Oct 3, 2026

ਜਲੰਧਰ ( ਦੇ ਪ੍ਰ ਬਿ)- ਪੰਜਾਬੀ ਜਾਗਰਣ ਦੇ ਸਮਾਚਾਰ ਸੰਪਾਦਕ ਸ੍ਰੀ ਸੁਸ਼ੀਲ ਖੰਨਾ ਅਤੇ ਪ੍ਰੋ ਰਜਨੀਸ਼ ਕੁਮਾਰ ਖੰਨਾ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ  ਸ੍ਰੀ ਸ਼ਾਮ ਦਾਸ ਖੰਨਾ ਸਾਬਕਾ ਸਮਾਚਾਰ ਸੰਪਾਦਕ ਹਿੰਦ ਸਮਾਚਾਰ ਜਲੰਧਰ ਬੀਤੇ ਦਿਨ ਅਚਾਨਕ ਸਵਰਗ ਸਿਧਾਰ ਗਏ। ਉਹ ਲਗਪਗ 87 ਸਾਲ ਦੇ ਸਨ। ਸ੍ਰੀ ਸ਼ਾਮ ਦਾਸ ਖੰਨਾ ਪੰਜਾਬ ਦੇ ਉਘੇ ਉਰਦੂ ਪੱਤਰਕਾਰ ਸਨ ਜਿਹਨਾਂ ਨੇ ਲਗਪਗ ਤਿੰਨ ਦਹਾਕੇ ਵੱਖ-ਵੱਖ ਉਰਦੂ ਅਖਬਾਰਾਂ ਵਿਚ ਸੇਵਾਵਾਂ ਨਿਭਾਈਆਂ ਤੇ 2020 ਵਿਚ ਹਿੰਦ ਸਮਾਚਾਰ ਦੇ ਸਮਾਚਾਰ ਸੰਪਾਦਕ ਵਜੋਂ ਸੇਵਾ ਮੁਕਤ ਹੋਏ।

ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  13 ਮਾਰਚ ਨੂੰ ਬਾਦ ਦੁਪਹਿਰ 2 ਵਜੇ ਮਾਡਲ ਟਾਉਨ ਸ਼ਮਸ਼ਾਨ ਘਾਟ ਜਲੰਧਰ ਵਿਖੇ ਕੀਤਾ ​ਗਿਆ। ਰਸਮ ਚੌਥਾ 15 ਮਾਰਚ ਨੂੰ ਗੀਤਾ ਮੰਦਿਰ ਮਾਡਲ ਟਾਉਨ ਜਲੰਧਰ ਵਿਖੇ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ, ਧਾਰਮਿਕ ਅਤੇ ਪੱਤਰਕਾਰ ਭਾਈਚਾਰੇ ਨਾਲ ਸਬੰਧਿਤ ਸ਼ਖਸੀਅਤਾਂ ਤੇ ਰਿਸ਼ਤੇਦਾਰਾਂ ਨੇ ਸ਼ਮੂਲੀਅਤ ਕੀਤੀ ਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਲੰਗਰ ਭੰਡਾਰਾ ਵਰਤਾਇਆ ਗਿਆ। 

error: Content is protected !!