Headlines

ਪੰਜਾਬੀ ਸੱਭਿਆਚਾਰਕ ਕੌਂਸਲ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਢੇਸੀ ਤੇ ਪ੍ਰੀਤ ਗਿੱਲ ਨੂੰ ਸੰਸਦੀ ਚੋਣ ਜਿੱਤਣ ’ਤੇ ਦਿੱਤੀ ਵਧਾਈ

ਚੰਡੀਗੜ੍ਹ, 5 ਜੁਲਾਈ-ਪੰਜਾਬੀ ਸਭਿਆਚਾਰਕ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਵੱਲੋਂ ਯੂਕੇ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜੀ ਵਾਰ ਮੁੜ ਜੇਤੂ ਹੋਣ ’ਤੇ ਨਿੱਘੀ ਵਧਾਈ ਦਿੱਤੀ ਹੈ। ਸ਼ੁੱਕਰਵਾਰ ਨੂੰ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਵੱਲੋਂ ਦਰਜ ਕੀਤੀ ਹੂੰਝਾਫੇਰੂ ਜਿੱਤ ਨਾਲ ਯੂਕੇ ਦੇ ਹਾਊਸ ਆਫ ਕਾਮਨਜ਼ ਵਿੱਚ ਮਹੱਤਵਪੂਰਨ…

Read More

ਯੂਕੇ ਦੀਆਂ ਆਮ ਚੋਣਾਂ ਚ ਲੇਬਰ ਪਾਰਟੀ ਨੇ ਸਪੱਸ਼ਟ ਬਹੁਮਤ ਕੀਤਾ ਹਾਸਲ 

*ਭਾਰਤੀ ਮੂਲ ਦੇ ਰਿਸੀ ਸੁਨਕ ਦੀ ਅਗਵਾਈ ਵਾਲੀ ਕੰਸਰਵੇਟਿਵ ਪਾਰਟੀ ਦੀ ਹੋਈ ਕਰਾਰੀ ਹਾਰ- *ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਹੋਣਗੇ ਯੂਕੇ ਦੇ ਨਵੇਂ  ਪ੍ਰਧਾਨ ਮੰਤਰੀ  – *ਪਹਿਲੀ ਵਾਰ 8 ਦੇ ਕਰੀਬ ਸਿੱਖ ਉਮੀਦਵਾਰਾਂ ਨੇ ਕੀਤੀ ਜਿੱਤ ਪ੍ਰਾਪਤ – ਲੈਸਟਰ (ਇੰਗਲੈਂਡ),5 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਬਰਤਤਾਨੀਆ ਚ ਕੱਲ੍ਹ 4 ਜੁਲਾਈ ਵੀਰਵਾਰ ਨੂੰ ਹੋਈਆਂ ਆਮ ਚੋਣਾਂ ਦੇ…

Read More

ਗਾਇਕ ਕਰਨ ਔਜਲਾ ਤੇ ਵਿੱਕੀ ਕੌਸ਼ਲ ਦੀ ਜੋੜੀ ਨੇ ਯੂਟਿਊਬ ‘ਤੇ ਲਿਆਂਦੀ ਹਨੇਰੀ, ਹਰ ਪਾਸੇ ਛਿੜੀ ਚਰਚਾ

ਜਲੰਧਰ (ਅਨੁਪਿੰਦਰ ਸਿੰਘ) : ਬਾਲੀਵੁੱਡ ਦੇ ਖ਼ੂਬਸੂਰਤ ਅਦਾਕਾਰ ਵਿੱਕੀ ਕੌਸ਼ਲ ਅਤੇ ਅਦਾਕਾਰਾ ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੀ ਫ਼ਿਲਮ ‘ਬੈਡ ਨਿਊਜ਼’ 19 ਜੁਲਾਈ 2024 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾਂ ਗੀਤ ‘ਤੌਬਾ ਤੌਬਾ’ ਪ੍ਰਸਿੱਧ ਗਾਇਕ ਕਰਨ ਔਜਲਾ ਦੀ ਆਵਾਜ਼ ‘ਚ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ…

Read More

ਕੈਨੇਡਾ ’ਚ ਪਨਾਹ ਮੰਗਣ ਵਾਲਿਆਂ ਲਈ ਹੋਟਲ ਖਰੀਦੇਗੀ ਫੈਡਰਲ ਸਰਕਾਰ!

ਓਟਾਵਾ ( ਦੇ ਪ੍ਰ ਬਿ)-ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੀ ਲਗਾਤਾਰ ਵਧਦੀ ਗਿਣਤੀ ਇਮੀਗ੍ਰੇਸ਼ਨ ਮੰਤਰਾਲੇ ਲਈ ਸਿਰਦਰਦੀ ਬਣਦੀ ਜਾ ਰਹੀ ਹੈ ਅਤੇ ਕਿਰਾਏ ’ਤੇ ਲਏ ਹੋਟਲਾਂ ਦਾ ਖਰਚਾ ਘਟਾਉਣ ਲਈ ਫੈਡਰਲ ਸਰਕਾਰ ਆਪਣੇ ਹੋਟਲ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ। ਮੌਜੂਦਾ ਵਰ੍ਹੇ ਦੌਰਾਨ ਕੈਨੇਡਾ ਸਰਕਾਰ 4 ਹਜ਼ਾਰ ਹੋਟਲ ਕਮਰਿਆਂ ਦਾ ਕਿਰਾਇਆ ਬਰਦਾਸ਼ਤ ਕਰ ਰਹੀ ਹੈ…

Read More

ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੂਬਰਮੈਨ ਵੱਲੋਂ ਸੰਸਥਾ ਨੂੰ ਅਲਵਿਦਾ ਕਹਿਣ ਦਾ ਫੈਸਲਾ

ਵੈਨਕੂਵਰ, (ਮਲਕੀਤ ਸਿੰਘ)- ਸਰੀ ਬੋਰਡ ਆਫ ਟਰੇਡ ਦੀ ਪ੍ਰਧਾਨ ਅਨੀਤਾ ਹੁਬਰਮੈਨ ਵੱਲੋਂ ਆਪਣੀ ਸੰਸਥਾ ਨੂੰ ਅਲਵਿਦਾ ਕਹਿਣ ਦੇ ਫੈਸਲੇ ਦਾ ਐਲਾਨ ਕੀਤਾ ਗਿਆ ਹੈ। ਲਗਭਗ 31 ਸਾਲ ਉਕਤ ਸੰਸਥਾ ਦੀ ਸੇਵਾ ਨਿਭਾਉਣ ਵਾਲੀ ਅਨੀਤਾ ਹੁਬਰਮੈਨ ਦੇ ਅਹੁਦੇ ਦੀ ਮਿਆਦ 30 ਅਗਸਤ 2024 ਨੂੰ ਖਤਮ ਹੋਣ ਜਾ ਰਹੀ ਹੈ ਇਸ ਸਬੰਧ ਵਿਚ ਇਕ ਵਿਦਾਇਗੀ ਪਾਰਟੀ ਦਾ…

Read More

ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ, ਸੰਸਦ ‘ਚ ਪਹੁੰਚੇ 10 ਸਿੱਖ ਸੰਸਦ ਮੈਂਬਰ

ਯੂ.ਕੇ- ਯੂ.ਕੇ ਦੀਆਂ ਸੰਸਦੀ ਚੋਣਾਂ ਵਿੱਚ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਲੇਬਰ ਪਾਰਟੀ ਦੇ ਉਮੀਦਵਾਰ ਕੀਰ ਸਟਾਰਮਰ ਪ੍ਰਧਾਨ ਮੰਤਰੀ ਬਣ ਗਏ ਹਨ। ਮੀਡੀਆ ਰਿਪੋਪਟਾਂ ਮੁਤਾਬਕ ਸਿੱਖ ਭਾਈਚਾਰੇ ਦੇ 10 ਮੈਂਬਰ -ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ – ਸੰਸਦ ਲਈ ਚੁਣੇ ਗਏ ਹਨ। ਸਾਰੇ 10 ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰਾਂ ਵਿੱਚ…

Read More

ਲੁਧਿਆਣਾ ਦੇ ਭਰੇ ਬਾਜ਼ਾਰ ਵਿਚ ਨਿਹੰਗਾਂ ਨੇ ਤਲਵਾਰਾਂ ਨਾਲ ਵੱਢਿਆ ਸ਼ਿਵ ਸੈਨਾ ਆਗੂ

ਲੁਧਿਆਣਾ (ਨਰਿੰਦਰ ਮਹਿੰਦਰੂ) : ਥਾਣਾ ਡਿਵੀਜ਼ਨ ਨੰਬਰ 2 ਦੇ ਖੇਤਰ ਵਿਚ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ ’ਤੇ ਕੁਝ ਅਣਪਛਾਤੇ ਨਿਹੰਗਾਂ ਨੇ ਭਰੇ ਬਾਜ਼ਾਰ ਸ਼ਰੇਆਮ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਨਿਹੰਗਾਂ ਦੇ ਬਾਣੇ ਵਿਚ ਤਿੰਨ ਲੋਕਾਂ ਨੇ ਐਕਟਿਵਾ ‘ਤੇ ਜਾ ਰਹੇ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਨੂੰ ਭਰੇ ਬਾਜ਼ਾਰ ਵਿਚ ਰੋਕਿਆ ਅਤੇ ਇਕ…

Read More

ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਹੁਸ਼ਿਆਰਪੁਰ ਦੇ 23 ਸਾਲਾ ਨੌਜਵਾਨ ਦੀ ਮੌਤ

ਹੁਸ਼ਿਆਰਪੁਰ – ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਸ਼ੂਤੋਸ਼ (23) ਮੁਹੱਲਾ ਭੀਮ ਨਗਰ ਵਜੋਂ ਹੋਈ ਹੈ, ਜਿਸ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਦੋ…

Read More

ਕੱਲ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਹੋਵੇਗਾ ਪਹਿਲਾ ਟੀ-20

ਹਰਾਰੇ, 5 ਜੁਲਾਈ-ਕੱਲ ਭਾਰਤ ਤੇ ਜ਼ਿੰਬਾਬਵੇ ਵਿਚਾਲੇ ਪਹਿਲਾ ਟੀ-20 ਮੁਕਾਬਲਾ ਹੋਵੇਗਾ ਤੇ ਇਹ ਲੜੀ 5 ਮੈਚਾਂ ਦੀ ਹੈ। ਦੱਸ ਦਈਏ ਕਿ ਟੀ-20 ਵਰਲਡ ਕੱਪ 2024 ਜਿੱਤਣ ਤੋਂ ਬਾਅਦ ਭਾਰਤੀ ਟੀਮ ਜ਼ਿੰਬਾਬਵੇ ਦੌਰੇ ਲਈ ਗਈ ਹੈ।

Read More

ਜ਼ਿਮਨੀ ਚੋਣ: ਨਾ ਮੁੱਖ ਮੰਤਰੀ ਪਹੁੰਚੇ, ਨਾ ਅੰਗੁਰਾਲ ਨੇ ਖੋਲ੍ਹੇ ਭੇਤ

  ਜਲੰਧਰ (ਪਾਲ ਸਿੰਘ ਨੌਲੀ)-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੁਣੌਤੀ ਨੂੰ ਸਵੀਕਾਰਦਿਆਂ ਅੱਜ 2 ਵਜੇ ਦਾ ਸਮਾਂ ਭ੍ਰਿਸ਼ਟਾਚਾਰ ਦੇ ਸਬੂਤ ਜਨਤਕ ਕਰਨ ਦਾ ਦਿੱਤਾ ਹੋਇਆ ਸੀ। ਅੰਗੁਰਾਲ ਬਾਅਦ ਦੁਪਹਿਰ ਦੋ ਵਜੇ ਤੋਂ ਪਹਿਲਾਂ ਹੀ ਬਾਬੂ ਜਗਜੀਵਨ ਰਾਮ ਚੌਕ ਵਿੱਚ…

Read More