Oct 3, 2026

ਵੈਨਕੂਵਰ, ( ਮਲਕੀਤ ਸਿੰਘ )-ਜਫਰ ਖਾਨ ਇੰਟਰਟੇਨਮੈਂਟ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 27 ਜੁਲਾਈ ਨੂੰ ਵਿਸ਼ਵ ਪ੍ਰਸਿੱਧ ਪਾਕਿਸਤਾਨੀ ਗਾਇਕ ਅਤੇ ਜੁਗਨੀ ਦੇ ਬਾਦਸ਼ਾਹ ਆਰਿਫ ਲੁਹਾਰ ਦਾ ਸ਼ੋਅ  ਐਲਿਜਾਬੈਥ ਥਿਏਟਰ ਵੈਨਕੂਵਰ ਚ ਵੱਡੇ ਪੱਧਰ ਤੇ ਕਰਵਾਏ ਜਾਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਕਨੇਡਾ ਵਸਦੇ ਵੱਖ-ਵੱਖ ਭਾਈਚਾਰੇ ਦੇ ਲੋਕਾਂ ਵਿੱਚ ਇਸ ਸ਼ੋਅ ਨੂੰ ਵੇਖਣ ਲਈ ਭਰਵਾਂ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਕਤ ਸ਼ੋਅ ਦੇ ਆਯੋਜਕ ਜਫਰ ਖਾਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 27 ਜੁਲਾਈ ਨੂੰ ਸ਼ਾਮੀ 6 30 ਵਜੇ ਤੋਂ ਰਾਤ 11 ਵਜੇ ਤੱਕ ਨਿਰੰਤਰ ਚੱਲਣ ਵਾਲੇ ਇਸ ਸ਼ੋਅ ਚ ਵੱਡੀ ਗਿਣਤੀ ਚ ਦਰਸ਼ਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਸ਼ੋਅ ਚ ਉੱਘੇ ਪੰਜਾਬੀ ਗਾਇਕ ਦੀਪ ਜੰਡੂ ਅਤੇ ਰੌਚ ਕਿਲਾ ਵੱਲੋਂ ਵੀ ਆਪਣੇ ਚੋਣਵੇਂ ਗੀਤਾਂ ਦੀ ਛਹਿਬਰ ਲਗਾਈ ਜਾਵੇਗੀ।

error: Content is protected !!