ਸਰੀ- ਉਘੀ ਰੇਡੀਓ ਤੇ ਟੀਵੀ ਹੋਸਟ ਨਵਜੋਤ ਢਿੱਲੋਂ ਦੁਆਰਾ ਲਿਖਿਆ ਤੇ ਪ੍ਰਸਿੱਧ ਨਾਟਕਕਾਰ ਡਾ ਸਾਹਿਬ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ”ਪੂਅਰ ਕੁਨੈਕਸ਼ਨ” 5 ਜੁਲਾਈ ਦਿਨ ਸ਼ਨੀਵਾਰ ਨੂੰ ਸਰੀ ਦੇ ਬੈਲ ਪ੍ਰਫਾਰਮੈਂਸ ਸੈਂਟਰ 6050, 144 ਸਟਰੀਟ ਸਰੀ ਵਿਖੇ ਖੇਡਿਆ ਜਾ ਰਿਹਾ ਹੈ। ਸੁੱਖੀ ਬਾਠ ਮੋਟਰਜ਼ ਅਤੇ ਡਾਇਨੈਮਿਕ ਕਰੀਏਟਿਵ ਹੌਰਾਈਜ਼ਨਸ (ਡੀ ਸੀ ਐਚ) ਦੀ ਪੇਸ਼ਕਸ਼ ਤੇ ਸਥਾਨਕ ਕਲਾਕਾਰਾਂ ਵਲੋਂ ਖੇਡੇ ਜਾ ਰਹੇ ਇਸ ਨਾਟਕ ਦੇ ਗੀਤ ਪ੍ਰਸਿੱਧ ਗਜ਼ਲਗੋ ਜਸਵਿੰਦਰ ਨੇ ਲਿਖੇ ਹਨ ਤੇ ਸੰਗੀਤ ਦਿੱਤਾ ਹੈ ਸ਼ਰਨਜੀਤ ਸ਼ਾਨੂ ਨੇ। ਉਘੇ ਕਵੀ ਕਵਿੰਦਰ ਦੀ ਪੋਇਟਰੀ ਨੂੰ ਵਿਸ਼ੇਸ਼ ਰੂਪ ਵਿਚ ਸ਼ਾਮਿਲ ਕੀਤਾ ਗਿਆ ਹੈ। ਸਮਾਜਿਕ ਰਿਸ਼ਤਿਆਂ ਦੇ ਤਾਣੇ ਬਾਣੇ ਵਿਚ ਉਲਝਣਾਂ ਤੇ ਆਪਸੀ ਸਮਝ ਵਿਚ ਕੰਮਜ਼ੋਰ ਪੈ ਰਹੀਆਂ ਕੜੀਆਂ ਨੂੰ ਨਾਟਕੀ ਢੰਗ ਨਾਲ ਪ੍ਰਸਤੁਤ ਇਸ ਨਾਟਕ ਪ੍ਰਤੀ ਰੰਗਮੰਚ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਹੈ। ਵਧੇਰੇ ਜਾਣਕਾਰੀ ਜਾਂ ਟਿਕਟ ਲਈ ਇੰਦਰਜੀਤ ਢਿੱਲੋਂ ਨਾਲ ਫੋਨ ਨੰਬਰ 604-282-7777 ਜਾਂ ਸੁਖੀ ਬਾਠ ਮੋਟਰਜ਼ ਨਾਲ ਫੋਨ ਨੰਬਰ 604-580-1000 ਸੰਪਰਕ ਕੀਤਾ ਜਾ ਸਕਦਾ ਹੈ।
ਨਵਜੋਤ ਢਿੱਲੋਂ


