
ਬਾਬਾ ਸੁੱਚਾ ਸਿੰਘ ਦੀ ਯਾਦ ਨੂੰ ਸਮਰਪਿਤ ਚੋਹਲਾ ਸਾਹਿਬ ਵਿਖੇ ਲਗਾਇਆ ਅੱਖਾਂ ਦਾ ਫਰੀ ਕੈਂਪ
ਕੈਂਪ ਦੌਰਾਨ 450 ਮਰੀਜ਼ਾਂ ਕਰਵਾਇਆ ਚੈੱਕਅਪ, 200 ਮਰੀਜ਼ਾਂ ਨੂੰ ਦਿੱਤੀਆਂ ਨਜ਼ਰ ਦੀਆਂ ਐਨਕਾਂ,40 ਮਰੀਜ਼ ਚੁਣੇ ਆਪ੍ਰੇਸ਼ਨ ਲਈ- ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,25 ਨਵੰਬਰ-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੋਮਵਾਰ ਨੂੰ ਚੋਹਲਾ ਸਾਹਿਬ ਵਿਖੇ ਅੱਖਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਾਇਆ ਗਿਆ।ਇਸ ਦੌਰਾਨ 450 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੀ ਤਰਨਤਾਰਨ…