
ਕਵਿਤਾ-ਮਾਂ / ਸ਼ਮੀਲ ਜਸਵੀਰ
ਬੀਬੀ ਮੈਨੂੰ ਅਕਾਸ਼ ਚੋਂ ਦੇਖਦੀ ਹੈ ਮੈਨੂੰ ਥਿੜ੍ਹਕਣ ਤੋਂ ਬਚਾਈ ਰੱਖਦੀ ਹੈ ਮੈਂ ਡੋਲ ਜਾਂਦਾਂ ਕਦੇ ਜੀਵਨ ਦੀਆਂ ਬੇਯਕੀਨੀਆਂ ਤੋਂ ਮਨ ਦੇ ਵੇਗਾਂ ਤੋਂ ਜੀਅ ਕਰਦਾ ਹੈ ਗਰਕ ਜਾਵਾਂ ਗਰਕਣ ਲੱਗਦਾਂ ਤਾਂ ਉਹ ਮੈਨੂੰ ਰੋਕ ਲੈਂਦੀ ਹੈ ਉਹ ਮੈਨੂੰ ਦੇਖਦੀ ਰਹਿੰਦੀ ਹੈ ਜਿਊਂਦੀ ਸੀ ਤਾਂ ਚੋਰੀ ਕਰ ਸਕਦਾ ਸਾਂ ਮਰਕੇ ਤਾਂ ਉਹ ਦੇਖ ਸਕਦੀ ਹੈ…