ ਮੰਚ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਹਨਾਂ ਪਾਬੰਦੀਆਂ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਮੰਗ- ਅੰਮ੍ਰਿਤਸਰ –  ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਇਕਬਾਲ…

Read More

ਟਰੰਪ ਦੀ ਰਾਸ਼ਟਰਪਤੀ ਵਜੋਂ ਵਾਪਸੀ

ਨਿਊਯਾਰਕ-ਬੀਤੀ ਰਾਤ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਆਏ ਨਤੀਜਿਆਂ ਵਿਚ ਵੋਟਰਾਂ ਦਾ ਫੈਸਲਾ ਚੋਣ ਸਰਵੇਖਣਾ ਤੇ ਭਵਿੱਖਬਾਣੀ ਨਾਲੋਂ ਵਧੇਰੇ ਨਿਰਣਾਇਕ ਰਿਹਾ। ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਪ੍ਰਾਪਤ ਕਰਦਿਆਂ  ਲੋੜੀਂਦੀਆਂ 270 ਇਲੈਕਟੋਰਲ ਕਾਲਜ ਵੋਟਾਂ ਦਾ ਅੰਕੜਾ ਪਾਰ ਕਰ ਲਿਆ। ਅਧਿਕਾਰਤ ਐਲਾਨ ਤੋਂ ਪਹਿਲਾਂ ਇੱਕ ਜੇਤੂ ਭਾਸ਼ਣ ਵਿੱਚ, ਉਸਨੇ “ਦੇਸ਼ ਨੂੰ ਪਹਿਲ ਦੇਣ” ਅਤੇ…

Read More

ਸਰੀ ਵਿਚ ਤਿੰਨ ਹੁੱਲੜਬਾਜ਼ ਗ੍ਰਿਫਤਾਰ ਤੇ ਰਿਹਾਅ-

ਸਰੀ ( ਦੇ ਪ੍ਰ ਬਿ)–ਐਤਵਾਰ ਨੂੰ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਵਿਚ ਕੌਂਸਲਰ ਕੈਂਪ ਦੌਰਾਨ ਖਾਲਿਸਤਾਨੀ ਸਮਰਥਕਾਂ ਵਲੋਂ ਕੀਤੇ ਗਏ ਰੋਸ ਵਿਖਾਵੇ ਦੌਰਾਨ ਹਿੰਦੂ ਨੌਜਵਾਨਾਂ ਤੇ ਖਾਲਿਸਤਾਨੀ ਸਮਰਥਕਾਂ ਵਿਚਾਲੇ ਵੀ ਹਿੰਸਕ ਝੜਪ ਹੁੰਦੀ ਹੁੰਦੀ ਟਲੀ। ਇਸ ਦੌਰਾਨ ਸਰੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਬਾਦ ਵਿਚ ਰਾਤ ਨੂੰ ਉਹਨਾਂ ਨੂੰ ਰਿਹਾਅ ਕਰ…

Read More

ਬਰੈਂਪਟਨ ਹਿੰਦੂ ਸਭਾ ਮੰਦਿਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਹਿੰਸਾ ਭੜਕੀ

ਪ੍ਰਧਾਨ ਮੰਤਰੀ ਟਰੂਡੋ ਤੇ ਹੋਰਾਂ ਵਲੋਂ ਘਟਨਾ ਦੀ ਨਿੰਦਾ- ਬਰੈਂਪਟਨ (ਸੇਖਾ)- ਇਥੇ ਹਿੰਦੂ ਸਭਾ ਮੰਦਰ ਨੇੜੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਕਥਿਤ ਤੌਰ ’ਤੇ ਮੰਦਰ ਵਿੱਚ ਮੌਜੂਦ ਸ਼ਰਧਾਲੂਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਕ ਹੋ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ਉਪਰ ਘੁੰਮ ਰਹੀਆਂ ਵੀਡੀਓਜ਼ ਵਿਚ ਖਾਲਿਸਤਾਨੀ ਸਮਰਥਕਾਂ ਖਾਲਿਸਤਾਨੀ ਝੰਡਿਆਂ ਤੇ ਡੰਡਿਆਂ ਨਾਲ…

Read More

ਮੰਦਿਰ ਦੇ ਬਾਹਰ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਦੇ ਦੋਸ਼ ਪਿੱਛੋਂ ਸਾਰਜੈਂਟ ਸੋਹੀ ਮੁਅੱਤਲ

ਬਰੈਂਪਟਨ ( ਸੇਖਾ)- ਇਥੇ ਹਿੰਦੂ ਸਭਾ ਮੰਦਰ ਵਿੱਚ ਐਤਵਾਰ ਨੂੰ ਹੋਏ ਪ੍ਰਦਰਸ਼ਨ ਦੇ ਵੀਡੀਓ ਵਿੱਚ ਸ਼ਨਾਖ਼ਤ ਹੋਣ ਤੋਂ ਬਾਅਦ ਪੀਲ ਖੇਤਰੀ ਪੁਲੀਸ ਦੇ ਇਕ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  ਜ਼ਿਕਰਯੋਗ ਹੈ ਕਿ ਮੁਅੱਤਲ ਕੀਤਾ ਗਿਆ ਅਧਿਕਾਰੀ ਸਾਰਜੈਂਟ ਹਰਿੰਦਰ ਸੋਹੀ ਹੈ। ਮੁਅੱਤਲੀ ਤੋਂ ਬਾਅਦ ਸਾਰਜੈਂਟ ਸੋਹੀ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ…

Read More

ਕੌਂਸਲੇਟ ਕੈਂਪ ਦੌਰਾਨ 350 ਲਾਈਫ ਸਰਟੀਫਿਕੇਟ ਜਾਰੀ ਕੀਤੇ

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਸ਼ਨੀਵਾਰ 2 ਨਵੰਬਰ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਜਨਰਲ ਵੈਨਕੂਵਰ ਵਲੋਂ ਕੌਸਲਰ ਸੇਵਾਵਾਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਦੌਰਾਨ ਕੌਂਸਲੇਟ ਦੇ 6 ਅਧਿਕਾਰੀ ਪੁੱਜੇ ਜਿਹਨਾਂ ਨੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਤਕਰੀਬਨ 350 ਦੇ ਕਰੀਬ ਲਾਈਫ ਸਰਟੀਫਿਕੇਟ ਵੰਡੇ। ਇਸ ਕੈਂਪ ਦੌਰਾਨ ਵੱਡੀ…

Read More