Oct 3, 2026

ਸਰੀ ( ਦੇ ਪ੍ਰ ਬਿ)- ਕੈਨੇਡਾ ਦੀ ਪ੍ਰਸਿੱਧ ਗੁਰੂ ਨਾਨਕ ਫੂਡ ਬੈਂਕ ਸਰੀ ਵਲੋਂ ਆਪਣੀ 5ਵੀਂ ਵਰੇਗੰਢ ਇਸ 6 ਜੁਲਾਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਬੰਧੀ ਮੈਬਰ ਸੈਕਟਰੀ ਸ੍ਰੀ ਨੀਰਜ ਵਾਲੀਆ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਵਰੇਗੰਢ ਸਮਾਗਮ ਦੇ ਸਬੰਧ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਆਖੰਡ ਪਾਠ ਗੁਰਦੁਆਰਾ ਦੂਖ ਨਿਵਾਰਨ ਸਾਹਿਬ 15255, 68 ਐਵਨਿਊ ਸਰੀ ਵਿਖੇ 4 ਜੁਲਾਈ ਸ਼ੁਕਰਵਾਰ ਨੂੰ ਸਵੇਰੇ 9 ਵਜੇ ਆਰੰਭ ਹੋਣਗੇ ਜਿਹਨਾਂ ਦੇ ਭੋਗ 6 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ। ਇਸ ਉਪਰੰਤ ਗੁਰੂ ਨਾਨਕ ਫੂਡ ਬੈਂਕ ਦੀ ਸਲਾਨਾ ਮੈਗਾ ਫੂਡ ਡਰਾਈਵ 10 ਵਜੇ ਸ਼ੁਰੂ ਹੋਵੇਗੀ। ਇਸ ਮੈਗਾ ਫੂਡ ਡਰਾਈਵ ਵਿਚ ਲੋਕਾਂ ਅਤੇ ਬਿਜਨਸ ਅਦਾਰਿਆਂ ਨੂੰ ਦਾਨ ਦੇ ਇਸ ਮਹਾਂਕੁੰਭ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਗੁਰੂ ਨਾਨਕ ਫੂਡ ਬੈਂਕ ਨਾਲ ਫੋਨ ਨੰਬਰ 604-780-2573 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

error: Content is protected !!