ਵੈਨਕੂਵਰ ,(ਮਲਕੀਤ ਸਿੰਘ )-ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਰੱਖਣ ਲਈ ਯਤਨਸ਼ੀਲ ਵਿਰਸਾ ਫਾਊਡੇਸ਼ਨ ਵੱਲੋਂ 26 ਜੁਲਾਈ ਨੂੰ 45 82 ਬੈੱਲ ਰੋਡ ਐਬਸਫੋਰਡ ਦੇ ਖੁੱਲੇ ਖੇਤਾਂ ਦੇ ਵਿਹੜੇ ਚ ਦੁਪਹਿਰ 12:30 ਤੋਂ ਸਾਮੀ 6 30 ਵਜੇ ਤੱਕ ਮੀਟ ਅਤੇ ਗ੍ਰੀਟ ਪ੍ਰੋਗਰਾਮ ਅਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਧਰਮਵੀਰ ਧਾਲੀਵਾਲ ਅਤੇ ਉਹਨਾਂ ਦੀ ਟੀਮ ਦੀਆਂ ਸਾਥਣਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਮੌਕੇ ਤੇ ਆਯੋਜਿਤ ਕੀਤੇ ਜਾ ਰਹੇ ਇੱਕ ਸੰਖੇਪ ਸਮਾਗਮ ਦੌਰਾਨ ਡਾ ਰਿਸ਼ੀ ਸਿੰਘ ,ਆਸਮਾ ਕਾਦਰੀ, ਹਰਪ੍ਰੀਤ ਧਾਲੀਵਾਲ ਅਤੇ ਮਨਜੀਤ ਕੌਰ ਗਿੱਲ ਦੀਆਂ ਚਾਰ ਨਵੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ| ਇਸ ਤੋਂ ਇਲਾਵਾ ਪੰਜਾਬੀ ਵਿਰਸੇ ਚ ਅਹਿਮ ਯੋਗਦਾਨ ਪਾਉਣ ਵਾਲੀਆਂ ਕੁਝ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।|
