??????????
ਸਰੀ ( ਸੰਤੋਖ ਸਿੰਘ ਮੰਡੇਰ)- ਪਾਕਿਸਤਾਨ ਵਿਚ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਵਿਖੇ, ਪੰਜਾਬ ਦੀ ਵਜੀਰੇਆਲਾ (ਮੁੱਖ ਮੰਤਰੀ) ਮੋਹਤਰਮਾ (ਸ੍ਰੀ ਮਤੀ) ਬਾਜੀ ਮਰੀਅਮ ਨਵਾਜ ਸ਼ਰੀਫ ਦੀ ਪੰਜਾਬ ਅੰਸੈਬਲੀ ਨੇ ਸਰਬਸੰਮਤੀ ਨਾਲ ‘ਸਿਖ ਮੈਰਿਜ ਐਕਟ-2018’ ਪਾਸ ਕਰ ਦਿੱਤਾ ਹੈ, ਜਿਸ ਨਾਲ ਪਾਕਿਸਤਾਨ ਸੰਸਾਰ ਭਰ ਅੰਦਰ ਪਹਿਲਾ ਦੇਸ ਬਣ ਗਿਆ ਹੈ ਜੋ ਕਾਨੂੰਨੀ ਤੌਰ ਤੇ ਸਿੱਖਾਂ ਦੇ ਸ਼ਾਦੀ ਵਿਆਹ ਨੂੰ ਸਰਕਾਰੀ ਤੌਰ ਤਰੀਕੇ ਨਾLਲ ਮਾਨਤਾ ਦਿੰਦਾ ਹੈ| ਇਸ ਕਾਨੂੰਨ ਨੂੰ ਸਰਕਾਰੀ ਤੌਰ ਤੇ ਲਾਗੂ ਕਰਨ ਲਈ ਨੱਨਕਾਣਾ ਸਾਹਿਬ ਦੇ ਦੋ ਸਿੱਖ ਸਰਦਾਰ ਪਲਵਿੰਦਰ ਸਿੰਘ ਤੇ ਦਲਜੀਤ ਸਿੰਘ ਨੂੰ ਸਰਕਾਰੀ ਮੈਰਿਜ ਰਜਿਸਟਰਾਰ ਥਾਪਿਆ ਗਿਆ ਹੈ ਜੋ ਸਿਖ ਮੈਰਿਜ ਐਕਟ ਅਨੁਸਾਰ ਸਿੱਖਾਂ ਦੇ ਵਿਆਹ ਸ਼ਾਦੀਆਂ ਰਜਿਸਟਰ ਕਰਕੇ ਸਿੱਖ ਭਾਈਚਾਰੇ ਨੂੰ ਨਵੇ ਕਾਨੂੰਨ ਤਹਿਤ ਕੰਮਪਿਊਟਰ ਵਾਲਾ ਸਰਕਾਰੀ ਮੈਰਿਜ ਸਰਟੀਫੀਕੇਟ ਦਿੰਦੇ ਹਨ|
ਪਾਕਿਸਤਾਨ ਮੁਸਲਿਮ ਦੇਸ ਅੰਦਰ ਸਿੱਖ ਧਰਮ ‘ਮਨਿਉਰਟੀ’ ਵਿਚ ਹੈ ਪਰ ਉਨ੍ਹਾਂ ਦੀ ਮਾਤ ਭਾਸ਼ਾ ‘ਪੰਜਾਬੀ ਬੋਲੀ’ ਲਹਿੰਦੇ ਪੰਜਾਬ-ਪਾਕਿਸਤਾਨ, ਵਿਚ ਸਭ ਤੋ ਵਧ ਬੋਲੀ ਜਾਂਦੀ ਹੈ| ਸੰਸਾਰ ਭਰ ਵਿਚ ਪੰਜਾਬ ਦੇ ਸਿੱਖਾਂ ਦਾ ਬੋਲਬਾਲਾ ਦਿਨੋ ਦਿਨ ਉਭਰ ਰਿਹਾ ਹੈ| ਸਿੱਖਾਂ ਦੀ ਮਾਤ ਭਾਸ਼ਾ ਪੰਜਾਬੀ ਦੁਨਿਆਂ ਦੇ ਵੱਖੋ ਵੱਖ ਮੁਲਕਾਂ ਵਿਚ ਦੂਜੀ ਤੀਜੀ ਭਾਸ਼ਾ ਬਣ ਰਹੀ ਹੈ| ਸੰਸਾਰ ਪੱਧਰ ਉਪਰ ਪੰਜਾਬੀ ਬੋਲੀ 9 (ਨੌ) ਸਭ ਤੋ ਵੱਧ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਸ਼ਾਮਲ ਹੋ ਗਈ ਹੈ| ਕਨੈਡਾ ਦੇ ਸੂਬੇ ਬੀ-ਸੀ (ਬ੍ਰੀਟਿਸ਼ ਕੋਲੰਬੀਆ) ਵਿਚ ਪੰਜਾਬੀ ਦੂਜੀ ਮਾਨਤਾ ਪ੍ਰਾਪਤ ਰਾਜ ਭਾਸ਼ਾ ਹੈ|
